By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਤ੍ਰਿਪੁਰਾ ਵਿਧਾਨ ਸਭਾ ਚੋਣਾਂ ਵਿੱਚ ਖੱਬੇ ਮੋਰਚੇ ਦੀ ਇਤਿਹਾਸਕ ਜਿੱਤ -ਮਾਨਿਕ ਸਰਕਾਰ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਤ੍ਰਿਪੁਰਾ ਵਿਧਾਨ ਸਭਾ ਚੋਣਾਂ ਵਿੱਚ ਖੱਬੇ ਮੋਰਚੇ ਦੀ ਇਤਿਹਾਸਕ ਜਿੱਤ -ਮਾਨਿਕ ਸਰਕਾਰ
ਨਜ਼ਰੀਆ view

ਤ੍ਰਿਪੁਰਾ ਵਿਧਾਨ ਸਭਾ ਚੋਣਾਂ ਵਿੱਚ ਖੱਬੇ ਮੋਰਚੇ ਦੀ ਇਤਿਹਾਸਕ ਜਿੱਤ -ਮਾਨਿਕ ਸਰਕਾਰ

ckitadmin
Last updated: October 25, 2025 5:13 am
ckitadmin
Published: March 25, 2013
Share
SHARE
ਲਿਖਤ ਨੂੰ ਇੱਥੇ ਸੁਣੋ

ਤ੍ਰਿਪੁਰਾ ਵਿਧਾਨ ਸਭਾ ਦੀਆਂ ਹੋਈਆਂ ਚੋਣਾਂ ਵਿੱਚ ਖੱਬੇ ਮਰਚੇ ਨੇ ਇਤਿਹਾਸਕ ਜਿੱਤ ਹਾਸਿਲ ਕੀਤੀ ਹੈ। ਇਨ੍ਹਾਂ ਚੋਣਾਂ ਵਿੱਚ ਨਾ ਸਿਰਫ ਉਨ੍ਹਾਂ ਦੀਆਂ ਸੀਟਾਂ ਵਿੱਚ ਵਾਧਾ ਹੋਇਆ, ਸਗੋਂ ਉਨ੍ਹਾਂ ਦੀਆਂ ਵੋਟਾਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ। ਇਨ੍ਹਾਂ ਨਤੀਜਿਆਂ ਲਈ ਤ੍ਰਿਪੁਰਾ ਦੀ ਜਨਤਾ ਦੀ ਸ਼ਲਾਘਾ ਕਰਨੀ ਬਣਦੀ ਹੈ।

ਖੱਬੇ ਮੋਰਚੇ ਦੀ ਇਸ ਜਿੱਤ ਦਾ ਇੱਕ ਕਾਰਨ ਇਹ ਵੀ ਹੈ ਕਿ ਖੱਬੇ ਮੋਰਚੇ ਨੇ ਲੰਮੇਂ ਸਮੇਂ ਤੋਂ ਅਮਨ ਕਾਇਮ ਕਰਨ ਲਈ ਅਤੇ ਸਾਡੇ ਸਮਾਜ ਦੇ ਧਰਮ ਨਿਰਪੇਖ ਤਾਣੇ-ਬਾਣੇ ਨੂੰ ਬਣਾਈ ਰੱਖਣ ਲਈ, ਜਮਹੂਰੀ ਹਾਲਾਤ ਨੂੰ ਹੋਰ ਵਧੱ ਮਜ਼ਬੂਤ ਕਰਨ ਦੀ ਜੋ ਪ੍ਰਕਿਰਿਆ ਚਲਾਈ ਹੈ, ਉਸ ਨੂੰ ਲਗਾਤਾਰ ਜਾਰੀ ਰੱਖਣ ਲਈ ਆਪਣਾ ਜਨਾਦੇਸ਼ ਦੇਣ ਦੀ ਖਾਤਿਰ ਰਾਜ ਦੇ ਵੋਟਰਾਂ ਦੇ ਦਰਵਾਜ਼ੇ ‘ਤੇ ਜਾ ਕੇ ਵੋਟ ਦਾ ਮੰਗ ਕੀਤੀ ਸੀ। ਨਾਲ ਹੀ ਨਾਲ ਉਸ ਨੇ ਕੇਂਦਰ ਦੀ ਕਾਂਗਰਸ ਸਰਕਾਰ ਦੀ ਅਗਵਾਈ ਵਾਲੀ ਸਰਕਾਰ ਨੂੰ ਲੋਕ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਜਨਾਦੇਸ਼ ਦੇਣ ਦੀ ਵੀ ਅਪੀਲ ਕੀਤੀ ਸੀ, ਜਿਨ੍ਹਾਂ ਦਾ ਹੁਣ ਜਨਤਾ ਸੜਕਾਂ ‘ਤੇ ਆ ਕੇ ਵਿਰੋਧ ਕਰ ਰਹੀ ਹੈ।

ਲੋਕੀਂ ਹੁਣ ਇਹੋ ਜਿਹੀਆਂ ਬਦਲੀਆਂ ਨੀਤੀਆਂ ਦੀ ਭਾਲ ਕਰ ਰਹੇ ਹਨ, ਜੋ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਸਮਝ ਸਕੇ। ਅਸੀਂ ਉਨ੍ਹਾਂ ਦੇ ਨਾ ਸਿਰਫ਼ ਰਾਜ ਨੂੰ ਬਚਾਉਣ ਲਈ, ਬਲਕਿ ਕੌਮੀ ਪੱਧਰ ‘ਤੇ ਨਵੀਆਂ ਬਦਲਦੀਆਂ ਨੀਤੀਆਂ ਦੇ ਲਈ ਚੱਲ ਰਹੇ ਸੰਘਰਸ਼ ਨੂੰ ਮਜ਼ਬੂਤ ਕਰਨ ਲਈ ਅਤੇ ਖੱਬੇ ਮੋਰਚੇ ਅਤੇ ਜਮਹੂਰੀ ਤਾਕਤਾਂ ਨੂੰ ਹੋਰ ਵੱਧ ਮਜ਼ਬੂਤ ਕਰਨ ਲਈ ਖੱਬੇ ਮੋਰਚੇ ਦਾ ਸਮਰਥਨ ਦੇਣ ਦੀ ਅਪੀਲ ਕੀਤੀ। ਤ੍ਰਿਪੁਰਾ ਦੀ ਜਨਤਾ ਨੇ ਇਸ ਅਪੀਲ ਦਾ ਸਮਰਥਨ ਕੀਤਾ ਅਤੇ ਬਹੁਤ ਹੀ ਨਿਆਂਪੂਰਨ ਤਰੀਕੇ ਨਾਲ ਆਪਣਾ ਫੈਸਲਾ ਦਿੱਤਾ। ਖੱਬਾ ਮੋਰਚਾ ਇਸ ਲਈ ਉਨ੍ਹਾਂ ਦਾ ਧੰਨਵਾਦੀ ਹੈ।

ਚੋਣਾਂ ਦੇ ਨਤੀਜੇ ਸਾਬਿਤ ਕਰਦੇ ਹਨ ਕਿ ਜੇਕਰ ਤੁਸੀਂ ਆਵਾਮ ਨੂੰ ਇਮਾਨਦਾਰੀ ਅਤੇ ਗੰਭੀਰਤਾ ਨਾਲ ਚੰਗਾ ਕੰਮ ਕਰਕੇ ਦਿਖਾਉਂਦੇ ਹੋ ਤਾਂ ਲੋਕੀਂ ਤੁਹਾਡੇ ਨਾਲ ਰਹਿਣਗੇ। ਸਾਡੇ ਰਾਜ ਦੀ ਆਵਾਮ ਨੇ ਜੋ ਜਨਾਦੇਸ਼ ਦਿੱਤਾ ਹੈ, ਖੱਬੇ ਮੋਰਚੇ ਨੇ ਉਸ ਤੋਂ ਇਹੀ ਸਬਕ ਸਿੱਖਿਆ ਹੈ।

 

 

ਕੌਮੀ ਸਿਆਸੀ ਹਾਲਾਤ ਵਿੱਚ ਦੋ ਪਾਰਟੀਆਂ ਦੀ ਵਿਵਸਥਾ ਕਰਨ ਦੀ ਕੋਸ਼ਿਸ਼ ਚੱਲ ਰਹੀ ਹੈ। ਨਾਲ ਹੀ ਇੱਕ ਗੱਠਜੋੜ ਕਾਂਗਰਸ ਦੀ ਅਗਵਾਈ ਵਿੱਚ ਹੋਵੇ ਅਤੇ ਦੂਜੇ ਦੀ ਅਗਵਾਈ ਭਾਜਪਾ ਕਰੇ। ਇਹ ਪਾਰਟੀਆਂ ਇੱਕ ਦੂਜੇ ਦੀ ਨੀਤੀਆਂ ‘ਤੇ ਹੀ ਕੰਮ ਕਰਦੀਆਂ ਹਨ। ਪਰ, ਮਜ਼ਦੂਰ ਵਰਗ, ਕਿਸਾਨ ਜਨਤਾ ਸ਼ੋਸ਼ਤ ਜਨਤਾ, ਛੋਟੇ ਵਪਾਰੀ, ਕਰੋੜਾਂ ਬੇਰੁਜ਼ਗਾਰ ਨੌਜਵਾਨ, ਅਨੁਸੂਚਿਤ ਜਾਤੀਆਂ/ਜਨ ਜਾਤੀਆਂ ਅਤੇ ਹੋਰ ਪਛੜੇ ਵਰਗ, ਧਾਰਮਿਕ ਅਤੇ ਭਾਸ਼ਾਈ ਘੱਟ ਗਿਣਤੀ ਮਤਲਬ ਆਮ ਜਨਤਾ ਦੇ ਲਈ ਇਨ੍ਹਾਂ ਦੋਨਾਂ ਪਾਰਟੀਆਂ ਵਿੱਚ ਕੋਈ ਵੀ ਫ਼ਰਕ ਨਹੀਂ ਹੈ। ਕਿਉਂਕਿ ਉਹ ਸਾਡੇ ਮੁਲਕ ਵਿੱਚ ਲਗਾਤਾਰ ਵੱਧ ਰਹੀਆਂ ਮੁਸ਼ਕਲਾਂ ਅਤੇ ਮੁਸੀਬਤਾਂ ਦਾ ਕੋਈ ਹੱਲ ਨਹੀਂ ਦਿੰਦੀਆਂ ਹਨ। ਇੱਥੇ ਤੱਕ ਕਿ ਉਨ੍ਹਾਂ ਬਾਰੇ ਗੱਲ ਤੱਕ ਵੀ ਨਹੀਂ ਕਰਦੀਆਂ।

ਇਸ ਪਿੱਠਭੂਮੀ ਵਿੱਚ ਸੀਪੀਆਈ (ਐਮ) ਦੂਜੀਆਂ ਹੋਰ ਖੱਬੀਆਂ ਪਾਰਟੀਆਂ ਦੇ ਨਾਲ ਮਿਲ਼ ਕੇ ਇਸ ਗੱਲ ‘ਤੇ ਜ਼ੋਰ ਪਾਉਂਦੀਆਂ ਹਨ ਕਿ ਖੱਬੇ ਪੱਖੀ, ਜਮਹੂਰੀ ਅਤੇ ਧਰਮ ਨਿਰਪੇਖ ਰਾਹ ਨੂੰ ਤਿਆਰ ਕਰੇ, ਜੋ ਆਮ ਜਨਤਾ ਦੀਆਂ ਮੁਸ਼ਕਲਾਂ ਨੂੰ ਦੂਰ ਕਰ ਸਕੇ। ਮੈਂ ਬਹੁਤ ਹੀ ਨਿਮਾਣਾ ਹੋ ਕੇ ਇਹ ਗੱਲ ਕਹਿ ਰਿਹਾਂ ਹਾਂ ਕਿ ਤ੍ਰਿਪੁਰਾ ਵਿੱਚ ਖੱਬੇ ਮੋਰਚੇ ਦੀ ਜਿੱਤ ਨਾਲ ਮੁਲਕ ਵਿੱਚ ਖੱਬੇ ਪੱਖੀ-ਜਮਹੂਰੀ ਅੰਦੋਲਨ ਨੂੰ ਹੋਰ ਤਾਕਤ ਮਿਲੇਗੀ।

ਇਨ੍ਹਾਂ ਚੋਣਾਂ ਵਿੱਚ ਸੱਚਾਈ ਸਾਹਮਣੇ ਆ ਗਈ ਹੈ ਕਿ ਚੋਣਾਂ ਦੇ ਦੌਰਾਨ ਕਾਂਗਰਸ ਪਾਰਟੀ, ਜਿਸ ਤਰ੍ਹਾਂ ਸਹੁੰ ਚੁੱਕ ਰਹੀ ਸੀ, ਤ੍ਰਿਪੁਰਾ ਦੀ ਜਨਤਾ ਦੀ ਉਸ ‘ਤੇ ਆਸਥਾ ਨਹੀਂ।

ਕਾਂਗਰਸ ਪਾਰਟੀ ਆਜ਼ਾਦੀ ਤੋਂ ਬਾਅਦ ਦੇਸ਼ ਵਿੱਚ 55 ਸਾਲਾਂ ਤੋਂ ਵੱਧ ਸਮੇਂ ਤੋਂ ਰਾਜ ਕਰਦੀ ਆ ਰਹੀ ਹੈ। ਜਵਾਹਰ ਲਾਲ ਨਹਿਰੂ ਦੇ ਸਮੇਂ ਤੋਂ ਲੈ ਕੇ ਡਾਕਟਰ ਮਨਮੋਹਨ ਸਿੰਘ ਦੇ ਮੌਜੂਦਾ ਕਾਰਜਕਾਲ ਤੱਕ ਹਰ ਪਾਰਲੀਮਾਨੀ ਚੋਣਾਂ ਤੋਂ ਪਹਿਲਾਂ ਉਹ ਵੋਟਰਾਂ ਨੂੰ ਅਤੇ ਖਾਸ ਤੌਰ ‘ਤੇ ਆਮ ਜਨਤਾ ਨਾਲ ਕਰਾਰ ਕਰਦੀ ਹੈ। ਪਰ ਤਜ਼ਰਬਾ ਇਹ ਦਿਖਾਉਂਦਾ ਹੈ ਕਿ ਚੋਣਾਂ ਦੇ ਸਮੇਂ ਉਸ ਨੇ ਜੋ ਵੀ ਕਰਾਰ ਕੀਤੇ ਹੋਣ, ਚੋਣ ਜਿੱਤਦੇ ਹੀ ਉਨ੍ਹਾਂ ਨੂੰ ਜਲਦ ਤੋਂ ਜਲਦ ਭੁੱਲਾ ਦਿੱਤਾ ਜਾਂਦਾ ਹੈ। ਅਸਲ ਵਿੱਚ ਉਹ ਪੂਰੀ ਤਰ੍ਹਾਂ ਪਲਟ ਜਾਂਦੀ ਹੈ। ਚੋਣਾਂ ਵੇਲੇ ਉਹ ਗ਼ਰੀਬਾਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦੇ ਹਨ, ਪਰ ਚੋਣਾਂ ਜਿੱਤ ਜਾਣ ਬਾਅਦ ਉਹ ਅਮੀਰਾਂ ਦੇ ਫਾਇਦੇ ਲਈ ਕੰਮ ਕਰਦੇ ਹਨ। ਇਹੋ ਕਾਰਨ ਹੈ ਕਿ ਉਨ੍ਹਾਂ ਦੇ ਚੋਣਾਂ ਵੇਲੇ ਦੇ ਕਰਾਰ ‘ਤੇ ਜਨਤਾ ਹੁਣ ਕੋਈ ਯਕੀਨ ਨਹੀਂ ਕਰਦੀ।

ਦੇਸ਼ ਵਿੱਚ ਹਰ ਥਾਂ ਤੋਂ ਖੱਬੇ ਪੱਖੀ ਸਰਕਾਰਾਂ ਨੂੰ ਪੁੱਟ ਸਕਣ ਸੰਬੰਧੀ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦਾ ਬਿਆਨ ਵੀ ਇਸ ਤੋਂ ਇਲਾਵਾ ਕੁਝ ਨਹੀਂ ਸੀ ਕਿ ਇਹ ਇਹੋ ਜਿਹੇ ਆਦਮੀ ਵੱਲੋਂ ਕੀਤੀ ਗਈ ਬਚਕਾਨੀ ਟਿੱਪਣੀ ਸੀ ਜੋ ਇੱਕ ਇਹੋ ਜਿਹੀ ਰਾਜਨੀਤਿਕ ਪਾਰਟੀ ਦੇ ਉਪ ਪ੍ਰਧਾਨ ਹਨ, ਜੋ ਕੇਂਦਰ ਨਾਲ ਮੁਲਕ ਦੀ ਸਿਆਸਤ ਵੀ ਸਾਂਭ ਰਹੇ ਹਨ। ਤ੍ਰਿਪੁਰਾ ਦੀ ਜਨਤਾ ਉਨ੍ਹਾਂ ਦੀਆਂ ਇਨ੍ਹਾਂ ਬਚਕਾਨਾ ਟਿੱਪਣੀਆਂ ਨੂੰ ਗੰਭੀਰਤਾ ਨਾਲ ਨਾ ਲੈ ਕੇ ਉਲਟਾ ਉਨ੍ਹਾਂ ਦਾ ਕਰਾਰਾ ਜਵਾਬ ਹੀ ਦਿੱਤਾ।

ਤ੍ਰਿਪੁਰਾ ਦੀ ਅਮਨ ਪਸੰਦ ਅਤੇ ਜਮਹੂਰੀ ਵਿਵਸਥਾ ਪਸੰਦ ਆਵਾਮ ਨੇ ਮੁਸ਼ਕਲ ਸੰਘਰਸ਼ ਰਾਹੀਂ ਇੱਥੇ ਅਮਨ ਕਾਇਮ ਕੀਤਾ ਹੈ। ਜ਼ਾਹਿਰ ਹੈ ਇਸ ਵਿੱਚ ਸੁਰੱਖਿਆ ਕਰਮੀਆਂ ਦੀ ਭੂਮਿਕਾ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ, ਪਰ ਸਭ ਤੋਂ ਵੱਧ ਭੂਮਿਕਾ ਜਨਤਾ ਨੇ ਹੀ ਅਦਾ ਕੀਤੀ ਹੈ, ਫਿਰ ਚਾਹੇ ਉਹ ਕਿਸੇ ਵੀ ਜਾਤੀ ਅਤੇ ਧਰਮ ਦੀ ਰਹੀ ਹੋਵੇ।

ਖੱਬੇ ਪੱਖੀ ਮੋਰਚੇ ਨੇ ਕੱਟੜਪੰਥੀਆਂ ਦੇ ਰਾਜਨੀਤਿਕ ਅਤੇ ਵਿਚਾਰਧਾਰਾਤਮਕ ਮੰਚ ਦਾ ਮੁਕਾਬਲਾ ਕੀਤਾ ਅਤੇ ਨਾਲ ਹੀ ਨਾਲ ਸਰਕਾਰ ਨੇ ਵਿਕਾਸ ਦੇ ਕਦਮ ਵੀ ਚੁੱਕੇ। ਉਸ ਨੇ ਖਾਸ ਤੌਰ ‘ਤੇ ਪਹਾੜੀ ਆਦਿਵਾਸੀ ਖੇਤਰਾਂ ਨੂੰ ਕੇਂਦਰ ਵਿੱਚ ਰੱਖਿਆ ਜਿੱਥੇ ਕੱਟੜਵਾਦ ਨਾਲ ਪ੍ਰੇਰਿਤ ਨੌਜਵਾਨਾਂ ਨੂੰ ਭਰਤੀ ਕਰਦੇ ਹਨ। ਸੀਪੀਆਈ (ਐਮ) ਦੇ ਕਈ ਆਗੂਆਂ ਅਤੇ ਖਾਸ ਕਾਰਕੁੰਨਾਂ ਨੇ ਇਨ੍ਹਾਂ ਕੱਟੜਪੰਥੀਆਂ ਦੇ ਹੱਥਾਂ ਤੋਂ ਸ਼ਹਾਦਤ ਪਾਈ ਹੈ। ਪਰ ਤਮਾਮ ਮੁਸ਼ਕਲਾਂ ਦਾ ਬਹਾਦੁਰੀ ਨਾਲ ਮੁਕਾਬਲਾ ਕਰਦੇ ਹੋਏ ਉਨ੍ਹਾਂ ਨੇ ਸ਼ਾਂਤੀ ਲਈ ਸੰਘਰਸ਼ ਜਾਰੀ ਰੱਖਿਆ।

ਇਸ ਦੇ ਰਚਨਾਤਮਕ ਨਤੀਜੇ ਸਾਹਮਣੇ ਆਏ ਅਤੇ ਅਮਨ ਦੀ ਬਹਾਲੀ ਹੋਈ। ਕੱਟੜਵਾਦੀ ਭਾਵੇਂ ਹਾਲੇ ਕਮਜ਼ੋਰ ਹੋ ਗਏ ਹਨ, ਪਰ ਉਹ ਹਾਲੇ ਖ਼ਤਮ ਨਹੀਂ ਹੋਏ ਹਨ। ਬੰਗਲਾਦੇਸ਼ ਦੇ ਅੰਦਰ ਹਾਲੇ ਵੀ ਉਨ੍ਹਾਂ ਦੇ ਛਿਪਣ ਦੇ ਟਿਕਾਣੇ ਕਾਇਮ ਹਨ ਅਤੇ ਆਈ ਐੱਸ ਆਈ ਵਰਗੀਆਂ ਏਜੰਸੀਆਂ ਨਾਲ ਉਨ੍ਹਾਂ ਨੂੰ ਮਦਦ ਅਤੇ ਸਮਰਥਨ ਮਿਲ ਰਿਹਾ ਹੈ ਅਤੇ ਤ੍ਰਿਪੁਰਾ ਦੇ ਅੰਦਰ ਵੀ ਮੁਸ਼ਕਲਾਂ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।

ਇਸ ਲਈ ਖੱਬਾ ਮੋਰਚਾ ਪੂਰੀ ਕੋਸ਼ਿਸ਼ ਕਰ ਰਿਹਾ ਹੈ ਕਿ ਜਨਤਾ ਨੂੰ ਸਜਗ ਰੱਖਿਆ ਜਾਵੇ, ਜਿਸ ਨਾਲ ਅਮਨ ਕਾਇਮ ਹੋਇਆ ਹੈ, ਉਸ ਦੇ ਨਾਲ ਕੋਈ ਛੇੜਛਾੜ ਨਾ ਹੋ ਸਕੇ। ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਚੋਣਾਂ ਦੇ ਪ੍ਰਚਾਰ ਦੇ ਦੌਰਾਨ ਸਾਡੇ ਖਾਸ ਮੁੱਦਿਆਂ ਵਿੱਚ ਇਹ ਮੁੱਦਾ ਵੀ ਸ਼ਾਮਿਲ ਰਿਹਾ ਅਤੇ ਜਨਤਾ ਨੇ ਸਹਿਜ ਢੰਗ ਨਾਲ ਇਸ ਉੱਪਰ ਆਪਣੀ ਮਰਜ਼ੀ ਜ਼ਾਹਿਰ ਕੀਤੀ।

ਇਨ੍ਹਾਂ ਚੋਣਾਂ ਵਿੱਚ ਵੀ ਕਾਂਗਰਸ ਨੇ ਆਈ ਐਨ ਪੀ ਟੀ ਨਾਲ ਗੱਠਜੋੜ ਕੀਤਾ ਸੀ, ਜੋ ਕਿ ਸਾਡੇ ਰਾਜ ਦੀ ਜਨਤਾ ਦੀ ਆਮ ਸਮਝ ਦੇ ਮੁਤਾਬਕ ਕੱਟੜਵਾਦੀ ਸੰਗਠਨਾਂ ਦਾ ਇੱਕ ਸਿਆਸੀ ਨਕਾਬ ਹੀ ਹੈ। ਇਸ ਨੂੰ ਜਾਣਦੇ ਹੋਏ ਵੀ ਕਾਂਗਰਸ ਵਰਗੀ ਪਾਰਟੀ ਨੇ ਇਨ੍ਹਾਂ ਚੋਣਾਂ ਵਿੱਚ ਉਸ ਨਾਲ ਗੱਠਜੋੜ ਕੀਤਾ।

ਇਹ ਕੱਟੜਵਾਦੀਆਂ ਨਾਲ ਹੱਥ ਮਿਲਾਉਣ ਦੇ ਨਾਲ ਕੁਝ ਵੀ ਨਹੀਂ ਹੈ। ਸਾਡੇ ਰਾਜ ਦੀ ਅਮਨ ਪਸੰਦ ਜਨਤਾ ਨੇ ਇਸ ਨੂੰ ਨਹੀਂ ਮੰਨਿਆ ਅਤੇ ਆਪਣੇ ਜਨਾਦੇਸ਼ ਰਾਹੀਂ ਉਸ ਨੇ ਇਹ ਸਾਫ਼ ਵੀ ਰ ਦਿੱਤਾ ਹੈ ਕਿ ਆਈ ਐਨ ਪੀ ਟੀ ਨੇ ਕਾਂਗਰਸ ਦੇ ਨਾਲ ਗੱਠਜੋੜ ਕਰ ਅਤੇ ਕੱਟੜਵਾਦੀ ਨਾਲ ਮਿਲ ਕੇ 11 ਸੀਟਾਂ ਉੱਪਰ ਚੋਣਾਂ ਲੜੀਆਂ ਸਨ। ਇਨ੍ਹਾਂ ਤਮਾਮ ਸੀਟਾਂ ‘ਤੇ ਉਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਪਰ ਇਸ ਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਦਾ ਜਨਾਧਾਰ ਬਿਲਕੁਲ ਖ਼ਤਮ ਹੋ ਗਿਆ ਹੈ। ਇਸ ਲਈ ਖੱਬੇ ਮੋਰਚੇ ਨੂੰ ਇਨ੍ਹਾਂ ਤਾਕਤਾਂ ਦੇ ਖ਼ਿਲਾਫ਼ ਆਪਣਾ ਸਿਆਸੀ ਅਤੇ ਵਿਚਾਰਾਤਮਕ ਸੰਘਰਸ਼ ਜਾਰੀ ਰੱਖਣਾ ਹੋਵੇਗਾ, ਜਿਸ ਨਾਲ ਉਨ੍ਹਾਂ ਨੂੰ ਹੋਰ ਜ਼ਿਆਦਾ ਕਮਜ਼ੋਰ ਕੀਤਾ ਜਾ ਸਕੇ ਅਤੇ ਜੋ ਲੋਕੀਂ ਹਾਲੇ ਵੀ ਉਨ੍ਹਾਂ ਦੇ ਨਾਲ ਹਨ, ਉਨ੍ਹਾਂ ਨੂੰ ਚੰਗੀ ਸਿੱਖਿਆ ਮਿਲੇ।

ਖੱਬੇ ਮੋਰਚੇ ਨੇ ਆਪਣੇ ਚੋਣ-ਮਨੋਰਥ ਪੱਤਰ ਵਿੱਚ ਆਪਣੇ ਤਮਾਮ ਕਰਾਰ ਜਨਤਾ ਦੇ ਸਾਹਮਣੇ ਰੱਖ ਦਿੱਤੇ ਹਨ। ਅਸੀਂ ਇਹ ਸੁਨਿਸ਼ਚਿਤ ਕਰਨ ਵਿੱਚ ਕੋਈ ਕਸਰ ਨਹੀਂ ਛਡਾਂਗੇ ਕਿ ਇਨ੍ਹਾਂ ਕਰਾਰਾਂ ਨੂੰ ਪੂਰਾ ਕੀਤਾ ਜਾਵੇ। ਪਰ ਇਹ ਤਦ ਤੱਕ ਸੌਖਾ ਨਹੀਂ ਹੋਵੇਗਾ ਜਦੋਂ ਤੱਕ ਕੇਂਦਰ ਸਰਕਾਰ ਤੋਂ ਸਾਨੂੰ ਪੂਰੀ ਮਦਦ ਨਹੀਂ ਮਿਲੇਗੀ। ਇਸ ਲਈ ਸਾਨੂੰ ਸੰਘਰਸ਼ ਕਰਨਾ ਹੋਵੇਗਾ, ਜਿਸ ਨਾਲ ਅਸੀਂ ਕਾਂਗਰਸ ਪਾਰਟੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਦੇ ਹੱਥੋਂ ਆਪਣਾ ਜਾਇਜ਼ ਹੱਕ ਖੋਹ ਸਕੀਏ।

ਆਪਣੇ ਚੋਣ-ਮਨੋਰਥ ਪੱਤਰ ਵਿੱਚ ਅਸੀਂ ਜੋ ਵੀ ਕਰਾਰ ਕੀਤੇ ਹਨ, ਉਹ ਸਭ ਸਾਡੇ ਲਈ ਮਹਤੱਵਪੂਰਨ ਹਨ। ਫਿਰ ਵੀ ਸਾਡੇ ਵੱਲੋਂ ਵਿਕਾਸ ਸੁਨਿਸ਼ਚਿਤ ਕਰਨ ਅਤੇ ਨੈਸ਼ਨਲ ਹਾਇਵੇ, ਰੇਲ ਸੰਪਰਕ, ਹਵਾਈ ਸੰਪਰਕ ਅਤੇ ਟੈਲੀਕਮਨੀਕੇਸ਼ਨ ਸਮੇਤ ਹਰ ਮਾਮਲੇ ਵਿੱਚ ਆਧੁਨਿਕ ਸੰਪਰਕ ਸੁਨਿਸ਼ਚਿਤ ਕਰਨ ਉੱਪਰ ਹੋਵੇਗਾ ਅਤੇ ਇਹ ਸਭ ਕੇਂਦਰ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਇਸ ਲਈ ਉਨ੍ਹਾਂ ਨੂੰ ਸਾਡੀ ਮਦਦ ਕਰਨੀ ਹੋਵੇਗੀ। ਇਸ ਵੇਲੇ ਅਸੀਂ ਬਿਜਲੀ ਉਤਪਾਦਨ ਦੇ ਮਾਮਲੇ ਵਿੱਚ ਅਸੀਂ ਸਰਪਲਸ ਰਾਜਾਂ ਵਿੱਚੋਂ ਇੱਕ ਹੋਣ ਜਾ ਰਹੇ ਹਾਂ। ਇਨ੍ਹਾਂ ਦੀ ਵਰਤੋਂ ਕਰਦੇ ਹੋਏ ਅਸੀਂ ਸਨਅਤੀਕਰਨ ਲਈ ਆਪਣੇ ਪੱਧਰ ‘ਤੇ ਪੂਰੀ ਕੋਸ਼ਿਸ਼ ਕਰਨੀ ਹੋਵੇਗੀ, ਜਿਸ ਨਾਲ ਅਸੀਂ ਵੱਧ ਤੋਂ ਵੱਧ ਰੁਜ਼ਗਾਰ ਪੈਦਾ ਕਰਨ ਵਿੱਚ ਸਫ਼ਲ ਹੋ ਸਕੀਏ।

ਹੋਈਆਂ ਚੋਣਾਂ ਦਾ ਵਿਸ਼ਲੇਸ਼ਣ ਕੁਝ ਇਸ ਤਰ੍ਹਾਂ ਹੈ-

ਰਾਜ ਦੇ ਕੁੱਲ 23,55,446 ਵੋਟਰਾਂ ਵਿੱਚੋਂ 22,05,521 ਮਤਲਬ 93.63 ਫੀਲਦ ਨੇ ਇਨ੍ਹਾਂ ਚੋਣਾਂ ਵਿੱਚ ਹਿੱਸਾ ਲਿਆ। ਇਹ ਰਾਜ ਵਿੱਚ ਹੀ ਨਹੀਂ ਦੇਸ਼ ਭਰ ਵਿੱਚ ਕਿਸੀ ਵੀ ਰਾਜ ਵਿੱਚ ਵੋਟਰਾਂ ਦਾ ਸਭ ਤੋਂ ਵੱਧ ਫੀਲਦ ਹੈ।

ਇਸ ਵਾਰ ਦੀਆਂ ਚੋਣਾਂ ਦੀ ਇੱਕ ਖਾਸ ਗੱਲ ਇਹ ਸੀ ਕਿ ਮਹਿਲਾਵਾਂ ਦੀਆਂ ਵੋਟਾਂ ਦਾ ਫੀਸਦ ਆਦਮੀਆਂ ਦੇ ਮੁਕਾਬਲੇ 2 ਫੀਸਦ ਵੱਧ ਰਿਹਾ।

ਇਨ੍ਹਾਂ ਚੋਣਾਂ ਵਿੱਚ ਪਈਆਂ 22,05,521 ਵੋਟਾਂ ਵਿੱਚੋਂ ਕੁੱਲ 22,02,087 ਮਤਲਬ 93.49 ਫੀਸਦ ਕਾਨੂੰਨ ਸਨ।

ਰਾਜ ਵਿੱਚ ਕੁੱਲ 60 ਸੀਟਾਂ ਲਈ ਚੋਣਾਂ ਹੋਈਆਂ, ਜਿਸ ਵਿੱਚ 50 ਸੀਟਾਂ ‘ਤੇ ਖੱਬੇ ਮੋਰਚੇ (ਸੀਪੀਆਈ (ਐੱਮ)-49 ਅਤੇ ਸੀਪੀਆਈ-1), ਨੇ ਜਿੱਤ ਹਾਸਿਲ ਕੀਤੀ, ਜਦ ਕਿ ਕਾਂਗਰਸ ਦੀ ਅਗਵਾਈ ਵਾਲੇ ਗੱਠਜੋੜ ਨੂੰ ਸਿਰਫ਼ 10 ਸੀਟਾਂ ਹੀ ਮਿਲੀਆਂ।

1978 ਤੋਂ ਬਾਅਦ ਇਹ ਪਹਿਲੀ ਵਿਧਾਨ ਸਭਾ ਹੋਵੇਗੀ, ਜਿਸ ਵਿੱਚ ਆਈ ਐਮ ਪੀ ਟੀ, ਜਿਸ ਨੂੰ ਐਮ ਐੱਲ ਐੱਫ ਟੀ ਕੱਟੜਪੰਥੀਆਂ ਦਾ ਕਾਨੂੰਨੀ ਤੌਰ ‘ਤੇ ਕੰਮ ਕਰਨ ਵਾਲੀ ਸ਼ਾਖ਼ਾ ਮੰਨਿਆ ਜਾਂਦਾ ਹੈ ਅਤੇ ਜੋ ਕਾਂਗਰਸ ਦਾ ਸਹਿਯੋਗੀ ਹੈ, ਨੂੰ ਕੋਈ ਸੀਟ ਨਹੀਂ ਮਿਲੀ ਹੈ।

ਅਨੁਸੂਚਿਤ ਜਨਜਾਤੀ ਲਈ ਸੁਰੱਖਿਅਤ ਕੁੱਲ 20 ਸੀਟਾਂ ਵਿੱਚੋਂ 19 ਖੱਬੇ ਮੋਰਚੇ ਨੇ ਜਿੱਤ ਲਈਆਂ, ਜਦ ਕਿ ਕਾਂਗਰਸ ਦੇ ਹਿੱਸੇ ਇੱਕ ਹੀ ਸੀਟ ਆਈ।

ਅਨੁਸੂਚਿਤ ਜਾਤੀ ਲਈ ਸੁਰੱਖਿਅਤ ਕੁੱਲ 10 ਸੀਟਾਂ  ਵਿੱਚ ਖੱਬੇ ਮੋਰਚੇ ਨੇ 8 ਅਤੇ ਕਾਂਗਰਸ ਨੇ 2 ਸੀਟਾਂ ਉੱਪਰ ਜਿੱਤ ਹਾਸਿਲ ਕੀਤੀ।

ਖੱਬੇ ਮੋਰਚੇ ਨੇ ਜੋ 50 ਸੀਟਾਂ ਜਿੱਤੀਆਂ ਹਨ, ਉਨ੍ਹਾਂ ਵਿੱਚੋਂ 47 ਸੀਟਾਂ ਉਸ ਨੇ 50 ਫੀਸਦ ਜਾਂ ਉਸ ਤੋਂ ਵੱਧ ਵੋਟਾਂ ਹਾਸਿਲ ਕਰ ਜਿੱਤੀਆਂ ਹਨ। ਇਨ੍ਹਾਂ ਵਿੱਚ 6 ਸੀਟਾਂ ਖੱਬੇ ਮੋਰਚੇ ਨੇ 60 ਫੀਸਦ ਤੋਂ ਵੱਧ ਵੋਟਾਂ ਹਾਸਿਲ ਕਰ ਜਿੱਤੀਆਂ ਹਨ।
ਖੱਬੇ ਮੋਰਚੇ ਦੇ ਸਾਰੇ ਪੰਜ ਉਮੀਦਵਾਰਾਂ ਨੇ ਚੰਗੇ ਅੰਤਰ ਨਾਲ ਜਿੱਤ ਹਾਸਿਲ ਕੀਤੀ ਹੈ। ਕਾਂਗਰਸ ਦੀ ਅਗਵਾਈ ਵਾਲੇ ਗੱਠਜੋੜ ਨੇ ਜੋ 10 ਸੀਟਾਂ ਜਿੱਤੀਆਂ ਹਨ, ਉਨ੍ਹਾਂ ਵਿੱਚ 6 ਹੀ 50 ਫੀਸਦ ਜਾਂ ਉਸ ਤੋਂ ਵੱਧ ਵੋਟਾਂ ਲੈ ਕੇ ਜਿੱਤੀ ਹੈ। ਦੂਜੇ ਪਾਸੇ, ਉਸਨੇ ਤਿੰਨ ਸੀਟਾਂ ਬਹੁਤ ਥੋੜੇ ਅੰਤਰ ਨਾਲ ਜਿੱਤੀਆਂ ਹਨ।

ਕਾਂਗਰਸ ਨੇ ਜਿੰਨਾਂ 10 ਸੀਟਾਂ ਉੱਪਰ ਜਿੱਤ ਹਾਸਿਲ ਕੀਤੀ ਹੈ, ਉਨ੍ਹਾਂ ਵਿੱਚੋਂ 9 ਸੀਟਾਂ ਸ਼ਹਿਰੀ ਹਨ ਅਤੇ ਸਿਰਫ ਇੱਕ ਸੀਟ ਪੇਂਡੂ ਇਲਾਕੇ ਦੀ ਆਦਿਵਾਸੀਆਂ ਲਈ ਸੁਰੱਖਿਅਤ ਹੈ।

ਭਾਜਪਾ ਦੇ ਪੂਰੇ 50 ਉਮੀਦਵਾਰ ਮੈਦਾਨ ਵਿੱਚ ਆਏ ਸਨ। ਇਨ੍ਹਾਂ ਵਿੱਚੋਂ ਲਿਰਫ ਇੱਕ ਨੂੰ ਛੱਡ ਕੇ ਬਾਕੀ ਸਾਰਿਆਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ।

ਧਰਮਨਗਰ ਸੀਟ ਉੱਪਰ ਹੀ ਭਾਜਪਾ ਚੋਣਾਂ ਵਿੱਚ ਖਾਸ ਜ਼ੋਰ ਦਰਜ ਕਰਾ ਪਾਈ, ਪਰ ਇਹ ਸੀਟ ਵੀ ਖੱਬੇ ਮੋਰਚੇ ਦੇ ਉਮੀਦਵਾਰ ਨੇ ਜਿੱਤ ਲਈ।

ਐਮ ਟੀ ਪੀ, ਐਸ ਪੀ, ਆਈ ਐਨ ਐੱਫ ਟੀ ਨਾਲੋਂ ਟੁੱਟ ਕੇ ਵੱਖ ਹੋਏ ਗਰੁੱਪ ਆਈ ਪੀ ਐੱਫ ਟੀ, ਸੀਪੀਆਈ (ਐਮਐਲ), ਐੱਸ ਯੂ ਸੀ ਆਈ, ਆਮਰਾ ਬੰਗਾਲ ਆਦਿ ਪਾਰਟੀਆਂ ਨੇ ਵੱਖ-ਵੱਖ ਚੋਣ ਖੇਤਰਾਂ ਵਿੱਚ ਆਜ਼ਾਦ ਤੌਰ ‘ਤੇ ਚੋਣਾਂ ਲੜੀਆਂ ਸਨ।

ਅਨੁਸੂਚਿਤ ਜਨਜਾਤੀ ਲਈ ਸੁਰੱਖਿਅਤ ਕੁੱਲ 20 ਸੀਟਾਂ ‘ਤੇ ਪਈਆਂ ਕੁੱਲ 6,85,081 ਕਾਨੂੰਨੀ ਰੂਪ ਨਾਲ ਸਹੀ ਵੋਟਾਂ ਵਿੱਚੋਂ ਖੱਬੇ ਮੋਰਚੇ ਨੂੰ 3,65,999 ਮਤਲਬ 53.42 ਫੀਸਦ ਵੋਟਾਂ ਮਿਲੀਆਂ ਹਨ। ਕਾਂਗਰਸ ਦੀ ਅਗਵਾਈ ਵਾਲੇ ਗੱਠਜੋੜ ਨੂੰ ਇਨ੍ਹਾਂ ਸੀਟਾਂ ਉੱਪਰ 43.31 ਫੀਸਦ ਵੋਟਾਂ ਮਿਲੀਆਂ।

ਇਸੇ ਤਰ੍ਹਾਂ ਅਨੁਸੂਚਿਤ ਜਾਤੀ ਲਈ ਰਾਖਵੀਆਂ 10 ਸੀਟਾਂ ਵਿੱਚੋਂ ਪਈਆਂ ਕੁੱਲ 3,96,741 ਕਾਨੂੰਨੀ ਰੂਪ ਤੋਂ ਸਹੀ ਵੋਟਾਂ ਵਿੱਚੋਂ 2,10,763 ਮਤਲਬ 53.23 ਫੀਸਦ ਖੱਬੇ ਮੋਰਚੇ ਦੇ ਪੱਖ ਵਿੱਚ ਪਈਆਂ ਹਨ। ਕਾਂਗਰਸ ਦੀ ਅਗਵਾਈ ਵਾਲੇ ਗੱਠਜੋੜ ਨੂੰ ਇਨ੍ਹਾਂ ਸੀਟਾਂ ਉੱਪਰ 44 ਫੀਸਦ ਵੋਟਾਂ ਮਿਲੀਆਂ ਹਨ।

(ਲੇਖਕ ਤ੍ਰਿਪੁਰਾ ਦੇ ਮੁੱਖ ਮੰਤਰੀ ਹਨ)
ਬੀਬੀ ਹਰਸਿਮਰਤ ਕੌਰ ਦੇ ਬਹਾਨੇ ਨੂੰਹਾਂ-ਧੀਆਂ ਦੀ ਸੁਰੱਖਿਆ ਦੀ ਗੱਲ -ਰਣਜੀਤ ਲਹਿਰਾ
ਸਮਾਜਿਕ ਅਵਸਥਾ ਨੂੰ ਕੇਵਲ ਲੋਕ ਬਦਲਦੇ ਹਨ – ਹਰਜਿੰਦਰ ਸਿੰਘ ਗੁਲਪੁਰ
ਧਰਮ ਅਧਾਰਿਤ ਜਨਗਣਨਾ ਤੇ ਅਖਬਾਰਾਂ ਦੀ ਕਵਰੇਜ
ਵਿਦਿਆਰਥੀਆਂ ਦੀ ਜਥੇਬੰਦਕ ਤਾਕਤ ਨੂੰ ਖੋਰਾ ਲਾਉਣ ਦੇ ਯਤਨ -ਹਰਜਿੰਦਰ ਸਿੰਘ ਗੁਲਪੁਰ
ਮਹਿਲਕਲਾਂ ਲੋਕ-ਘੋਲ ਦੇ ਸੰਗਰਾਮੀ ਇਤਿਹਾਸ ਦੇ ਕੀਮਤੀ ਸਬਕਾਂ ਨੂੰ ਗ੍ਰਹਿਣ ਕਰੋ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਚਿੰਤਨ

ਕੀ ਸ਼ਾਇਰੀ ਤਬਦੀਲੀ ਲਿਆ ਸਕਦੀ ਹੈ? -ਡਾਕਟਰ ਮੁਬਾਰਕ ਅਲੀ

ckitadmin
ckitadmin
May 2, 2013
ਅਮਰੀਕੀ ਪ੍ਰਚੂਨ ਵਪਾਰ ਤੇ ਕਿਸਾਨਾਂ ਦੀ ਹਾਲਤ ਵਿਖਾਉਂਦੀ ਪਿਆਜ਼ ਦੀ ਖੇਤੀ –ਪੀ. ਸਾਈਨਾਥ
ਚੋਣਾਂ ਅਤੇ ਭਾਰਤੀ ਪਰਵਾਸੀਆਂ ਦੀ ਜਗਦੀ-ਬੁਝਦੀ ਆਸ – ਸਿੱਧੂ ਦਮਦਮੀ
ਜਦ ਵਿਸ਼ਵ ਸ਼ਾਂਤੀ ਮੇਰੇ ਘਰ ਆਈ – ਮਨਦੀਪ ਸੁੱਜੋਂ
ਉਂਕਾਰਪ੍ਰੀਤ ਦੀਆਂ ਕੁਝ ਕਾਵਿ-ਰਚਨਾਵਾਂ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?