By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਸਾਮਰਾਜੀ ਸੰਸਾਰੀਕਰਨ ਵਿਰੁੱਧ ਸਾਂਝੇ ਫਰੰਟ ਦੀ ਲੋੜ -ਡਾ. ਸਵਰਾਜ ਸਿੰਘ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਸਾਮਰਾਜੀ ਸੰਸਾਰੀਕਰਨ ਵਿਰੁੱਧ ਸਾਂਝੇ ਫਰੰਟ ਦੀ ਲੋੜ -ਡਾ. ਸਵਰਾਜ ਸਿੰਘ
ਨਜ਼ਰੀਆ view

ਸਾਮਰਾਜੀ ਸੰਸਾਰੀਕਰਨ ਵਿਰੁੱਧ ਸਾਂਝੇ ਫਰੰਟ ਦੀ ਲੋੜ -ਡਾ. ਸਵਰਾਜ ਸਿੰਘ

ckitadmin
Last updated: October 25, 2025 5:19 am
ckitadmin
Published: April 25, 2013
Share
SHARE
ਲਿਖਤ ਨੂੰ ਇੱਥੇ ਸੁਣੋ

ਸੰਸਾਰੀਕਰਨ ਸਾਮਰਾਜ ਦੀ ਸਭ ਤੋਂ ਉਪਰਲੀ ਅਵਸਥਾ ਹੈ, ਜਿਵੇਂ ਕਿ ਸਾਮਰਾਜ ਸਰਮਾਏਦਾਰੀ ਦੀ ਸਭ ਤੋਂ ਉਪਰਲੀ ਅਵਸਥਾ ਹੈ। ਜਿਵੇਂ ਸਰਮਾਏਦਾਰੀ ਵਿਵਸਥਾ ਵਿੱਚ ਕੁੱਝ ਵਿਸ਼ੇਸ਼ ਗੁਣ ਆ ਜਾਣ ਨਾਲ ਇਹ ਸਾਮਰਾਜ ਬਣ ਜਾਂਦੀ ਹੈ। ਉਦਾਹਰਣ ਵਜੋਂ ਵਿੱਤੀ ਸਰਮਾਏ ਅਤੇ ਦਸਤਕਾਰੀ (ਇੰਡਸਟਰੀਅਲ) ਸਰਮਾਏ ਦਾ ਇਕੱਠਾ ਹੋਣਾ ਅਤੇ ਸਰਮਾਏਦਾਰੀ ਵੱਲੋਂ ਆਪਣੀਆਂ ਹੀ ਨਿਸ਼ਚਿਤ ਕੀਤੀਆਂ ਕੌਮੀ ਹੱਦਾਂ ਟੱਪ ਕੇ ਦੂਸਰੇ ਦੇਸ਼ਾਂ ਅਤੇ ਦੂਸਰੀਆਂ ਕੌਮਾਂ ਨੂੰ ਗ਼ੁਲਾਮ ਬਣਾਉਣਾ ਆਦਿ। ਇਸੇ ਤਰ੍ਹਾਂ ਸਾਮਰਾਜੀ ਵਿਵਸਥਾ ਕੁਝ ਵਿਸ਼ੇਸ਼ ਗੁਣਾਂ ਕਾਰਨ ਸੰਸਾਰੀਕਰਨ ਬਣ ਜਾਂਦੀ ਹੈ।

ਸਾਮਰਾਜ ਦਾ ਦੂਜੀਆਂ ਕੌਮਾਂ ‘ਤੇ ਹਮਲਾ ਮੁੱਖ ਤੌਰ ‘ਤੇ ਆਰਥਿਕ ਹੈ, ਜਦੋਂ ਕਿ ਸੰਸਾਰੀਕਰਨ ਵਿੱਚ ਆਰਥਿਕ ਹਮਲੇ ਦੇ ਨਾਲ ਨਾਲ ਸੱਭਿਆਚਾਰਕ ਅਤੇ ਤਕਨਾਲੋਜੀ ਦੇ ਹਮਲੇ ਵੀ ਸ਼ਾਮਲ ਹੋ ਜਾਂਦੇ ਹਨ। ਸੰਸਾਰੀਕਰਨ ਵਿੱਚ ਸੱਭਿਆਚਾਰਕ ਹਮਲਾ ਮੁੱਖ ਹਮਲਾ ਹੈ, ਦੂਸਰੇ ਸੱਭਿਆਚਾਰਾਂ ਨੂੰ ਖ਼ਤਮ ਕਰਕੇ ਉਨ੍ਹਾਂ ‘ਤੇ ਸਾਮਰਾਜੀ ਸੱਭਿਆਚਾਰ ਠੋਸਣਾ ਸੰਸਾਰੀਕਰਨ ਦਾ ਸਭ ਤੋਂ ਵੱਡਾ ਸੱਛਣ ਬਣ ਰਿਹਾ ਹੈ। ਇਹ ਕਹਿਣਾ ਸ਼ਾਇਦ ਅਤਿਕਥਨੀ ਨਾ ਹੋਵੇ ਕਿ ਬਸਤੀਵਾਦ ਜਿਸਮਾਨੀ ਗੁਲਾਮੀ ਸੀ, ਜਦੋਂ ਕਿ ਬਸਤੀਵਾਦੀ ਆਪਣੀਆਂ ਫੌਜਾਂ ਨਾਲ ਦੂਜੀਆਂ ਕੌਮਾਂ ਨੂੰ ਗੁਲਾਮ ਬਣਾਉਂਦੇ ਸਨ। ਸਾਮਰਾਜ ਦੇ ਦੌਰ ਤੇ ਬਸਤੀਵਾਦ ਵਿੱਚ ਫੌਜਾਂ ਨੂੰ ਵਾਪਸ ਬੁਲਾ ਲਿਆ ਗਿਆ ਇਤੇ ਜ਼ਿਆਦਾਤਰ ਸਰਮਾਏ ਨੂੰ ਹੀ ਦੂਜੀਆਂ ਕੌਮਾਂ ਨੂੰ ਗ਼ੁਲਾਮ ਬਣਾਉਣ ਦਾ ਸਾਧਨ ਬਣਾਇਆ ਗਿਆ, ਇਸ ਨੂੰ ਮਾਨਸਿਕ ਗੁਲਾਮੀ ਵੀ ਕਿਹਾ ਜਾ ਸਕਦਾ ਹੈ।

ਉਸ ਤੋਂ ਬਾਅਦ ਸੰਸਾਰੀਕਰਨ ਵਿੱਚ ਦੂਜੀਆਂ ਕੌਮਾਂ ਦੇ ਸੱਭਿਆਚਾਰ ਨੂੰ ਖ਼ਤਮ ਕਰਕੇ ਸਾਮਰਾਜੀ ਸੱਭਿਆਚਾਰ ਠੋਸਿਆ ਜਾ ਰਿਹਾ ਹੈ। ਉਨ੍ਹਾਂ ਕੋਲੋਂ ਉਨ੍ਹਾਂ ਦਾ ਜੀਵਨ ਢੰਗ ਹੀ ਖੋਹਿਆ ਜਾ ਰਿਹਾ ਹੈ। ਅਜਿਹੀ ਅਵਸਥਾ ਨੂੰ ਮੁਕੰਮਲ ਜਾਂ ਰੂਹ ਦੀ ਗੁਲਾਮੀ ਵੀ ਕਿਹਾ ਜਾ ਸਕਦਾ ਹੈ। ਜਦੋਂ ਗੁਲਾਮ ਹੋਣ ਵਾਲਿਆਂ ਨੂੰ ਗੁਲਾਮੀ ਦਾ ਅਹਿਸਾਸ ਹੀ ਖ਼ਤਮ ਹੋ ਗਿਆ ਹੈ, ਉਲਟਾ ਉਹ ਸੱਭਿਆਚਾਰਕ ਗੁਲਾਮੀ ਨੂੰ ਸੱਭਿਆਚਾਰਕ ਵਿਕਾਸ ਹੀ ਸਮਝਣ ਲੱਗ ਪੈਂਦੇ ਹਨ, ਕਿਉਂਕਿ ਸਾਮਰਾਜੀ ਸੰਸਾਰੀਕਰਨ ਦਾ ਮਸਲਾ ਇੱਕ ਤਰ੍ਹਾਂ ਨਾਲ ਕੇਂਦਰੀ ਮਸਲਾ ਬਣ ਚੁੱਕਾ ਹੈ।

 

 

ਇਸ ਲਈ ਸਾਮਰਾਜੀ ਸੰਸਾਰੀਕਰਨ ਵਿਰੁੱਧ ਸਾਂਝਾ ਫਰੰਟ ਬਣਾਉਣ ਲਈ ਉਨ੍ਹਾਂ ਸਭ ਸ਼ਕਤੀਆਂ ਨਾਲ ਸਾਂਝ ਪਾਈ ਜਾ ਸਕਦੀ ਹੈ, ਜੋ ਕਿ ਆਪਣੇ ਕੌਮੀ ਸੱਭਿਆਚਾਰ ਨੂੰ ਸਾਮਰਾਜੀ ਸੰਸਾਰੀਕਰਨ ਦੇ ਸੱਭਿਆਚਾਰਕ ਹਮਲੇ ਤੋਂ ਬਚਾਉਣਾ ਚਾਹੁੰਦੇ ਹਨ। ਇਹ ਵੀ ਕਿਹਾ ਜਾ ਸਕਦਾ ਹੈ ਕਿ ਆਪਣੇ ਕੌਮੀ ਸੱਭਿਆਚਾਰ ਨੂੰ ਬਚਾਉਣ ਵਿਰੁੱਧ ਸੰਘਰਸ਼ ਕੌਮੀ ਮੁਕਤੀ ਸੰਘਰਸ਼ ਹੈ। ਸਾਮਰਾਜੀ ਸੰਸਾਰੀਕਰਨ ਵਿਰੱਧ ਸਾਂਝਾ ਮੋਰਚਾ ਤਿੰਨ ਪੱਧਰਾਂ ‘ਤੇ ਬਣਾਇਆ ਜਾ ਸਕਦਾ ਹੈ- ਅੰਤਰ ਰਾਸ਼ਟਰੀ, ਰਾਸ਼ਟਰੀ ਤੇ ਕੌਮੀ। ਇਨ੍ਹਾਂ ਤਿੰਨਾਂ ਪੱਧਰਾਂ ਵਿੱਚ ਇੱਕ ਸਾਂਝੀ ਕੜੀ ਅਜੋਕੇ ਯੁੱਗ ਦੀ ਮੁੱਖ ਵਿਰੋਧਤਾਈ ਹੈ। ਅਜੋਕੇ ਯੁੱਗ ਦੀ ਮੁੱਖ ਵਿਰੋਧਤਾਈ ਅਮਰੀਕਨ ਸਾਮਰਾਜ ਅਤੇ ਸੰਸਾਰ ਦੇ ਲੋਕਾਂ ਵਿੱਚ ਹੈ। ਕੌਮਾਂਤਰੀ ਪੱਧਰ ‘ਤੇ ਅਮਰੀਕਨ ਚੌਧਰ ਵਿਰੱਧ ਸਾਂਝਾ ਫਰੰਟ ਬਣਨਾ ਚਾਹੀਦਾ ਹੈ, ਜਿਸ ਵਿੱਚ ਮੁੱਖ ‘ਤੇ ਰੂਸ, ਚੀਨ ਅਤੇ ਭਾਰਤ ਸ਼ਾਮਲ ਹੋਣ। ਜੋ ਵੀ ਸ਼ਕਤੀਆਂ ਅਮਰੀਕਨ ਚੌਧਰ ਹੇਠ ਇੱਕ ਧਰੁਵੀ ਸੰਸਾਰਿਕ ਵਿਵਸਥਾ ਨੂੰ ਖ਼ਤਮ ਕਰਕੇ ਇੱਕ ਬਹੁਧਰੁਵੀ ਸੰਸਾਰਿਕ ਵਿਵਸਥਾ ਬਣਾਉਣਾ ਚਾਹੁੰਦੀਆਂ ਹਨ, ਉਨ੍ਹਾਂ ਨਾਲ ਸਾਂਝਾ ਫਰੰਟ ਬਣਾਇਆ ਜਾ ਸਕਦਾ ਹੈ।

ਭਾਰਤ ਇੱਕ ਬਹੁ-ਕੌਮੀ ਅਤੇ ਬਹੁ-ਸੱਭਿਆਚਾਰੀ ਦੇਸ਼ ਹੈ। ਰਾਸ਼ਟਰੀ ਪੱਧਰ ‘ਤੇ ਉਨ੍ਹਾਂ ਸ਼ਕਤੀਆਂ ਨਾਲ ਸਾਂਝਾ ਮਹਾਜ਼ ਬਣਾਇਆ ਜਾ ਸਕਦਾ ਹੈ, ਜੋ ਇਸ ਸਿਧਾਂਤ ਨੂੰ ਸਵੀਕਾਰ ਕਰਦੀਆਂ ਹਨ ਜਾਂ ਜੋ ਭਾਰਤ ਨੂੰ ਅਮਰੀਕਾ ਦੀ ਚੀਨ ਨੂੰ ਘੇਰਨ ਦੀ ਨੀਤੀ ਵਿੱਚ ਸ਼ਾਮਲ ਹੋਣ ਦਾ ਵਿਰੋਧ ਕਰਦੀਆਂ ਹਨ ਜਾਂ ਸਾਮਰਾਜੀ ਸਰਮਾਏ ਨੂੰ ਭਾਰਤ ਵਿੱਚ ਖੁੱਲ੍ਹੇ ਪ੍ਰਵੇਸ਼ ਕਰਨ ਦਾ ਵਿਰੋਧ ਕਰਦੀਆਂ ਹਨ ਜਾਂ ਭਾਰਤ ਦੀ ਦੂਜੇ ਗੁਆਂਢੀ ਦੇਸ਼ਾਂ ਨਾਲ ਬਰਾਬਰੀ ਅਤੇ ਆਪਸੀ ਸਤਿਕਾਰ ਦੇ ਸਿਧਾਂਤ ‘ਤੇ ਅਧਾਰਿਤ ਇੱਕ ਦੱਖਣੀ ਏਸ਼ੀਆਈ ਸੰਘ ਬਣਾਉਣ ਦੇ ਹੱਕ ਵਿੱਚ ਹਨ।

ਪੰਜਾਬ ਦੇ ਪੱਧਰ ‘ਤੇ ਉਨ੍ਹਾਂ ਸ਼ਕਤੀਆਂ ਦਾ ਸਾਂਝਾ ਫਰੰਟ ਬਣ ਸਕਦਾ ਹੈ, ਜੋ ਪੰਜਾਬੀ ਸੱਭਿਆਚਾਰ ਅਤੇ ਜੀਵਨ ਢੰਗ ਨੂੰ ਬਚਾਉਣ ਲਈ ਯਤਨਸ਼ੀਲ ਹਨ। ਉਨ੍ਹਾਂ ਸਾਰੀਆਂ ਸ਼ਕਤੀਆਂ ਨਾਲ ਵੀ ਸਾਂਝ ਪਾਈ ਜਾ ਸਕਦੀ ਹੈ, ਜੋ ਇਹ ਸਵੀਕਾਰ ਕਰਦੀਆਂ ਹਨ ਕਿ ਪੰਜਾਬ ਅਮਰੀਕਨ ਸਾਮਰਾਜ ਦੀ ਨਵ-ਬਸਤੀ ਬਣ ਚੁੱਕਾ ਹੈ। ਪੰਜਾਬ ਦੀ ਬਾਕੀ ਭਾਰਤ ਨਾਲੋਂ ਕੁੱਝ ਵਿਲੱਖਣਤਾ ਨਜ਼ਰ ਆ ਰਹੀ ਹੈ। ਹਰੇ ਇਨਕਲਾਬ ਤੋਂ ਬਾਅਦ ਪੰਜਾਬ ਦੀ ਅਮੀਰ ਕਿਸਾਨੀ ਨੇ ਅਮਰੀਕਨ ਸਾਮਰਾਜ ਨਾਲ ਸਿੱਧਾ ਗੱਠਜੋੜ ਕਰ ਕੇ ਪੰਜਾਬ ਦੇ ਹਰ ਪੱਖ, ਆਰਥਿਕ, ਰਾਜਨੀਤਿਕ, ਸੱਭਿਆਚਾਰਕ, ਧਾਰਮਿਕ ਅਤੇ ਵਿੱਦਿਅਕ ਅਦਾਰਿਆਂ ‘ਤੇ ਲਗਭਗ ਮੁਕੰਮਲ ਕਬਜ਼ਾ ਕਰ ਲਿਆ ਹੈ। ਪੰਜਾਬ ਨੇ ਸੱਭਿਆਚਾਰਕ ਖੋਰੇ ਅਤੇ ਗੁਲਾਮੀ ਦੇ ਖੇਤਰਾਂ ਵਿੱਚ ਬਾਕੀ ਭਾਰਤਚ ਨੂੰ ਬਹੁਤ ਪਿੱਛੇ ਛੱਡ ਦਿੱਤਾ ਹੈ। ਪੰਜਾਬ ਦੀ ਇੱਕ ਹੋਰ ਵਿਲੱਖਣਤਾ ਇਹ ਵੀ ਹੈ ਕਿ  ਜਿੱਥੇ ਬਾਕੀ ਭਾਰਤ ਦੇ ਮਹਾਂ-ਨਗਰ ਸਾਮਰਾਜੀ ਸੱਭਿਆਚਾਰ ਦਾ ਪੂਰੀ ਤਰ੍ਹਾਂ ਸਿਖਾਰ ਬਣ ਚੁੱਕੇ ਹਨ, ਪੰਜਾਬ ਵਿੱਚ ਸੱਭਿਆਚਾਰਕ ਅਤੇ ਸਮਾਜਿਕ ਅਰਥਵਿਵਸਥਾ ਇਸ ਹੱਦ ਤੱਕ ਵੱਧ ਗਈ ਹੈ ਕਿ ਪੰਜਾਬ ਨੂੰ ਇੱਕ ਮੁਸਾਫਰਖਾਨਾ ਕਹਿਣਾ ਜ਼ਿਆਦਾ ਉੱਚਿਤ ਹੋਵੇਗਾ।

ਸਾਂਝਾ ਫਰੰਟ ਬਣਾਉਣ ਦਾ ਮਤਲਬ ਮੁਕੰਮਲ ਸਹਿਮਤੀ ਨਹੀਂ ਹੁੰਦੀ, ਸਗੋਂ ਕਿਸੇ ਘੱਟ ਤੋਂ ਘੱਟ ਸਾਂਝੇ ਨੁਕਤੇ ‘ਤੇ ਸਹਿਮਤੀ ਹੈ। ਸਾਂਝੇ ਫਰੰਟ ਵਿੱਚ ਸ਼ਾਮਲ ਸ਼ਕਤੀਆਂ ਦੇ ਹੋਰ ਨੁਕਤਿਆਂ ‘ਤੇ ਮਤਭੇਦ ਹੋ ਸਕਦੇ ਹਨ। ਕੋਈ ਵੀ ਅਜਿਹੀ ਸ਼ਕਤੀ ਜੋ ਕਿਸੇ ਨਾ ਕਿਸੇ ਢੰਗ ਨਾਲ ਸਾਮਰਾਜ ਦਾ ਵਿਰੋਧ ਕਰਦੀ ਹੈ ਜਾਂ ਆਪਣੇ ਸੱਭਿਆਚਾਰ ਜਾਂ ਜੀਵਨ ਢੰਗ ਨੂੰ ਬਚਾਉਣਾ ਚਾਹੁੰਦੀ ਹੈ, ਇਸ ਸਾਂਝੇ ਫਰੰਟ ਵਿੱਚ ਸ਼ਾਮਿਲ ਹੋ ਸਕਦੀ ਹੈ। ਕੁਝ ਸ਼ਕਤੀਆਂ ਖੱਬੇ ਪੱਖੀ, ਅਗਾਂਹ-ਵਧੂ, ਕੌਮਪ੍ਰਸਤ, ਧਾਰਮਿਕ ਜਾਂ ਇਨਸਾਫ ਪਸੰਦ ਅਤੇ ਬਰਾਬਰੀ ਦੇ ਸਿਧਾਂਤ ‘ਚ ਵਿਸ਼ਵਾਸ ਰੱਖਣ ਵਾਲੀਆਂ ਹੋ ਸਕਦੀਆਂ ਹਨ। ਉਨ੍ਹਾਂ ਦੀ ਪ੍ਰੇਰਨਾ ਸਰੋਤ ਜੋ ਮਰਜ਼ੀ ਹੋਵੇ ਅੰਤ ਵਿੱਚ ਜੇ ਉਹ ਘੱਟ ਤੋਂ ਘੱਟ ਸਾਂਝੇ ਨੁਕਤੇ ‘ਤੇ ਸਹਿਮਤ ਹਨ ਤਾਂ ਉਹ ਸਾਂਝੇ ਫਰੰਟ ਵਿੱਚ ਸ਼ਾਮਿਲ ਹੋ ਸਕਦੀਆਂ ਹਨ।

ਨਵੀਆਂ ਪ੍ਰਸਥਿਤੀਆਂ ਵਿੱਚ ਧਰਮਾਂ ਦੀ ਭੂਮਿਕਾ ਵੀ ਬਦਲ ਗਈ ਹੈ। ਸਾਮਰਾਜੀ ਸੰਸਾਰੀਕਰਨ ਦੇ ਨਵੇਂ ਸੱਭਿਆਚਾਰ ਵਿੱਚ ਨੈਤਿਕਤਾ ਅਤੇ ਰੂਹਾਨੀਅਤ ਦੀ ਕੋਈ ਥਾਂ ਨਹੀਂ ਹੈ। ਧਰਮਾਂ ਦਾ ਨੈਤਿਕ ਅਤੇ ਰੂਹਾਨੀ ਸਰੋਕਾਰ ਉਨ੍ਹਾਂ ਨੂੰ ਅਮਲੀ ਤੌਰ ‘ਤੇ ਸਾਮਰਾਜੀ ਸੰਸਾਰੀਕਰਨ ਦੇ ਵਿਰੋਧ ਵਿੱਚ ਖੜ੍ਹਾ ਕਰਦਾ ਹੈ। ਇਸ ਲਈ ਉਨ੍ਹਾਂ ਦੀ ਭੂਮਿਕਾ ਹਾਂ-ਪੱਖੀ ਹੋ ਸਕਦੀ ਹੈ। ਉਦਾਹਰਣ ਵੱਜੋਂ ਇਸਲਾਮ ਦੀਆਂ ਆਪਣੀਆਂ ਕਦਰਾਂ-ਕੀਮਤਾਂ ਬਚਾਉਣ ਦਾ ਸੰਘਰਸ਼ ਸਾਮਰਾਜ ਨੂੰ ਕਮਜ਼ੋਰ ਕਰ ਰਿਹਾ ਹੈ। ਜੋ ਅਸੀਂ ਅਮਰੀਕਨ ਸਾਮਰਾਜ ਅਤੇ ਸੰਸਾਰ ਦੇ ਲੋਕਾਂ ਵਿੱਚ ਵਿਰੋਧਤਾਈ ਮੰਨਦੇ ਹਾਂ ਤਾਂ ਕੋਈ ਵੀ ਸੰਘਰਸ਼ ਜੇ ਅਮਰੀਕਨ ਸਾਮਰਾਜ ਨੂੰ ਕਮਜ਼ੋਰ ਕਰਦਾ ਹੈ ਤਾਂ ਉਹ ਲੋਕਾਂ ਦੇ ਹੱਕ ਵਿੱਚ ਭੁਗਤਦਾ ਹੈ। ਭਾਰਤ ਵਿੱਚ ਕੋਈ ਵੀ ਧਾਰਮਿਕ ਸ਼ਕਤੀ, ਜੋ ਆਪਣੀਆਂ ਕਦਰਾਂ-ਕੀਮਤਾਂ, ਆਪਣੇ ਸੱਭਿਆਚਾਰ ਤੇ ਆਪਣੇ ਜੀਵਨ ਢੰਗ ਨੂੰ ਬਚਾਉਣ ਲਈ ਜਾਂ ਸਾਮਰਾਜੀ ਸੰਸਾਰੀਕਰਨ ਦੇ ਸੱਭਿਆਚਾਰਕ ਹਮਲੇ ਦੇ ਵਿਰੋਧ ਵਿੱਚ ਨੈਤਿਕ ਜਾਂ ਰੂਹਾਨੀ ਸਰੋਕਾਰਾਂ ਦੀ ਗੱਲ ਕਰਦੀ ਹੈ ਤਾਂ ਉਹ ਵੀ ਲੋਕਾਂ ਦੇ ਹੱਕ ਵਿੱਚ ਭੁਗਤਦਾ ਹੈ।

ਸੰਪਰਕ:  98153-08460
ਤਾਲਿਬਾਨ ਦੇ ਅਫਗਾਨਿਸਤਾਨ ਵਿੱਚ ਕਬਜ਼ੇ ਦੇ ਕੀ ਮਾਅਨੇ ਹਨ? – ਹਰਚਰਨ ਸਿੰਘ ਪਰਹਾਰ
ਮੋਦੀ ਦੇ ਰਾਜ ’ਚ ਵਧ ਰਿਹਾ ਕਿਸਾਨੀ ਸੰਕਟ – ਮੋਹਨ ਸਿੰਘ
ਭਾਰਤ ਬਹੁਧਰੁਵੀ ਸੰਸਾਰ ਦੀ ਉਸਾਰੀ ’ਚ ਹਿੱਸਾ ਪਾਵੇ ਨਾ ਕਿ ਅਮਰੀਕਾ ਦਾ ਤਾਬੇਦਾਰ ਬਣੇ -ਸੀਤਾਰਾਮ ਯੇਚੁਰੀ
ਪ੍ਰਧਾਨ ਮੰਤਰੀ ਦੀ ਪਿੱਠ ’ਤੇ ਕਿਸਦਾ ਹੱਥ ਹੈ ? -ਮਧੁਕਰ ਉਪਾਧਿਆਇ
ਬਹੁਤ ਡੂੰਘੇ ਹਨ ਪਾਕਿਸਤਾਨ ਤੇ ਤਾਲਿਬਾਨ ਦੇ ਰਿਸ਼ਤੇ -ਤਨਵੀਰ ਜਾਫ਼ਰੀ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

‘ਆਸਟ੍ਰੇਲੀਆ ‘ਚ ਸਿਆਸੀ ਰੋਟੀਆਂ’

ckitadmin
ckitadmin
June 23, 2016
ਗ਼ਜ਼ਲ -ਹਰਮਨ ‘ਸੂਫ਼ੀ’
ਤਰਕਪਸੰਦਾਂ ਅਤੇ ਘੱਟ ਗਿਣਤੀਆਂ ਨੂੰ ਸੰਤਾਪ ਆਰ ਵੀ ਹੈ, ਪਾਰ ਵੀ ਹੈ – ਵਰਗਿਸ ਸਲਾਮਤ
ਸ਼ੌਂਕੀ, ਸਕੀਮੀ ਤੇ ਮਜ਼ਾਕੀਆ ਤਾਇਆ ਕੋਰਾ -ਗੁਰਬਾਜ ਸਿੰਘ ਹੁਸਨਰ
ਬੇਅਰਥ ਜ਼ਿੰਦਗੀ – ਸਤਗੁਰ ਸਿੰਘ ਬਹਾਦੁਰਪੁਰ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?