By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਵਿਦਰੋਹ ਦੀ ਖਸਲਤ ਇਨਕਲਾਬੀ ਹੀ ਨਹੀਂ ਪਿਛਾਖੜੀ ਵੀ ਹੋ ਸਕਦੀ ਹੈ – ਇਕਬਾਲ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਵਿਦਰੋਹ ਦੀ ਖਸਲਤ ਇਨਕਲਾਬੀ ਹੀ ਨਹੀਂ ਪਿਛਾਖੜੀ ਵੀ ਹੋ ਸਕਦੀ ਹੈ – ਇਕਬਾਲ
ਨਜ਼ਰੀਆ view

ਵਿਦਰੋਹ ਦੀ ਖਸਲਤ ਇਨਕਲਾਬੀ ਹੀ ਨਹੀਂ ਪਿਛਾਖੜੀ ਵੀ ਹੋ ਸਕਦੀ ਹੈ – ਇਕਬਾਲ

ckitadmin
Last updated: October 25, 2025 3:07 am
ckitadmin
Published: April 25, 2012
Share
SHARE
ਲਿਖਤ ਨੂੰ ਇੱਥੇ ਸੁਣੋ

ਸਤਿਨਾਮ ਸਿੰਘ ਜੀ ਦਾ ਪ੍ਰਤੀਕਰਮ ਆਇਆ ਜੋ ਪ੍ਰਤੀਕਰਮ ਘੱਟ, ਉਹਨਾਂ ਵਿਚਾਰਾਂ ਨੂੰ ਉੱਗਲ ਦੇਣਾ ਜ਼ਿਆਦਾ ਹੈ ਜਿਹਨਾਂ ਦਾ ਨਾ ਮੇਰੇ ਲੇਖ ਨਾਲ ਕੋਈ ਸਰੋਕਾਰ ਹੈ, ਨਾ ਜਿਹਨਾਂ ਦੀ ਜ਼ਰੂਰਤ ਸੀ ਖੈਰ ਮੈਂ ਉਹਨਾਂ ਦੀ ਪੈੜ ਨੱਪਣ ਦੀ ਕੋਸ਼ਿਸ਼ ਕੀਤੀ ਹੈ ( ਜੋ ਜ਼ਰੂਰੀ ਸਮਝਿਆ) ਪਰ ਜਿੱਥੇ ਜਿੱਥੇ ਮੈਨੂੰ ਵਾਧੂ ਦਾ ਵਾਧਾ ਲੱਗਿਆ ਮੈਂ ਛੜਪੇ ਨਾਲ ਅੱਗੇ ਵਧਿਆ ਹਾਂ, ਪਰ ਜਦ ਮੁੱਦੇ ਉਠਾਏ ਜਾਣ ਖਾਸ ਕਰਕੇ ਕਿਸੇ ਨੂੰ ਸੰਬੋਧਿਤ ਹੋਕੇ ਤਾਂ ਉੱਤਰ ਦੇਣਾ ਜ਼ਰੂਰੀ ਹੋ ਜਾਂਦਾ ਹੈ, ਫਿਰ ਵੀ ਲੇਖ ਦੀਆਂ ਸੀਮਤਾਈਆਂ ਨੂੰ ਧਿਆਨ ਵਿੱਚ ਰਖਦੇ ਹੋਏ ਤੇ ਆਪਣੀ ਸੋਚ ਦੀ ਸੀਮਾਂ ਅਨੁਸਾਰ ਗੱਲ ਨੂੰ ਅੱਗੇ ਤੋਰਨ ਦੀ ਕੋਸ਼ਿਸ਼ ਕੀਤੀ ਹੈ ਤੇ ਕੁਝ ਸ਼ੰਕਾਵਾਂ ਨੂੰ ਦੂਰ ਕੀਤਾ ਹੈ ਤੇ ਕੁਝ ਸਵਾਲ ਖੜ੍ਹੇ ਕੀਤੇ ਹਨ ਜੋ “ਮੂੰਹ ਅੱਡੀ” ਖੜੇ ਹਨ ਸਾਡੇ ਸਾਹਵੇਂ (ਨਾ ਚਾਹੁੰਦੇ ਹੋਏ ਵੀ ਲੇਖ ਵੱਡਾ ਹੋ ਗਿਆ ਹੈ ਇਸ ਲਈ ਅਗਾਉਂ ਹੀ ਮਾਫੀ ਚਾਹ ਰਿਹਾ ਹਾਂ)

ਸਤਿਕਾਰਯੋਗ ਸ. ਸਤਨਾਮ ਸਿਂਘ ਜਰਮਨੀ ਜੀ, ਦੁਆਰਾ ਦਿੱਤੇ ਸਿਰਲੇਖ “ਹਰ ਇਨਕਲਾਬ ਦੀ ਸ਼ੁਰੂਆਤ ‘ਸੁਪਨੇ’ ਤੋਂ ਹੀ ਹੁੰਦੀ ਹੈ” ਨਾਲ ‘ਸ਼ਤ-ਪ੍ਰਤੀਸ਼ਤ’ ਸਹਿਮਤ ਹਾਂ, ਪਰ ਮੈਨੂੰ ਨਹੀਂ ਲਗਦਾ ਕਿ ਅਸਾਡੇ ਦੋਵਾਂ ਦੇ ‘ਇਨਕਲਾਬ’ ਦੇ ਅਰਥ “ਇੱਕੋ” ਹੋਣਗੇ ।

ਕਿਉਂਕਿ ਉਹਨਾਂ ਦੇ ਲੇਖ ਵਿੱਚ ਬਾਬਾ ਬੰਦਾ ਸਿਂਘ ਬਹਾਦੁਰ ਜੀ ਦਾ ਨਾਮ ਤੱਕ ਨਹੀਂ ਆਇਆ “ਰਣਜੀਤ ਸਿਂਘ ਦਾ ਰਾਜ” ਉਹਨਾਂ ਨੂੰ ਅਕਰਸ਼ਿਤ ਕਰ ਰਿਹਾ ਹੈ | ਰਣਜੀਤ ਸਿੰਘ ਦੇ ਰਾਜ ਦਾ ਹੇਰਵਾ ਕਿਉਂ ? ਜਦਕਿ ਉਸਦਾ ਰਾਜ ਬਾਬਾ  ਬੰਦਾ ਸਿੰਘ ਬਹਾਦਰ ਜੀ ਦੇ ਕੀਤੇ ਇਨਕਲਾਬ ਨੂੰ ਵੱਜੀ ਇੱਕ ਵੱਡੀ “ਪਿਛਾਖੜੀ ਸੱਟ” ਸੀ । ਜੇਕਰ ਖਾਲਿਸਤਾਨੀ ਭਾਈਆਂ ਨੂੰ ਇਹ ਹੇਰਵਾ ਡੰਗਦਾ ਹੈ ਤਾਂ ਸਮੁੱਚੀ ਖਾਲਿਸਤਾਨੀ ਵਿਚਾਰਧਾਰਾ ਨੂੰ “ਪਿਛਾਖੜੀ” ਸਮਝਣਾ/ਆਖਣਾ ਜਾਇਜ ਸਿੱਧ ਹੋ ਜਾਂਦਾ ਹੈ । ਸਾਨੁੰ ਰਣਜੀਤ ਸਿੰਘ ਦਾ “ਸ਼ਾਹੀ” ਕਿਲਾ ਚੇਤੇ ਆਵੇ ਵੀ ਕਿਉਂ ? ਸਾਨੁੰ ਤਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ “ਕਿਲਾ ਲੋਹਗੜ੍ਹ” ਚੇਤੇ ਆਉਂਦਾ ਹੈ । ਨਾਲ ਦੀ ਨਾਲ ਅਸੀਂ ਅੱਜ ਦੇ ਸਮੇਂ ‘ਉਸ’ ਇਨਕਲਾਬ ਦੇ ਹਤੈਸ਼ੀ ਵੀ ਨਹੀਂ ਹਾਂ ਕਿਉਂਕਿ ਸਮੇਂ ਨੂੰ ਪੁੱਠਾ ਗੇੜਾ ਦੇਣਾ ਹੋਵੇਗਾ ਉਹ ਇਸ ਸਮੇਂ ਵਿੱਚ |

ਇਨਕਲਾਬ ਦੀ ਪ੍ਰੀਭਾਸ਼ਾ :
“ਆਪਣੇ ਵਿਕਾਸ ਦੇ ਇੱਕ ਖਾਸ ਪੜਾਅ ਉੱਪਰ, ਸਮਾਜ ਦੀਆਂ ਪਦਾਰਥਕ ਪੈਦਾਵਾਰੀ ਸ਼ਕਤੀਆਂ ਦੀ ਵਿਦਮਾਨ ਪੈਦਾਵਾਰ ਦੇ ਸੰਬੰਧਾਂ ਜਾਂ ਕਿਹਾ ਜਾਵੇ ਇਹਨਾਂ ਦੇ ਕਾਨੂੰਨੀ ਪ੍ਰਗਟਾਵੇ ਭਾਵ ਜਾਇਦਾਦ ਸੰਬੰਧਾਂ ਨਾਲ ਜਿਹਨਾਂ ਦੇ ਘੇਰੇ ਅੰਦਰ ਉਹ ਹੁਣ ਤੱਕ ਅਮਲ ਕਰਦੀਆਂ ਰਹੀਆਂ ਹਨ, ਟੱਕਰ ਹੋ ਜਾਂਦੀ ਹੈ। ਪੈਦਾਵਾਰੀ ਸ਼ਕਤੀਆਂ ਦੇ ਵਿਕਾਸ ਨੂੰ ਉਗਾਸਾ ਦੇਣ ਦੀ ਥਾਂ ਹੁਣ ਇਹ ਸੰਬੰਧ ਉਹਨਾਂ ਲਈ ਸੰਗਲ ਬਣ ਜਾਂਦੇ ਹਨ। ਇਸ ਮੋੜ ‘ਤੇ ਆਕੇ ਸਮਾਜਿਕ ਇਨਕਲਾਬ ਸ਼ੁਰੂ ਹੁੰਦਾ ਹੈ।” (‘ਸਿਆਸੀ ਆਰਥਿਕਤਾ ਦੀ ਪੜਚੋਲ ਨੂੰ ਇੱਕ ਦੇਣ’ ਦੀ ਭੂਮਿਕਾ ਵਿਚੋਂ)  ……..

“ਗੁਰੂ ਕਾਲ ਤੋਂ (ਭਗਤ ਕਾਲ ਤੋਂ ਵੀ ਸ਼ੁਰੂ ਕੀਤਾ ਜਾ ਸਕਦਾ ਹੈ) ਲੈ ਕੇ ਇੱਕ ਧਾਰਮਿਕ ਇਨਕਲਾਬ (ਬੁਰਜੂਆ ਖਸਲਤ ਵਾਲਾ ਇਨਕਲਾਬ ਜੋ ਰਾਜਸ਼ਾਹੀ ਦੇ ਖਿਲਾਫ਼ ਸੀ, ਗੁਰੂ ਨਾਨਕ ਦੇਵ ਜੀ ਦਾ ਬਾਬਰ ਨੂੰ ਸੰਬੋਧਿਤ ਹੋਕੇ “ਰਾਜੇ ਛੀਹ ਮੁਕਦਮ ਕੁਤੇ” ਆਖਣਾ ਬਹੁਤ ਵੱਡਾ ਇਸ਼ਾਰਾ ਹੈ ਇਸ ਵੱਲ, ਉਸ ਸਮੇਂ) ਬਾਬਾ ਬੰਦਾ ਸਿੰਘ ਬਹਾਦੁਰ ਜੀ ਦੁਆਰਾ ਸਿਰੇ ਚੜ੍ਹਾਇਆ ਜਾਂਦਾ ਹੈ ,ਜਿਸ ਵਿੱਚ ਜਮੀਨ ਦੀ ਮਾਲਕੀ ਦੇ ਜਗੀਰੂ ਪੈਦਾਵਾਰੀ ਸਬੰਧਾਂ ਤੋਂ ““ਜ਼ਮੀਨ ਹਲ ਵਾਹਕ ਦੀ”” ਵਿੱਚ ਅਗਾਂਹਵਧੂ ਇਨਕਲਾਬੀ ਤਬਦੀਲੀ ਹੁੰਦੀ ਹੈ । ਬਿਨਾਂ ਸ਼ੱਕ ਇਹ ਪ੍ਰਬੰਧ ਥੋੜ ਚਿਰਾ ਰਹਿੰਦਾ ਹੈ (ਜੋ ਕਿ ਸੁਨਿਸਚਿਤ ਵੀ ਸੀ ਆਪਣਿਆਂ ਸੀਮਤਾਈਆਂ ਤੇ ਹੋਰ ਕਾਰਣਾਂ ਕਰਕੇ (ਵਿਸਥਾਰ ਵਿੱਚ ਨਹੀਂ ਜਾਇਆ ਜਾ ਸਕਦਾ) ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਆਦ ਇਸ ਨੂੰ “ਵੱਡੀ ਪਛਾੜ” ਲਗਦੀ ਹੈ । ਜਿਸਦੇ ਦਰਸ਼ਨ ਸਾਨੂੰ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਤੱਕ ਹੁੰਦੇ ਹਨ ਜਿੱਥੇ ਕਿ ਫਿਰ ਜਗੀਰੂ ਸਬੰਧ ਮੁੜ ਕਾਬਜ਼ ਹੋ ਜਾਂਦੇ ਹਨ । ਜਿਸ ਨੂੰ ਬ੍ਰਿਟਿਸ਼ ਵੱਲੋਂ ਤੋੜਿਆ ਜਾਂਦਾ ਹੈ, ਇੱਕ ਖਾਸ ਢੰਗ ਨਾਲ ਜਿਸਨੂੰ ਪੂੰਜੀਵਾਦ ਦੇ ਪਰਸ਼ੀਅਨ ਤਰੀਕੇ ਨਾਲ ਆਉਣ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ, ਬਿਨਾ ਕਿਸੇ ਇਨਕਲਾਬ ਦੇ (ਮਾਰਕਸੀ ਅਰਥਾਂ ਵਿੱਚ) ਇਹੀ ਕਾਰਨ ਹੈ ਕਿ ਸਾਡੇ ਉਚ-ਉਸਾਰ ਵਿੱਚ ਜਗੀਰੂ ਕਦਰਾਂ ਕੀਮਤਾਂ ਅੱਜ ਵੀ ਪਾਈਆਂ ਜਾਂਦੀਆਂ ਹਨ (ਬੇਸ਼ੱਕ ਘਿਸੇ ਪਿਟੇ ਰੂਪ ਵਿੱਚ ਹੀ ਸਹੀ)

 

 

ਸਤਿਨਾਮ ਸਿੰਘ ਜੀ ਨੇ ਲਿਖਿਆ ਹੈ/ਸ਼ਿਕਵਾ ਕੀਤਾ ਹੈ  ਕਿ ਮੈਂ ਸੁਕੀਰਤ ਦੀ ਵਕਾਲਤ ਕੀਤੀ ਹੈ , ਅਜਿਹਾ ਮਾਤਰ ‘ਸੁਕੀਰਤ” ਲਫਜ਼ ਵਰਤਣ ਕਾਰਨ ਪੈਦਾ ਹੋਇਆ ਭਰਮ ਮਾਤਰ ਹੈ , ਜਿਸਨੂੰ ਦੂਰ ਕਰਨ ਲਈ ਇੱਕ ਥਾਂ ਕੌਮੇ ਅਤੇ ਇੱਕ ਥਾਂ ‘ਤੇ ਬ੍ਰੈਕਟ ਬਾਕਾਇਦਾ ਰੂਪ ਵਿੱਚ ਲਾਇਆ ਗਿਆ ਸੀ ਜੋ ਸੁਚੇਤ ਜਾਂ ਅਚੇਤ ਰੂਪ ਵਿੱਚ ਅਣਗੌਲਿਆ ਕੀਤਾ ਗਿਆ ਜਾਂ ਲਿਖ ਦੇਵਾਂ ਕਿ ਅਣਗੌਲਿਆ ਰਹਿ ਗਿਆ । ਮੇਰੇ ਤੇ ਸੁਕੀਰਤ ਦੇ ਵਿਚਾਰਾਂ ਵਿੱਚ ਓਡਾ ਹੀ ਪਾੜਾ ਹੋ ਸਕਦਾ ਹੈ, ਜਿੰਨਾ ਮੇਰੇ ਤੇ ਤੁਹਾਡੇ ਵਿਚਾਰਾਂ ਵਿਚਾਲੇ ਹੈ, ਧਰਾਤਲ ਚਾਹੇ ਹੋਰ ਕੋਈ ਹੋਵੇ । ਸੁਕੀਰਤ ਤੋਂ ਮੇਰਾ ਜੋ ਅਰਥ ਸੀ ਕਮੈਂਟ ਵਿੱਚ ਸਾਫ਼ ਕਰ ਦਿੱਤਾ ਗਿਆ ਹੈ |

‘ਸੁਪਨਿਆਂ ਦੇ ਦੇਸ਼’

ਸਤਿਨਾਮ ਸਿੰਘ ਜੀ ਨੇ ਸ਼ਹੀਦਾਂ ਦੇ ਨਾਮ ਲੈ ਕੇ ‘ਸੁਪਨਿਆਂ ਦੇ ਦੇਸ਼’ ਦੀ ਉਸਾਰੀ ਦੀ ਗੱਲ ਕੀਤੀ ਹੈ ,ਪ੍ਰੰਤੂ ਮੈਂ ਨਹੀਂ ਦੇਖਦਾ ਕਿ “ਫਾਸੀਵਾਦੀ ਸਟੇਟ” ਉਹਨਾਂ ਦਾ ਸੁਪਨਾ ਰਹੀ ਹੋਵੇਗੀ (ਜੋ ਕਿ ਭਾਰਤੀ ਸਟੇਟ ਹੈ), ਭਗਤ ਸਿੰਘ ਦੇ ਆਪਣੇ ਆਖੇ ਬੋਲ ਸੁਤੇ-ਸੁਭਾਅ ਮਨ ਵਿੱਚੋਂ ਗੁਜ਼ਰਦੇ ਹਨ ਕਿ “ਕਾਲੇ ਅੰਗਰੇਜ਼ ,ਚਿੱਟੇ ਅੰਗਰੇਜ਼ਾਂ ਦੀ ਥਾਂ ਲੈ ਲੈਣਗੇ ।” (ਸ਼ਬਦੀ ਫਰਕ ਦੀ ਗੁੰਜਾਇਸ਼ ਹੈ) ਅਜਾਦੀ ਮਿਲੀ ਹੈ ਪਰ ਦੇਸੀ ਧਨਾਢਾਂ ਨੂੰ ਉਹਨਾਂ ਵਿੱਚ ਸਿੱਖ, ਹਿੰਦੂ ਮੁਸਲਿਮ ਸਾਰੇ ਧਰਮਾਂ ਦੇ ਲੋਕ ਹੀ ਸ਼ਾਮਿਲ ਹਨ, ਬਾਕੀਆਂ ਵੱਲੋਂ ਤਾਂ ਇੰਝ ਵੀ ਕਿਹਾ ਜਾ ਸਕਦਾ ਹੈ ਕਿ ਇਹ ਕੁਰਬਾਨੀਆਂ ਵਿਅਰਥ ਗਈਆਂ ਕਿਉਂਕਿ ਭਗਤ ਸਿਂਘ ਤੇ ਗਦਰੀ ਬਾਬਿਆਂ ਦੇ ‘ਸੁਪਨਿਆਂ ਦੇ ਦੇਸ਼’ ਸਮਾਜਵਾਦ ਸੀ, ਹੋਰ ਗੱਲ ਵੀ ਦੱਸ ਦੇਵਾਂ ਕਿ ਜੋ ““ਕੌਮੀਅਤਾਂ”” ਦੇ ਮਸਲੇ ਹਨ ਉਹ ਸਮਾਜਵਾਦ ਵਿੱਚ ਹੋਣੇ ਹੀ ਨਹੀਂ ਸਨ (ਮਤਲਬ ਕਿ ਤੁਰਤ ਹੀ ਹੱਲ ਕਰ ਲਏ ਜਾਂਦੇ) ਤੇ ਪੰਜਾਬ ਅਕਾਲੀਆਂ ਦਾ (ਰਾਜ ਦੀ ਲਾਲਸਾ ਹਿੱਤ) ਕੱਟਿਆ, ਛਾਂਟਿਆ, ਲੰਗੜਾ ਭੂ ਹਿੱਸਾ ਨਾ ਹੁੰਦਾ, ਦੇਸ਼ ਟੋਟਿਆਂ ਵਿੱਚ ਨਾ ਟੁੱਟਦਾ | ਇਹ ਜਰੂਰ ਹੋ ਸਕਦਾ ਕਿ ਕਿਸੇ ਨੂੰ ਧਰਮ ਪ੍ਰਚਾਰ ਦੀ ਖੁੱਲ ਨਾ ਦਿੱਤੀ ਜਾਂਦੀ ਤੇ ਐਨੇ ਗੁਰੂਘਰ ਨਾ ਉੱਸਰਦੇ ਜਾਤਾਂ ਨਾਲ ਸੰਬੰਧਿਤ | ਇਹ ਸੀ ਉਹ ਸੁਪਨਿਆਂ ਦਾ ਦੇਸ਼, ਕਿਉਂਕਿ ਇਨਕਲਾਬ ਦੀ ਜੋ ਤਿਆਰੀ ਭਗਤ ਸਿੰਘ ਹੁਰਾਂ ਦੀ ਸੀ ਉਹ ਸਮਾਜਵਾਦ ਉਸਾਰਨ ਦੀ ਸੀ  |

ਅਗਲੀ ਗੱਲ ਉਹਨਾਂ 86% ਕੁਰਬਾਨੀਆਂ ਦੀ ਗੱਲ ਕੀਤੀ ਹੈ , ਜਿਸ ਵਿੱਚ ਭਗਤ ਸਿੰਘ (ਇੱਕ ਖਰਾ ਨਾਸਤਿਕ, ਮੈਂ ਨਾਸਤਿਕ ਕਿਉਂ ਹਾਂ ? ਦਾ ਲੇਖਕ) ,ਗਦਰ ਪਾਰਟੀ ਦਾ ਕਾਡਰ (ਜਿਸਦੇ ਸੰਵਿਧਾਨ ਵਿੱਚ ਇਹ ਦਰਜ ਹੈ ਕਿ ਪਾਰਟੀ ਦੀਆਂ ਸਫਾਂ ਅੰਦਰ ਕੋਈ ਵੀ ਧਰਮ ਦੀ ਗੱਲ ਕਰਨ ਦੀ ਮਨਾਹੀ ਹੈ ,ਇਹ ਹਰੇਕ ਦਾ ਨਿੱਜੀ ਮਾਮਲਾ ਹੈ, No discussion or debate was to take place on religion within the organization. Religion was considered a personal matter and that it had no place in the organization.)
ਵੀ ਆਉਂਦੇ ਹਨ, ਉਹਨਾਂ ਦੀਆਂ ਕੁਰਬਾਨੀਆਂ ਨੂੰ ਵੀ ਸਤਿਨਾਮ ਸਿਂਘ ਜੀ ਵੱਲੋਂ (ਜਿਆਦਾਤਰ ਸਿੱਖ ਵਿਦਵਾਨਾਂ ਵਾਂਗ, ਜੋ ਭਗਤ ਸਿਂਘ ਦੀ ਆਲੋਚਨਾ ਵੀ ਕਰਦੇ ਰਹਿੰਦੇ ਹਨ ਉਸਨੂੰ ਆਰਿਆ ਸਮਾਜੀ ਆਖ ਕੇ) ਖਾਹ-ਮਖਾਹ “ਸਿੱਖੀ ਦੇ ਚੌਖਟੇ” ਵਿੱਚ “ਛਿੱਲ-ਤਰਾਸ਼ ਕੇ” ਫਿੱਟ ਕਰ ਦੇਣ ਦੀ ਜਿੱਦ ਫੜ ਰੱਖੀ ਲਗਦੀ  ਹੈ । ਕੁਰਬਾਨੀਆਂ ਵੀ ਬਹੁਤ ਦਿੱਤਿਆਂ ਹਨ ਆਹੁਦੇ ਵੀ ਬਹੁਤ ਮਾਨੇ ਹਨ ਅੰਗਰੇਜਾਂ ਦੇ | ਸਾਰਾਗੜੀ ਦੇ ਸ਼ਹੀਦ ਵੀ ਆਪਣੇ ਅੰਗਰੇਜ ਆਕਿਆਂ ਦਾ ਹੁਕਮ ਵਜਾਉਂਦੇ ਅਫਗਾਨੀਆਂ ਹੱਥੋਂ ਮਾਰੇ ਜਾਂਦੇ ਹਨ । ਉਹਨਾਂ ਅਫਗਾਨੀਆਂ ਹੱਥੋਂ ਜਿੰਨ੍ਹਾਂ ਤੇ ਸਿੱਖ ਰਾਜ ਵੇਲੇ ਆਪਣੇ ਰਾਜ ਦਾ ਵਿਸਥਾਰ ਕਰਨ ਦੇ ਹਿੱਤ ਵਿੱਚ ਹਰੀ ਸਿੰਘ ਨਲੂਆ ਚੜ੍ਹਾਈ ਕਰਦਾ ਹੈ । ਜਦਕਿ ਸਤਿਨਾਮ ਸਿਂਘ ਜੀ ਆਪਣੀ ਲਿਖਤ ਵਿੱਚ ਲਿਖਿਆ ਹੈ ਕਿ “ਜਿਹੜੇ ਲੋਕ ਕੁਰਬਾਨੀਆਂ ਕਰਦੇ ਹਨ ,ਉਹ ਰਾਜ ਗੱਦੀਆਂ, ਚੌਧਰਾਂ ਦੀਆਂ ਸਰਦਾਰੀਆਂ ਲਈ ਨਹੀਂ ਲੜਦੇ ” ।

ਜਦਕਿ ਰਾਜੋਆਣਾ ਹੱਸ ਕੇ ਫਾਂਸੀ ਕਬੂਲ ਕਰ ਰਿਹਾ ਸੀ (ਇਹ ਜਾਣਦੇ ਹੋਏ ਕਿ ਉਸਨੂੰ ਨਹੀਂ ਹੋਵੇਗੀ ) ਫਿਰ ਐਡੇ-ਐਡੇ ਇਸ਼ਤਿਹਾਰਾਂ ਦੀ ਕੀ ਲੋੜ ਪੈ ਗਈ ਸੀ ??? ਜਿਨ੍ਹਾਂ ਦੇ ਲਿੰਕ ਮੇਰੇ ਵੱਲੋਂ ਪਿਛਲੇ ਪ੍ਰਤੀਕਰਮ ਵਿੱਚ ਦਿੱਤੇ ਗਏ ਹਨ |
ਕੀ ਇਹ ਸ਼ਬਦੀ ਉਲਝਣਾ ਪੈਦਾ ਕਰਕੇ ਰਾਜ ਲੈਣ ਦਾ ਅਭਿਲਾਖੀ ਹੋਣਾ ਤਾਂ ਨਹੀਂ ਸੀ ??

ਲਗਦੇ ਹੱਥ ਇੱਕ ਸਵਾਲ ਹੈ ਕਿ ,ਕੀ ਤੁਸੀਂ ਕੂਕਿਆਂ ਨੂੰ ਸਹੀ ਸਿੱਖ ਮੰਨਦੇ ਹੋ ?(ਕਿਉਂਕਿ ਉਹ ਅੱਜ ਵੀ ਗੁਰੂਡਮ ਚਲਾ ਰਹੇ ਹਨ) ਜੇਕਰ ਨਹੀਂ ਤਾਂ ਕੂਕਾ ਲਹਿਰ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਿੱਖ ਸ਼ਹੀਦ ਕਿਵੇਂ ਵੀ ਨਹੀਂ ਕਿਹਾ ਜਾ ਸਕਦਾ | ਪਰ ਆਪਣੀ ਮਹਾਨਤਾ ਦਾ ਦਾਇਰਾ ਵੱਡਾ ਕਰਨ ਲਈ ਹਰ ਧਰਮ ਇਹੋ ਕੁਝ ਕਰਦਾ ਹੈ | ਜੱਲਿਆਂ ਵਾਲੇ ਬਾਗ ਵਿੱਚ ਜੇਕਰ ਬਹੁਗਿਣਤੀ ਵਿੱਚ ਸਿੱਖ ਸ਼ਹੀਦ ਹੋਏ ਤਾਂ ਇਸ ਲਈ ਧਰਾਤਲ ਜਿੰਮੇਵਾਰ ਹੈ ਨਾ ਕੀ ਕੋਈ ਹੋਰ ਧਰਮ, ਤਿਲੰਗਾਨਾ ਘੋਲ ਵਿੱਚ ਅਜਿਹਾ ਨਹੀਂ ਹੁੰਦਾ ਕਿੰਨੇ ਸਿੱਖ ਮਰਦੇ ਹਨ ? ਸਾਫ਼ ਜਾਹਿਰ ਹੈ ਕਿ ਉਸ ਘੋਲ ਦਾ ਧਰਾਤਲ ਹੋਰ ਹੈ | ਅਡਵਾਇਰ ਨੂੰ ਸਰੋਪਾ ਵੀ ਸਿੱਖਾਂ ਵੱਲੋਂ ਹੀ ਦਿੱਤਾ ਗਿਆ, ਪੰਜਾਬ ਦਾ ਸਿਰਮੌਰ ਕਵੀ ਵੀ ਮੌਕੇ ਤੇ ਮੌਜ਼ੂਦ ਦੱਸਿਆ ਜਾਂਦਾ ਹੈ | ਜਦਕਿ ਬੰਗਾਲ ਦਾ ਇੱਕ ਕਵੀ ਰਵਿੰਦਰਨਾਥ ਟੈਗੋਰ ਅੰਗਰੇਜਾਂ ਨੂੰ ਉਹਨਾਂ ਦੁਆਰਾ ਦਿੱਤਾ “ਸਰ” ਦਾ ਖਿਤਾਬ ਵਾਪਸ ਕਰਕੇ ਐਡੀ ਦੂਰ ਬੈਠਾ ਵੀ ਇਸ ਅਮਾਨਵੀ ਕਹਿਰ ਤੇ ਕੁਰਲਾ ਉਠਦਾ ਹੈ | ਇੱਕ ਪਾਸੇ ਕਾਤਲਾਂ ਨੂੰ ਸਰੋਪੇ ਦਿੱਤੇ ਜਾਣੇ, ਇੱਕ ਪਾਸੇ ਬੰਗਾਲ ਦੇ ਕਵੀ ਦਾ “ਹਾਅ ਦਾ ਨਾਹਰਾ”, ਫਰਕ ਤਾਂ ਇਹਨਾਂ ਗੱਲਾਂ ਦਾ ਵੀ ਦੇਖਣਾ ਚਾਹੀਦਾ ਹੈ ਸਾਨੂੰ |

ਸਤਨਾਮ ਸਿਂਘ ਜੀ ਲਿਖਦੇ ਹਨ “ਇਹ ਲੇਖਕ ਸਾਨੂੰ ਸਿੱਧ ਕਰੇ, ਉਹ ਬੱਚੇ ਕਿੱਥੇ ਹਨ, ਕੌਣ ਉਨ੍ਹਾਂ ਨੂੰ ਭੁੱਖ ਨਾਮ ਦੀ ‘ਫਾਂਸੀ’ ਲਾਉਂਦਾ ਹੈ ? ਐਹੋ ਜਿਹੇ ਝੱਖ ਮਾਰਨੇ ਕਦਾਚਿਤ ਵੀ ਇੱਕ ਲੇਖਕ ਲਈ ਸ਼ੋਭਦੇ ਨਹੀਂ, ਜਿਹਦੇ ਨਾਲ ਦੁਨੀਆਂ ਭਰ ਵਿੱਚ ਇੱਕ ਐਹੋ ਜਿਹੀ ਨਫਰਤ ਫੈਲਾਈ ਜਾਵੇ । ਐਹੋ ਜਿਹੇ ਲੇਖਕ ਨੂੰ ਨਾਹੀ ਇਨ੍ਹਾਂ ਬੱਚਿਆਂ ਦੀ ਭੁੱਖਮਰੀ ਨਾਲ ਕੋਈ ਲੈਣ – ਦੇਣ ਹੈ ਅਤੇ ਨਾਹੀ ਇਨ੍ਹਾਂ ਮਾਸੂਮਾਂ ਲਈ ਭੁੱਖ ਨਾਮ ਦੀ ‘ਫਾਂਸੀ’ ਦਾ ਭੈਅ ਹੈ । ਹਾਂ ਇਨ੍ਹਾਂ ਦੇ ਮਨਾਂ ’ਚ ਸਿਰਫ ਇੱਕ ਸਿੱਖ ਨੂੰ ‘ਫਾਂਸੀ’ ਦੀ ਤੁਲਣਾ ਇੰਝ ਕਰਨ ਦਾ ਕੋਈ ਵਧੀਆ ਖੁਲਾਸਾ ਨਹੀਂ ਹੈ । ਲੋਕਾਂ ਨੂੰ ਉਕਸਾਉਣਾ ਅਤੇ ਇੱਕ ਦੂਜੇ ਦੇ ਖਿਲਾਫ ਇੰਝ ਨਫਰਤ ਭਰਨੀ ਇਹ ਕੋਈ ਕੌਮੀ ਸੇਵਾ ਨਹੀਂ ਹੈ ।“

ਉਹ ਬੱਚੇ ਜੋ ਰੋਜ ਹਜ਼ਾਰਾਂ ਦੀ ਤਾਦਾਦ ਵਿੱਚ ਭੁੱਖ ਨਾਮ ਦੀ ਫਾਂਸੀ ਤੇ ਲਟਕ ਜਾਂਦੇ ਹਨ ,ਉਹਨਾਂ ਵਿਚਾਰਿਆਂ ਦਾ ਇਸ਼ਤਿਹਾਰ ਤਾਂ ਕੀ ਕਿਸੇ ਅਖਬਾਰ ਦੇ ਕੋਨੇ -ਕਾਤਰ ਵਿੱਚ ਖਬਰ ਤੱਕ ਨਹੀਂ ਛਪਦੀ ਛੇਤੀ ਕੀਤੇ, ਸਤਨਾਮ ਸਿਂਘ ਜੀ ਦੇ ਇਹਨਾਂ ਬੱਚਿਆਂ ਬਾਰੇ “ਊਲ-ਜਲੂਲ ਦੀ ਹਵਾ” ਹੇਠਾਂ ਦਿੱਤਾ ਗਿਆ ਲਿੰਕ ਕੱਢ ਦੇਵੇਗਾ (ਸਖਤ ਲਫ਼ਜ਼ ਇਸ ਲਈ ਕਿ ਇਹ ਮੇਰੀ ਜਮਾਤ ਦੇ ਬੱਚੇ ਹਨ ਜਿਵੇਂ ਬੱਬਰ ਜੀ ਨੂੰ ਮਹਾਰਾਜਾ ਰਣਜੀਤ ਸਿਂਘ ਦੇ ਰਾਜ ਦਾ ਤਿਓ ਆਉਂਦਾ ਹੈ ਮੈਨੂੰ ਇਹਨਾਂ ਦਾ ਪਿਆਰ ਰੋਣ ਲਈ ਮਜ਼ਬੂਰ ਕਰਦਾ ਹੈ ਤੇ ਜੋ ਇਹਨਾਂ ਖਿਲਾਫ਼ ਬੋਲਦਾ ਹੈ ਜਹਿਰ ਵਰਗਾ ਲਗਦਾ ਹੈ) :
http://www.bhookh.com/hunger_facts.php

ਹੋਰ ਦੇਖਣਾ ਹੈ ਤਾਂ ਆਹ ਖਬਾਰ ਦੀ ਖ਼ਬਰ ਦੇਖ ਲਈ ਜਾ ਸਕਦੀ ਹੈ :
1.83 million children die before fifth bithday every year: Report (Indian Express, Sept 8, 2010) ਪੜ੍ਹਿਆ ਜਾ ਸਕਦਾ ਹੈ ਜੇ ਕਿਸੇ ਦੀ ਪੜ੍ਹਨ ਨਾਲ “ਦਫਾ ਚੁਤਾਲੀ” ਨਹੀਂ ਲਾਈ ਹੋਈ |

ਲੋਕਾਂ ਨੂੰ ਉਕਸਾਉਣ ਜਾਂ ਇੱਕ-ਦੂਜੇ ਖਿਲਾਫ ਨਫਰਤ ਭਰਨ ਦਾ ਕਾਰਜ “ਧਰਮ” ਬਹੁਤ ਚੰਗੀ ਤਰਾਂ ਕਰ ਰਿਹਾ ਹੈ (ਇਸ “ਉਪਦੇਸ਼” ਥੱਲੇ ਕਿ, ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਵੈਰ ਰਖਨਾ , ਇਹ ਤਾਂ ਸਰਬੱਤ ਦੇ ਭਲੇ ਦੀ ਹੀ ਕਾਮਨਾ ਕਰਦਾ ਹੈ )

ਮੈਂ ਇਹ ਬੱਚਿਆਂ ਦੀ ਫਾਂਸੀ ਦੀ, ਰਾਜੋਆਣੇ ਦੀ (ਨਾ ਲੱਗਣ ਵਾਲੀ) ਫਾਂਸੀ ਨਾਲ ਤੁਲਨਾ ਕਰਨ ਦੀ ਭੁੱਲ ਨਹੀਂ ਕਰ ਸਕਦਾ, ਕਿਉਂਕਿ ਇੱਕ ਪਾਸੇ ਇਹ ਮੰਗ ਕੇ ਲਈ ਜਾ ਰਹੀ ਹੈ, ਦੂਜੇ ਪਾਸੇ ਧੱਕੇ ਨਾਲ ਨਾ ਦਿਖਣ ਵਾਲੇ ਤਰੀਕੇ ਨਾਲ ਦਿੱਤੀ ਜਾ ਰਹੀ ਹੈ ਜੋ ਕਿ ਬਹੁਤ ਵੱਡੀ ਫਾਂਸੀ ਹੈ, ਰਾਜੋਆਣੇ ਦੀ ਫਾਂਸੀ ਤੋਂ |

ਬਟਵਾਰੇ ਬਾਬਤ ਮੈਂ ਕਿਤੇ ਵੀ ਨਹੀਂ ਲਿਖਿਆ ਕਿ ਦੇਸ਼ ਭਗਤ ਸ਼ਹੀਦ,ਬੱਬਰ ਅਕਾਲੀ ਜਾਂ ਗਦਰੀ ਬਾਬੇ ਇਸ ਲਈ ਜਿੰਮੇਵਾਰ ਸਨ ,ਸਗੋਂ ਦੋਵਾਂ ਪੰਜਾਬਾਂ ਵਿੱਚ ਹੋਏ ਸਿੱਖਾਂ, ਹਿੰਦੂਆਂ ਅਤੇ ਮੁਸਲਮਾਨਾਂ ਦੇ ਜਾਨੀ-ਮਾਲੀ ਘਾਣ (ਜਿਸਨੂੰ ਧੀਦੋ ਗਿੱਲ ਪਿੰਡ ਢੁਡੀਕੇ ਦਾ ਨਾਮ ਲੈਕੇ  ਬੜੇ ਅਫ਼ਸੋਸਨਾਕ ਢੰਗ ਨਾਲ ਬਿਆਨ ਕੀਤਾ ਸੀ ਇੱਕ ਦਫਾ (ਲਿੰਕ ਨਹੀਂ ਮਿਲਿਆ ਪੜ੍ਹਕੇ ਰੂਹ ਕੰਬ ਗਈ ਸੀ) ਨੂੰ ਚੇਤੇ ਕਰਦੇ ਹੋਏ “ਰਾਜੋਆਣੇ ਦੇ ਸੁਪਨੇ ਦੇ ਦੇਸ਼” ਦੇ ਨਿਰਮਾਣ ਵੇਲੇ ਅਜਿਹੀ ਕਤਲੋ-ਗਾਰਦ ਦਾ ਤੌਖਲਾ ਜਾਹਰ ਕੀਤਾ ਸੀ ।

“” ਵਾਕਿਆ ਹੀ ਮੂਰਖਾਂ ਦੇ ਸਿਰ ਸਿੰਗ ਨਹੀਂ ਹੁੰਦੇ””, ਇਸੇ ਲਈ ਉਹ ਅੰਧਵਿਸ਼ਵਾਸ਼ ਦੀ ਪੱਟੀ ਬੰਨ੍ਹ ਕੇ ਰੱਬ ਨਾਂ ਦੇ ਸੰਕਲਪ ਨੁੰ ਅੱਜ ਤੱਕ ਸੱਚ ਮੰਨਦੇ ਆ ਰਹੇ ਹਨ, ‘ਤੇ ਕਰ ਰਹੇ ਹਨ, ਸਮੇਂ ਦੇ ਪਹੀਏ ਨੁੰ ਪੁੱਠਾ ਗੇੜਾ ਦੇਣ ਦੀ ਕੋਸ਼ਿਸ ( ਪੂੰਜੀਵਾਦ ਤੋਂ ਜਗੀਰਦਾਰੀ ਵੱਲ) । ਕਿਉਂਕਿ “ਰੱਬ ਨਾਂ ਦਾ ਸੰਕਲਪ” ਰਾਜਾਸ਼ਾਹੀ ਦੀ ਦੇਣ ਹੈ (ਇਸੇ ਲਈ ਇਸ ਨੂੰ ਮਾਲਕ ਜਾਂ ਦਾਤਾ ਜਾਂ ਸਭ ਤੋਂ ਵੱਡਾ ਜਾਂ ਸਭ ਦਾ ਪਾਲਣਹਾਰ  ਦੇ ਨਾਮ ਨਾਲ ਵੀ ਪੁਕਾਰਿਆ ਮਿਲਦਾ ਹੈ ਇਸ ਸਭ ਚੋਂ ਇੱਕ ਰਾਜੇ ਦੀ ਝਲਕ ਸਹਿਜੇ ਹੀ ਦੇਖੀ ਜਾ ਸਕਦੀ ਹੈ ) ਤੇ ਪੂੰਜੀਵਾਦ ਨੇ ਇਸਨੂੰ ਆਪਣੀ ਸਹੂਲਤ ਲਈ “ਘੜ-ਛਾਂਗ” ਕੇ ਸੰਭਾਲਿਆ ਹੋਇਆ ਹੈ ।

ਇਕ ਲਿੰਕ ਰੱਬ ਦੇ ਭੁਲੇਖੇ ਬਾਰੇ ਵਿੱਚ : ਬਹੁਤ ਸੋਹਣਾ ਲੇਖ ਹੈ
http://www.watanpunjabi.ca/dec2009/article10.php

ਸਤਨਾਮ ਜੀ ਨੇ “ਬਣਾ-ਸੰਵਾਰ” ਕੇ ਮੇਰੇ ਸਿਰ ਇਲਜਾਮ ਧਰਿਆ ਹੈ ਕਿ ਮੈ ਗੁਰਬਾਣੀ ਦੀ ਛੋਹ ਤੋਂ ਅਭਿੱਜ ਹਾਂ, ਮੇਰਾ ਜਨਮ ਗੁਰਸਿੱਖ ਪਰਿਵਾਰ ਵਿੱਚ ਹੋਇਆ ਤੇ ਪਿਤਾ ਜੀ ਦੇ ਇਤਿਹਾਸਿਕ ਪੁਸਤਕਾਂ ਨਾਲ ਬਾ-ਵਸਤਾ ਹੋਣ ਕਾਰਣ ਉਹ ਸਭ ਮੈਨੂੰ ਵਿਰਾਸਤ ਵਿੱਚ ਨਸੀਬ ਹੋਇਆ ਪੰਜਵੀਂ ਕਲਾਸ ਵਿੱਚ ਵੀ ਮੇਰੇ ਹੱਥ ਗੁੱਲੀ ਡੰਡੇ ਦੀ ਥਾਵੇਂ ਇਤਿਹਾਸਕ ਪੁਸਤਕਾਂ ਹੀ ਸਨ | ਜੋ ਪਾਠ , ਪਾਠੀ ਤਿੰਨ ਜਾਂ ਸੱਤ ਦਿਨਾਂ ਵਿੱਚ ਕਰ ਦਿੰਦਾ ਹੈ ਮੈਂ ਉਹ ਪਾਠ ਛੇ ਮਹੀਨਿਆਂ ਵਿੱਚ ਕੀਤਾ ਹੈ ਅਤੀਤ ਵਿੱਚ | ਜਿਸ ਸ਼ਬਦ ਦੀ ਸਮਝ ਨਾ ਲੱਗਦੀ ਆਪਣੇ ਪਿੰਡੋਂ ਸਾਇਕਲ ਤੇ ਚਾਰ ਕਿਲੋਮੀਟਰ ਜਾ ਕੇ ਗਿਆਨੀ ਸਾਧੂ ਸਿੰਘ ਬੇਦਿਲ ( ਬਜੁਰਗ ਗਜਲਗੋ) ਜੀ ਤੋਂ ਸਮਝ ਕੇ ਆਉਂਦਾ ਸੀ ਤੇ ਰਹਿੰਦੇ ਭੁਲੇਖੇ ਪ੍ਰੋਫੈਸਰ ਸਾਹਿਬ ਸਿੰਘ ਜੀ ਅਤੇ  ਫਰੀਦਕੋਟੀ ਟੀਕਾ ,ਪੜ੍ਹ ਕੇ ਕੱਢ ਲਏ (ਜਦ ਮੇਰੇ ਪਾਸ ਨੈਟ ਦੀ ਸਹੂਲਤ ਆਈ) | ਮਾਰਕਸਵਾਦ ਦੀ ਪੜਾਈ ਦਾ ਤਾਂ ਪਹਿਲੀ-ਪੱਕੀ ਦਾ ਹੀ ਵਿਦਿਆਰਥੀ ਹਾਂ | ਪੰਜਾਬੀ ਸੋਚਵਾਨਾਂ ਦੀ ਪਹੁੰਚ ਹੀ ਐਨੀ ਹੈ ਕਿ ਵਿਰੋਧੀ ਵਿਚਾਰ ਰਖਦੇ ਬੰਦੇ ਨੂੰ “ਕਾਮਰੇਡ” ਗਰਦਾਨ ਦਿੰਦੇ ਹਨ ਬਿਨਾਂ ਇਹ ਬਾਤ ਸਮਝੇ ਕਿ ਕਮਿਊਨਿਸਟ ਤੇ ਕਾਮਰੇਡ ਅਲੱਗ-ਅਲੱਗ ਅਰਥ ਰੱਖਣ ਵਾਲੇ ਦੋ ਸ਼ਬਦ ਹਨ | ਕਾਮਰੇਡ ਆਖਣ ਵਾਲੇ ਦੋਸਤਾਂ (ਕਾਮਰੇਡਾਂ) ਦਾ ਸ਼ੁਕਰੀਆ ।

ਕੌਮ ਦੀ ਪ੍ਰੀਭਾਸ਼ਾ :  ਸਤਿਨਾਮ ਸਿੰਘ ਜੀ ਦੁਆਰਾ ਦਿੱਤੀ ਪਰਿਭਾਸ਼ਾ ਵਿਚੋਂ ਕੁਝ ਫਰਕ ਜੋ ਮੈਨੂੰ ਲੱਗੇ :
ਵੱਖਰੀ ਬੋਲੀ (ਗੁਰਮੁੱਖੀ) ….””ਕਮਾਲ ਹੈ “” ਮੈਂ ਤਾਂ ਹੁਣ ਤੱਕ ਇਹੋ “ਸਮਝੀ ਜਾਂਦਾ”” ਸੀ ਕਿ ਗੁਰਮਖੀ ਇੱਕ ਲਿੱਪੀ ਹੈ ਤੇ ਬੋਲੀ “ਪੰਜਾਬੀ” ਹੈ ।

ਵੱਖਰਾ ਧਰਮ ਗ੍ਰੰਥ ( ਸ਼੍ਰੀ ਗੁਰੂ ਗਰੰਥ ਸਾਹਿਬ)..”””ਕਮਾਲ ਹੈ”” ਮੈਂ ਤਾਂ ਪੜ੍ਹਿਆ ਸੀ ਕਿ ਸਾਰੇ ਦੇਸ਼ਾਂ ਵਿੱਚ “ਪਵਿੱਤਰ ਕੁਰਾਨ” ਇੱਕੋ ਹੈ ਤੇ ਅੱਡੋ-ਅੱਡ ਦੇਸ਼ਾਂ ਵਿੱਚ ਵਸਣ ਵਾਲੇ ਲੋਕਾਂ ਦੀ ਕੌਮ ਵੱਖਰੀ-ਵੱਖਰੀ ਹੈ (ਧਰਮ ਇੱਕੋ ਹੋਣ ਦੇ ਬਾਵਜੂਦ) ਜਿਵੇਂ ਕੋਈ ਮੁਸਲਮਾਨ ਪਾਕਿਸਤਾਨੀ, ਕੋਈ ਮੁਸਲਮਾਨ ਬੰਗਲਾਦੇਸ਼ੀ, ਕੋਈ ਮੁਸਲਮਾਨ ਕਸ਼ਮੀਰੀ, ਕੋਈ ਅਫਗਾਨੀ ਮੁਸਲਮਾਨ ਤੇ ਕੋਈ ਅਰਬੀ ,ਹੋਰ ਵੀ ਬਥੇਰੀਆਂ ਉਦਾਹਰਨਾਂ ਹਨ : ਮਿਸਰੀ, ਲੀਬੀਆਈ ਵਗੈਰਾ-ਵਗੈਰਾ | ਇਸੇ ਤਰਾਂ ਭਾਰਤ ਵਿੱਚ ਲੋਕਾਂ ਦਾ ਧਰਮ ਹਿੰਦੂ ਹੈ ਪਰ ਕੌਮ ,ਬੰਗਾਲੀ ,ਉੜੀਆ ,ਰਾਜਸਥਾਨੀ ,ਪੰਜਾਬੀ ,ਪਹਾੜੀ ਜਾਂ ਕਸ਼ਮੀਰੀ ਆਦਿ ਹੈ । ਤੁਸੀਂ ਵੀ ( ਜਾਂ ਹੋਰ ਵਿਦਵਾਨ ਵੀ ) “ਪਾਕਿਸਤਾਨੀ ਸਿੱਖ” , “ਅਫਗਾਨੀ ਸਿੱਖ” , ” ਕਸ਼ਮੀਰੀ ਸਿੱਖ” ਆਦਿ ਦੇ ਲਫਜ ਵਰਤਦੇ ਹਨ , ਸਤਿਨਾਮ ਸਿੰਘ ਜੀ ਜੋ ਮਰਜੀ ਸਮਝਣ ਪਰ ਮੈਂ ਮਾਰਕਸਵਾਦੀ ਨਜ਼ਰੀਏ ਤੋਂ ਸਭ ਨੁੰ ਅੱਡੋ-ਅੱਡ ਕੌਮਾਂ ਵਜੋਂ ਲੈਂਦਾ ਹਾਂ , ਚਾਹੇ ਧਰਮ ਸਾਂਝਾ ਹੀ ਕਿਉਂ ਨਾ ਹੋਵੇ  ।
ਹੋਰ ਨਜ਼ਰੀਏ ਤੋਂ ਵੀ ਦੇਖਿਆ ਜਾਵੇ ਤਾਂ ਸ੍ਰੀ ਗੁਰੂ ਗਰੰਥ ਸਾਹਿਬ ‘ਤੇ “ਇੱਕਲੇ ਸਿੱਖਾਂ ਦਾ ਕਬਜਾ” ਹੀ ਬੜੀ ਥੋਥੀ ਗੱਲ ਹੈ ਗੁਰਬਾਣੀ ਸਪਸਟ ਕਰਦੀ ਹੈ ਕਿ ਇਹ ਉਪਦੇਸ਼ ਚਹੁੰ ਵਰਣਾ ਨੂੰ ਸਾਂਝਾ ਹੈ ਵਰਣ ਵਿਵਸਥਾ ਹਿੰਦੂ ਫਿਲਾਸਫਰ “ਮੰਨੂ” ਦੀ ਕਾਢ ਹੈ ਨਾ ਕਿ ਗੁਰੂ ਸਾਹਿਬਾਨਾਂ ਦੀ ਸੋ ਮੇਰੀ ਮਾਨਤਾ ਇਸ ਤੱਥ ਨਾਲ ਹੀ ਸਹਿਮਤ ਨਹੀਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕਲੇ ਸਿੱਖਾਂ ਦਾ ਧਰਮ ਗ੍ਰੰਥ ਹੈ |

ਵੱਖਰਾ ਪਹਿਰਾਵਾ (ਖਾਲਸਈ ਬਾਣਾ) ਜੇ ਖੁਦ ਪੁਰਾਣੇ ਪਹਿਰਾਵੇ ਨਾਲ ਬਨ੍ਹਣ ਦੀ ਕੋਸ਼ਿਸ਼ ਕਰਾਂਗੇ ਤਾਂ ਇਹ ਖੁਦ ਨੂੰ ਬੀਤੇ ਨਾਲ ਬੰਨਣ ਦੀ ਕੋਸ਼ਿਸ਼ ਹੀ ਹੋਵੇਗੀ | ਇਹਦਾ ਸਬੰਧ ਮੌਕੇ ਦੇ ਸਭਿਆਚਾਰ ਨਾਲ ਆ ਜੁੜਦਾ ਹੈ ਅਸੀਂ ਪੰਜਾਬੀਆਂ ਨੇ ਚਾਦਰਾ ਛੱਡ ਕੇ ਪੈਂਟ ਪਾਉਣੀ (ਅਮ੍ਰਿਤਧਾਰੀ ਸਿੰਘਾਂ ਨੇ ਵੀ) ਸਮੇਂ ਦੀ ਮੰਗ ਨਾਲ ਸ਼ੁਰੂ ਕੀਤੀ ਹੈ ਕਿਉਂਕਿ ਸਮਾਂ ਚੁਸਤ ਚਾਲ ਹੋਇਆ ਹੈ ਤਾਂ ਕੱਪੜੇ ਵੀ ਚੁਸਤ ਹੋ ਹੀ ਜਾਣਗੇ ਤੇ ਇਵੇਂ ਹੀ ਸਾਬਿਤ ਸੂਰਤ ਬਾਰੇ ਦੇਖਿਆ ਜਾ ਸਕਦਾ ਹੈ ਪੰਜਾਬ ਵਿੱਚ ਅੱਜ ਵੀ ਹਿੰਦੂ ਪੰਜਾਬੀ ਇਸੇ ਹਾਲਤ ਵਿੱਚ ਮਿਲ ਜਾਣਗੇ ਪੁਰਾਤਨ ਸਮੇਂ ਵਿੱਚ ਇਹ ਰੁਝਾਨ ਜਿਆਦਾ ਰਿਹਾ ਹੈ, ਬਿਲਕੁਲ ਉਵੇਂ ਜਿਵੇਂ ਹੁਣ ਸਿੱਖਾਂ ਵਿੱਚ ਵੀ ਵਾਲ ਕਟਾਉਣ ਦਾ ਰੁਝਾਨ ਜਿਆਦਾ ਹੈ | ਹੁਣ ਉਹਨਾਂ ਦੇ ਪੰਜਾਬੀ ਹੋਣ ਦੀ ਪਹਿਚਾਣ ਬੋਲੀ ਤੋਂ ਹੁੰਦੀ ਹੈ ਨਾ ਕੀ ਧਰਮ ਤੋਂ, ਇਹੀ ਬੋਲੀ ਪੰਜਾਬੀ ਹਿੰਦੂ ਵੀਰ ਵੀ ਬੋਲਦੇ ਹਨ |

“ਵਿਚਾਰੇ ਕਾਮਰੇਡ ਕੌਮ ਦੀ ਪਰਿਭਾਸ਼ਾ ਨਹੀਂ ਜਾਣਦੇ”
ਬੜੀ ਹਾਸੋ ਹੀਣੀ ਗੱਲ ਹੈ ਕਿਉਂਕਿ ਸੰਸਾਰ ਭਰ ਵਿੱਚ ਕੌਮ ਦੀ ਪਰਿਭਾਸ਼ਾ ਜੋ ਸਭ ਤੋਂ ਵੱਧ ਮਾਨਤਾ ਪ੍ਰਾਪਤ ਹੈ ਉਹ ਕਾਮਰੇਡ ਸਟਾਲਿਨ ਦੀ ਦਿੱਤੀ ਹੈ |
ਸਤਿਨਾਮ ਸਿਂਘ ਜੀ ਦੇ ਇਹਨਾਂ ਕਥਨਾਂ ਨਾਲ ਵੀ ਮੇਰੀ ਸਹਿਮਤੀ ਨਹੀਂ  ਹੈ “ਕਿਸੇ ਸੂਬੇ ਜਾਂ ਸਟੇਟ ਦਾ ਧਰਾਤਲ ਮੈਦਾਨੀ, ਪਹਾੜੀ, ਜੰਗਲੀ ਜਾਂ ਵੈਰਾਨੀ ਤਾਂ ਹੋ ਸਕਦਾ ਹੈ, ਇਹਦੇ ਨਾਲ ਧਰਮ, ਨਸਲ ਜਾਂ ਕੌਮ ਨਾਲ ਕੋਈ ਸਬੰਧ ਨਹੀਂ ਹੁੰਦਾ । ਪੌਣ – ਪਾਣੀ, ਫਿਜ਼ਾ ਦਾ ਆਧਾਰ ਸਾਡੇ ਜੁੱਸਿਆਂ, ਸਰੀਰਾਂ, ਦਿਮਾਗਾਂ ਤੇ ਤਾਂ ਅਸਰ ਹੋਣਾ ਸੁਭਾਵਿਕ ਹੈ । ਜਿਵੇਂ ਮੰਨ ਲਓ ਵਿਦੇਸ਼ਾਂ ਵਿੱਚ ਜਿਹੜੀ ਪਨੀਰੀ ਜੰਮਦੀ ਹੈ, ਉਹਦੇ ਤੇ ਪੰਜਾਬ ਦੀ ਧਰਾਤਲ ਦਾ ਕੋਈ ਪ੍ਰਭਾਵ ਨਹੀਂ ਪੈਂਦਾ । ਹਵਾ, ਪੌਣ – ਪਾਣੀ, ਮਾਹੌਲ, ਫਿਜ਼ਾ ਦਾ ਕੋਈ ਅਸਰ ਨਹੀਂ ਹੁੰਦਾ, ਅਗਰ ਉਹ ਬੱਚੇ ਸਿੱਖੀ ਸਰੂਪ ਧਾਰਨ ਕਰ ਲੈਂਦੇ ਹਨ, ਅੰਮ੍ਰਿਤ ਛੱਕਕੇ ਤਿਆਰ – ਬਰ – ਤਿਆਰ ਸਿੰਘ ਸਜ ਜਾਂਦੇ ਹਨ, ਸਿਰ ਤੇ ਦਸਤਾਰ ਸਜਾ ਲੈਂਦੇ ਹਨ ਤਾਂ ਹੁਣ ਕਿਸੇ ਨੂੰ ਇਹ ਦੱਸਣ ਦੀ ਜ਼ਰੂਰਤ ਨਹੀਂ ਪੈਂਦੀ ਕਿ ਇਹ ਕਿਹੜੇ ਧਰਮ ਨਾਲ ਸਬੰਧਤ ਹਨ, ਸਮਝਣ ਵਾਲੇ ਝੱਟ ਸਮਝ ਜਾਂਦੇ ਹਨ ਕਿ ਇਹ ‘ਸਿੱਖ’ ਹਨ ।

ਹੁਣ ਦੇਖਣ ਵਾਲੀ ਗੱਲ ਇਹ ਬਣਦੀ ਹੈ ਕਿ ਅੰਗਰੇਜ ਵੀ ਅਮ੍ਰਿਤ ਛਕ ਕੇ ਸਿਂਘ ਸਜ ਜਾਣਦੇ ਹਨ ਉਹਨਾਂ ਦਾ ਧਰਮ ਸਿੱਖ ਹੋ ਜਾਂਦਾ ਹੈ ਤਾਂ ਉਹਨਾਂ ਦੀ “ਕੌਮ” ਕਿਹੜੀ ਰਹਿੰਦੀ ਹੈ ? ਪੰਜਾਬੀ ਬੋਧੀ ਤੇ ਲ੍ਦਾਖੀ ਬੋਧੀ ਵਿੱਚ ਕੀ ਫਰਕ ਹੈ ? ਜਦਕਿ ਉਹਨਾਂ ਦਾ ਧਰਮ ਇੱਕ ਹੈ, ਧਰਾਤਲ ਅੱਡ, ਸਰੀਰਕ ਬਣਤਰ ਅੱਡ ਤਾਂ ਫਿਰ “ਕੌਮ” ਕੀ ਹੋਈ ? ਕੀ ਧਰਮ ਤੇ ਕੌਮ ਇੱਕੋ ਗੱਲ ਹੈ ???????? ਤੁਹਾਡੇ ਵਿਚਾਰਾਂ ਵਿੱਚ ਬਹੁਤ ਘਚੋਲਾ ਹੈ ਮੈਂ ਇਸਨੂੰ ਜਿਆਦਾ ਨਹੀਂ ਖਿਚਾਂਗਾ ਕਿਉਂਕਿ ਪਰਿਭਾਸ਼ਾ ਮੈਂ ਪਹਿਲਾਂ ਹੀ ਦੇ ਚੁੱਕਾ ਹਾਂ ਪਰ ਇਹ ਵਿਸ਼ਾ ਵਧੀਆ ਹੈ “ਕੌਮ” ਤੇ ਤੁਹਾਡੀ ਕਿਸੇ ਵਿਗਿਆਨਕ ਸੋਝੀ ਵਾਲੀ ਲਿਖਤ ਦਾ ਸਵਾਗਤ ਕਰਾਂਗਾ |

ਮੈਂ ਕਿਤੇ ਵੀ ਇਹ ਨਹੀਂ ਕਿਹਾ/ਲਿਖਿਆ  ਕਿ ਸਿੱਖਾਂ ਨਾਲ ਧੱਕਾ ਨਹੀਂ ਹੋਇਆ, ਉਸੇ ਤਰਾਂ ਹੀ ਇਥੇ ਮੁਸਲਿਮ ਤੇ ਇਸਾਈਆਂ ਨਾਲ ਹੋਇਆ ਇਸ ਖਿਲਾਫ਼ ਸਾਂਝੇ ਸੰਘਰਸ਼ ਦੀ ਜਰੂਰਤ ਹੈ | ਉਹ ਵੀ ਇੱਕ ਲੋਕ ਲਹਿਰ ਦੇ ਤੌਰ ਤੇ ਨਾ ਕਿ ਕਿਸੇ “ਇੱਕ ਧਰਮ” ਦੇ ਲੋਕ, ਲੋਕ-ਮੁਕਤੀ ਕਰਨ ਦਾ “ਠੇਕਾ” ਲੈਣ |  ਮੈਨੂੰ ਯਕੀਨ ਹੈ ਕਿ ਇਸ ਵਿੱਚ ਹਿੰਦੂ ਵੀਰ ਵੀ ਸ਼ਾਮਿਲ ਹੋ ਜਾਣਗੇ ਜੋ “ਫਾਸ਼ੀਵਾਦ” ਨੂੰ ਦਿਲੋਂ ਨਫਰਤ ਕਰਦੇ ਹਨ |

ਕੋਈ ਵੀ ਇਨਕਲਾਬੀ ਲਹਿਰ ਜੇਕਰ ਲੋਕਾਂ ਵਿੱਚ ਆਪਣੀਆਂ ਡੂੰਘੀਆਂ ਜੜ੍ਹਾਂ ਜਮਾ ਲਵੇ ਤਾਂ ਰਾਜ ਸੱਤਾ ਦਾ ਭਿਆਨਕ ਦਮਨ ਚੱਕਰ ਵੀ ਉਸਨੂੰ ਤਬਾਹ ਨਹੀਂ ਕਰ ਸਕਦਾ |ਪਰ ਦਹਿਸ਼ਤਗਰਦ ਲਾਈਨ ਕਿਉਂਕਿ ਜਥੇਬੰਦੀ ਨੂੰ ਲੋਕਾਂ ਨਾਲੋਂ ਨਿਖੇੜ ਦਿੰਦੀ ਹੈ, ਇਸੇ ਲਈ ਰਾਜ ਸਤਾ ਦਮਨ ਚੱਕਰ ਦੇ ਹੱਥਕੰਡੇ ਰਾਹੀਂ ਉਸ ਨਾਲ ਨਜਿਠ ਲੈਣ ਵਿੱਚ ਕਾਮਯਾਬ ਜੋ ਜਾਂਦੀ ਹੈ (ਦਹਿਸ਼ਤਗਰਦੀ ਬਾਰੇ ਭਰਮ ਅਤੇ ਯਥਾਰਥ ਵਿਚੋਂ ਪੰਨਾ ਨੰਬਰ 17)

ਅਜਿਹਾ ਹੀ ਪੰਜਾਬ ਵਿੱਚ ਅਸੀਂ ਪਿਛਲੇ ਸਮੇਂ ਵਿੱਚ ਸੰਤਾਪ ਦੇ ਰੂਪ ਵਿੱਚ ਹੋਇਆ ਦੇਖਿਆ ਹੈ |

ਰਾਜੋਆਣਾ ਵਾਲੇ ਘਟਨਾ ਕਰਮ ਨੂੰ ਆਪਣੀ ਹੀ ਨਜ਼ਰ ਨਾਲ ਦੋਸਤ ਵਾਚ ਸਕਦੇ ਹਨ :http://www.panjabitoday.com/news/7192700444516 ਕਿਉਂਕਿ ਮੇਰਾ ਜਾਤੀ ਤੌਰ ‘ਤੇ ਇਸ ਮਾਮਲੇ ਵਿੱਚ ਕੋਈ ਬਹੁਤਾ ਲਗਾਉ ਨਹੀਂ ਹੈ ਕਿਉਂਕਿ ਇਹ ਧਰਮ ਨਾਲ ਜੁੜੇ ਲੋਕਾਂ ਦਾ ਪੰਥਕ ਮਸਲਾ ਹੈ ਤੇ ਮੈਂ ਖਰਾ ਨਾਸਤਿਕ ਹਾਂ | ਘਟਨਾਵਾਂ ਦੀ ਪੈੜ ਨੱਪਣ ਦੀ ਤਰਾਂ ਮੈਂ ਇਸਨੂੰ ਵਾਚਿਆ ਹੈ | ਇਹ ਲਿੰਕ ਕਾਫੀ ਕੁਝ ਸਾਫ਼ ਕਰ ਦੇਵੇਗਾ ਇਸ ਪੱਖ ਤੋਂ ਕਿ ਮੇਰੇ ਦਿੱਤੇ ਵੇਰਵੇ ਜਾਇਜ਼ ਸਨ ਜਾਂ ਨਜਾਇਜ਼ |

ਸਤਨਾਮ ਸਿੰਘ ਜੀ ਨੇ ਲਿਖਿਆ ਹੈ : “ਅਧਰਮਿਕਤਾ ਅਤੇ ਨਾਸਤਿਕਤਾ ਨੇ ਹੀ ਪੰਜਾਬ ਦੀ ਨੌਜਵਾਨ ਪਨੀਰੀ ਨੂੰ ਐਬਾਂ, ਆਜ਼ਾਸ਼ੀਆਂ, ਨਸ਼ਿਆਂ, ਵਿਸ਼ੇ – ਵਿਕਾਰਾਂ ਵਿੱਚ ਪਾ ਕੇ ਤਬਾਹ ਕਰ ਦਿੱਤਾ ਹੈ ।“

ਨਸ਼ਿਆਂ ਦਾ ਛੇਵਾਂ ਦਰਿਆ ਕਾਂਗਰਸੀ ਤੇ ਅਕਾਲੀਆਂ ਨੇ ਮਿਲ ਕੇ ਵਗਾਇਆ ਹੋਇਆ ਹੈ, ਹੋਰ ਪਤੇ ਦੀ ਗੱਲ ਕਿ ਸ਼ਰਾਬ ਦੇ ਠੇਕਿਆਂ ਦੇ ਠੇਕੇਦਾਰ “ਗਿਆਨੀ” ਜੀ ਵੀ ਹੁੰਦੇ ਹਨ । ਹੁਣ ਤੁਸੀਂ ਸਾਨੂੰ ਦੱਸੋ ਕਿ ਕਿਹੜੇ ਨਾਸਤਿਕ/ਤਰਕਸ਼ੀਲ ਕੋਲ ਸ਼ਰਾਬ ਦਾ ਠੇਕਾ ਹੈ ?? ਕਿਹੜਾ ਤੇ ਕੌਣ ਗੋਲੀਆਂ, ਭੁੱਕੀ ਤੇ ਟੀਕੇ ਵੇਚਦਾ ਹੈ ?? ਨਾਸਤਿਕਾਂ ਨੇ ਹਾਲੇ ਤੱਕ “”ਭੁੱਕੀ ਖਾਣ ਵਾਲਿਆਂ ਦੇ ਲਾਈਸੰਸ ਬਣਾਉਣ ਵਰਗੀ ”””’ਮਹਾਨ ਮੰਗ””’ ਕਦੇ ਨਹੀਂ ਰੱਖੀ ਤੇ ਨਾ “ਧਾਰਮਿਕ ਗਰੰਥਾਂ” ਦੇ ਛਾਪਕਾਂ ਵਾਂਗ  ਹੇਰੋਇਨ ਵੇਚੀ ਹੈ ।”

ਲਓ ਜੀ ਆਹ ਖ਼ਬਰ ਵੀ ਪੜ੍ਹ ਲਵੋ :
ਭਾਈ ਚਤਰ ਸਿੰਘ ਜੀਵਨ ਸਿੰਘ ਫਰਮ ਦੇ ਪਾਰਸਲ ਵਿੱਚੋ ਚਾਰ ਕਿਲੋਗ੍ਰਾਮ ਤੋਂ ਵੱਧ ਹੈਰੋਇਨ ਫੜੀ
ਅੰਮ੍ਰਿਤਸਰ, 11 ਸਤੰਬਰ -ਲੱਗਭਗ 22 ਕਰੋੜ ਰੁਪਏ ਦੇ ਮੁੱਲ ਦੀ ਚਾਰ ਕਿਲੋਗ੍ਰਾਮ ਤੋਂ ਵੱਧ ਹੈਰੋਇਨ ਫੜੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕਰੀਬ ਡੇਢ ਸਦੀ ਤੋਂ ਦੁਨੀਆਂ ਭਰ ਦੇ ਸਿੱਖਾਂ ਨੂੰ ਸਿੱਖ ਧਰਮ ਨਾਲ ਸਬੰਧਿਤ ਧਾਰਮਿਕ ਸਾਹਿਤ, ਗੁਰਬਾਣੀ ਦੇ ਗੁਟਕੇ ਅਤੇ ਹੋਰ ਵਡਮੁੱਲੀਆਂ ਵਸਤਾਂ ਵੇਚਣ ਤੇ ਸਪਲਾਈ ਕਰਨ ਵਾਲੀ ਅੰਮ੍ਰਿਤਸਰ ਦੀ ਮਸ਼ਹੂਰ ਫਰਮ ਭਾਈ ਚਤਰ ਸਿੰਘ ਜੀਵਨ ਸਿੰਘ ਇੱਕ ਵਾਰ ਮੁੜ ਵਿਵਾਦਾਂ ’ਚ ਘਿਰ ਗਈ ਹੈ। ਹਾਲਾਂਕਿ ਫਰਮ ਦੇ ਮਾਲਕ ਸ. ਹਰਭਜਨ ਸਿੰਘ ਨੇ ਆਪਣੀ ਕੰਪਨੀ ਤੇ ਪ੍ਰਬੰਧਕਾਂ ਨੂੰ ਨਿਰਦੋਸ਼ ਦੱਸਿਆ ਹੈ ਪਰ ਪ੍ਰਾਪਤ ਸੂਚਨਾ ਅਨੁਸਾਰ ਉਂਕਤ ਫਰਮ ਦਾ ਪਰਸਲ ਜਿਸ ਵਿੱਚ ਧਾਰਮਿਕ ਸੀ. ਡੀਜ਼ ਸਨ, ਕੋਰੀਅਰ ਰਾਹੀਂ ਵਿਦੇਸ਼ ਭੇਜਿਆ ਗਿਆ, ਜਿਸ ਵਿੱਚੋਂ ਹੈਰੋਇਨ ਬਰਾਮਦ ਹੋਣ ਤੇ ਡਾਇਰੈਕਟਰ ਰੈਵਨਿਊ ਇੰਟਲੀਜੈਂਨਸ ਅਤੇ ਕਸਟਮ ਦੇ ਅਧਿਕਾਰੀਆਂ ਨੇ ਉਕਤ ਫਰਮ ਦਾ ਹੋਟਲ ਸੀ. ਜੇ. ਚਤਰ ਸਿੰਘ ਜੀਵਨ ਸਿੰਘ ਜੋ ਸਚਖੰਡ ਸ੍ਰੀ ਹਰਮਿੰਦਰ ਸਾਹਿਬ ਦੇ ਬਿਲਕਲ ਨੇੜੇ ਪੁਰਾਣੇ ਮੋਚੀ ਬਜ਼ਾਰ ਵਿੱਚ ਸਥਿਤ ਹੈ ਸਮੇਤ ਮਾਈ ਸੇਵਾ ਬਜ਼ਾਰ ਵਿਚਲੀ ਵੱਡੀ ਦੁਕਾਨ ਅਤੇ ਰਿਹਾਇਸ਼ ਦੀ ਅੱਜ ਕਈ ਘੰਟੇ ਬਰੀਕੀ ਨਾਲ ਤਲਾਸ਼ੀ ਲਈ। ਇਸ ਦੌਰਾਨ ਭਾਵੇਂ ਕੋਈ ਬਰਾਮਦੀ ਦਾ ਦਾਅਵਾ ਨਹੀਂ ਕੀਤਾ ਗਿਆ ਪਰ ਇਸ ਤਲਾਸ਼ੀ ਮੁਹਿੰਮ ਦੀ ਸ਼ਹਿਰ ਅਤੇ ਸ੍ਰੀ ਦਰਬਾਰ ਸਾਹਿਬ ਦੇ ਨੇੜਲੇ ਇਲਾਕਿਆਂ ’ਚ ਭਾਰੀ ਚਰਚਾ ਹੁੰਦੀ ਰਹੀ।

ਫਰਮ ਦੇ ਮਾਲਕਾਂ ਦੇ ਪਰਿਵਾਰ ਦੇ ਦੋ ਮੈਂਬਰਾਂ ਰਿਪਜੀਤ ਸਿੰਘ ਅਤੇ ਪ੍ਰਭਜੋਤ ਸਿੰਘ ਨੂੰ ਵੀ ਡੀ. ਆਰ. ਆਈ. ਵਲੋਂ ਹਿਰਾਸਤ ਵਿੱਚ ਰੱਖਕੇ ਪੁਛਗਿੱਛ ਕੀਤੀ ਜਾ ਰਹੀ ਹੈ। ਇਥੇ ਇਹ ਵਰਨਣਯੋਗ ਹੈ ਕਿ ਉਕਤ ਹੋਟਲ ਵਾਲੀ ਥਾਂ ਤੇ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਛਪਾਈ ਹੁੰਦੀ ਸੀ, ਪਰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਕਿ ਛਪਾਈ ਅਤੇ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸਿਰਫ ਸ਼੍ਰੋਮਣੀ ਕਮੇਟੀ ਤੋਂ ਹੀ ਮਿਲਣਗੇ। ਇਸ ਥਾਂ ਤੇ ਫਰਮ ਦੇ ਮਾਲਕਾਂ ਨੇ ਹੋਟਲ ਬਣਾ ਲਿਆ, ਜੋ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਹੋਣ ਕਰਕੇ ਬਹੁਤ ਚਲਦਾ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਉਕਤ ਫਰਮ ਦੇ ਮਾਲਕਾਂ ਨੂੰ ਧਾਰਮਿਕ ਅਣਗਿਆ ਦੇ ਮਾਮਲੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਤਨਖਾਹ ਦੀ ਲਗੀ ਸੀ। ਹੈਰੋਇਨ ਪਕੜੇ ਜਾਣ ਨਾਲ ਇਹ ਮਾਮਲਾ ਇੱਕ ਵਾਰੀ ਮੁੜ ਭਖਣ ਦੇ ਆਸਾਰ ਹਨ। ਦੂਜੇ ਪਾਸੇ ਡੀ. ਆਰ. ਆਈ ਦੇ ਅਧਿਕਾਰੀ ਸ੍ਰੀ ਰਸਭੋਗੀ ਅਨੁਸਾਰ ਸਾਰੇ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਕਿ ਹੈਰੋਇਨ ਪਾਰਸਲ ’ਚ ਕਿੱਥੋਂ ਪਾਈ ਗਈ।”
ਸਰੋਤ : http://www.newspunjab.com/8_14sept.html

“” ਵਾਕਿਆ ਹੀ ਅੱਜ ਦੇ ਲੇਖਕਾਂ ਨੂੰ ਸਿਰਫ ”””ਲਿਖਣ””” ਦਾ ਹੀ ਭੁੱਸ ਪਿਆ ਹੋਇਆ ਹੈ ਚਾਹੇ ਸਿਧਾਂਤਕ ਮੁੱਦਿਆਂ ਵਾਲੇ ਗੰਭੀਰ ਲੇਖਾਂ ਵਿੱਚ “ਗੀਤ” ਹੀ ਕਿਉਂ ਨਾ ਲਿਖਣੇ ਪੈਣ “”
ਸਿੱਖ ਧਰਮ ਦੇ ਵਿੱਚ ਮੁਢਲੇ ਅਸੂਲਾਂ ਦੇ ਰੂਪ ਵਿੱਚ ਇੱਕ ਮਰਿਆਦਾ ਹੈ ,ਕਿਰਤ ਕਰਨੀ,ਨਾਮ ਜਪਣਾ ਤੇ ਵੰਡ ਛਕਣਾ , ਜਿਸਤੇ ਕਿ ਕਿਸੇ ਵੱਲੋਂ ਵੀ ਅਮਲ ਨਹੀਂ ਕਰਿਆ ਮਿਲਦਾ , ਕਿਉਕਿ ਵੰਡ ਛਕਣ ਦੇ ਸਿਧਾਂਤ ਤੇ ਅਮਲ ਹੁੰਦਾ ਤਾਂ ਲੋਕਾਂ ਵਿੱਚ ਐਡਾ ਵੱਡਾ ਆਰਥਿਕ ਪਾੜਾ ਨਾ ਹੁੰਦਾ ਬੇਸ਼ੱਕ ਇਹ ਦੇਖਣ ਲਈ ਸਿਰਫ ਤੇ ਸਿਰਫ “ਖਾਲਿਸਤਾਨੀਆਂ   ਨੂੰ” ਮਾਡਲ ਮੰਨ ਲਿਆ ਜਾਵੇ ਤਾਂ ਇਹ ਪਾੜਾ ,ਕਿਸੇ ਤੋਂ ਵੀ ਲੁਕਿਆ ਨਹੀਂ ਰਹੇਗਾ ਬਸ਼ਰਤੇ ਅਸੀਂ “ਬੌਧਿਕ ਬੇਈਮਾਨ” ਨਾ ਹੋਈਏ ।

ਹਰਿਮੰਦਰ ਸਾਹਿਬ ਤੇ ਹੋਏ ਹਮਲੇ ਦੇ ਰੋਸ ਵਿੱਚ ਘਰੋਂ ਸਿਰ ਤੇ ਕੱਫਣ ਬੰਨ ਕੇ ਨਿੱਕਲ ਗਏ ਗਰੀਬ ਪ੍ਰੀਵਾਰਾਂ ਦੇ ਬੱਚਿਆਂ ਪਾਸ, ਪੁਲਸ ਦਾ ਚਾਰਾ ਬਣਨ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਸੀ ਬਚਿਆ , ਕਹਿੰਦੇ ਕਹਾਉਂਦੇ ਖਾਲਿਸਤਾਨੀ ਲੀਡਰ ਤਾਂ “ਰਾਜਨੀਤਕ ਸ਼ਰਨ” ਦੀ ਓਟ ਵਿੱਚ ਵਿਦੇਸ਼ੀਂ ਜਾ ਵਸੇ ਤੇ ਮੱਥੇ ਤੇ ਲਾ ਲਿਆ “ਜਲਾਵਤਨੀ ਦਾ ਲੇਬਲ” ।

ਵੰਡ ਛਕੋ ਦੇ ਸਿਧਾਂਤ ‘ਤੇ ਅਮਲ ਦਾ ਨਜ਼ਾਰਾ ਇਹ ਉਪਰੋਕਤ ਘਟਨਾ ਵੀ ਪੇਸ਼ ਕਰਦੀ ਹੈ |

” ਮੈਂ 5000 ਹਿੰਦੂ ਵੱਢਾਂਗਾ …” ਬਾਰੇ ਵੀ ਸਤਿਨਾਮ ਸਿਂਘ ਜੀ ਦਾ ਦਿੱਤਾ ਵੇਰਵਾ ਗਲਤ ਹੈ , You Tube ‘ਤੇ ਇਸ ਲੈਕਚਰ ਦੀ ਵੀਡੀਓ ਪਈ ਹੈ, ਸੁਣਿਆਂ ਜਾ ਸਕਦਾ ਹੈ, ਬਸ਼ਰਤੇ ਅਸੀਂ ਸੁਣਨ ਨਾਲ ਵੀ ਦਫਾ “144” ਨਾ ਲਗਾ ਰੱਖੀ ਹੋਵੇ , ਜਿਸ ਵਿੱਚ ਸੰਤ ਭਿੰਡਰਾਂਵਾਲਾ ਸ਼ਪੱਸਟ ਕਹਿੰਦਾ ਹੈ ਕਿ ” ਜੇ ਸਾਡੀਆਂ ਬੱਸਾਂ ਕੁੱਝ ਘੰਟਿਆਂ ਵਿੱਚ ਨਾ ਛੱਡੀਆਂ ਗਈਆਂ ਤਾਂ ਪੰਜ ਹਜਾਰ ਹਿੰਦੂ ਵੱਢਾਂਗਾ ” ਮੈਨੂੰ ਤਾਂ ਹਾਲੇ ਤੱਕ ਇਹ ਵੀ ਨਹੀਂ ਪਤਾ ਲੱਗਿਆ ,ਕਿ “ਰੌਲਾ” ਨਕਲੀ ਨਿਰੰਕਾਰੀਆਂ ਨਾਲ ਜਾਂ ਪੁਲਸ ਨਾਲ ਹੋ ਸਕਦਾ ਹੈ ,ਇਹ ਬੇਵਜਾ ਹਿੰਦੂਆਂ ਦੇ ਵਢਾਂਗੇ ਦੀ ਗੱਲ ਕਿਉਂ??? ਇਹ ਕਿਹੜੇ ਸਿੱਖ ਫਲਸਫੇ ਦੇ ਕਿਸ ਗ੍ਰੰਥ ਵਿੱਚ ਲਿਖਿਆ ਹੈ ? ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਂ  “ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥3॥” ਦੀ ਸਿੱਖਿਆ ਦਿੰਦਾ ਹੈ |

ਸਤਿਨਾਮ ਸਿੰਘ ਜੀ ਲਿਖਦੇ ਹਨ  “ਜਿਸ ਇਨਸਾਨ ਨੂੰ ਪੰਜਾਬ ’ਚ ਰਹਿੰਦਿਆਂ ਤੇ ਸਿੱਖ ਧਰਮ ਬਾਰੇ ਏਨੀ ਅਗਿਆਨਤਾ ਹੋਵੇ, ਉਹਨੂੰ ਇਹ ਵੀ ਨਾ ਪਤਾ ਹੋਵੇ ਕਿ ਅੱਜ ਤੋਂ 544 ਸਾਲ ਹੋਣ ਜਾ ਰਹੇ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਜੋ ਸੱਚਾ ਸੌਦਾ ਕਰਕੇ ਪਾਕਿਸਤਾਨ ਵਿੱਚ ਚੂਹੜਕਾਣੇ ਦੇ ਕਸਬੇ ਵਿੱਚ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਕੇ ਸੱਚਾ ਸੌਦਾ ਕੀਤਾ ਦਾ, ਜੋ ਅੱਜ ਦੁਨੀਆਂ ਭਰ ਦੇ ਗੁਰਦੁਆਰਿਆਂ ਵਿੱਚ ਅਤੇ ਭਾਰਤ ਦੇ ਹਰੇਕ ਇਤਿਹਾਸਿਕ ਗੁਰਦੁਆਰਿਆਂ ਵਿੱਚ ਦਿਨ ਰਾਤ 24 ਘੰਟੇ ਗੁਰੂ ਕੇ ਲੰਗਰ ਅਮੀਰ – ਗਰੀਬ, ਊਚ – ਨੀਚ, ਛੂਤ – ਛਾਤ ਦੇ ਭਿੰਨ – ਭੇਦ ਤੋਂ ਬਿਨਾਂ ਹਰ ਕੋਈ ਇੱਕ ਪੰਗਤ ਵਿੱਚ ਬੈਠਕੇ ਪ੍ਰਸ਼ਾਦਾ ਛਕ ਸਕਦਾ ਹੈ ।”
ਪਹਿਲੀ ਗੱਲ ਤਾਂ ਇਹ ਕਿ ਮੈਂ ਉਪਰੋਕਤ ਗੱਲਾਂ ਤੋਂ ਮੁਨਕਰ ਹੀ ਨਹੀਂ ਸਾਂ ਤੇ ਨਾ ਜ਼ਿਕਰ ਹੀ ਕੀਤਾ ਸੀ ਪਤਾ ਨਹੀਂ ਕਿਉਂ ਸ਼ਿੰਗਾਰਿਆ ਗਿਆ ਸ਼ਾਇਦ “ਜਦ ਆਖਣ ਨੂੰ ਕੁਝ ਨਾ ਹੋਵੇ ਤਾਂ ਵਾਧੂ ਦਾ ਵਧਾਰਾ ਕੀਤਾ ਜਾਂਦਾ ਹੈ” ਵਾਲੇ ਢੰਗ ਤੋਂ ਕੰਮ ਲਿਆ ਗਿਆ ਹੋਵੇ ਮੈਨੂੰ ਤਾਂ ਇਹ ਖ਼ਬਰ ਵੀ ਮਿਲੀ ਹੈ ਕਿ ਬਾਹਰਲੇ ਕਿਸੇ ਦੇਸ਼ ਦੇ ਗੁਰਦਵਾਰਿਆਂ ਵਿਚੋਂ ਗਦਰੀ ਬਾਬਿਆਂ ਦੀਆਂ ਫੋਟੋਆਂ ਉਤਾਰ ਦਿੱਤੀਆਂ ਗਈਆਂ ਹਨ ਪਰ ਸਿੱਖਾਂ ਦੇ ਸ਼ਹੀਦਾਂ ਵਿੱਚ ਹਾਲੇ ਵੀ ਗਿਣਿਆ ਜਾਂਦਾ ਹੈ ??
ਬਾਕੀ ਆਹ “ਇੱਕੀ-ਦੁੱਕੀ ਰਹਿਣ ਨਹੀਂ ਦੇਣੀ…….” ਤੇ “ਖਾਲਿਸਤਾਨ ਜਿੰਦਾਬਾਦ” ਤੇ ” ਮੈਂ 5000 ਹਿੰਦੂ ਵੱਢਾਂਗਾ …” ਆਖਣ ਵਾਲਿਆਂ ਨੂੰ ਮੈਂ ਤਾਂ “ਸਾਂਵੀ ਅੱਖ” ਨਾਲ ਹੀ ਦੇਖਦਾ ਹਾਂ ਪਰ ਪਤਾ ਨਹੀਂ  ਮੈਨੁੰ “ਟੀਰਾ” ਕਰਨ ਦੀ ਕਿਉਂ ਠਾਣੀ ਹੋਈ ਹੈ , ਜੋ ਕਿ ਨਾ-ਮੁਮਕਿਨ ਹੈ । ਸੰਤ ਭਿੰਡਰਾਂਵਾਲੇ ਦੀਆਂ ਸਟੇਜ ਤੇ ਬੋਲੀਆਂ ਤਕਰੀਰਾਂ  “ਮੈਂ ਹਿੰਦੂਆਂ ਦਾ ਵੈਰੀ ਨਹੀਂ ” ਓਨੀ ਕੁ ਹੀ ਅਹਿਮੀਅਤ ਰੱਖਦੀਆਂ ਹਨ ਜਿੰਨੇਂ ਕਿ ਸਰਕਾਰਾਂ ਦੇ “ਧਰਮ ਨਿਰਪੱਖ” ਹੋਣ ਦੇ ਦਾਅਵੇ । ਜਿੰਨਾਂ ਦਾ ਖੋਖਲਾਪਣ ਦਿੱਲੀ, ਗੁਜਰਾਤ ਦੇ ਦੰਗਿਆਂ ਤੇ ਉਡੀਸਾ ਦੇ ਇਸਾਈ ਵਿਰੋਧੀ ਦੰਗਿਆਂ ਸਮੇ ਸ਼ਰੇਆਮ ਖੁੱਲ ਕੇ ਸਾਹਮਣੇ ਆਉਂਦਾ ਰਿਹਾ ਹੈ । ਇਸੇ ਤਰਾਂ ਉਪਰਲੀਆਂ ਤਕਰੀਰਾਂ ਦਾ ਖੋਖਲਾਪਣ ਵੀ ਸਾਹਮਣੇ ਆਇਆ ਸੀ ਜਦੋਂ ਬੱਸਾਂ ਵਿੱਚੋਂ “ਮੋਨੇ” ਲਾਹ-ਲਾਹ ਕੇ ਮਾਰੇ ਗਏ ਸੀ ,ਹੁਣ ਇਹ ਆਖ ਕੇ ਪੱਲਾ ਨਾ ਝਾੜ ਲੈਣਾ ਕਿ ਇਹ ਤਾਂ “ਸਟੇਟ” ਦੀ ਕਾਰਵਾਈ ਸੀ , ਜਦਕਿ ਇਹਨਾਂ “ਕਾਰਨਾਮਿਆਂ ” ਦੀ ਜਿੰਮੇਂਵਾਰੀ ਖਾੜਕੂ ਧਿਰਾਂ ਵੱਲੋਂ ਵੱਧ ਚੜ੍ਹ ਕੇ ਲਈ ਜਾਂਦੀ ਸੀ, ਜੇ ਇਹ ਜਿੰਮੇਵਾਰੀ ਵੀ ਫਰਜੀ ਸੀ ਤਾਂ “ਸੱਚੀਆਂ ਖਾੜਕੂ ਧਿਰਾਂ ” ਦਾ ਐਨਾ ਕੁ ਅਧਾਰ ਤਾਂ ਹੈ ਹੀ ਸੀ ਕਿ ਉਹ ਅਗਲੇ ਦਿਨ ਅਖਬਾਰਾਂ ਰਾਹੀਂ ਸ਼ਪੱਸ਼ਟੀਕਰਨ ਦੇ ਸਕਣ ।

ਸਤਨਾਮ ਸਿਂਘ ਜੀ ਦੇ ਸ਼ਬਦ :
“ਇੱਕ ਨਕਸਲੀ ਆਗੂ ਨੂੰ ਪੁਲਿਸ ਨੇ ਮਾਰਿਆ ਸੀ ਤੇ ਉਹਦੀ ਖਬਰ ਬੜੀ ਛੋਟੀ ਜਿਹੀ ਤੇ ਇੱਕੋ ਦਿਨ ਹੀ ਛਪੀ ਸੀ । ਹੁਣ ਦੱਸੋ ਇਸਦਾ ਜਵਾਬਦੇਹ ‘ਮੀਡੀਏ’ ਨੇ ਹੋਣਾ ਹੈ ਜਾਂ ‘ਸਿੱਖ ਧਰਮ’ ਨੇ ਜਾਂ ‘ਖਾਲਿਸਤਾਨੀਆਂ’ ਨੇ ???

ਗੱਲਾਂ ਨੂੰ ਕਿਵੇਂ ਤੋੜਕੇ ਦੇਖਿਆ ਗਿਆ ਹੈ ਐਥੋਂ ਨਜ਼ਰ ਪੈਂਦਾ ਹੈ ਮੇਰੇ ਆਖਣ ਦਾ ਅਰਥ ਸੀ ਕਿ ਸਰਕਾਰਾਂ ਮੀਡੀਆ ਦੀ ਬੋਲਤੀ ਬੰਦ ਕਰਨ ਦੀ ਤਾਕਤ ਰਖਦੀਆਂ ਹੁੰਦੀਆਂ ਹਨ ਜੜ ਉਹਨਾਂ ਕੋਈ ਧੱਕਾ ਕਰਨਾ ਹੋਵੇ | ਪਰ ਰਾਜੋਆਣਾ ਦੇ ਮਾਮਲੇ ਵਿੱਚ “ਦਾਲ ਕਾਲੀ” ਹੋਣ ਦਾ ਸਬੂਤ ਵੱਡੇ ਵੱਡੇ ਇਸ਼ਤਿਹਾਰ ਸਨ |
“ਹਾਂ, ਹੁਣ ਤੁਸੀਂ ਖੁੱਦ ਹੀ ਸਪੱਸ਼ਟ ਕਰੋ ਨਾਸਤਿਕ ਤੇ ਅਧਰਮੀ ਲੋਕ, ਜਦੋਂ ਧਰਮ – ਯੁੱਧਾਂ ’ਚ ਝੋਕੇ ਜਾਣਗੇ ਤਾਂ ਬਲੈਕ ਕੈਟ, ਸੂਹੀਏ, ਗਦਾਰ, ਚੋਰ, ਲੁਟੇਰੇ, ਡਾਕੂ ਜਾਂ ਬਦਮਾਸ਼, ਗੁੰਡੇ ਉਹੋ ਕੁੱਝ ਹੀ ਕਰਨਗੇ, ਜੋ ਤੁਹਾਡੀ ਜੁੰਡਲੀ ਕਰਵਾਉਣਾ ਚਾਹੁੰਦੀ ਹੈ, ਬਿਲਕੁਲ ਏਸੇ ਤਰ੍ਹਾਂ ਹੀ ਪਿਛਲੇ ਦੋ ਦਹਾਕਿਆਂ ’ਚ ਹੋਇਆ ।

ਫਿਰ ਉਹ ਲੋਕ ਹਥਿਆਰ ਹੱਥਾਂ ’ਚ ਲੈ ਕੇ, ਬੇਕਸੂਰੇ ਲੋਕਾਂ ਤੋਂ ਧੱਕੇ ਨਾਲ ਫਿਰੌਤੀਆਂ ਲੈਂਦੇ ਹਨ ਅਤੇ ਧੀਆਂ – ਭੈਣਾਂ ਦੀਆਂ ਇੱਜ਼ਤਾਂ ਨਾਲ ਖਿਲਵਾੜ ਕਰਦੇ ਹਨ । ਦੋ ਫਿਰਕਿਆਂ ’ਚ ਨਫਰਤ ਫੈਲਾਉਣ ਲਈ ਕਤਲ ਕਰਕੇ, ਫਿਰ ਪੰਥਕ ਜਥੇਬੰਦੀਆਂ ਦੇ ਨਾਮ ਦੇ ਲੈਟਰ ਪੈਡਾਂ ਤੇ ਜਾਅਲੀ ਚਿੱਠੀਆਂ ਸੁੱਟਕੇ, ਸਿੱਖਾਂ ਨੂੰ ਬਦਨਾਮ ਕੀਤਾ ਜਾਂਦਾ ਹੈ । ਜਿਨ੍ਹਾਂ ਸਚਾਈਆਂ ਨੂੰ ਅਸੀਂ ਸਮਝਦੇ ਹੋਏ ਵੀ, ਫਿਰ ਕਾਤਲ ਜਮਾਤ ਦਾ ਸਾਥ ਦਿੰਦੇ ਹਾਂ, ਫਿਰ ਕੀ ਨਹਿਰਾਂ ਦੀਆਂ ਪੁਲੀਆਂ, ਕਮਾਦਾਂ ਦੇ ਖੇਤ, ਪੰਜਾਬ ਦੇ ਹਰੇਕ ਵਿਹੜੇ ਵਿੱਚ ਲਾਸ਼ਾਂ ਦੇ ਸੱਥਰ ਵਿਛਦੇ ਹਨ, ਸ੍ਰਕਾਰੀ ਤੌਰ ਤੇ ਬੁਡਰੋਜ਼ ਓਪਰੇਸ਼ਨ ਹੁੰਦੇ ਹਨ । ਫਿਰ ਸਿੱਖ ਨੌਜਵਾਨਾਂ ਦੇ ਚੁਣ – ਚੁਣ ਪੁਲੀਸ ਮੁਕਾਬਲੇ ਬਣਾਏ ਜਾਂਦੇ ਹਨ । ਜਿਹਦੀਆਂ ਰਿਪੋਰਟਾਂ ਲਵਾਰਿਸ ਕਹਿਕੇ ਸਾੜੀਆਂ ਗਈਆਂ ਲਾਸ਼ਾਂ ਦਾ ਵੇਰਵਾ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਮੁਤਾਬਿਕ 25.000 ਦੇ ਕਰੀਬ ਸਨ ।”

ਆਖੀਰ ਤੇ ਸਤਿਨਾਮ ਜੀ ਦੇ ਉਪਰੋਕਤ ਲਫਜ਼ਾਂ ਨੂੰ ““““ਸਲਾਮ”””” ਕਰਦਾ ਹੋਇਆ ਸਿਰਫ ਕੁੱਝ ਸਵਾਲਾਂ ਨਾਲ ਆਪਣੀ ਗੱਲ ਸਮੇਟਦਾ ਹਾਂ :
ਮੇਰਾ ਤਾਂ 70-80 ਪ੍ਰਤੀਸ਼ਤ ਲੋਕਾਂ ਤੋਂ ਮਜਦੂਰ ਹੋਣ ਦਾ ਮਤਲਬ ਸੀ ਤੁਸੀਂ ਉਹਨਾਂ ਨੂੰ ਚੋਰ ਉਚੱਕੇ ਬਣਾ ਤਾਂ ਦਿੱਤਾ ਪਰ ਮੇਰਾ ਸਵਾਲ ਹੈ ਕਿ ਪੰਜਾਬ ਦੇ ਧਰਮ ਯੁੱਧ ਵਿੱਚ ਝੋਕੇ ਗਏ 25000 ਦੇ  ਤਕਰੀਬਨ ਨੌਜਵਾਨਾਂ ਵਿਚੋਂ 70-80 ਪ੍ਰਤੀਸ਼ਤ ਚੋਰ ਉਚੱਕੇ ਸਨ ?
ਜੇ ਚੋਰ ਉਚੱਕੇ ਸਨ ਤਾਂ ਉਹਨਾਂ ਦੇ ਮਰਨ ਤੇ ਅਫਸੋਸ ਕਿਉਂ ਜਾਹਿਰ ਕੀਤਾ ਜਾਂਦਾ ਹੈ ?

ਜੋ ਬੁਡਰੋਜ਼ ਓਪਰੇਸ਼ਨ ਚ ਮਾਰੇ ਗਏ 70-80 ਪ੍ਰਤੀਸ਼ਤ ਬੰਦੇ ਵੀ ਸਹੀ ਸਨ (ਤੁਹਾਡਾ ਉੱਪਰ ਲਿਖਿਆ ਇੱਕ ਦਮ ਝੂਠ ਹੈ ਤਾਂ) ਉਹਨਾਂ ਮਜਦੂਰਾਂ ਕੋਲ ਦੇਸ਼ ਚੋ ਭੱਜਣ ਜੋਗੇ ਰੁਪਏ ਨਹੀਂ ਸਨ ਤਾਂ ਪੰਥਕ ਆਗੂਆਂ ਨੇ ਉਹਨਾਂ ਨੂੰ ਪੈਸੇ ਕਿਉਂ ਨਾ ਦਿੱਤੇ ਜਾਨ ਬਚਾਉਣ ਲਈ ਤੇ ਦੇਸ਼ ਚੋਂ ਜਰਮਨ ਨਿੱਕਲ ਜਾਣ ਲਈ ?
“ਖਾਲਿਸਤਾਨੀ ਲੀਡਰ” ਉਹਨਾਂ ਨੂੰ ਕੀਹਦੇ ਆਸਰੇ ਛੱਡ ਕੇ ਜਹਾਜ ਚੜੇ ??

(ਸਵਾਲ ਕੌੜੇ ਹਨ ਕਿਉਂਕਿ ਮੇਰੀ ਮਜਦੂਰ ਜਮਾਤ ਨੂੰ ਗਾਲ ਦਿੱਤੀ ਗਈ ਹੈ ਸਤਨਾਮ ਸਿਂਘ ਜੀ ਵੱਲੋਂ ਸੋ ਕੋਈ ਮਾਫੀ ਆਦਿ ਨਹੀਂ ਇਸ ਗਲਤੀ ਲਈ, ਕਿਉਕਿ ਜੇ ਇਹ ਸ਼ਬਦ ਮੇਰੇ ਸਕੇ ਬਾਪ ਨੇ ਵੀ ਕਿਰਤੀ ਜਮਾਤ ਬਾਬਤ ਕਹੇ/ਲਿਖੇ ਹੁੰਦੇ ਤਾਂ ਵੀ ਮੈਂ ਇਹੋ ਕੁਝ ਆਖਦਾ/ਲਿਖਦਾ)

ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਰਾਰ ਦਿੱਤੇ ਜਾਣ ਵਾਲੇ ਕਥਨ ਦੀ ਹਕੀਕਤ- ਹਜ਼ਾਰਾ ਸਿੰਘ
ਦੇਸ਼ ਵਿੱਚ ਬਣਾਏ ਜਾ ਰਹੇ ਨਫਰਤੀ ਮਾਹੌਲ ਬਾਰੇ
ਮੋਦੀ ਦੀ ਮੁਸਲਿਮ ਲੀਡਰਾਂ ਨਾਲ ਗੱਲਬਾਤ ਇੱਕ ਮਾਇਆਜ਼ਾਲ – ਰਾਮ ਪੁਨਿਆਨੀ
ਅਮਰੀਕਾ ’ਚ ਡਾਕਟਰੀ ਪੇਸ਼ਾ : ਸੇਵਾ ਨਹੀਂ ਮੁਨਾਫੇ ਦਾ ਧੰਦਾ – ਨਰਭਿੰਦਰ
“ਮੈਰਿਜ ਪੈਲਸਾਂ“ ਤੋਂ ਜੰਝ-ਘਰਾਂ ਵੱਲ ਮੁੜਨਾ ਹੀ ਪਵੇਗਾ – ਕੇਹਰ ਸ਼ਰੀਫ਼
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਕਰੋਨਾਵਾਇਰਸ:ਡਰਨ ਦੀ ਥਾਂ ਸੁਚੇਤ ਹੋਣ ਦੀ ਲੋੜ -ਡਾ. ਸ਼ਿਆਮ ਸੁੰਦਰ ਦੀਪਤੀ

ckitadmin
ckitadmin
March 22, 2020
ਅੰਨਦਾਤੇ – ਮਨਦੀਪ ਗਿੱਲ ਧੜਾਕ
ਡਰੇ, ਤਾਂ ਮਰੇ -ਸੁਕੀਰਤ
ਜ਼ਮੀਨੀ ਹਕੀਕਤਾਂ ਦੇ ਰੂਬਰੂ ਹੋਣ ਦਾ ਯਤਨ ਕਰੇ ਕੇਂਦਰ ਸਰਕਾਰ – ਹਰਜਿੰਦਰ ਸਿੰਘ ਗੁਲਪੁਰ
ਕੀ ਨੌਜਵਾਨਾਂ ਦੇ ਸ਼ੋਸ਼ਣ ਨਾਲ ਹੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ? – ਜਗਸੀਰ ਸਿੰਘ ਟਿੱਬਾ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?