By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਕੀ ਖੱਬੀ ਧਿਰ ਕੋਲ ਅਸਲ ‘ਚ ਬਦਲ ਹੈ? -ਪ੍ਰਭਾਤ ਪਟਨਾਇਕ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਕੀ ਖੱਬੀ ਧਿਰ ਕੋਲ ਅਸਲ ‘ਚ ਬਦਲ ਹੈ? -ਪ੍ਰਭਾਤ ਪਟਨਾਇਕ
ਨਜ਼ਰੀਆ view

ਕੀ ਖੱਬੀ ਧਿਰ ਕੋਲ ਅਸਲ ‘ਚ ਬਦਲ ਹੈ? -ਪ੍ਰਭਾਤ ਪਟਨਾਇਕ

ckitadmin
Last updated: October 25, 2025 4:49 am
ckitadmin
Published: February 25, 2013
Share
SHARE
ਲਿਖਤ ਨੂੰ ਇੱਥੇ ਸੁਣੋ

ਕੁਝ ਲੋਕ ਕਹਿੰਦੇ ਹਨ ਕਿ ਅੱਜ ਦੇ ਹਾਲਾਤ ‘ਚ, ਖੱਬੀ ਧਿਰ ਕੋਲ ਇਸ ਸਮੇਂ ਭਾਰਤ ਵਿੱਚ ਲਾਗੂ ਕੀਤੀਆਂ ਜਾ ਰਹੀਆਂ ਆਰਥਿਕ ਨੀਤੀਆਂ ਦਾ ਕੋਈ ਬਦਲ ਅਸਲ ‘ਚ ਹੈ ਨਹੀਂ। ਜੇ ਅਜਿਹਾ ਕਹਿਣ ਵਾਲਿਆਂ ‘ਚ ਸਿਰਫ਼ ਖੱਬੀ ਧਿਰ ਦੇ ਆਲੋਚਕ ਹੀ ਹੁੰਦੇ ਤਾਂ ਇਸ ਤਰ੍ਹਾਂ ਦੀਆਂ ਟਿਪਣੀਆਂ ਨੂੰ ਸੋਖਿਆਂ ਹੀ ਅਣਦੇਖਿਆਂ ਕੀਤਾ ਜਾ ਸਕਦਾ ਸੀ। ਆਖ੍ਰਿਕਾਰ ਉਹ ਤਾਂ ਅਜਿਹੀਆਂ ਗੱਲਾਂ ਕਹਿਣਗੇ ਹੀ। ਪਰ ਇਸ ਤਰ੍ਹਾਂ ਦੀਆਂ ਗੱਲਾਂ ਕਈ ਵਾਰ ਅਜਿਹੇ ਲੋਕਾਂ ਦੇ ਮੂੰਹੋਂ ਵੀ ਸੁਣਨ ਨੂੰ ਮਿਲ਼ ਜਾਂਦੀਆਂ ਹਨ, ਜੋ ਆਮ ਤੌਰ ‘ਤੇ ਖੱਬੀ ਧਿਰ ਪ੍ਰਤੀ ਹਮਦਰਦੀ ਰੱਖਦੇ ਹਨ। ਇਸ ਲਈ ਇਸ ਦਾਅਵੇ ‘ਤੇ ਚਰਚਾ ਕਰਨੀ ਜ਼ਰੂਰੀ ਹੈ।

ਬਹਰਹਾਲ, ਇਸ ਪ੍ਰਲੰਗ ‘ਚ ਇੱਕ ਮਹੱਤਵਪੂਰਨ ਮੁੱਦਾ ਤਾਂ ਇਹੀ ਹੈ ਕਿ ‘ਬਦਲ’ ਤੋਂ ਜਾਂ ‘ਵਿਵਹਾਰਿਕ ਬਦਲ’ ਤੋਂ, ਸਾਡਾ ਮਤਲਬ ਕੀ ਹੈ? ਕੋਈ ਵੀ ਆਰਥਿਕ ਨੀਤੀ, ਜਮਾਤੀ ਤਾਕਤਾਂ ਦੇ ਇੱਕ ਖਾਸ ਸੰਤੁਲਨ ‘ਤੇ ਆਧਾਰਤ ਹੁੰਦੀ ਹੈ। ਯਾਨੀ ਕੋਈ ਵੀ ਨੀਤੀ ਵਿਸ਼ਾਲਤਰ ਪੂੰਜੀਵਾਦੀ ਢਾਂਚੇ ਦੇ ਘੇਰੇ ‘ਚ, ਜਮਾਤੀ ਸ਼ਕਤੀਆਂ ਦੇ ਸੰਤੁਲਨ ਨੂੰ ਪ੍ਰਤੀਬਿੰਬਤ ਕਰਦੀ ਹੈ। ਜੇਕਰ ਮਨਮੋਹਨ ਸਿੰਘ ਦੀ ਸਰਕਾਰ ਨੇ ਪ੍ਰਚੂਨ ਵਪਾਰ ‘ਚ ਸਿੱਧੇ ਵਿਦੇਸ਼ੀ ਨਿਵੇਸ਼ ਦੀ ਇਜਾਜ਼ਤ ਦਿੱਤੀ ਹੈ, ਜੇਕਰ ਉਸ ਨੇ ਮੁਦਰਾ ਸਫ਼ੀਤੀਕਾਰੀ ਉਭਾਰ ਦੇ ਵਿਚਕਾਰ ਕੀਮਤਾਂ ‘ਚ ਭਾਰੀ ਵਾਧਾ ਕੀਤਾ ਹੈ ਅਤੇ ਜੇਕਰ ਉਸ ਨੇ ਬੀਮਾ ਅਤੇ ਪੈਨਸ਼ਨ ਫੰਡ ਜਿਹੇ ਮਹੱਤਵਪੂਰਨ ਖੇਤਰ ਵਿਸ਼ਵੀਕ੍ਰਿਤ ਵਿੱਤੀ ਪੂੰਜੀ ਲਈ ਖੋਲ੍ਹਣ ਦਾ ਐਲਾਨ ਕੀਤਾ ਹੈ ਤਾਂ ਇਹ ਸਭ ਵਿਸ਼ਵ ਪੂੰਜੀ ਨੂੰ ਲੁਭਾਉਣ ਦੀਆਂ ਉਸ ਦੀਆਂ ਬਦਹਵਾਸ ਕੋਸ਼ਿਸ਼ਾਂ ਨੂੰ ਹੀ ਦਿਖਾਂਉਂਦਾ ਹੈ। ਇਸ ਲਈ ਕਿਸੇ ਵੀ ਬਦਲਵੀਂ ਨੀਤੀ ‘ਤੇ ਚੱਲਣ ਦਾ ਅਰਥ ਹੋਵੇਗਾ, ਪੇਸ਼ ਹਾਲਾਤ ‘ਚ ਵਿਘਨ ਪੈਣਾ, ਉਸ ਦੇ ਘੇਰੇ ‘ਚ ਸੰਘਰਸ਼ ਕਰਨਾ ਤਾਂ ਕਿ ਉਸ ਨੂੰ ਤੋੜ ਕੇ ਬਾਹਰ ਨਿਕਲਿਆ ਜਾ ਸਕੇ।

ਅਸਲ ‘ਚ ਸਾਨੂੰ ਤਾਂ ਖੁਸ਼ੀ ਹੈ ਕਿ ਖੱਬੀ ਧਿਰ ਕੋਲ ਇਸ ਅਰਥ ‘ਚ ਬਦਲ ਨਹੀਂ ਹੈ। ਜੇਕਰ ਖੱਬੀ ਧਿਰ ਹੁਕਮਰਾਨਾਂ ਦੀ ਤਰ੍ਹਾਂ ਦੇ ਵਿਚਾਰ ਨਾਲ ਬਦਲ ਪੇਸ਼ ਕਰ ਰਿਹਾ ਹੁੰਦਾ ਤਾਂ ਉਹ ਖੱਬੀ ਧਿਰਹੀ ਨਾ ਰਿਹਾ ਹੁੰਦਾ। ਇਸ ਲਈ ਖੱਬੀ ਧਿਰ ਦਾ ਬਦਲ ਕੁਝ ਇਸ ਤਰ੍ਹਾਂ ਦਾ ਹੀ ਹੋ ਸਕਦਾ ਹੈ, ਜਿਸ ਨੂੰ ਲੈਨਿਨ ਨੇ ‘ਸੰਕਰਮਣਸ਼ੀਲ ਮੰਗ’ (ਟਰਾਂਸੀਸ਼ਨਲ) ਦਾ ਨਾਂ ਦਿੱਤਾ ਸੀ। ਇਸ ਤੋਂ ਮਤਲਬ ਅਜਿਹੀ ਮੰਗ ਤੋਂ ਹੈ ਜੋ ਪੇਸ਼ ਵਿਵਸਥਾ ਦੇ ਘੇਰੇ ਤੋਂ ਬਾਹਰ ਤਾਂ ਨਾ ਹੋਵੇ, ਪਰ ਪੇਸ਼ ਹਾਲਾਤ ‘ਚ ਸ਼ਾਸਕ ਵਰਗ ਜਿਸ ਨੂੰ ਪੂਰਾ ਕਰਨ ‘ਚ ਅਸਮਰਥ ਹੋਵੇ। ਇਸ ਤਰ੍ਹਾਂ ਦੀ ਸੰਕਰਮਣਸ਼ੀਲ ਮੰਗ ਦੇ ਜ਼ਰੂਰੀ ਰੂਪ ਤੋਂ ਇਹ ਅਰਥ ਹੈ ਕਿ ਸ਼ਾਸ਼ਕ ਵਰਗ ਦੁਆਰਾ ਮੰਨ ਲਈਆਂ ਗਈਆਂ ਸੀਮਾਵਾਂ ਨੂੰ ਸਵੀਕਾਰ ਕਰਕੇ ਨਹੀਂ ਚੱਲਿਆ ਜਾਵੇ। ਜੇਕਰ ਖੱਬੀ ਧਿਰ ਨੇ ਹੀ ਉਨ੍ਹਾਂ ਹੀ ਸੀਮਾਵਾਂ ਨੂੰ ਸਵੀਕਾਰ ਕਰ ਲਿਆ, ਜਿਨ੍ਹਾਂ ਦੇ ਘੇਰੇ ‘ਚ ਸ਼ਾਸਕ ਵਰਗ ਕੰਮ ਕਰਦਾ ਹੈ ਤਾਂ ਉਹ ਵੀ ਉਨ੍ਹਾਂ ਹੀ ਨੀਤੀਆਂ ਦਾ ਦੁਹਰਾਓ ਮਾਤਰ ਹੀ ਕਰ ਰਿਹਾ ਹੋਵੇਗਾ, ਜਿਨ੍ਹਾਂ ‘ਤੇ ਸ਼ਾਸਕ ਵਰਗ ਚੱਲ ਰਹੇ ਹੋਣਗੇ।

 

 

ਇਸ ਲਈ ਖੱਬੀ ਧਿਰ ਦਾ ਬਦਲ ਤਤਕਾਲ ਵਿਵਸਥਾ ਪਲਟੇ ਜਾਣ ਦੀ ਮੰਗ ਤਾਂ ਨਹੀਂ ਕਰੇਗਾ ਅਤੇ ਇਸ ਅਰਥ ‘ਚ ਸਿਧਾਂਤਕ ਤੌਰ ‘ਤੇ : ਉਸੇ ਪੇਸ਼ ਵਿਵਸਥਾ ਦੇ ਘੇਰੇ ‘ਚ ਹਾਸਲ ਕਰਨਾ ਸੰਭਵ ਤਾਂ ਹੋਵੇਗਾ ਪਰ ਉਸ ਨੂੰ ਇੱਕ ਅਜਿਹੇ ਪੰਧ ਦੀ ਕਲਪਨਾ ਹੋਵੇਗੀ, ਜੋ ਸ਼ਾਸਕ ਵਰਗ ਦੁਆਰਾ ਲਾਗੂ ਕੀਤੇ ਜਾ ਰਹੇ ਪੰਧ ਤੋਂ ਵੱਖ ਹੋਵੇਗਾ।

ਇਸ ਲਈ ਅਸਲ ਸਵਾਲ ਇਹ ਹੈ ਕਿ ਕੀ ਅੱਜ ਖੱਬੀ ਧਿਰ ਦਾ ਕੋਈ ਅਜਿਹਾ ਬਦਲਵਾਂ ਪ੍ਰੋਗਰਾਮ ਹੈ, ਜੋ ਜਨਤਾ ਦੇ ਦਿਲ ਨੂੰ ਛੂਹ ਵੀ ਸਕੇ ਤੇ ਉਸ ਨੂੰ ਉਸ ਨੂੰ ਇੱਕ ਭਰੋਸੇਯੋਗ ਪ੍ਰੋਗਰਾਮ ਦੇ ਰੂਪ ‘ਚ ਸਵੀਕਾਰ ਵੀ ਹੋਵੇ ਅਤੇ ਜਿਸ ਦੇ ਦੁਆਲੇ ਸੰਘਰਸ਼ ਲਈ ਜਨਤਾ ਨੂੰ ਲਾਮਬੰਦ ਕੀਤਾ ਜਾ ਸਕੇ? ਜ਼ਾਹਰ ਹੈ ਕਿ ਇਸ ਸਵਾਲ ਦਾ ਜਵਾਬ ਹਾਂ ਹੀ ਹੋ ਸਕਦਾ ਹੈ। ਪਿਛਲੇ ਮਹੀਨਿਆਂ ‘ਚ ਹੀ ਖੱਬੀ ਧਿਰ ਨੇ ਕੁਝ ਅਜਿਹੀਆਂ ਮੰਗਾਂ ਉਠਾਈਆਂ ਹਨ, ਜੋ ਮਿਲ ਕੇ ਇੱਕ ਬਦਲਵਾਂ ਆਰਥਿਕ ਏਜੰਡਾ ਬਣਾਉਂਦੀਆਂ ਹਨ। ਅਸਲ ‘ਚ ਮਨਮੋਹਨ ਸਿੰਘ ਦੀ ਸਰਕਾਰ ਨੇ ਕਥਿਤ ‘ਸੁਧਾਰ’ ਦੇ ਜਿਨ੍ਹਾਂ ਕਦਮਾਂ ਦਾ ਐਲਾਨ ਕੀਤਾ ਹੈ, ਉਨ੍ਹਾਂ ਦੀ ਖੱਬੀ ਧਿਰ ਦੀ ਆਲੋਚਨਾ, ਅਟੁੱਟ ਰੂਪ ਤੋਂ ਉਸ ਏਜੰਡੇ ਨਾਲ ਜੁੜੀ ਹੋਈ ਹੈ, ਜਿਸ ਨੂੰ ਪੂਰਾ ਕੀਤੇ ਜਾਣ ਦੀ ਮੰਗ ਖੱਬੀ ਧਿਰ ਕਰਦੀ ਰਹੀ ਹੈ। ਇਸ ਲਈ ਖੱਬੀ ਧਿਰ ਦਾ ਰੁਖ਼ ਸਿਰਫ ਸੁਧਾਰਾਂ ਨੂੰ ਖਾਰਜ ਕਰਨਾ ਹੀ ਨਹੀਂ ਹੈ। ਖੱਬੀ ਧਿਰ ਜਿੱਥੇ ਇਨ੍ਹਾਂ ਸੁਧਾਰਾਂ ਨੂੰ ਠੁਕਰਾਉਂਦੀ ਹੈ, ਉਸ ਦੇ ਨਾਲ ਹੀ ਉਹ ਉੱਥੇ ਇੱਕ ਬਦਲ ਪੇਸ਼ ਕਰ ਰਹੀ ਹੁੰਦੀ ਹੈ। ਖੱਬੀ ਧਿਰ ਦੀ ਮੰਗ ਹੈ ਕਿ ਭੋਜਨ ਤੱਕ ਸਰਬਪੱਖੀ ਪਹੁੰਚ ਸੁਨਿਸ਼ਚਿਤ ਹੋਵੇ (ਜਿਸ ਦੇ ਲਈ ਖੱਬੀ ਧਿਰ ਨੇ ਪ੍ਰਭਾਵਸ਼ਾਲੀ ਅੰਦੋਲਨ ਛੇੜੇ ਹਨ), ਰੁਜ਼ਗਾਰ ਤੱਕ ਸਰਬਪੱਖੀ ਪਹੁੰਚ ਸੁਨਿਸ਼ਚਿਤ ਹੋਵੇ (ਜਿਸ ਦੇ ਲਈ ਖੱਬੀ ਧਿਰ ਦੀਆਂ ਅਗਵਾਈ ਵਾਲੀਆਂ ਸਰਕਾਰਾਂ ਨੇ ਸ਼ਹਿਰੀ ਰੋਜ਼ਗਾਰ ਗਰੰਟੀ ਯੋਜਨਾ ਚਾਲੂ ਕਰਨ ਲਈ ਪਹਿਲ-ਕਦਮੀਆਂ ਕੀਤੀਆਂ ਸਨ), ਸਿੱਖਿਆ ਮੁਫ਼ਤ ਅਤੇ ਜ਼ਰੂਰੀ ਹੋਵੇ, ਸਿਹਤ ਸਹੂਲਤਾਂ,ਬੁਢਾਪਾ ਪੈਨਸ਼ਨਾਂ ਅਤੇ ਅਪੰਗ ਤੇ ਅਪਾਹਜਾਂ ਲਈ ਬੁਢਾਪਾ ਪੈਨਸ਼ਨਾਂ ਤੇ ਦੇਖਭਾਲ਼ ਤੱਕ ਮੁਫ਼ਤ ਤੇ ਜ਼ਰੂਰੀ ਪਹੁੰਚ ਹੋਵੇ (ਜਿਸ ਲਈ ਖੱਬੀ ਧਿਰ ਨੇ ਹੋਰ ਸੰਗਠਨਾਂ ਦੇ ਮੰਚ ਨਾਲ ਗੱਠਜੋੜ ਕੀਤਾ ਹੈ)।
ਬੇਸ਼ਕ ਕੁਝ ਲੋਕ ਇਸ ਸਥਾਪਨਾ ‘ਤੇ ਸਵਾਲ ਉਠਾ ਸਕਦੇ ਹਨ ਕਿ ਸ਼ਾਸਕ ਵਰਗ, ਮਾਲਾਂ ਤੇ ਸੇਵਾਵਾਂ ਦੇ ਇੱਕ ਘੱਟੋ-ਘੱਟ ਗੁੱਛੇ ਲਈ, ਸਰਬਪੱਖੀ ਪਹੁੰਚ ਸੁਲਿਸ਼ਚਿਤ ਨਹੀਂ ਕਰ ਸਕਦਾ। ਕਿਹਾ ਜਾ ਸਕਦਾ ਹੈ ਕਿ ਆਖਿਰਕਾਰ ਸ਼ਾਸਕ ਵਰਗ ਨੇ ਮਹਾਤਮਾ ਗਾਂਧੀ ਰੁਜ਼ਗਾਰ ਗਰੰਟੀ ਯੋਜਨਾ, ਕੌਮੀ ਸਿਹਤ ਵਿਕਾਸ ਯੋਜਨਾ ਅਤੇ ਸਿੱਖਿਆ ਦੇ ਅਧਿਕਾਰ ਨੂੰ ਲਾਗੂ ਕੀਤਾ ਹੈ। ਇਸ ਸਮੇਂ ਵੀ ਕੀ ਉਹ ਅਨਾਜ ਸੁਰੱਖਿਆ ਕਾਨੂੰਨ ਨੂੰ ਹੀ ਰੂਪ ਦੇਣ ‘ਚ ਨਹੀਂ ਲੱਗੇ ਹੋਏ ਹਨ? %ਪਰ ਸੱਚਾਈ ਇਹ ਹੈ ਕਿ ਅੱਵਲ ਤਾਂ ਸ਼ਾਸਕ ਵਰਗ ਦੁਆਰਾ ਲਾਗੂ ਕੀਤੇ ਗਏ ਇਨ੍ਹਾਂ ਕਦਮਾਂ ‘ਚੋਂ ਕੋਈ ਵੀ ਸਰਬਵਿਆਪਕ ਨਹੀਂ ਹੈ, ਸਗੋਂ ਕੋਸ਼ਿਸ਼ਾਂ ਇਨ੍ਹਾਂ ਨੂੰ ਭੰਗ ਕਰਨ ਦੀਆਂ ਰਹਿੰਦੀਆਂ ਹਨ।

ਉਦਾਹਰਣ ਦੇ ਤੌਰ ‘ਤੇ ਸੱਖਿਆ ਅਧਿਕਾਰ ਕਾਨੂੰਨ ਬਣਾਏ ਜਾਣ ਦੇ ਬਾਵਜੂਦ ਬੱਚਿਆਂ ਦੀ ਇੱਕ ਵੱਡੀ ਗਿਣਤੀ ਹੁਣ ਵੀ ਸਕੂਲਾਂ ਤੋਂ ਬਾਹਰ ਬਣੀ ਹੋਈ ਹੈ ਅਤੇ ਇਹ ਬੱਚੇ ਜਿਵੇਂ-ਤਿਵੇਂ ਆਪਣਾ ਪੇਟ ਭਰਨ ਲਈ ਤਰ੍ਹਾਂ-ਤਰ੍ਹਾਂ ਦੀ ਮਜ਼ਦੂਰੀ ਕਰਨ ਲਈ ਮਜਬੂਰ ਹਨ। ਖੱਬੀ ਧਿਰ ਦੇ ਬਦਲ ਦੀ ਸ਼ੁਰੂਆਤ ਇਨ੍ਹਾਂ ਕੁਝ ਘੱਟੋ-ਘੱਟ ਪ੍ਰਾਵਧਾਨਾਂ ਤੱਕ, ਜਿਨ੍ਹਾਂ ਦਾ ਮਹੱਤਵ ਸ਼ਾਸਕ ਵਰਗ ਦੇ ਬੁਲਾਰਿਆਂ ਸਮੇਤ ਸਾਰੇ ਸਵੀਕਾਰ ਕਰਦੇ ਹਨ, ਸਰਬਵਿਆਪਕ ਪਹੁੰਚ ਦੇ ਫੌਰਨ ਹਾਸਲ ਕੀਤੇ ਜਾਣ ਨਾਲ ਹੋ ਸਕਦੀ ਹੈ।

ਹਰੇਕ ਪਰਿਵਾਰ ਨੂੰ 2 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ, ਹਰ ਮਹੀਨੇ 35 ਕਿਲੋ ਅਨਾਜ ਮੁਹੱਈਆ ਕਰਾਉਣ ‘ਤੇ ਆਉਣ ਵਾਲੀ ਸਬਸਿਡੀ ਲਈ ਇੱਕ ਲੱਖ ਕਰੋੜ ਰੁਪਏ ਸਾਲਾਨਾ ਦੀ ਲੋੜ ਹੋਵੇਗੀ। ਜੇਕਰ ਇਸ ‘ਤ ਮੁਦਰਾ ਸਫ਼ੀਤੀ ਦੀ ਦਰ ਵੀ ਜੋੜ ਲਈ ਜਾਵੇ ਤਾਂ ਇਹ ਖ਼ਰਚ ਵਧ ਕੇ ਜ਼ਿਆਦਾ ਤੋਂ ਜ਼ਿਆਦਾ ਇੱਕ ਲੱਖ ਵਾਹ ਹਜ਼ਾਰ ਕਰੋੜ ਰੁਪਏ ਹੋ ਸਕਦਾ ਹੈ। ਸਰਬਵਿਆਪਕ ਰੁਜ਼ਗਾਰ ਗਰੰਟੀ ਨੂੰ ਜੇਕਰ ਸਹੀ ਢੰਗ ਨਾਲ ਲਾਗੂ ਕੀਤਾ ਜਾਂਦਾ ਹੈ ਤਾਂ ਇਸ ‘ਤੇ ਅੱਸੀ ਹਜ਼ਾਰ ਕਰੋੜ ਰੁਪਏ ਦਾ ਖਰਚ ਆਵੇਗਾ। ਸਿੱਖਿਆ ਦੇ ਅਧਿਕਾਰ ਕਾਨੂੰਨ ਦੇ ਪਾਲਣ ਲਈ, ਮਨੁੱਖੀ ਸਾਧਨ ਵਿਕਾਸ ਮੰਤਰਾਲੇ ਦਾ ਆਪਣਾ ਅੰਦਾਜ਼ਾ ਸੀ ਕਿ 2010-15 ਦੌਰਾਨ ਇੱਕ ਲੱਖ 73 ਹਜ਼ਾਰ ਕਰੋੜ ਰੁਪਏ ਦਾ ਖਰਚ ਆਉਣਾ ਸੀ। ਮੁਦਰਾ ਸਫ਼ੀਤੀ ਨੂੰ ਵੀ ਹਿਸਾਬ ‘ਚ ਲੈ ਲਿਆ ਜਾਵੇ ਤਾਂ ਇਸ ਹਿਸਾਬ ਨਾਲ 40 ਹਜ਼ਾਰ ਕਰੋੜ ਰੁਪਏ ਸਾਲਾਨਾ ਖਰਚ ਆਉਣਾ ਚਾਹੀਦਾ ਹੈ। ਸਿਹਤ ਸੁਰੱਖਿਆ ਕਵਰੇਜ਼ ‘ਤੇ ਇੱਕ ਲੱਖ ਕਰੋੜ ਰੁਪਏ ਸਾਲਾਨਾ ਦਾ ਖਰਚ ਆਵੇਗਾ ਅਤੇ ਸਰਬਵਿਆਪਕ ਬੁਢਾਪਾ ਪੈਨਸ਼ਨ ‘ਤੇ, ਜਿਸ ਦੇ ਤਹਿਤ ਕਰੀਬ ਅੱਠ ਕਰੋੜ ਦੇ ਕਰੀਬ ਲਾਭਪਾਤਰੀਆਂ ਨੂੰ ਦੋ ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤਾ ਜਾ ਰਿਹਾ ਹੋਵੇ, ਇੱਕ ਲੱਖ 92 ਹਜ਼ਾਰ ਕਰੋੜ ਰੁਪਏ ਦਾ ਖ਼ਰਚ ਆਉਣਾ ਚਾਹੀਦਾ ਹੈ। ਇਹ ਸਾਰਾ ਖ਼ਰਚ ਮਿਲਾ ਕੇ 5 ਲੱਖ 32 ਹਜ਼ਾਰ ਕਰੋੜ ਰੁਪਏ ਬਣਦਾ ਹੈ।

ਇਸ ਤਰ੍ਹਾਂ ਇਨ੍ਹਾਂ ਸਰਬਵਿਆਪਕ ਯੋਜਨਾਵਾਂ ਤੱਕ ਪਹੁੰਚ ਨੂੰ ਸੰਸਥਾਗਤ ਰੂਪ ਦੇਣ ਦਾ ਵਾਧੂ ਖ਼ਰਚ ਜ਼ਿਆਦਾ ਤੋਂ ਜ਼ਿਆਦਾ ਪੰਜ ਲੱਖ ਕਰੋੜ ਰੁਪਏ ਸਾਲਾਨਾ ਬੈਠੇਗਾ, ਜੋ ਮੋਟੇ ਤੌਰ ‘ਤੇ ਕੁੱਲ ਘਰੇਲੂ ਪੈਦਾਵਾਰ ਦੇ ਪੰਜ ਫ਼ੀਸਦ ਦੇ ਬਰਾਬਰ ਬੈਠਦਾ ਹੈ। ਇਸ ਪੱਧਰ ਦੇ ਖ਼ਰਚੇ ਦੇ ਟੀਚੇ ਨੂੰ ਆਸਾਨੀ ਨਾਲ ਹਾਸਲ ਕੀਤਾ ਜਾ ਸਕਦਾ ਹੈ। ਅਸਲ ‘ਚ ਪਿਛਲੇ ਕੁਝ ਕੇਂਦਰੀ ਬਜਟਾਂ ‘ਚ ਸਾਧਨ-ਸੰਪਨ ਲੋਕਾਂ ਅਤੇ ਨਿਗਮ ਖੇਤਰ ਨੂੰ ਵੀ ਦਿੱਤੀਅੰ ਕੁੱਲ ਕਰ ਰਿਆਇਤਾਂ ਪੰਜ ਲੱਖ ਕਰੋੜ ਰੁਪਏ ਦੇ ਪੱਧਰ ਦੀਆਂ ਹੋਣ ਦਾ ਹੀ ਅੰਦਾਜ਼ਾ ਹੈ।ਇਸ ਲਈ ਭੋਜਨ, ਰੁਜ਼ਗਾਰ, ਸਿਹਤ ਸੁਰੱਖਿਆ, ਮੁੱਢਲੀ ਸਿੱਖਿਆ ਅਤੇ ਬੁਢਾਪਾ ਪੈਨਸ਼ਨ ਅਤੇ ਅਪਾਹਜ ਸਹਾਇਤਾ ਤੱਕ ਸਰਬਵਿਆਪਕ ਪਹੁੰਚ ਸੰਸਥਾਗਤ ਤੌਰ ‘ਤੇ ਸਥਾਪਤ ਕਰਨ ‘ਤੇ ਹਰ ਸਾਲ ਜ਼ਿਆਦਾ ਤੋਂ ਜ਼ਿਆਦਾ ਓਨਾ ਹੀ ਖ਼ਰਚ ਆਵੇਗਾ, ਜਿਨ੍ਹਾਂ ਪਿਛਲੇ ਕੁਝ ਕੇਂਦਰੀ ਬਜਟਾਂ ‘ਚ ਸਾਧਨ-ਸੰਪਨ ਲੋਕਾਂ ਤੇ ਨਿਗਮ ਖਿਡਾਰੀਆਂ ਨੂੰ ਪਹਿਲਾਂ ਹੀ ਦਿੱਤਾ ਜਾ ਰਿਹਾ ਹੈ।

ਸਾਧਨ-ਸੰਪੰਨ ਲੋਕਾਂ ਨੂੰ ਵੱਡੀਆਂ-ਵੱਡੀਆਂ ਕਰ ਰਿਆਇਤਾਂ ਦੇਣਾ ਅਤੇ ਸਰਬਵਿਆਪਕ ਯੋਜਨਾਵਾਂ ਲਾਗੂ ਕਰਨਾ ਦੋਨੋ ਗੱਲਾਂ ਇਕੱਠੀਆਂ ਨਹੀਂ ਹੋ ਸਕਦੀਆਂ। ਇਹ ਦੋਵੇਂ ਦੋ ਅਲੱਗ-ਅਲੱਗ ਆਰਥਿਕ ਪੰਧਾਂ ਦੇ ਹਿੱਸੇ ਹਨ। ਇਸ ਲਈ ਮਨਮੋਹਨ ਸਿੰਘ ਸਰਕਾਰ ਸਰਬਪੱਖੀ ਪਹੁੰਚ ਦੀਆਂ ਇਨ੍ਹਾਂ ਯੋਜਨਾਵਾਂ ਤੋਂ ਇਨਕਾਰ ਹੀ ਕਰੇਗੀ। ਵਿਕਾਸ ਦੀ ਖੱਬੀ ਧਿਰ ਦਾ ਪੰਧ, ਬਦਲਵਾਂ ਪੰਧ, ਇਸ ਤਰ੍ਹਾਂ ਦੇ ਸਰਬਵਿਆਪਕ ਪ੍ਰਾਵਧਾਨ ਸੁਨਿਸ਼ਚਿਤ ਕਰਨ ਨਾਲ ਸ਼ੁਰੂਆਤ ਕਰਦੇ ਹੋਏ, ਆਪਣੇ-ਆਪ ਨੂੰ ਤਦ ਹੀ ਸਾਦ ਕੇ ਰੱਖ ਸਕਦੀ ਹੈ, ਜਦੋਂ ਉਹ ਨਵਉਦਾਰਵਾਦੀ ਨੀਤੀਅੰ ਨੂੰ ਵੀ ਪਲਟੇ ਯਾਨੀ ਪੂੰਜੀ ਨਿਯੰਤਰਣ ਕਾਇਮ ਕਰੇ ਅਤੇ ਇਸ ਦੇ ਨਾਲ ਹੀ ਵਪਾਰ ਨਿਯੰਤਰਣ ਲਾਗੂ ਕਰੇ, ਵਧਦੇ ਚਾਲੂ ਖਾਤਾ ਘਾਟੇ ‘ਤੇ ਰੋਕ ਲਗਾਏ, ਨਾ ਕਿ ਇਨ੍ਹਾਂ ਘਾਟਿਆਂ ਦੀ ਭਰਪਾਈ ਕਰਨ ਲਈ, ਵਿਦੇਸ਼ ਵਿੱਤੀ ਪ੍ਰਵਾਹਾਂ ਨੂੰ ਲੁਭਾਉਣ ਲਈ ਮਜਬੂਰ ਹੋਵੇ। ਬਹਰਹਾਲ, ਖੱਬੀ ਧਿਰ ਦਾ ਵਿਕਾਸ ਪੰਧ, ਸੰਘਰਸ਼ ਦੀ ਪ੍ਰਕਿਰਿਆ ਰਾਹੀਂ ਨਵਉਦਾਰਵਾਦੀ ਪੰਧ ਦੀ ਜਗ੍ਹਾ ਲੈ ਸਕਦਾ ਹੈ। ਇਸ ਨੂੰ ‘ਅਵਿਵਹਾਰਕ’ ਤਾਂ ਕੋਈ ਤਦ ਕਹਿ ਸਕਦਾ ਹੈ, ਜਦੋਂ ਉਹ ਸੰਘਰਸ਼ ਦੇ ਪਰਿਪੇਖ ਦਾ ਹੀ ਤਿਆਗ ਕਰ ਦੇਵੇ।

ਅਲਬਰਟਾ ਅਸੰਬਲੀ ਚੋਣਾਂ ਵਿੱਚ ਯੁਨਾਈਟਡ ਕੰਜ਼ਰਵੇਟਿਵ ਨੂੰ ਭਾਰੀ ਬਹੁਮਤ
ਸਿੱਖ ਲਹਿਰ ਜਮਾਤੀ ਸੰਘਰਸ਼ ਦੀ ਨੁਮਾਇੰਦਾ ਲਹਿਰ ਨਹੀਂ ਰਹੀ –ਹਜ਼ਾਰਾ ਸਿੰਘ
ਅੰਬੇਦਕਰ-ਪੇਰੀਆਰ ਸਟੱਡੀ ਸਰਕਲ ਆਈ.ਆਈ.ਟੀ. ਮਦਰਾਸ ਉੱਤੇ ਪਾਬੰਧੀ ਅਤੇ ਲੋਕਤੰਤਰ – ਗੁਰਸੇਵਕ ਸੰਗਰੂਰ
ਬਲਵੰਤ ਸਿੰਘ ਰਾਜੋਆਣਾ ਦੇ ਮੁੱਦੇ ਉੱਤੇ ਸੁਕੀਰਤ ਦੇ ਲੇਖ ਨਾਲ ਸ਼ੁਰੂ ਹੋਈ ਬਹਿਸ ਨੂੰ ਅਸੀਂ ਇਸ ਲਈ ਰੋਕ ਦਿੱਤਾ ਸੀ ਕਿ ਇਸ ਬਹਿਸ ’ਚ ਸੰਜੀਦਗੀ ਵਾਲਾ ਕੁਝ ਨਹੀਂ ਸੀ (ਖ਼ਾਸ ਕਰ ਸਾਡੇ ਤੱਤੇ ਵੀਰਾਂ ਵੱਲੋਂ ਜੋ ਬਿਆਨਬਾਜ਼ੀ ਹੋ ਰਹੀ ਸੀ ਜਾਂ ਲਿਖਿਆ ਜਾ ਰਿਹਾ ਸੀ)। ਇਸ ਸਭ ਹਾਲਤ ਬਾਰੇ ਕਰਮ ਬਰਸਟ ਹੁਰਾਂ ਇੱਕ ਲੇਖ ਭੇਜਿਆ ਹੈ, ਜਿਸ ਨੂੰ ਇੱਥੇ ਛਾਪ ਰਹੇ ਹਾਂ ਤੇ ਇਹ ਆਸ ਵੀ ਕਰਦੇ ਹਾਂ ਕਿ ਇਸ ਲੇਖ ਤੋਂ ਸਾਡੇ ਜਨੂਨੀ ਵੀਰ ਸੇਧ ਲੈ ਕੇ ਸੰਵਾਦ ਦਾ ਲੜ੍ਹ ਜ਼ਰੂਰ ਫੜਨਗੇ। (ਸੰਪਾ.) ਸੁਕੀਰਤ ਨੇ ਮਨੁੱਖੀ ਸਮਾਜ ਵਿੱਚ ਵਾਪਰ ਰਹੇ ਵਰਤਾਰਿਆਂ ਬਾਬਤ ਕੁਝ ਬੁਨਿਆਦੀ ਸਵਾਲ ਉਠਾਏ ਹਨ। ਇਨ੍ਹਾਂ ਸਵਾਲਾਂ ਬਾਬਤ ਠਰ੍ਹਮੇ ਨਾਲ ਚਰਚਾ ਕਰਨ ਦੀ ਥਾਂ ਕੁਝ ਦੇਸੀਂ ਜਾਂ ਬਦੇਸ਼ੀਂ ਬੈਠੇ ਤੱਤੇ ਭਰਾਵਾਂ ਨੇ ਕਾਮ-ਰੇਟ ਵਰਗੇ ਪੁਰਾਣੇ ਲਕਬ ਵਰਤ ਕੇ ਗੱਲ ਨੂੰ ਮਿੱਟੀ ਘੱਟੇ ਵਿੱਚ ਰੋਲ ਦਿੱਤਾ ਹੈ। ਅਸੀਂ ਅਨੇਕਾਂ ਸਾਲਾਂ ਤੋਂ ਕਮਿਊਨਿਸਟਾਂ ਲਈ ”ਕੌਮਨਸ਼ਟ” ਜਿਹੇ ਵਿਸ਼ੇਸ਼ਣ ਸੁਣਦੇ ਆ ਰਹੇ ਹਾਂ। ਇਹ ਕਿਸੇ ਲਿਖਤ ‘ਤੇ ਸੰਵਾਦ ਕਰਨ ਦਾ ਨਹੀਂ, ਬਲਕਿ ਵਿਵਾਦ ਕਰਨ ਦਾ ਤਰੀਕਾ ਹੈ। ਇਸੇ ਲਈ ਅੱਜ ਤੱਕ ਸਿੱਖਾਂ ਸਮੇਤ ਦੁਨੀਆਂ ਦੇ ਕਿਸੇ ਵੀ ਧਰਮ ਦਾ ਆਮ ਸ਼ਰਧਾਲੂ ਤਾਂ ਦੂਰ ਦੀ ਗੱਲ ਹੈ, ਕੋਈ ਵੱਡੇ ਤੋਂ ਵੱਡਾ ਧਰਮ-ਗੁਰੂ ਵੀ ਕਮਿਊਨਿਸਟਾਂ ਨਾਲ ਚੱਜ ਨਾਲ ਸੰਵਾਦ ਨਹੀਂ ਰਚਾ ਸਕਿਆ। ਇਹ ਕੋਈ ਅਨਹੋਣੀ ਗੱਲ ਨਹੀਂ, ਸ਼ਾਇਦ ਬਹੁਤੇ ਵੀਰਾਂ ਨੂੰ ਪਤਾ ਹੀ ਨਾ ਹੋਵੇ, ਕਿ ਖਾਲਿਸਤਾਨੀ ਲਹਿਰ ਨੇ ਆਪਣੇ ਮੁੱਢ ਵਿੱ ਚ ਹੀ ਕਮਿਊਨਿਸਟਾਂ ਨੂੰ ਆਪਣੇ ਸਭ ਤੋਂ ਵੱਡੇ ਚਾਰ ਦੁਸ਼ਮਣਾਂ ‘ਚੋਂ ਇਕ ਮਿੱਥ ਲਿਆ ਸੀ। ਇਸੇ ਨੀਤੀ ਵਿੱਚੋਂ ਹੀ ‘ਚੰਗਿਆੜੀ’ ਦੇ ਸੰਪਾਦਕ ਸੁਖਰਾਜ ਖੱਦਰ ਅਤੇ ‘ਪ੍ਰੀਤਲੜੀ’ ਦੇ ਸੰਪਾਦਕ ਸੁਮੀਤ ਸਿੰਘ ਨੂੰ ”ਬਾਬਿਆਂ” ਨੇ ਪਹਿਲੇ ਹੱਲੇ ਵਿੱਚ ਹੀ ਸੋਧਾ ਲਾ ਦਿੱਤਾ ਸੀ। ਇਹ ਉਹ ਦੌਰ ਸੀ, ਜਦੋਂ ਨਾ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਿਆਸੀ ਦ੍ਰਿਸ਼ ਉੱਪਰ ਮਸ਼ਹੂਰ ਹੋਏ ਸਨ, ਨਾ ਬਦਨਾਮ ”ਸਾਕਾ ਨੀਲਾ ਤਾਰਾ” ਅਤੇ ਨਾ ਹੀ ਦਿੱਲੀ ਜਾਂ ਹੋਰਨਾਂ ਥਾਵਾਂ ‘ਤੇ ਅਤਿ ਦੇ ਵਹਿਸ਼ੀ ਸਿੱਖ ਵਿਰੋਧੀ ਨਸਲਕੁਸ਼ੀ ਵਰਗੇ ਵਰਤਾਰੇ ਹੋਂਦ ਵਿਚ ਆਏ ਸਨ। ਇਨ੍ਹਾਂ ਸਾਰੀਆਂ ਸਿੱਖ ਖਾਸ਼ ਕਰਕੇ ਮਨੁੱਖਤਾ ਵਿਰੋਧੀ ਕਰਤੂਤਾਂ ਤੋਂ ਪਹਿਲਾਂ ਹੀ ਪੰਜਾਬ ਵਿੱਚ ਕਮਿਊਨਿਸਟਾਂ ਵਿਸ਼ੇਸ਼ ਕਰਕੇ ਉਨ੍ਹਾਂ ਬਜ਼ੁਰਗ ਦੇਸ਼ ਭਗਤਾਂ ਦੇ ਕਤਲ ਹੋਣੇ ਸ਼ੁਰੂ ਹੋ ਚੁੱਕੇ ਸਨ, ਜਿਨ੍ਹਾਂ ਨੇ ਗਦਰ ਲਹਿਰ ਤੋਂ ਲੈਕੇ ਪੰਜਾਬ ਵਿਚ ਚੱਲੀ ਹਰੇਕ ਖਾੜਕੂ ਲਹਿਰ ਦੌਰਾਨ ਕੇਂਦਰੀ ਅਤੇ ਸੂਬਾਈ ਹਕੂਮਤ ਦੇ ਕਹਿਰ ਨੂੰ ਆਪਣੇ ਪਿੰਡਿਆਂ ‘ਤੇ ਝੱਲਿਆ ਸੀ। ਭਾਈ ਰਾਜੋਆਣਾ ਦੇ ਸਮਰਥਕਾਂ ਨੂੰ ਇਹ ਵੀ ਚੇਤੇ ਨਾ ਹੋਵੇ ਕਿ ਪੰਜਾਬ ਵਿੱਚ ਆਰੀਆ ਸਮਾਜੀ ਗ੍ਰੋਹ ਦੇ ਸਭ ਤੋਂ ਵੱਡੇ ਥੰਮ ਲਾਲਾ ਜਗਤ ਨਰਾਇਣ ਦਾ ਕਤਲ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਗਰਾਈਂ (ਮਰਹੂਮ) ਭਾਈ ਨਛੱਤਰ ਸਿੰਘ ਰੋਡੇ ਨੇ ਹੀ ਕੀਤਾ ਸੀ। ਉਨ੍ਹਾਂ ਨੂੰ ਤਾਂ ਇਹ ਵੀ ਪਤਾ ਨਹੀਂ ਹੋਣਾ ਕਿ ਸੰਤ ਜੀ ਖ਼ੁਦ ਆਪ ਜਾਂ ਆਪਣੇ ਕਿਸੇ ਨਿਕਟਵਰਤੀ ਨੂੰ ਇਸ ਝਮੇਲੇ ਵਿੱਚ ਫਸਿਆ ਦੇਖਣਾ ਨਹੀਂ ਚਾਹੁੰਦੇ ਸਨ। ਇਸੇ ਲਈ ਉਨ੍ਹਾਂ ਨੇ ਆਪਣੇ ਪਿੰਡ ਦੇ ਸਭ ਤੋਂ ਪਤਿਤ ਲੇਕਿਨ ਹੱਦ ਦਰਜੇ ਦੇ ਈਮਾਨਦਾਰ, ਲੜਾਕੂ ਅਤੇ ‘ਲਾਈਲੱਗ’ ਵੀਰ ਨੂੰ ”ਚੜ੍ਹ ਜਾ ਬੱਚਾ ਸੂਲੀ, ਰਾਮ ਭਲੀ ਕਰੂਗਾ” ਦੀ ਕਹਾਵਤ ਮੁਤਾਬਕ ਵੰਝ ‘ਤੇ ਚੜ੍ਹਾ ਦਿੱਤਾ ਅਤੇ ਆਪ ਪਹਿਲਾਂ ਹੀ ਧਰਮ ਪ੍ਰਚਾਰ ਕਰਨ ਹਿੱਤ ਬੰਬਈ ਵੱਲ ਨਿਕਲ ਗਏ ਸਨ। ਇਹ ਉਨ੍ਹਾਂ ਦੀ ਸੋਚੀ ਸਮਝੀ ਰਣਨੀਤੀ ਸੀ ਜਾਂ ਕੁਝ ਹੋਰ, ਇਹ ਨਿਰੀ ਤੁੱਕੇਬਾਜ਼ੀ ਹੋਵੇਗੀ। ਇਨ੍ਹਾਂ ਵੀਰਾਂ ਨੂੰ ਤਾਂ ਇਹ ਵੀ ਪਤਾ ਨਹੀਂ ਹੋਣਾ ਕਿ ਸੰਤ ਜੀ ਨੂੰ ਦਾਦਰ ਦੇ ਗੁਰਦਵਾਰੇ ‘ਚੋਂ ਰਾਤੋ ਰਾਤ ਮਹਿਤਾ ਚੌਕ ਪਹੁੰਚਾਣ ਵਾਲਿਆਂ ਵਿਚ ਗਿਆਨੀ ਜ਼ੈਲ ਸਿੰਘ ਅਤੇ ਬੀਬੀ ਇੰਦਰਾ ਦੀਆਂ ਖੂਫ਼ੀਆ ਏਜੰਸੀਆਂ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਸੀ। ਸਿੱਖਾਂ ਦੇ ਇਕ ਹੋਰ ਵੱਡੇ ਦੁਸ਼ਮਣ ਹਰਿਆਣਾ ਦੇ ਤਤਕਾਲੀ ਮੁੱਖ ਮੰਤਰੀ (ਮਰਹੂਮ) ਭਜਨ ਲਾਲ ਨੇ ਉਨ੍ਹਾਂ ਨੂੰ ਸੁਰੱਖਿਅਤ ਲਾਂਘਾ ਮੁਹੱਈਆ ਕਰਵਾਉਣ ਵਿਚ ਪੂਰੀ ਵਾਹ ਲਗਾ ਦਿੱਤੀ ਸੀ। ਪੰਜਾਬ ਦਾ ਮੁੱਖ ਮੰਤਰੀ ਦਰਬਾਰਾ ਸਿੰਘ ਬੱਸ ਦੰਦ ਪੀਹਣ ਜੋਗਾ ਰਹਿ ਗਿਆ ਸੀ। ਪੰਜਾਬ ਪੁਲੀਸ ਨੇ ਇਸੇ ਬੁਖਲਾਹਟ ਵਿਚ ਚੰਦੋਕਲਾਂ ਵਾਲਾ ਕੁਕਰਮ ਕਰ ਦਿਖਾਇਆ ਸੀ। ਮੇਰੀ ਸੁਕੀਰਤ ਨਾਲ ਜਾਣ ਪਛਾਣ ਨਹੀਂ ਅਤੇ ਜੇ ਹੁੰਦੀ ਵੀ ਤਦ ਵੀ ਮੈਂ ਉਸ ਨਾਲ ਬਹੁਤ ਸਾਰੀਆ ਗੱਲਾਂ ‘ਤੇ ਸਹਿਮਤ ਨਹੀਂ ਹਾਂ। ਪਹਿਲੀ ਗੱਲ ਮੈਂ ਫਾਂਸੀ ਦੇਣ ਵਰਗੀ ਕਰਤੂਤ ਨੂੰ ਸੱਭਿਅਕ ਸਮਾਜ ਦੇ ਮੱਥੇ ‘ਤੇ ਕਲੰਕ ਸਮਝਦਾ ਹਾਂ। ਦੁਨੀਆਂ ਭਰ ਦੇ 57 ਦੇਸ਼ਾਂ ਵਿੱਚੋਂ ਇਹ ਲਾਹਨਤ ਖ਼ਤਮ ਕੀਤੀ ਜਾ ਚੁੱਕੀ ਹੈ। ਦੂਜੀ ਗੱਲ ਭਾਈ ਰਾਜੋਆਣਾ ਦੇ ਸੰਬੰਧ ਵਿੱਚ ਭਾਵੇਂ ਅਕਾਲੀ ਸਰਕਾਰ ਦੀ ਸਰਪਰਸਤੀ ਅਧੀਨ ਹੀ ਪੰਜਾਬੀਆਂ ਨੇ ਉਸ ਦੀ ਫ਼ਾਂਸੀ ਦੀ ਸ਼ਜ਼ਾ ਮੁਆਫ਼ ਕਰਵਾਉਣ ਲਈ ਜਿਸ ਏਕੇ ਦਾ ਸਬੂਤ ਦਿੱਤਾ ਹੈ, ਇਸ ਦੀ ਸ਼ਲਾਘਾ ਕਰਨੀ ਬਣਦੀ ਹੈ। ਤੀਜੀ ਗੱਲ ਜੇਕਰ ਕੋਈ ਧਰਮ ਅਸਥਾਨ ਜਾਂ ਧਰਮ ਗੁਰੂ ਕਿਸੇ ਵਿਅਕਤੀ ਨੂੰ ”ਜ਼ਿੰਦਾ ਸ਼ਹੀਦ” ਦਾ ਰੁਤਬਾ ਦਿੰਦਾ ਹੈ, ਭਾਵੇਂ ਉਹ ਕੋਈ ਰਾਜੋਆਣਾ ਹੋਵੇ, ਦਾਰਾ ਸਿੰਘ ਹੋਵੇ ਜਾਂ ਅਫ਼ਜ਼ਲ ਕਸਾਬ ਹੋਵੇ, ਇਹ ਸਬੰਧਤ ਮਜ਼੍ਹਹਬ ਦੇ ਧਰਮ ਗੁਰੂਆਂ ਅਤੇ ਸੰਗਤਾਂ ਉੱਪਰ ਛੱਡ ਦੇਣਾ ਚਾਹੀਦਾ ਹੈ। ਜੇ ਕਿਸੇ ਲਈ ਇੰਦਰਾ ਜਾਂ ਬੇਅੰਤ ਸਿੰਘ ਵਰਗੇ ਕਸਾਈ ”ਸ਼ਹੀਦ” ਹੋ ਸਕਦੇ ਹਨ ਤਾਂ ਘੱਟ ਗਿਣਤੀਆਂ ਨੂੰ ਵੀ ਉਨਾ ਹੀ ਹੱਕ ਹੈ, ਕਿ ਉਹ ਆਪਣੇ ਕਿਸੇ ਮੈਂਬਰ ਨੂੰ ਸ਼ਹੀਦ ਮੰਨਣ ਜਾਂ ਨਾ ਮੰਨਣ। ਇਹੀ ਹੱਕ ਕਮਿਊਨਿਸਟਾਂ ਦੇ ਹਿੱਸੇ ਵੀ ਆਉਂਦਾ ਹੈ, ਕਿ ਉਨ੍ਹਾਂ ਨੇ ਕਿਸ ਵਿਅਕਤੀ ਨੂੰ ਸ਼ਹੀਦ ਮੰਨਣਾ ਹੈ ਜਾਂ ਨਹੀਂ। ਕਿਸੇ ਅਨਭੋਲ ਵਿਅਕਤੀ ਦੀ ਵਿਧਵਾ ਦੀ ਫਰਿਆਦ ‘ਤੇ ਗੌਰ ਤਾਂ ਕੀਤਾ ਜਾ ਸਕਦਾ ਹੈ, ਲੇਕਿਨ ਉਸ ਦੀ ਮਰਜ਼ੀ ਅੱਗੇ ਸਿਰ ਨਹੀਂ ਝੁਕਾਇਆ ਜਾ ਸਕਦਾ। ਉਸ ਦਾ ਦੁਖ ਵੰਡਾਉਣ ਦੇ ਹੋਰ ਬੜੇ ਤਰੀਕੇ ਹਨ। ਕੋਈ ”ਦੁਸ਼ਮਣ” ਵਾਰ ਵਾਰ ਅੜਿੱਕੇ ਨਹੀਂ ਆਉਂਦਾ ਹੁੰਦਾ। ਕੁਝ ਅਨਭੋਲ ਰੂਹਾਂ ਦੀ ਬਲੀ ਦੀ ਵੀ ਅਣਸਰਦੀ ਲੋੜ ਪੈ ਜਾਂਦੀ ਹੈ। ਅਸਲ ਵਿੱਚ ਗੱਲ ਤਾਂ ਗੁਰਬਾਣੀ ਦੀਆਂ ਪ੍ਰੰਪਰਾਵਾਂ ਨੂੰ ਮੁੜ ਤੋਂ ਬੁਲੰਦ ਕਰਨ ਦੀ ਲੋੜ ਹੈ। ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਤੋਂ ਬਾਅਦ ਗੁਰਬਾਣੀ ਦੀ ਚੌਥੀ ਵੱਡੀ ਮਹਾਨ ਪ੍ਰੰਪਰਾ ”ਗੋਸਟਿ” ਭਾਵ ਸੰਵਾਦ ਦੀ ਹੈ। ਇਸ ਵੇਲੇ ਮੇਰੇ ਦਿਮਾਗ ਵਿੱਚ ਉਹ ਸਾਖੀ ਆ ਰਹੀ ਹੈ, ਜਦੋਂ ਗੁਰੂ ਨਾਨਕ ਸਾਹਿਬ ਮੱਕੇ ਵਿਚ ਬੈਠੇ ਮੁਲਾਣਿਆਂ ਨਾਲ ਗੋਸਟਿ ਕਰ ਰਹੇ ਹਨ। ਭਾਈ ਗੁਰਦਾਸ ਜੀ ਨੇ ਇਸ ਘਟਨਾ ਦਾ 33ਵੀਂ ਪਉੜੀ ਵਿੱਚ ਬਹੁਤ ਹੀ ਖੂਬਸੂਰਤ ਸ਼ਬਦੀ-ਚਿੱਤਰ ਪੇਸ਼ ਕੀਤਾ ਹੈ। ਗੋਸਟਿ ਦੌਰਾਨ ਮੁਲਾਣੇ ਪੁੱਛ ਰਹੇ ਸਨ। ਪੁੱਛਨਿ ਫੋਲ ਕਿਤਾਬ ਨੋ ਹਿੰਦੂ ਵੱਡਾ ਕਿ ਮੁਸਲਮਾਨੋਈ ਬਾਬਾ ਆਖੇ ਹਾਜੀਆ ਸੁਭਿ ਅਮਲਾਂ ਬਾਝਹੁ ਦੋਨੋ ਰੋਈ। ਹਿੰਦੂ ਮੁਸਲਮਾਨ ਦਰਗਹ ਅੰਦਰ ਲਹਨਿ ਨ ਢੋਈ। ਕਰਨ ਬਖੀਲੀ ਆਪਿ ਵਿਚਿ ਰਾਮ ਰਹੀਮ ਕੁਥਾਇ ਖਲੋਈ। ਇਹ ਉਹ ਸਮਾਂ ਸੀ, ਜਦੋਂ ਬਾਬਾ ਜੀ ਹਾਲੇ ਸਿਰਫ਼ ਸਿੱਖ ਧਰਮ ਦੀ ਨੀਂਹ ਰੱਖ ਰਹੇ ਸਨ ਅਤੇ ਮੱਕੇ ਵਿਚ ਮੁਲਾਣਿਆਂ ਦੇ ਸਥਾਪਤ ਸੰਸਾਰ ਵਿੱਚ ਉਨ੍ਹਾਂ ਨਾਲ ਹੀ ਤਿੱਖੇ ਸੰਵਾਦੀ ਖਹਿਭੇੜ ਵਿਚ ਪਏ ਹੋਏ ਤਰਕ-ਰੱਤੇ ਗਿਆਨ ਨਾਲ ਲਲਕਾਰ ਰਹੇ ਸਨ। ਹੁਣ ਸੁਕੀਰਤ ਦੇ ਲੇਖ ‘ਤੇ ਜਿਹੋ ਜਿਹੇ ਪ੍ਰਤੀਕਰਮ ਕੁਝ ਗਰਮ ਖਿਆਲੀ ਵੀਰਾਂ ਨੇ ਕੀਤੇ ਹਨ, ਅਤੇ 1977 ਤੋਂ ਲੈਕੇ ਬੇਅੰਤ ਸਿੰਘ ਦੇ ਕਤਲ ਤੱਕ ਪੰਜਾਬ ਵਿੱਚ ”ਸਿੱਖੀ ਭੇਖ ਵਿਚਲੇ ਮੌਲਾਣਿਆਂ” ਨੇ ਜਿਹੜਾ ਖਰੂਦ ਪਾਇਆ ਹੈ, ਤਾਂ ਮੈਨੂੰ ਸ਼ੱਕ ਹੀ ਨਹੀਂ, ਸਗੋਂ ਪੱਕਾ ਯਕੀਨ ਹੈ, ਕਿ ਮੱਕੇ ਵਿੱਚ ਆਪਣੇ ਬਾਬਾ ਜੀ ਦੀ ਮ੍ਰਿਤਕ ਦੇਹ ਵੀ ਕਿਸੇ ਨੇ ਨਹੀਂ ਸਾਂਭਣੀ ਸੀ। ਇਸ ਲਈ ਵੀਰਨੋ, ਅਜੇ ਵੀ ਡੁੱਲੇ ਬੇਰ ਬੇਸ਼ਕ ਚੋਖੇ ਖ਼ਰਾਬ ਹੋ ਚੁੱਕੇ ਹਨ, ਲੇਕਿਨ ਜੇਕਰ ਚੰਗੀ ਤਰ੍ਹਾਂ ਝਾੜਪੂੰਝ ਕੇ ਝੋਲੀ ਵਿੱਚ ਪਾ ਲਈਏ ਅਤੇ ਗੁਰਬਾਣੀ ਦੀ ਗੋਸਟਿ ਪ੍ਰੰਪਰਾ ਉੱਪਰ ਦ੍ਰਿੜਤਾ ਨਾਲ ਪਹਿਰਾ ਦੇਈਏ, ਤਾਂ ਅਸੀਂ ਬਾਕੀ ਧਰਮਾਂ ਦੇ ਕੁਰਾਹੇ ਪਏ ਮਨਮਤੀਆਂ ਲਈ ਵੀ ਚਾਨਣ ਮੁਨਾਰਾ ਬਣ ਸਕਦੇ ਹਾਂ। ਈ-ਮੇਲ: karambarsat@gmail.com
ਅਮਰੀਕਾ ਅੰਦਰ ਦਨਦਨਾਉਂਦਾ ਨਸਲਵਾਦੀ ਮਾਰੂ ਦੈਂਤ -ਦਰਬਾਰਾ ਸਿੰਘ ਕਾਹਲੋਂ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਨਹਿਰੂ ਤੇ ਪਟੇਲ ਦੇਸ਼ ਦੇ ਉਸਰੀਏ ਨਾ ਹੀ ਪ੍ਰਤਿਦਵੰਦੀ -ਰਾਮਚੰਦਰ ਗੁਹਾ

ckitadmin
ckitadmin
October 19, 2014
ਨੂਰਜਹਾਂ (ਕਿਸ਼ਤ ਦੂਜੀ) – ਖ਼ਾਲਿਦ ਹਸਨ
ਪਰਨਦੀਪ ਕੈਂਥ ਦੀਆਂ ਦੋ ਕਵਿਤਾਵਾਂ
ਪੰਜਾਬ (ਸਰਕਾਰੀ ਅਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ) ਬਿਲ 2014 –ਮਨਦੀਪ
ਆਮ ਲੋਕਾਂ ਤੇ ਟੈਕਸ ਦਾ ਬੋਝ – ਦਵਿੰਦਰ ਕੌਰ ਖੁਸ਼ ਧਾਲੀਵਾਲ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?