ਸਾਇੰਸ ਫਿਕਸ਼ਨ ਦਾ ਸਾਹਿਤ ਨਾਲ ਰਿਸ਼ਤਾ ਮਿਥਿਹਾਸ ਤੋਂ ਹੀ ਮੰਨਿਆ ਜਾ ਸਕਦਾ ਹੈ। ਦੂਸਰੀ ਸਦੀ ਦੀ ਲਿਖਤ ‘true history’ ਅਤੇ ‘Arabian nights ਦੀਆਂ ਕੁਝ ਕਹਾਣੀਆਂ ਵਿੱਚ ਵੀ ਇਸ ਦੀ ਸਾਫ ਝਲਕ ਮਿਲਦੀ ਹੈ। Jonathan Swift ਦੀ ਲਿਖਤ Gulliver’s Travels ਅਤੇ Voltaire ਦੀ Micromégas ਨੂੰ ਪਹਿਲੀਆਂ ਮੂਲ਼ ਸਾਇੰਸ ਫਿਕਸ਼ਨ ਕਿਹਾ ਜਾ ਸਕਦਾ ਹੈ।Mary Shelley ਦੀ Frankenstein ਅਤੇ The Last Man 19ਵੀ ਸਦੀ ਵਿੱਚ ਸਾਇੰਸ ਫਿਕਸ਼ਨ ਦਾ ਨਾਵਲਾਂ ਵਿੱਚ ਮੁੱਢਲਾ ਰੂਪ ਪੇਸ਼ ਕਰਦੀਆਂ ਹਨ। ਇਸ ਤੋਂ ਬਆਦ ਬਿਜਲੀ, ਟੈਲੀਗ੍ਰਾਫ ਦੀ ਤਕਨੀਕ ਅਤੇ ਆਵਾਜਾਈ ਦੇ ਸਾਧਾਨਾਂ ਵਿੱਚ ਹੋਈ ਇਤਿਹਾਸਕ ਤੱਰਕੀ ਤੋਂ ਬਆਦ ਵਿੱਚ ਸਾਇੰਸ ਫਿਕਸ਼ਨ ਦਾ ਇੱਕ ਨਵੇਂ ਰੂਪ ਸਾਮਹਣੇ ਆਇਆ ਅਤੇ ਇਸੇ ਹੀ ਸਮੇਂ ਵਿੱਚ ਅੰਗਰੇਜ਼ੀ ਸਾਹਿਤ ਵਿੱਚ ਇਸ ਨਵੀਂ ਤਸਵੀਰ ਨੂੰ ਪੇਸ਼ ਕਰਨ ਵਾਲਾ ਇੱਕ ਲੇਖਕ ਐੱਚ.ਜੀ ਵੈਲਸ ਹੈ। ਜਿਸ ਬਾਰੇ ਇਹ ਵੀ ਕਿਹਾ ਜਾਂਦਾ ਰਿਹਾ ਹੈ ਕਿ ਉਹ ਇੱਕ ਐਸਾ ਆਦਮੀ ਸੀ ਜਿਸ ਨੇ ‘ਯੂਟੋਪੀਆ’ ਵਿੱਚ ਘਰ ਬਣਾ ਰੱਖਿਆ ਹੈ।

ਹਾਰਬਟ ਜੌਰਜ ਵੈਲਸ ਦਾ ਜਨਮ 21 ਸੰਤਬਰ, 1866 ਵਿੱਚ ਕੈਂਟ, ਲੰਡਨ ਵਿਖੇ ਹੋਇਆ, ਉਸ ਨੇ ਲੰਡਨ ਯੂਨੀਵਰਸਟੀ ਅਤੇ ਰਇਲ ਕਾਲਜ ਆਫ ਸਇੰਸ ਵਿੱਚ ਸਕੋਲਰਸ਼ਿਪ ਹਾਸਲ ਕੀਤੀ ਅਤੇ ਇੱਥੇ ਹੀ ਉਸ ਨੇ ਬਾਈਲੋਜਿਸਟ T.H Hexlay ਦੀ ਨਿਗਰਾਨੀ ਹੇਠ ਬਾਈਲੋਜੀ ਵਿੱਚ ਮੁਹਾਰਤ ਹਾਸਲ ਕੀਤੀ, ਜਿਸ ਨੇ ਉਸ ਅੰਦਰ ਸਮਾਜਿਕ ਅਤੇ ਜੈਵਿਕ ਵਿਕਾਸ ਪ੍ਰਤੀ ਵਿਸ਼ਵਾਸ ਪੈਦਾ ਕੀਤਾ।ਵੈਲਸ ਉੱਪਰ ਸਮਾਜਵਾਦੀ ਵਿਚਾਰਧਾਰਾ ਵੀ ਕਾਫੀ ਹਾਵੀ ਰਹੀ। ਉਹ ਪਹਿਲੀ ਵਿਸ਼ਵ ਜੰਗ ਤੋਂ ਬਾਆਦ ਕਈ ਸੋਸ਼ਲਸਿਟ ਲੀਡਰਾਂ ਲੈਲਿਨ, ਸਟਾਲਿਨ,ਫ੍ਰੈਕਫਿਨ, ਰੂਜ਼ਵਿਲਟ ਨੂੰ ਮਿਲਿਆ,ਉਹ ਰੂਸ ਵੀ ਗਿਆ ਜਿੱਥੇ ਉਹ ਮੈਕਿਸਮ ਗੋਰਕੀ ਕੋਲ ਮਹਿਮਾਨ ਵਜੋਂ ਰਿਹਾ। ਉਸ ਦੀਆਂ ਉਹ ਲਿਖਤਾਂ ਜਿਨ੍ਹਾਂ ਦਾ ਸਾਇੰਸ ਫਿਕਸ਼ਨ ਨਾਲ ਕੋਈ ਲੈਣਾ-ਦੇਣਾ ਨਹੀਂ ਸੀ, ਜੋ ਜ਼ਿਆਦਾਤਰ ਮਿਡਲ-ਕਲਾਸ ਦੇ ਜੀਵਨ ਬਾਰੇ ਹੀ ਸਨ ਨੇ ਵੈਲਸ ਨੂੰ ਚਾਰਲਸ ਡਿਕਨੱਜ਼ ਵਰਗੀ ਪ੍ਰਸਿੱਧੀ ਦਿਵਾਈ।
ਇਸ ਤੋਂ ਬਾਆਦ ਵੈਲਸ ਦਾ ਅਗਲਾ ਨਾਵਲ The Island of Dr. Moreau ਇੱਕ ਅੇਸੈ ਡਾਕਟਰ ਦੀ ਕਹਾਣੀ ਸੀ ਜੋ ਜਾਨਵਰਾਂ ਨੂੰ ਇਨਸਾਨ ਵਿੱਚ ਬਦਲਣ ਦਾ ਤਜਰਬਾ ਇੱਕ ਟਾਪੂ ਵਿੱਚ ਕਰ ਰਿਹਾ ਸੀ। ਜਿੱਥੇ ਕਹਾਣੀ ਦੇ ਨਾਇਕ ਨੂੰ ਸੱਤ ਅੱਠ ਮਹੀਨੇ ਗੁਜ਼ਾਰਨ ਦਾ ਮੌਕਾ ਮਿਲਦਾ ਹੈ। ਇਸ ਤੋਂ ਇਲਾਵਾ ਵੈਲਸ ਦਾ ਨਾਵਲ The Invisible Man ਇੱਕ ਸਾਇੰਸਦਾਨ ਦੀ ਕਹਾਣੀ ਹੈ ਜੋ ਖੁਦ ਨੂੰ ਅਦ੍ਰਿਸ਼ ਬਣਾਉਣ ਵਿੱਚ ਤਾਂ ਕਾਮਯਾਬ ਹੋ ਜਾਂਦਾ ਹੈ ਪਰ ਇਸ ਦੇ ਨਤੀਜੇ ਵੱਜੋ ਉਹ ਹੋਲੀ ਹੋਲੀ ਪਾਗਲ ਹੋਣ ਲੱਗ ਜਾਂਦਾ ਹੈ। ਵੈਲਸ ਨੇ ਇੱਕ ਹੋਰ ਸਾਇੰਸ ਫਿਕਸ਼ਨ The First Men in the Moon ਲਿਖੀ, ਜਿਸ ਦੀ ਕਹਾਣੀ ਇੱਕ ਸਾਇੰਸਦਾਨ ਅਤੇ ਇੱਕ ਬਿਜ਼ਨਸਮੈਨ ਦੇ ਚੰਨ ਉੱਪਰ ਜਾਣ ਦੀ ਕਹਾਣੀ ਹੈ,ਜਿੱਥੇ ਉਨ੍ਹਾਂ ਦਾ ਐਲੀਅਨ ਨਾਲ ਟਕਰਾ ਹੁੰਦਾ ਹੈ ਅਤੇ ਉੱਥੇ ਹੀ ‘ਸਲੀਨੀਟਿਜ਼’ ਦੋਹਾਂ ਨੂੰ ਕੈਦੀ ਬਣਾ ਲੈਂਦੇ ਹਨ। ਜਿਨ੍ਹਾਂ ਵਿੱਚੋਂ ਇੱਕ ਛੁੱਟ ਕੇ ਵਪਾਸ ਆਉਣ ਵਿੱਚ ਕਾਮਯਾਬ ਵੀ ਹੋ ਜਾਂਦਾ ਹੇ,ਪਰ ਦੂਸਰਾ ਉੱਥੇ ਹੀ ਰਹਿ ਜਾਂਦਾ ਹੈ।
War of the Worlds ਵੈਲਸ ਦਾ ਸਭ ਤੋਂ ਜ਼ਿਆਦਾ ਚਰਚਾ ਵਿੱਚ ਰਿਹਾ ਨਾਵਲ ਸੀ,ਇਸ ਦੀ ਕਹਾਣੀ ਮਾਰਸ ਦੇ ਵਾਸੀਆਂ ਵੱਲੋਂ ਧਰਤੀ ਉੱਪਰ ਅਤਿ-ਆਧੁਨਿਕ ਤਕਨੀਕ ਨਾਲ ਕੀਤੇ ਗਏ ਹਮਲੇ ਦੀ ਕਹਾਣੀ ਹੈ ਇਸ ਉੱਪਰ 2005 ਵਿੱਚ ਇੱਕ ਫਿਲਮ ਵੀ ਬਣੀ ਹੈ। The Food of the Gods ਤਕਰੀਬਨ 1904 ਵਿੱਚ ਛਪਿਆ ਜਿਸ ਦੀ ਕਹਾਣੀ ਦੋ ਸਾਇੰਸਦਾਨਾਂ ਦੁਆਰਾ ਖੋਜੇ ਗਏ ਇੱਕ ਕੈਮੀਕਲ ਉੱਪਰ ਅਧਾਰਤ ਹੈ ਜਿਸ ਨਾਲ ਜੀਵਾਂ ਦਾ ਵਿਕਾਸ ਕਈ ਗੁਣਾ ਤੇਜ਼ੀ ਨਾਲ ਹੋ ਸਕਦਾ ਹੈ।ਵੈਲਸ ਨੇ ਆਪਣੇ ਇੱਕ ਨਾਵਲ The World Set Free ਵਿੱਚ ਪਰਮਾਣੂ ਬੰਬ ਅਤੇ ਨਿਊਕਲੀਅਰ ਜੰਗ ਅਤੇ ਇਸ ਦੇ ਪ੍ਰਭਾਵ ਦੀ 1913 ਵਿੱਚ ਹੀ ਭਵਿੱਖਬਾਣੀ ਕੀਤੀ ਸੀ।ਜਦੋਂ ਕਿ ਨਿਊਕਲੀਅਰ ਚੈਨ ਰਿਐਕਸ਼ਨ ਦੀ ਖੋਜ ਵੀ 1933 ਵਿੱਚ ਜਾ ਕੇ ਹੋਈ।ਇਸ ਤੋਂ ਬਿਨਾਂ ਵੈਲਸ ਨੇ ਆਪਣੀਆਂ ਸਇੰਸ ਫਿਕਸ਼ਨਸ ਵਿੱਚ ਨਵੀ ਅਤੇ ਐਡਵਾਸ ਤਕਨੀਕ ਬਾਰੇ ਕਈ ਭਵਿੱਖਬਾਣੀਆਂ ਕੀਤੀਆਂ ਜਿਵੇਂ ਰਾਕਟ ਦੀ ਖੋਜ,ਟੈਕਾਂ ਅਤੇ ਜਹਾਜ਼ਾਂ ਦਾ ਲੜਾਈ ਦੇ ਖੇਤਰ ਵਿੱਚ ਵਾਧਾ,ਹੀਟ ਕਿਰਨਾਂ,ਪੌਣ ਊਰਜਾ ਆਦਿ ਜੋ ਸਾਇੰਸ ਨੇ ਬਾਆਦ ਵਿੱਚ ਸੱਚ ਕਰ ਵਿਖਾਈਆਂ।
ਇਸ ਸਭ ਤੋਂ ਬਿਨਾਂ ਵੈਲਸ ਦੀਆਂ ਕਈ ਸਾਇੰਸ ਫਿਕਸ਼ਨ ਹਨ Men like Gods, When the Sleeper Wakes, The War In the Air, The Shape of Things to Come । 76 ਸਾਲ ਦੀ ਉਮਰ ਵਿੱਚ ਵੈਲਸ ਨੂੰ ਲੰਡਨ ਯੂਨੀਵਰਸਿਟੀ ਨੇ ਸਾਇੰਸ ਦੇ ਖੇਤਰ ਵਿੱਚ ਉਨ੍ਹਾਂ ਦੇ Personality ਬਾਰੇ ਥੀਸਸ ਲਈ ਡਾਕਟਰੇਟ ਦੀ ਡਿਗਰੀ ਪ੍ਰਦਾਨ ਕੀਤੀ ਗਈ।13 ਅਗਸਤ, 1946 ਨੂੰ ਸਾਇੰਸ ਫਿਕਸ਼ਨ ਦਾ ਇਹ ਪਿਤਾਮਾ ਦੁਨੀਆਂ ਨੂੰ ਅਲਿਵਦਾ ਕਹਿ ਗਿਆ। ਕੁਝ ਲੋਕ ਉਸ ਨੂੰ ਸਾਇੰਸ ਸਬੰਧੀ ਭਵਿੱਖ ਜਾਨਣ ਵਾਲਾ ਵੀ ਕਹਿੰਦੇ ਹਨ ਪਰ ਜੋ ਵੀ ਹੈ ਵੈਲਸ ਨੇ 100 ਤੋਂ ਜ਼ਿਆਦਾ ਕਿਤਾਬਾਂ ਲਿਖੀਆਂ ਜਿਨ੍ਹਾਂ ਵਿੱਚ ਉਸ ਦੀਆਂ ਇਹ ਕਲਾਸਿਕ ਸਾਇੰਸ ਫਿਕਸ਼ਨ ਵੀ ਸ਼ਾਮਲ ਹਨ,ਜਿਨ੍ਹਾਂ ਕਾਰਨ ਐੱਚ.ਜੀ.ਵੈਲਸ ਹਮੇਸ਼ਾਂ ਯਾਦ ਕੀਤਾ ਜਾਂਦਾ ਰਹੇਗਾ।

