By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਲੁੱਕੀ ਹੋਈ ਕ੍ਰਾਂਤੀ ਦੇ ਇਸ਼ਾਰੇ ਅਤੇ ਸਹਿਮੇ ਜਜ਼ਬਾਤਾਂ ਦੀ ਹਵਾੜ ਫ਼ਿਲਮ ‘ਅੰਨ੍ਹੇ ਘੋੜੇ ਦਾ ਦਾਨ’ -ਹਰਪ੍ਰੀਤ ਸਿੰਘ ਕਾਹਲੋਂ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਜ਼ਰੀਆ view > ਲੁੱਕੀ ਹੋਈ ਕ੍ਰਾਂਤੀ ਦੇ ਇਸ਼ਾਰੇ ਅਤੇ ਸਹਿਮੇ ਜਜ਼ਬਾਤਾਂ ਦੀ ਹਵਾੜ ਫ਼ਿਲਮ ‘ਅੰਨ੍ਹੇ ਘੋੜੇ ਦਾ ਦਾਨ’ -ਹਰਪ੍ਰੀਤ ਸਿੰਘ ਕਾਹਲੋਂ
ਨਜ਼ਰੀਆ view

ਲੁੱਕੀ ਹੋਈ ਕ੍ਰਾਂਤੀ ਦੇ ਇਸ਼ਾਰੇ ਅਤੇ ਸਹਿਮੇ ਜਜ਼ਬਾਤਾਂ ਦੀ ਹਵਾੜ ਫ਼ਿਲਮ ‘ਅੰਨ੍ਹੇ ਘੋੜੇ ਦਾ ਦਾਨ’ -ਹਰਪ੍ਰੀਤ ਸਿੰਘ ਕਾਹਲੋਂ

ckitadmin
Last updated: October 25, 2025 2:57 am
ckitadmin
Published: March 25, 2012
Share
SHARE
ਲਿਖਤ ਨੂੰ ਇੱਥੇ ਸੁਣੋ

ਜੇ ਹਿੰਦੀ ਸਿਨੇਮਾ ’ਚ ਸਿਲਕ ਸਮਿਤਾ ਦੀ ਜ਼ਿੰਦਗੀ ਨੂੰ ਲੈਕੇ ‘ਦਿ ਡਰਟੀ ਪਿਕਚਰ’ ਜਾਂ ‘ਕੋਲਾਵਰੀ ਡੀ’ ਗਾਣਾ ਦੱਖਣ ਨੂੰ ਕੇਂਦਰ ’ਚ ਲਿਆ ਸਕਦਾ ਹੈ ਤਾਂ ਪਿਛਲੇ ਸਾਲ ਫ਼ਿਲਮ ‘ਅੰਨ੍ਹੇ ਘੋੜੇ ਦਾ ਦਾਨ’ ਨੇ ਪੰਜਾਬੀ ਫ਼ਿਲਮ ਇੰਡਸਟਰੀ ਜਾਂ ਪੰਜਾਬੀ ਫ਼ਿਲਮਾਂ ਨੂੰ ਮੁੱਖਧਾਰਾ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ।ਇਹ ਫ਼ਿਲਮ ਗੁਰਵਿੰਦਰ ਸਿੰਘ ਵੱਲੋਂ ਨਿਰਦੇਸ਼ਤ ਕੀਤੀ ਨਾਵਲਕਾਰ ਗੁਰਦਿਆਲ ਸਿੰਘ ਦੇ ਨਾਵਲ ’ਤੇ ਅਧਾਰਿਤ ਹੈ ਜਿਸ ਨੂੰ ਵੀਨਸ ਫ਼ਿਲਮ ਫੈਸਟੀਵਲ ’ਚ ਪਹੁੰਚਣ ਵਾਲੀ ਪਹਿਲੀ ਪੰਜਾਬੀ ਫ਼ਿਲਮ ਵੱਜੋਂ ਜਾਣਿਆ ਜਾਵੇਗਾ।ਇਸ ਫ਼ਿਲਮ ਨੂੰ ਹਾਲ ਹੀ ‘ਚ ਨੈਸ਼ਨਲ ਫ਼ਿਲਮ ਅਵਾਰਡ 2012 ‘ਚ ਸਰਵੋਤਮ ਪੰਜਾਬੀ ਫ਼ਿਲਮ, ਬੈਸਟ ਡਾਇਰੈਕਟਰ ਤੇ ਬੈਸਟ ਸਿਨਮੈਟੋਗ੍ਰਾਫੀ ਦੇ ਪੁਰਸਕਾਰ ਨਾਲ ਐਲਾਨਿਆ ਗਿਆ ਹੈ।ਇਸ ਤੋਂ ਅੱਗੇ ਗੁਰਵਿੰਦਰ ਸਿੰਘ ਦੇ ਨਿਰਦੇਸ਼ਕੀ ਕੌਸ਼ਲ ‘ਚ ਆਉਣ ਵਾਲੀ ਫ਼ਿਲਮ ਬਾਰੇ ਸਿਨੇਮਾ ਦੇ ਦਰਸ਼ਕ ਜ਼ਰੂਰ ਉਡੀਕ ਕਰਨਗੇ।


ਬੇਸ਼ੱਕ ਕਿਹਾ ਜਾਂਦਾ ਹੋਵੇ ਕਿ ਪੰਜਾਬੀ ਫ਼ਿਲਮਾਂ ਦਾ ਸੁਨਹਿਰਾ ਦੌਰ ਮਨਮੋਹਨ ਸਿੰਘ ਦੇ ਸਿਨੇਮਾ ਤੋਂ ਮੁੜ ਵਾਪਸ ਆਇਆ ਹੈ ਤੇ ਇਸ ਤੋਂ ਮੁਨਕਰ ਵੀ ਨਹੀਂ ਹੋਇਆ ਜਾ ਸਕਦਾ।ਪੰਜਾਬੀ ਫ਼ਿਲਮਾਂ ‘ਚ ਉਸ ਸ਼ੈਲੀ ਦੀਆਂ ਫ਼ਿਲਮਾਂ ਦੀ ਵੀ ਆਪਣੀ ਜਗ੍ਹਾ ਜ਼ਰੂਰਤ ਹੈ ਪਰ ਫ਼ਿਲਮ ਦੀ ਕਲਾ ਕਹਾਣੀ ਕਹਿਣ ਦੀ ਕਲਾ ਹੈ ਜਿਸ ‘ਚ ਹਰ ਦ੍ਰਿਸ਼ ਆਪਣੀ ਜ਼ੁਬਾਨ ਲੈਕੇ ਪੈਦਾ ਹੁੰਦਾ ਹੈ ਤੇ ਅਜਿਹੀ ਫ਼ਿਲਮ ਨਾਲ ਸੰਵਾਦ ਛੇੜਣ ਦੀ ਸਾਰਥਕ ਕੋਸ਼ਿਸ਼ ਹੈ ਫ਼ਿਲਮ ‘ਅੰਨ੍ਹੇ ਘੋੜੇ ਦਾ ਦਾਨ’।

ਅੰਨ੍ਹੇ ਘੋੜੇ ਦਾ ਦਾਨ ਫਿਲਮ ’ਚ ਸਰਮਾਏਦਾਰੀ ਦੀ ਦਹਿਸ਼ਤ ਨੂੰ ਪਛੜੇ ਲੋਕਾਂ ਦੀ ਖ਼ਾਮੋਸ਼ੀ ‘ਚ ਹੀ ਸਮਝਿਆ ਜਾ ਸਕਦਾ ਹੈ।ਅਜਿਹਾ ਸੰਵਾਦ ਪਹਿਲਾਂ ਨਦਿੰਤਾ ਦਾਸ ਦੀ ਫ਼ਿਲਮ ਫ਼ਿਰਾਕ ‘ਚ ਵੀ ਮੈਨੂੰ ਮਹਿਸੂਸ ਹੋਇਆ ਸੀ।ਅੰਨੇ ਘੋੜੇ ਦਾ ਦਾਨ ਫ਼ਿਲਮ ‘ਚ ਇਸ ਨਜ਼ਰੀਏ ਨੂੰ ਕਿਸੇ ਸੰਵਾਦ ‘ਚ ਪੇਸ਼ ਨਹੀਂ ਕੀਤਾ ਗਿਆ ਪਰ ਇਹ ਦ੍ਰਿਸ਼ ਦਰ ਦ੍ਰਿਸ਼ ਮੇਲੂ ‘ਚ,ਉਹਦੇ ਪਿਓ ‘ਚ ਤੇ ਉਹਦੇ ਭਾਈਚਾਰੇ ਦੇ ਲੋਕਾਂ ‘ਚ ਮਹਿਸੂਸ ਕੀਤਾ ਗਿਆ ਹੈ।ਇਹ ਗੁਰਵਿੰਦਰ ਦਾ ਦ੍ਰਿਸ਼ਟੀਕੋਣ ਹੀ ਹੈ ਕਿ ਦੱਬੇ ਕੁੱਚਲੇ ਲੋਕਾਂ ਦੇ ਅੰਦਰਲਾ ਗੁੱਸਾ ਬਦਲਾਅ ਤੇ ਤੜਪ ਨੂੰ ਉਹ ਆਪਣੇ ਫ਼ਿਲਮਾਂਕਣ ‘ਚ ਬਿਨਾਂ ਕੋਈ ਸੰਵਾਦ ਕਹਾਏ ਪੇਸ਼ ਕਰ ਰਿਹਾ ਹੈ।ਪੂਰੀ ਫ਼ਿਲਮ ‘ਚ ਮਹਿਸੂਸ ਹੁੰਦਾ ਹੈ ਕਿ ਮੁਫ਼ਲਿਸੀ ਦੇ ਇਹਨਾਂ ਲੋਕਾਂ ਅੰਦਰ ਉਬਾਲ ਤਾਂ ਹੈ ਪਰ ਸਰਮਾਏਦਾਰੀ ਦੀ ਦਹਾੜ ਹੀ ਇੰਨੀ ਭਾਰੂ ਹੈ ਕਿ ਉਹਨਾਂ ਦੀ ਕ੍ਰਾਂਤੀ ਅੰਦਰੋ ਅੰਦਰ ਖ਼ਾਮੋਸ਼ ਹੈ।ਗੁਰਵਿੰਦਰ ਦਾ ਨਿਰਦੇਸ਼ਕੀ ਕੌਸ਼ਲ ਇਸ ਨੂੰ ਆਪਣੀ ਫ਼ਿਲਮ ਦੇ ਹਰ ਦ੍ਰਿਸ਼ ‘ਚ ਕਾਵਿਕ ਨਜ਼ਰੀਏ ਤੋਂ ਪੇਸ਼ ਕਰਦਾ ਹੈ।ਉਹ ਇਸ ਦੇ ਬਕਾਇਦਾ ਸੰਕੇਤ ਵੀ ਦਿੰਦਾ ਹੈ ਕਿ ਬਦਲਾਅ ਕਿੰਝ ਆ ਰਿਹਾ ਹੈ।ਫ਼ਿਲਮ ਦਾ ਅਖੀਰਲਾ ਦ੍ਰਿਸ਼ ਅਜਿਹਾ ਹੀ ਕਾਵਿਕ ਸੰਕੇਤ ਹੈ।ਇਹ ਇੱਕ ਤੋਂ ਬਾਅਦ ਇੱਕ ਕੱਟ ਟੂ ਕੱਟ ਪੇਸ਼ ਕੀਤਾ ਗਿਆ ਹੈ।ਅੰਨ੍ਹੇ ਘੋੜੇ ਦਾ ਦਾਨ ਮੰਗਦੇ ਬੰਦੇ ਨੂੰ ਗਲੀ ‘ਚ ਕੋਈ ਕਹਿ ਰਿਹਾ ਹੈ ਕਿ ਬੰਦ ਕਰੋ,ਕਦੋਂ ਤੱਕ ਇਹ ਦਾਨ ਮੰਗਦੇ ਰਹੋਗੇ,ਦੂਜੇ ਪਾਸੇ ਮੇਲੂ ਦਾ ਪਿਓ ਤੇ ਉਹਦਾ ਮਿੱਤਰ ਸ਼ਹਿਰ ਵੱਲ ਨੂੰ ਜਾ ਰਹੇ ਹਨ ਤੇ ਤੀਜੇ ਪਾਸੇ ਮੇਲੂ ਪਿੰਡ ਆ ਗਿਆ ਹੈ।ਇਸ ਨੂੰ ਕਿੰਝ ਸਮਝਿਆ ਜਾ ਸਕਦਾ ਹੈ ਕਿ ਹੁਣ ਸਭ ਇੱਕ ਜੁੱਟ ਹੋ ਰਹੇ ਹਨ?ਕੀ ਇਹ ਉਹਨਾਂ ਦੀ ਨਵੀਂ ਸ਼ੁਰੂਆਤ ਹੈ?ਮੇਲੂ ਦੀ ਭੈਣ ਗਲੀ ‘ਚ ਮੇਲੂ ਨੂੰ ਮਿਲਦੀ ਹੈ ਤੇ ਕਹਿੰਦੀ ਹੈ ਕਿ ਬਾਹਰ ਨੂੰ ਸੈਰ ਕਰਨ ਆ ਗਈ ਕਿ ਘਰ ‘ਚ ਜੀਅ ਘਬਰਾ ਰਿਹਾ ਸੀ।ਕੀ ਇਹ ਉਹਨਾਂ ਘਰਾਂ ਦੀ ਅੰਦਰਲੀ ਸਲਾਬ ਹੈ ਜੋ ਉਹਨਾਂ ਦੇ ਜਜ਼ਬਾਤ ਨੂੰ ਬਾਹਰ ਆਉਣ ਦੀ ਕਹਾਲ ਪਾਉਂਦਾ ਹੈ।ਇਹੋ ਤਾਂ ਨਕਸ਼ ਦੀ ਤਰਾਸ਼ ਹੈ ਜੋ ਜਜ਼ਬਾਤ ਦੇ ਪਰਵਾਜ਼ ਨੂੰ ਸਮਝ ਰਹੀ ਹੈ।

 

 

ਕਹਿੰਦੇ ਨੇ ਸਦੀਆਂ ਪਹਿਲਾਂ ਦਾ ਕਰਜ਼ ਹੈ,ਜੋ ਮਿਥਿਹਾਸ ਦਾ ਅੰਸ਼ ਸਮਝਿਆ ਜਾਂਦਾ ਰਿਹਾ ਹੈ ਪਰ ਕਦੋਂ ਯਥਾਰਥ ‘ਚ ਦੱਬੇ ਕੁਚਲੇ ਲੋਕਾਂ ਦਾ ਹਿੱਸਾ ਬਣ ਗਿਆ ਇਸ ਤਾਰੀਖ਼ ਦਾ ਪਤਾ ਹੀ ਨਹੀਂ ਚਲਿਆ।ਕਿਸੇ ਬੁੱਧੀਜੀਵੀ ਦੀ ਸੰਵੇਦਨਾ ਜਾਂ ਜਾਗਰੂਕ ਲੋਕਾਂ ਦੇ ਜਜ਼ਬਾਤ ਬੇਸ਼ੱਕ ਇਸ ਧੱਕੇ ਬਾਰੇ ਜਾਣੂ ਹਨ ਪਰ ਕੋਈ ਫਰਕ ਨਹੀਂ ਪੈਂਦਾ ਜਦੋਂ ਤੱਕ ਉਹਨਾਂ ਲੋਕਾਂ ਦੀ ਸੰਵੇਦਨਾ ਨਹੀਂ ਜਾਗਦੀ ਜੋ ਇਸ ਦਾ ਸੰਤਾਪ ਭੁਗਤ ਰਹੇ ਹਨ।ਜਦੋਂ ਤੱਕ ਉਹਨਾਂ ਅੰਦਰ ਇਹ ਇੱਛਾ ਨਹੀਂ ਜਾਗਦੀ ਕਿ ਅਸੀ ਕੌਣ ਹਾਂ ਅਤੇ ਸਾਨੂੰ ਵਰਤਿਆ ਕਿੰਝ ਜਾ ਰਿਹਾ ਹੈ।ਉਦੋਂ ਤੱਕ ਇਹ ਇੰਝ ਹੀ ਚਲਦਾ ਰਹੇਗਾ।ਇਸ ਮਿੱਥ ਨੂੰ ਤੋੜ ਕੇ ਨਾਵਲਕਾਰ ਗੁਰਦਿਆਲ ਸਿੰਘ ਉਹਨਾਂ ਲੋਕਾਂ ਨੂੰ ਇਸ ਗੱਲ ਨਾਲ ਸੰਬੋਧਿਤ ਹੁੰਦਾ ਹੈ ਕਿ ਕਦੋਂ ਤੱਕ ਤੁਸੀ ਇਹ ਅੰਨ੍ਹੇ ਘੋੜੇ ਦਾ ਦਾਨ ਮੰਗਦੇ ਰਹੋਗੇ।ਇੱਕ ਬੇਹਤਰ ਜ਼ਿੰਦਗੀ ਜਿਊਣਾ ਤੁਹਾਡਾ ਹੱਕ ਹੈ।ਇਹਦੀਆਂ ਜੜ੍ਹਾਂ ਬਹੁਤ ਪੁਰਾਣੀਆਂ ਹਨ ਅਤੇ ਜੇ ਇਸ ਨੂੰ ਗੁਰਦਿਆਲ ਸਿੰਘ ਨੇ ਕਲਮਬੱਧ ਕੀਤਾ ਹੈ ਤਾਂ ਇਸ ਦਾ ਸਿਨੇਮਾਈ ਤਰਜ਼ੁਮਾ ਕਰਕੇ ਪੇਸ਼ ਕਰਨ ਲਈ ਗੁਰਵਿੰਦਰ ਨੂੰ ਸਰਾਹੁਣਾ ਤਾਂ ਬਣਦਾ ਹੈ।

ਫ਼ਿਲਮ ਦਾ ਇੱਕ ਆਪਣਾ ਵਿਆਕਰਨ ਹੁੰਦਾ ਹੈ।ਫ਼ਿਲਮ ਨੇ ਕਹਾਣੀ ਨੂੰ ਕਹਿਣਾ ਹੁੰਦਾ ਹੈ ‘ਤੇ ਦ੍ਰਿਸ਼ਾਤਮਕ ਲਿਪੀਬੱਧ ਹੋਈ ਗੱਲ ਨੂੰ ਵਿਜ਼ੂਅਲੀ ਪੇਸ਼ ਕਰਨਾ ਹੁੰਦਾ ਹੈ।‘ਅੰਨ੍ਹੇ ਘੋੜੇ ਦਾ ਦਾਨ’ ਦੀ ਕਹਾਣੀ ‘ਚ ਫ਼ਿਲਮ ਆਪਣੀ ਗਤੀ,ਪ੍ਰਕਾਸ਼,ਧੁਨੀ,ਦ੍ਰਿਸ਼ਾਵਲੀ ਦੀ ਸੁਮੇਲਤਾ ਨਾਲ ਗ਼ਜ਼ਬ ਦਾ ਪ੍ਰਭਾਵ ਛੱਡਦੀ ਹੈ।ਇਸ ਫ਼ਿਲਮ ਨੂੰ ਵੇਖਕੇ ਇਹ ਭਲੀਭਾਂਤ ਸਮਝਿਆ ਜਾ ਸਕਦਾ ਹੈ ਕਿ ਆਖਰ ਇਸ ਫਿਲਮ ਨੂੰ ਵੀਨਸ ਫਿਲਮ ਫੈਸਟੀਵਲ ਤੋਂ ਲੈਕੇ ਬੁਸਾਨ ਇੰਟਰਨੈਸ਼ਨਲ ਫਿਲਮ ਫੈਸਟੀਵਲ,ਆਬੂ ਦਾਬੀ ਤੇ ਲਾਹੌਰ ‘ਚ ਕਿਉਂ ਸਰਾਹਿਆ ਗਿਆ।

ਇਸ ਫ਼ਿਲਮ ‘ਚ ਬਹੁਤ ਸੂਖ਼ਮ ਕਿਸਮ ਦੇ ਇਸ਼ਾਰੇ ਹਨ ਜੋ ਮੌਜੂਦਾ ਪ੍ਰਬੰਧ ਦੀ ਹਵਾੜ ਨੂੰ ਮਹਿਸੂਸ ਕਰਾਉਂਦੇ ਹਨ।ਜਿਵੇਂ ਕਿ ਫਾਟਕ ਲੱਗਿਆ ਹੋਇਆ ਹੈ ਤੇ ਬੱਸ ਖੱੜ੍ਹੋਤੀ ਹੋਈ ਹੈ।ਰੇਲਗੱਡੀ ਸੀਟੀ ਮਾਰਦੀ ਲੰਘ ਜਾਂਦੀ ਹੈ।ਇਸ ਦ੍ਰਿਸ਼ ਦੀ ਵੀ ਇੱਕ ਆਪਣੀ ਜ਼ੁਬਾਨ ਹੈ।ਕਿੰਝ ਮਸ਼ੀਨੀਕਰਨ ‘ਚ ਵੱਡੀ ਮਸ਼ੀਨਰੀ ਰੂਪੀ ਪ੍ਰਬੰਧ ਫਾਟਕ ਲਗਾਉਂਦੀ ਹੈ ਤੇ ਛੋਟੇ ਤਬਕਿਆਂ(ਬੱਸ ਇੱਕ ਪ੍ਰਤੀਕ ਹੈ) ਨੂੰ ਫਾਟਕ ਲਾ ਕੇ ਰੋਕਿਆ ਜਾਂਦਾ ਹੈ ਕਿ ਆਪਣੀ ਵਾਰੀ ਦੀ ਉਡੀਕ ਕਰੋ।ਇਸੇ ਤਰ੍ਹਾਂ ਰਿਕਸ਼ੇ ਚਲਾਉਂਦਾ ਜਾ ਰਿਹਾ ਮੇਲੂ ‘ਤੇ ਰਾਤ ਦੇ ਮੀਂਹ ਪੈਣ ਤੋਂ ਪਹਿਲਾਂ ਦੇ ਮਾਹੌਲ ‘ਚ ਥਰਮਲ ਪਲਾਂਟ ਦਾ ਦ੍ਰਿਸ਼ ਇੱਕ ਦੈਂਤ ਦੀ ਤਰ੍ਹਾਂ ਪੇਸ਼ ਹੁੰਦਾ ਹੈ।ਥਰਮਲ ਪਲਾਂਟ ਨੂੰ ਵਿਖਾਉਣ ਵੇਲੇ ਉਦਯੋਗੀਕਰਨ ‘ਚ ਸਮਾਜ ਦੀ ਬਰਾਬਰ ਤਰੱਕੀ ਨੂੰ ਕਿੰਝ ਵਿਉਂਤਬੰਦੀ ਤੋਂ ਦੂਰ ਰੱਖਿਆ ਗਿਆ ਤੇ ਉਸ ਦਾ ਸਿੱਧਾ ਫਾਇਦਾ ਸਰਮਾਏਦਾਰੀ ਨੂੰ ਹੁੰਦਾ ਰਿਹਾ ‘ਚ ਕਲਿਆਣਕਾਰੀ ਨਜ਼ਰੀਏ ਦੀ ਅਣਹੋਂਦ ਵੀ ਫ਼ਿਲਮ ਦੇ ਹਰ ਦ੍ਰਿਸ਼ ‘ਚ ਬਿਆਨ ਹੁੰਦੀ ਹੈ।ਬਠਿੰਡਾ ‘ਚ ਥਰਮਲ ਪਲਾਂਟ ਦੇ ਦ੍ਰਿਸ਼ ਅਤੇ ਰਿਕਸ਼ੇ ‘ਤੇ ਜਾਂਦੇ ਮੇਲੂ(ਸੈਮੁਅਲ ਜੌਨ੍ਹ) ਦੀ ਖਾਮੋਸ਼ੀ ਆਧੁਨਿਕਤਾ ਦੀ ਖੁਲ੍ਹੀ ਮੰਡੀ ‘ਚ,ਇਹਨਾਂ ਅਵਾਜ਼ਾਰ ਹਯਾਤੀਆਂ ਦੀ ਬੇਬੱਸੀ ਕਿਸ ਰੂਪ ‘ਚ ਵਿਚਰ ਰਹੀ ਹੈ ਇਹ ਸੰਵਾਦ ਪੂਰੀ ਫਿਲਮ ‘ਚ ਪਸਰਿਆ ਨਜ਼ਰ ਆਉਂਦਾ ਹੈ।

ਫਿਲਮ ਦੇ ਹਰ ਫ੍ਰੇਮ ਨੂੰ ਬਹੁਤ ਹੀ ਖੂਬਸੂਰਤੀ ਨਾਲ ਬੁਣਿਆ ਗਿਆ ਹੈ।ਜਿਵੇਂ ਕਿ ਕਿਸੇ ਸ਼ਹਿਰ ‘ਚ ਮੇਲੂ ਦੇ ਗੁਆਂਢੀ ਦੇ ਘਰ ਦਾ ਚਿਤਰਨ ਕਰਨ ਵੇਲੇ ਕਮਾਲ ਦਾ ਨਿਰਦੇਸ਼ਕੀ ਕੌਸ਼ਲ ਵੇਖਣ ਨੂੰ ਮਿਲਦਾ ਹੈ।ਬੈਠਕ ਦਾ ਇੱਕ ਦ੍ਰਿਸ਼ ਪੇਸ਼ ਕੀਤਾ ਗਿਆ ਹੈ।ਕੈਮਰਾ ਆਪਣੀ ਅੱਖ ਨਾਲ ਬੈਠਕ ਅੰਦਰ ਬੈਠੇ ਕਿਰਦਾਰ ਨੂੰ ਦੂਰੋਂ ਵਿਖਾਉਂਦਾ ਹੈ।ਉਹ ਕਿਰਦਾਰ ਉੱਪਰ ਨੂੰ ਵੇਖ ਰਿਹਾ ਹੈ।ਕੈਮਰਾ ਜਿਉਂ ਜਿਉਂ ਅੰਦਰ ਜਾਂਦਾ ਹੈ ਤਾਂ ਪਤਾ ਚਲਦਾ ਹੈ ਕਿ ਉਹ ਅੰਦਰ ਕੀ ਵੇਖ ਰਿਹਾ ਹੈ।ਬੈਠਕ ‘ਚ ਉਹ ਕੰਧ ‘ਤੇ ਲਗੀ ਫਿਲਮੀ ਅਦਾਕਾਰ ਦੀ ਤਸਵੀਰ ਵੇਖ ਰਿਹਾ ਹੈ।ਆਖਰ ਗ਼ਰੀਬ ਘਰਾਂ ਦੇ ਪ੍ਰਹਾਉਣਿਆ ਦਾ ਮਨੋਰੰਜਨ ਦਾ ਸਾਧਣ ਤਾਂ ਅਜਿਹਾ ਹੀ ਹੁੰਦਾ ਹੈ।ਕੰਧ ‘ਤੇ ਟੰਗਿਆ ਸਾਈਕਲ ਤਾਂ ਮਨ ‘ਚ ਟੀਸ ਨੂੰ ਉਭਾਰਕੇ ਪੇਸ਼ ਕਰ ਜਾਂਦਾ ਹੈ।ਹਮਾਤੜਾ ਦੇ ਘਰ ਸਾਈਕਲ(ਮਹਿੰਗੀ ਚੀਜ਼) ਬੱਚੇ ਦੇ ਚਾਅ ਪੂਰੀ ਕਰਦੀ ਜੇ ਲਿਆ ਵੀ ਦਿੱਤੀ ਜਾਵੇ ਤਾਂ ਉਸ ਨੂੰ ਇੰਝ ਸਾਂਭ ਕੇ ਰੱਖਿਆ ਜਾਂਦਾ ਹੈ ਕਿ ਮੰਨੋ ਦੇਸ਼ ਦਾ ਕੋਈ ਪਰਮਾਣੂ ਹਥਿਆਰ ਹੈ।ਅਜਿਹੀ ਹੱਦ ਤੋਂ ਵੱਧ ਸਾਂਭ ਵੀ ਇਸ ਲਈ ਕਿ ਉਂਝ ਤਾਂ ਅਜਿਹੀ ਚੀਜ਼ਾਂ ਲਿਆਦੀਆਂ ਨਹੀਂ ਜਾਂਦੀਆਂ ਪਰ ਜੇ ਆ ਜਾਵੇ ‘ਤੇ ਟੁੱਟ ਭੱਜ ਤੋਂ ਬਾਅਦ ਮੁਰੰਮਤ ਦੇ ਡਰ ਤੋਂ ਫਿਰ ਵੀ ਕਈ ਤਰ੍ਹਾਂ ਦੀਆਂ ਸੁਰੱਖਿਆ ਕਾਇਮ ਕੀਤੀ ਜਾਂਦੀ ਹੈ।

ਸ਼ਹਿਰ ‘ਚ ਰਿਕਸ਼ਿਆ ਦੀ ਹੜਤਾਲ ਤੇ ਮਸ਼ੀਨੀਕਰਨ ਦਾ ਇਹਨਾਂ ਮਜ਼ਦੂਰਾਂ ‘ਤੇ ਅਸਰ ਕੈਮਰੇ ਦੀ ਮੂਵਮੈਂਟ ਨਾਲ ਬਹੁਤ ਸੋਹਣਾ ਬਿਆਨ ਕੀਤਾ ਗਿਆ ਹੈ।ਨਾਵਲ ਦੀ ਕਹਾਣੀ ‘ਚ ਇਹ ਘਟਨਾਕ੍ਰਮ ਪੂਰਾ ਵਿਸਥਾਰ ਸਹਿਤ ਹੈ ਪਰ ਫ਼ਿਲਮ ‘ਚ ਗੁਰਵਿੰਦਰ ਸਿਰਫ ਇਸ਼ਾਰੇ ਦਿੰਦਾ ਹੈ।ਗੁਰਵਿੰਦਰ ਦੀ ਇਹ ਖੂਬੀ ਰਹੀ ਹੈ ਕਿ ਉਹ ਕਿਸੇ ਖਲਾਅ ਨੂੰ ਬਿਆਨ ਕਰਨ ਲਈ ਭਾਸ਼ਣ ‘ਚ ਨਹੀਂ ਪੈਂਦਾ।ਉਸਦੀ ਫਿਲਮ ਦਾ ਦ੍ਰਿਸ਼ ਹੀ ਪੂਰੇ ਦਾ ਪੂਰਾ ਬੋਲਦਾ ਹੈ।ਕਿਰਦਾਰਾਂ ਦੇ ਚਿਹਰਿਆਂ ‘ਤੇ ਹੀ ਭੈਅ ਦੇ ਨਿਸ਼ਾਨ,ਮੁਫਲਿਸੀ ਦਾ ਸੰਤਾਪ ਉੱਭਰਕੇ ਸਾਹਮਣੇ ਆਉਂਦਾ ਹੈ।ਹੋਰ ਕਿੰਨਾ ਕਿੰਨਾ ਪਹਿਲੂਆਂ ਦੀ ਗੱਲ ਕੀਤੀ ਜਾਵੇ ਫ਼ਿਲਮ ‘ਚ ਹਜ਼ਾਰਾਂ ਕਹਾਣੀਆਂ ਵਿਖਦੀਆਂ ਹਨ।ਬੰਦੇ ਨੂੰ ਬੰਦਾ ਸਮਝਨ ਦੀ ਸਾਂਝ,ਦਰਦ ਨੂੰ ਦਰਦ ਦੀ ਸਾਂਝ,ਅਵਾਜ਼ਾਰੀ ਨੂੰ ਅਵਾਜ਼ਾਰੀ ਦੀ ਸਾਂਝ,ਹੌਂਸਲੇ ਨੂੰ ਹੌਂਸਲੇ ਦੀ ਸਾਂਝ ਵੇਖਣੀ ਹੋਵੇ ਤਾਂ ਬਿਹਾਰ ਦੇ ਮਜ਼ਦੂਰ ਤੇ ਮੇਲੂ ਦੇ ਦ੍ਰਿਸ਼ ਵੇਖਦੇ ਹੀ ਰਹਿ ਜਾਈਦਾ ਹੈ।

ਉਂਝ ਤਾਂ ਪਿੰਡ ਸ਼ਾਂਤ ਹੁੰਦੇ ਹਨ ਪਰ ਗੁਰਵਿੰਦਰ ਨੇ ਫ਼ਿਲਮ ‘ਚ ਧੁਨੀ ਨੂੰ ਬਹੁਤ ਉੱਚਾ ਸੁਣਾਇਆ ਹੈ ਚਾਹੇ ਉਹ ਘੁੜੱਕੇ ਦੀ ਅਵਾਜ਼ ਹੋਵੇ ਜਾਂ ਕਦਮਾਂ ਦੀ ਥਾਪ ਹੋਵੇਂ ਜਾਂ ਪਾਵਾਂ ਘੜਨ ਦੀ ਅਵਾਜ਼ ਹੋਵੇ।ਹਾਂ ਮਹਿਸੂਸ ਕਰਨਾ ਹੋਵੇ ਤਾਂ ਜ਼ਰੂਰ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਕੁਦਰਤ ਦਾ ਹਰ ਜ਼ੱਰਾ ਬਗ਼ਾਵਤੀ ਲੱਗਦਾ ਹੈ।ਅਜਿਹਾ ਵੀ ਇੱਕ ਨਜ਼ਰੀਆ ਹੈ ਪਰ ਜਿੱਥੇ ਪੂਰੀ ਫ਼ਿਲਮ ਸੂਖ਼ਮ ਇਸ਼ਾਰੇ ਦਿੰਦੀ ਹੋਈ ਗੱਲ ਕਰ ਰਹੀ ਹੈ ਉੱਥੇ ਅਜਿਹੀ ਐਮਬੀਅਸ ਕਿਤੇ ਕਿਤੇ ਖਲਲ ਪਾਉਂਦੀ ਹੈ।
ਇੱਕ ਹੋਰ ਦ੍ਰਿਸ਼ ‘ਚ ਗੁਰਵਿੰਦਰ ਭਾਰਤੀ ਸਮਾਜ ਦੇ ਜਾਤੀ ਵਰਗੀਕਰਨ ਨੂੰ ਬਿਨਾਂ ਕਿਸੇ ਸੰਵਾਦ ਦੇ ਹੀ ਆਪਣੀ ਫਿਲਮ ‘ਚ ਪੇਸ਼ ਕਰ ਜਾਂਦਾ ਹੈ,ਜਿਸ ‘ਚ ਉਹ ਪੈਦਲ ਚਲ ਰਹੇ ਪਿੰਡ ਦੇ ਬੰਦਿਆ ਦੇ ਪੈਰਾਂ ‘ਤੇ ਕੈਮਰੇ ਨੂੰ ਕੇਂਦਰਿਤ ਕਰਦਾ ਹੈ,ਜਿਸ ‘ਚ ਪਹਿਲਾਂ ਪੈਰੀ ਚੰਗੀਆਂ ਜੁਤੀਆਂ ਪਾਈ ਹੋਏ ਲੋਕ ਹਨ,ਫਿਰ ਰਲਵੇ ਮਿਲਵੇਂ ਤੇ ਅਖੀਰ ‘ਚ ਨੰਗੇ ਪੈਰੀ ਜਾਂ ਚੱਪਲਾਂ ‘ਚ ਤੁਰ ਰਹੇ ਲੋਕਹਨ।ਭਾਰਤੀ ਸਮਾਜ ‘ਚ ਅਗੁਵਾਈ ਦਾ ਅਜਿਹਾ ਸਿਆਸੀ ਤੇ ਸਮਾਜਿਕ ਚਿਤਰਣ ਪਹਿਲਾਂ ਕਦੇ ਕਿਸੇ ਪੰਜਾਬੀ ਫਿਲਮਾਂ ‘ਚ ਨਹੀਂ ਵੇਖਿਆ ਗਿਆ।ਇੱਕ ਚਿੱਤਰਕਾਰ ਹੋਣ ਕਰਕੇ ਵੀ ਗੁਰਵਿੰਦਰ ਆਪਣੇ ਨਿਰਦੇਸ਼ਕ ‘ਚ ਅਜਿਹਾ ਕਰ ਸਕਿਆ ਹੈ।
ਮਨੁੱਖਤਾ ਕਿੰਝ ਲਹੂ ਲੁਹਾਣ ਹੋ ਰਹੀ ਹੈ ਤੇ ਇਹ ਲਹੂ ਕਿੰਝ ਸਮਾਜ ‘ਚ ਪਸਰਿਆ ਹੋਇਆ ਹੈ,ਇਸ ਨੂੰ ਪੂਰੀ ਫ਼ਿਲਮ ‘ਚ ਕਿਸੇ ਕਿਰਦਾਰ ਦੀ ਹਿੰਸਾਤਮਕ ਪ੍ਰਤੀਕਿਰਿਆ ਤੋਂ ਪੇਸ਼ ਨਹੀਂ ਕੀਤਾ।ਇਹ ਅਜਿਹਾ ਹੀ ਖੂਨ ਖਰਾਬਾ ਹੈ ਜੋ ਸਿਰਫ ਇਸ਼ਾਰਿਆਂ ਨਾਲ ਮਹਿਸੂਸ ਹੁੰਦਾ ਹੈ ਤੇ ਸਿੱਧੀ ਪ੍ਰਤੀਕਿਰਿਆ ਨਾਲੋਂ ਅੀਜਹੇ ਇਸ਼ਾਰੇ ਜ਼ਿਆਦੇ ਚੋਬ ਮਾਰਦੇ ਹਨ।
ਪਰ ਇਸ ਦਾ ਮਿਸਟੀਰਅਸ ਅੰਤ ਕਹਾਣੀ ਦੇ ਅਰਥਾਂ ਨੂੰ ਯਕਦਮ ਉਭਾਰਦਾ ਨਹੀਂ ਹੈ।ਜਿਹੜਾ ਨਜ਼ਰੀਆ ਗੁਰਦਿਆਲ ਸਿੰਘ ਆਪਣੇ ਨਾਵਲ ‘ਚ ਸਾਫ ਕਰਕੇ ਪੂਰੇ ਨਾਵਲ ‘ਚ ਸੰਬੋਧਿਤ ਹੁੰਦਾ ਹੈ ਅਜਿਹੇ ਅਰਥ ਫ਼ਿਲਮ ਦੇ ਅੰਤ ‘ਚ ਕਾਵਿਕ ਢੰਗ ਨਾਲ ਪੇਸ਼ ਹੋਏ ਹਨ।ਪੂਰੀ ਫਿਲਮ ਨੂੰ ਵੇਖਦੇ ਹੋਏ ਇਹ ਹੁਣ ਗੁਰਵਿੰਦਰ ਦੀ ਸੋਚ ਦਾ ਹੀ ਵਿਸ਼ਾ ਹੈ ਕਿ ਇਸ ਫਿਲਮ ਦਾ ਵਿਜ਼ੂਅਲੀ ਪ੍ਰਭਾਵ ਵਧੀਆ ਹੋਣ ਦੇ ਬਾਵਜੂਦ ਉਹ ਨਾਵਲ ਦੇ ਕੇਂਦਰ ਬਿੰਦੂ ਦਾ ਸਿਨੇਮਾਈ ਰੁਪਾਂਤਰਨ ਨੂੰ ਅਜਿਹਾ ਪੇਸ਼ ਕਰਦਾ ਹੈ।ਨਾਵਲ ‘ਚ ਜਿਸ ਨਜ਼ਰੀਏ ਨੂੰ ਸ਼ੁਰੂ ‘ਚ ਬਿਆਨਿਆ ਗਿਆ ਹੈ,ਉਸ ਬਾਰੇ ਗੁਰਵਿੰਦਰ ਬਿਲਕੁਲ ਕਾਵਿਕ ਹੈ।ਕਹਾਣੀ ਨੂੰ ਕਹਿਣਾ ਹੀ ਸਿਨੇਮਾ ਦਾ ਪਹਿਲਾ ਅਧਾਰ ਹੋ ਸਕਦਾ ਹੈ ਪਰ ਕਹਾਣੀ ‘ਚ ਕੀ ਹੈ ਇਸ ਨੂੰ ਉਭਾਰਨਾਂ ਵੀ ਨਿਰਦੇਸ਼ਕ ਦਾ ਇੱਕ ਹਿੱਸਾ ਹੋ ਸਕਦਾ ਹੈ।ਅਜਿਹੀਆਂ ਉਨੀ ਇੱਕੀ ਗੱਲਾਂ ‘ਚ ਇਹ ਜ਼ਰੂਰ ਹੈ ਕਿ ਫ਼ਿਲਮ ਦੀ ਆਤਮਾ ‘ਤੇ ਸ਼ੱਕ ਨਹੀਂ ਕੀਤਾ ਸਕਦਾ।ਅਖੀਰ ‘ਚ ਗੁਰਵਿੰਦਰ ਨੂੰ ਇਸ ਲਈ ਵਧਾਈ ਅਤੇ ਇਹ ਫ਼ਿਲਮ ਵੇਖਦੇ ਹੋਏ ਮੈਨੂੰ ਆਪਣੀ ਲਿਖੀ ਇੱਕ ਕਵਿਤਾ ਜ਼ਰੂਰ ਯਾਦ ਆਈ।

ਰੌਸ਼ਨ ਵਜੂਦ

ਆਖ਼ਰ ਮੈਨੂੰ ਸਮਝ ਆਈ,
ਕਿ ਵਜੂਦ ਕੀ ਹੈ।
ਸਦੀਆਂ ਤੋਂ ਦੱਬਿਆ ਹਿੱਕ ‘ਚ
ਬਾਰੂਦ ਕੀ ਹੈ।

ਇਸ ਰੂਹ ਦਾ ਹਰ ਤਿਣਕਾ,
ਗ਼ੁਲਾਮ ਸੀ ਜੋ…
ਅਜ਼ਾਦ ਕਰ ਬੈਠਾ ਹਾਂ,
ਹਰ ਖ਼ਿਆਲ ਹੁਣ।
ਪਹੁੰਚੀ ਹੈ ਪਰਵਾਜ਼,
ਵਿਹੜੇ ਦੀ ਡਿਊੜੀ,
ਪਰਛਾਂਵੇ ਨਹੀਂ ਖੱੜ੍ਹਦੇ,
ਬਣਕੇ ਸਵਾਲ ਹੁਣ।

ਸਰਪ੍ਰਸਤੀ ਦਾ ਮੁੱਦਾ,
ਜੋ ਜ਼ੁਬਾਨ ‘ਤੇ ਸੀ।
ਤ੍ਰਿਸਕਾਰ ਦੇ ਜੋ ਤੀਰ,
ਕਮਾਨ ‘ਤੇ ਸੀ।
ਸਭ ਮਿਟਾ ਦਿੱਤੇ ਮੈਂ ਜਦੋਂ,
ਲਹੂ ਸਿੰਝ ਕੇ,
ਖੁਸ਼ੀ ਹੋਈ ਜਦੋਂ ਲਗਿਆ ਪਤਾ,
ਮੈਂ ਵੀ ਜਹਾਨ ‘ਤੇ ਸੀ।

ਆਖਰ ਜਾਤਾਂ ‘ਚ ਵੰਡਿਆ
ਇਹ ਸ਼ਹਿਰ ਕਿਉਂ ਹੈ?
ਹੱਡ ਮਾਸ ਦਾ ਹੂ ਬੂ ਹੂ,
ਫਿਰ ਕਹਿਰ ਕਿਉਂ ਹੈ?
ਮੰਜ਼ਿਲਾ ਦੇ ਰਾਹ ਜੇ,
ਧੁਰ ਮਿਲਦੇ ਨੇ ਕਿਤੇ,
ਫਿਰ ਤੇਰੇ ਤੇਵਰਾਂ ‘ਚ,
ਜ਼ਹਿਰ ਕਿਉਂ ਹੈ?

ਪਾਉਂਦੇ ਹੋ ਜੋ ਵੰਡੀਆਂ,
ਤਾਂ ਸੂਝ ਕੀ ਹੈ?
ਇੱਕ ਹੋ ਜਾਤ ਮਾਨਸ ਕੀ,
ਤਾਂ ਦੂਜ ਕੀ ਹੈ?

ਵਰਤਮਾਨ ਸਰਕਾਰ ਨੂੰ ਸਿੱਧੇ ਵਿਦੇਸ਼ ਨਿਵੇਸ਼ ਤੋਂ ਵੱਡੀਆਂ ਆਸਾਂ -ਅਕੇਸ਼ ਕੁਮਾਰ
ਡੋਪਟੈਸਟ ਦੇ ਬਹਾਨੇ ਹੇਠ ਬੋਰੁਜ਼ਗਾਰਾਂ ਦਾ ਸ਼ੋਸ਼ਣ -ਮਹਿੰਦਰ ਰਾਮ ਫੁਗਲਾਣਾ
ਇੰਟਰਨੈੱਟ ਦੇ ਦੌਰ ਵਿੱਚ ਰੇਡੀਓ ਦੀ ਸਰਦਾਰੀ -ਡਾ. ਭੁਪਿੰਦਰ ਸਿੰਘ ਬਤਰਾ
ਹਰ ਇਨਕਲਾਬ ਦੀ ਸ਼ੁਰੂਆਤ ‘ਸੁਪਨੇ’ ਤੋਂ ਹੀ ਹੁੰਦੀ ਹੈ ! – ਸਤਨਾਮ ਸਿੰਘ ਬੱਬਰ ਜਰਮਨੀ
ਗ਼ਰੀਬੀ ਘਟਾਉਣ ਦੀ ਕਵਾਇਦ : ਇੱਕ ਕੋਝਾ ਮਜ਼ਾਕ – ਸੀਤਾਰਾਮ ਯੇਚੁਰੀ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਅਸੀਂ ਨਾਨਕ ਦੇ ਕੀ ਲੱਗਦੇ ਹਾਂ -ਜਸਵੰਤ ਜ਼ਫ਼ਰ

ckitadmin
ckitadmin
November 28, 2012
ਪੁਸਤਕ: ਕੰਢੀ ਦੀ ਸੱਭਿਆਚਾਰਕ ਵਿਰਾਸਤ
ਮੇਰੇ ਪਿੰਡ ਦੀ ਸੰਪਰਕ ਸੜਕ ਬਣੀ ਲੋਕਾਂ ਦੇ ਜੀਅ ਦਾ ਜੰਜਾਲ- ਹਰਜਿੰਦਰ ਸਿੰਘ ਗੁਲਪੁਰ
ਅਮਰੀਕਾ ਵੱਲੋਂ ਵੱਡੀ ਪੱਧਰ ’ਤੇ ਕੀਤੀ ਜਾਸੂਸੀ ਦੇ ਅਰਥ – ਜੇਮਜ਼ ਪੀਟਰਜ਼
ਪਿਆਰ ਤੇ ਕ੍ਰਾਂਤੀ ਦਾ ਕਵੀ : ਪ੍ਰੋ ਮੋਹਨ ਸਿੰਘ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?