By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਵੇਖੀ ਸੁਣੀ – ਰਵੇਲ ਸਿੰਘ ਇਟਲੀ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਿਬੰਧ essay > ਵੇਖੀ ਸੁਣੀ – ਰਵੇਲ ਸਿੰਘ ਇਟਲੀ
ਨਿਬੰਧ essay

ਵੇਖੀ ਸੁਣੀ – ਰਵੇਲ ਸਿੰਘ ਇਟਲੀ

ckitadmin
Last updated: October 23, 2025 11:50 am
ckitadmin
Published: October 23, 2016
Share
SHARE
ਲਿਖਤ ਨੂੰ ਇੱਥੇ ਸੁਣੋ

ਇਹ ਗੱਲ ਲਗਭਗ ਸਾਲ 1962 ਦੀ ਹੈ, ਜਦੋਂ ਮੈਂ ਮਹਿਕਮਾ ਨਹਿਰ ਵਿੱਚ ਤਹਿਸੀਲ ਅਜਨਾਲੇ ਵਿੱਚ ਨੌਕਰੀ ਕਰਦਾ ਸਾਂ । ਮੈਨੂੰ ਜ਼ਮੀਨਾਂ ਦੇ ਨਕਸ਼ੇ ਵਗੈਰਾ ਬਨਾਉਣ ਲਈ ਪਿੰਡਾਂ ਵਿੱਚ ਜਾਣਾ ਪੈਂਦਾ ਸੀ ਤੇ ਕਈ ਵਾਰ ਬਾਹਰ ਵੀ ਰਾਤ ਬਰਾਤੇ ਕਿਤੇ ਠਹਿਰਣਾ ਪੈਂਦਾ ਸੀ ।

ਇੱਥੋਂ ਦੇ ਇੱਕ ਪਿੰਡ ਸੰਗਤ ਪੁਰਾ ਦੇ ਪਿੰਡ ਦੇ ਬਾਹਰ ਵਾਰ ਚੇਤਨ ਦਾਸ ਨਾਂ ਦੇ ਉਦਾਸੀ ਮਹਾਤਮਾ ਦੇ ਆਸ਼ਰਮ ਵਿੱਚ ਵੀ ਕਦੇ ਕਦੇ ਜਾਣ ਦਾ ਮੌਕਾ ਵੀ ਮਿਲਦਾ ਰਹਿੰਦਾ ਸੀ, ਕਿਉਂਕਿ ਇੱਸ ਆਸ਼ਰਮ ਦੀ ਕੁਝ ਜ਼ਮੀਨ ਨੂੰ ਵੀ ਨਹਿਰ ਦਾ ਪਾਣੀ ਲਗਦਾ ਸੀ। ਮਹਾਤਮਾ ਜੀ ਬੜੇ ਹੀ ਠੰਡੇ ਮਿੱਠੇ ਸੁਭਾਉੇ ਵਾਲੇ ਸਨ । ਕਾਲੇ ਕਪੜੇ ਪਹਿਣਦੇ ਸਨ। ਉੱਚੇ ਲੰਮੇ ਕੱਦ ਕਾਠ ਵਾਲੇ ,ਸਿਰ ਤੇ ਜਟਾ ਜੂਟ ਜੜਾਂਵਾਂ ਦਾ ਜੂੜਾ ,ਕੰਨਾਂ ਵਿੱਚ ਮੁੰਦਰਾਂ , ਲੰਮਾ ਭਰਵਾਂ ਦਾਹੜਾ , ਬਹੁਤੀ ਹਿੰਦੀ ਪਰ ਥੋੜ੍ਹੀ ਥੋੜ੍ਹੀ ਪੰਜਾਬੀ ਵੀ ਬੋਲ ਲੈਂਦੇ ਸਨ। ਭਜਨ ਬੰਦਗੀ ਦੇ ਨਾਲ ਨਾਲ ਉਹ ਦੇਸੀ ਦਵਾ-ਦਾਰੂ ਵੀ ਕਰਦੇ ਸਨ।ਦੂਰੋਂ ਦੂਰੋਂ ਲੋਕ ਉਨ੍ਹਾਂ ਪਾਸ ਆਉਂਦੇ ਸਨ ।

 

 

ਇੱਕ ਲੰਮੀ ਜਿਹੀ ਸਰਾਂ ਵਰਗਾ ਦੋ ਮੰਜ਼ਲਾ ਇਹ ਆਸ਼ਰਮ , ਜਿੱਸ ਵਿੱਚ ਲੋੜ ਅਨੁਸਾਰ ਕੁਝ ਕਮਰੇ ਬਨੇ ਹੋਏ ਸਨ ਅਤੇ ਨਾਲ ਹੀ ਇੱਕ ਹਰਟੀ , ਇੱਕੋ ਬਲਦ ਨਾਲ ਚਾਲਣ ਵਾਲੀ ਵੀ ਇੱਸ ਆਸ਼ਰਮ ਵਿੱਚ ਲੱਗੀ ਹੋਈ ਸੀ । ਉਨ੍ਹਾਂ ਪਾਸ ਆਉਣ ਜਾਣ ਕਰਕੇ ਉਹ ਮੇਰੇ ਕਾਫੀ ਜਾਣੂ ਹੋ ਗਏ ਸਨ । ਕਈ ਵਾਰ ਕੁਝ ਗੱਲਾਂ ਬਾਤਾਂ ਵੀ ਕੁਝ ਵਿਹਲੇ ਵੇਲੇ ਮੇਰੇ ਨਾਲ ਕਰ ਲੈਂਦੇ ਸਨ ।

ਇੱਸ ਡੇਰੇ ਵਿੱਚ ਆਉਣ ਜਾਣ ਵਾਲੇ ਸੇਵਕਾਂ ਦੇ ਇਲਾਵਾ ਕਈ ਹੋਰ ਵੀ ਪੱਕੇ ਸੇਵਾਦਾਰ ਸਨ ,ਜੋ ਆਸ਼ਰਮ ਵਿੱਚ ਦਵਾਈਆਂ ਆਦਿ ਬਣਾਉਣ ਵਿੱਚ ਉਨ੍ਹਾਂ ਦੀ ਸਹਇਤਾ ਕਰਦੇ ਸਨ ।ਕਈ ਤਾਂ ਦਵਾ ਬਨਾਉਣ ਵਿੱਚ ਚੰਗੇ ਜਾਣਕਾਰ ਵੀ ਹੋ ਗਏ ਸਨ ,ਪਰ ਉਹ ਆਪਣਾ ਕੰਮ ਕਰਕੇ ਰਾਤ ਨੂੰ ਆਪੋ ਆਪਣੇ ਘਰੀਂ ਘਰੀਂ ਪਰਤ ਜਾਂਦੇ ਸਨ ,ਪਰ ਗੁਰਸ਼ਰਨ ਨਾਂ ਦਾ ਇੱਕ 18 ਕੁ ਸਾਲ ਦਾ ਨੌਜਵਾਨ ਉਨ੍ਹਾਂ ਕੋਲ ਪੱਕਾ ਹੀ ਰਹਿੰਦਾ ਸੀ । ਇੱਕ ਦਿਨ ਮੈਂ ਜਦ ਗੱਲਾਂ ਬਾਤਾਂ ਕਰਦੇ ਉਨ੍ਹਾਂ ਨੂੰ ਪੁਛਿਆ ਕਿ ਕੋਈ ਹੋਰ ਸੇਵਾ ਦਾਰ ਆਪ ਦੇ ਰਾਤ ਨੂੰ ਕਿਉਂ ਨਹੀਂ ਠਹਿਰਦਾ ਉਹ ਕਹਿਣ ਲੱਗੇ , ਉਹ ਤੇ ਠਹਿਰਦੇ ਹਨ ,ਪਰ ਅਸੀਂ ਹੀ ਉੱਨ੍ਹਾਂ ਨੂੰ ਆਪ ਹੀ ਰਾਤ ਇੱਥੇ ਠਹਿਰਣ ਨਹੀਂ ਦਿੰਦੇ। ਜਦ ਕਾਰਨ ਪੁੱਛਿਆ ਤਾ ਕਹਿਣ ਲੱਗੇ ਬਹੁਤੇ ਥੋੜ੍ਹੀ ਜਿਨੀ ਜਾਣ ਕਾਰੀ ਹੋਣ ਤੇ ਹੀ ਇਹ ਆਪਣੇ ਆਪ ਨੂੰ ਵੱਡਾ ਵੈਦ ਸਮਝਣ ਲੱਗ ਪੈਂਦੇ ਹਨ ,ਦੁਆ ਦਾਰੂ ਤੇ ਕਿਤੇ ਰਿਹਾ ਡੇਰੇ ਦੀ ਗੱਦੀ ਵੀ ਸੰਭਾਲਣ ਤੋਂ ਵੀ ਘੱਟ ਨਹੀਂ ਕਰਦੇ ,ਇੱਕ ਵਾਰੀ ਇੱਕ ਨੇ ਤਾਂ ਦੁਆਈ ਲਈ ਵਰਤਿਆ ਜਾਣ ਵਾਲਾ ਕੱਚਾ ਸੰਖੀਆ ਮੈਨੂੰ ਰਾਤ ਦੇ ਖਾਣੇ ਵਿੱਚ ਦਿੱਤਾ ਬਚਾਅ ਤਾਂ ਹੋ ਗਿਆ ,ਪਰ ਉਸ ਤੋਂ ਬਾਅਦ ਹੁਣ ਸਿਵਾਏ ਗੁਰਸ਼ਰਨ ਦੇ ਕਿਸੇ ਹੋਰ ਨੂੰ ਰਾਤ ਇੱਥੇ ਨਹੀਂ ਰਹਿਣ ਦਿੱਤਾ ਜਾਂਦਾ ।

ਇੱਕ ਰਾਤ ਇੱਸ ਆਸ਼ਰਮ ਵਿੱਚ ਮੈਨੂੰ ਰਾਤ ਰਹਿਣ ਦਾ ਮੌਕਾ ਮਿਲਿਆ। ਅੱਜ ਗੁਰਸ਼ਰਨ ਡੇਰੇ ਵਿੱਚ ਨਹੀਂ ਸੀ ,ਮੇਰੇ ਪੁੱਛਣ ਤੇ ਕਹਿਣ ਲੱਗੇ ਸ਼ਹਿਰ ਗਿਆ ਹੈ। ਉਹ ਕਹਿ ਗਿਆ ਸੀ ਮੈਂ ਅੱਜ ਜ਼ਰਾ ਦੇਰ ਨਾਲ ਆਉਣਾ ਹੈ । ਮੈਂ ਪੁੱਛਿਆ ਕਿ ਕੀ ਇਹ ਗੁਰਸ਼ਰਨ ਵੀ ਤੁਹੁਾਡਾ ਚੇਲਾ ਹੈ। ਉਹ ਕਹਿਣ ਲੱਗੇ ਇਹ ਮੇਰਾ ਚੇਲਾ ਤਾਂ ਨਹੀਂ ਹੈ ,ਪਰ ਇੱਸ ਬੱਚੇ ਨਾਲ ਮੇਰਾ ਕੋਈ ਖਾਸ ਸੰਬੰਧ ਹੈ। ਜੇ ਤੁਸੀਂ ਪੁੱਛ ਹੀ ਬੈਠੇ ਹਾਂ ਇੱਸ ਦੇ ਸਬੰਧ ਬਾਰੇ ਵੀ ਅਸੀਂ ਆਪਣੇ ਨਾਲ ਬੀਤੀ ਕੋਈ ਘਟਣਾ ਦਾ ਵਿਸਥਾਰ ਕਰ ਹੀ ਦਈਏ। ਕਹਿਣ ਲੱਗੇ ਅਸੀਂ ਸਾਧੂ ਲੋਕਾਂ ਨੇ ਬੇਸ਼ੱਕ ਸੰਸਾਰ ਤਿਆਗ ਤਾਂ ਦਿੱਤਾ ਹੈ ਪਰ ਫਿਰ ਵੀ ਕਿਸੇ ਚੰਗੀ ਸੰਗਤ ਵਾਲੇ ਸਾਥੀ ਨਾਲ ਕੀਤੇ ਹੋਏ ਬਚਨ ਸਾਨੂੰ ਵੀ ਨਿਭਾਉਣੇ ਹੀ ਪੈਂਦੇ ਹੀ ਹਨ।

ਕਹਿਣ ਲੱਗੇ ਕਿ ਕਿਸੇ ਵੇਲੇ ,ਦੇਸ਼ ਦੀ ਵੰਡ ਤੋਂ ਪਹਿਲਾਂ , ਸਿਆਲ ਕੋਟ ਵਿੱਚ ਅਸੀਂ ਦੋ ਸਾਧੂ ਇੱਕ ਅਸਥਾਨ ਤੇ ਧੂਣੀਆਂ ਤਪਦੇ ਹੁੰਦੇ ਸਾਂ ਅਤੇ ਕਾਫੀ ਸਮਾਂ ਇਕੱਠੇ ਹੀ ਓਥੇ ਰਹੇ , ਸਾਡੇ ਵਿਚਾਰਾਂ ਸਦਕਾ ਇਹ ਪ੍ਰੇਮ ਪਿਆਰ ਮਿੱਤਰਤਾ ਵਿੱਚ ਬਦਲ ਗਿਆ, ਇੱਕ ਦਿਨ ਮੇਰਾ ਉਹ ਸਾਥੀ ਸਾਧੂ ਕਹਿਣ ਲੱਗਾ ਕਿ ਮਿੱਤ੍ਰ ਪਿਆਰੇ ,ਹੁਣ ਮੈਂ ਤਾਂ ਕਿਤੇ ਹੋਰ ਪਾਸੇ ਯਾਤ੍ਰਾ ਤੇ ਚਲੇ ਜਾਣਾ ਹੈ ,ਪਰ ਪਤਾ ਨਹੀਂ ਕਿਉਂ ਤੇਰੇ ਕੋਲੋਂ ਜਾਣ ਨੂੰ ਮਨ ਨਹੀਂ ਕਰਦਾ। ਮੈਂ ਕਿਹਾ ਹਾਲਤ ਤਾਂ ਮੇਰੀ ਵੀ ਇਹੋ ਜਿਹੀ ਹੈ , ਕਹਿਣ ਲੱਗਾ ਕਿ ਸਾਰਾ ਘਰ ਬਾਰ ਛੱਡ ਕਿ ਇਨਾ ਮਹਿਸੂਸ ਨਹੀਂ ਹੋਇਆ ਜਿੰਨਾ ਅੱਜ ਤੇਰੇ ਕੋਲੋਂ ਵਿੱਛੜ ਕੇ ਹੋ ਰਿਹਾ ਹੈ ,ਮੇਰੇ ਨਾਲ ਇੱਕ ਬਚਨ ਕਰ ਕਿ ਸਾਡੇ ਦੋਹਾਂ ਵਿੱਚੋਂ ਜਿਹੜਾ ਪਹਿਲਾਂ ਇੱਸ ਸੰਸਾਰ ਤੋਂ ਜਾਵੇ , ਦੂਜਾ ਉਸ ਦੀ ਚਿਖਾ ਨੂੰ ਆਪ ਆਕੇ ਲਾਂਬੂ ਲਾਵੇ ।

ਮੈਂ ਕਿਹਾ ਠੀਕ ਹੈ ਮਿੱਤਰ ਜੇ ਭਗਵਾਨ ਦੀ ਇਹ ਇੱਛਾ ਹੋਈ ਤਾਂ ਇਸ ਤਰ੍ਹਾਂ ਕਰਨ ਵਿੱਚ ਮੈਂ ਪੂਰਾ ਯਤਨ ਕਰਾਂਗਾ , ਉਸ ਨੇ ਨਿਸ਼ਾਨੀ ਵਜੋਂ ਇੱਕ ਬੜੀ ਸੁੰਦਰ ਬਗਲੀ ,ਜਿਸ ਵਿੱਚ ਸਾਧੂ ਲੋਕ ਆਪਣਾ ਕੁਝ ਜ਼ਰੂਰੀ ਚੀਜ਼ਾਂ ਵਸਤੁਆਂ ਰੱਖਦੇ ਹਨ ,ਮੈਨੂੰ ਦਿੱਤੀ ਅਤੇ ਮੈਂ ਵੀ ਉਸ ਨੂੰ ਨਿਸ਼ਾਨੀ ਵਜੋਂ ਇੱਕ ਕਾਲੇ ਰੰਗ ਦੀ ਭੂਰੀ ਦਿੱਤੀ ।ਬੜੇ ਪਿਆਰ ਨਾਲ ਉਹ ਮੈਥੋਂ ਵਿਛੜ ਗਿਆ ।ਕੁਝ ਹੀ ਸਮੇਂ ਬਾਅਦ ਪਾਕਿਸਤਾਨ ਬਨਣ ਕਰਕੇ ਇੱਸ ਆਸ਼ਰਮ ਵਾਲੀ ਜ਼ਮੀਨ ਦੀ ਆਲ਼ਾਟ ਮੈਂਟ ਇੱਸ ਪਿੰਡ ਵਿੱਚ ਹੋ ਗਈ ਤੇ ਅਸੀਂ ਇੱਸ ਅਸਥਾਨ ਡੇਰਾ ਲਾ ਲਿਆ ਹੌਲੀ ਹੌਲੀ ਦੂਰ ਦੁਰਾਡਿਓਂ ਸ਼ਰਧਾਲੂ ਤੇ ਹੋਰ ਰੋਗੀ ਇਲਾਜ ਲਈ ਇੱਸ ਡੇਰੇ ਦੀ ਚਰਚਾ ਸੁਣ ਕੇ ਆਉਣ ਜਾਣ ਲੱਗ ਪਏ ।

ਇੱਕ ਵਾਰ ਹਰਟੀ ਖਰਾਬ ਹੋ ਗਈ ਅਸੀਂ ਇੱਸ ਨੂੰ ਠੀਕ ਕਰਾਉਣ ਲਈ ਕਿਸੇ ਮਿਸਤ੍ਰੀ ਦੀ ਭਾਲ ਵਿੱਚ ਸਾਂ ।ਇੱਕ ਦਿਨ ਕਿਸੇ ਪਿੰਡ ਤੋਂ ਆਏ ਇੱਕ ਪ੍ਰੇਮੀ ਨੇ ਕਿਹਾ ਕਿ ਸਾਡੇ ਪਿੰਡ ਇੱਕ ਬੜਾ ਸਿਆਣਾ ਮਿਸਤ੍ਰੀ ਹੈ , ਉਸ ਨੂੰ ਅਗਲੀ ਵਾਰ ਅਸੀਂ ਨਾਲ ਲਿਆ ਕੇ ਹਰਟੀ ਠੀਕ ਕਰਵਾ ਦਿਆਂਗੇ ।

ਕੁਝ ਦਿਨਾਂ ਬਾਅਦ ਉਨ੍ਹਾਂ ਨਾਲ ਇੱਕ ਮਿਸਤ੍ਰੀ ਆਇਆ ਤੇ ਹਰਟੀ ਠੀਕ ਕਰਨ ਲੱਗ ਪਿਆ ਪਰ ਉਹ ਕੰਮ ਕਰਦਾ ਕਰਦਾ ,ਮੇਰੇ ਮੂੰਹ ਵੱਲ ਕਈ ਵਾਰ ਬਿਟ ਬਿਟ ਵੇਖੀ ਜਾਵੇ ,ਮੈਂ ਇਹ ਵੇਖ ਕੇ ਨਾ ਰਹਿ ਸਕਿਆ ਤੇ ਅਖੀਰ ਉਸ ਨੂੰ ਪੁੱਛ ਹੀ ਬੈਠਾ ਕਿ ਅਸੀਂ ਸਵੇਰ ਤੋਂ ਵੇਖ ਰਹੇ ਹਾਂ ਤੂੰ ਘੜੀ ਘੜੀ ਸਾਡੇ ਵੱਲ ਕਿਉਂ ਵੇਖੀਂ ਜਾ ਰਿਹਾ ਹੈਂ ।ਉਹ ਕਹਿਣ ਲੱਗਾ ਕਿ ਬਾਬਾ ਜੀ ਪਤਾ ਨਹੀ ਇਵੇਂ ਲਾਗਦਾ ਹੈ ਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕਿਤੇ ਵੇਖਿਆ ਹੈ ,ਅਸਾਂ ਕਿਹਾ ਕਿ ਅਸੀਂ ਤਾਂ ਇੱਸ ਡੇਰੇ ਤੋਂ ਬਾਹਰ ਕਦੀ ਘਟ ਹੀ ਜਦੇ ਹਾਂ , ਸਾਨੂੰ ਤੂੰ ਕਿੱਥੇ ਵੇਖਣਾ ਹੈ , ਅਸੀਂ ਉਸ ਨੂੰ ਉਸ ਦਾ ਨਾਂ ਪੁੱਛਿਆ ਤਾਂ ਕਹਿਣ ਲੱਗਾ ਮੇਰਾ ਨਾਂ ਸਵਰਨ ਦਾਸ ਹੈ ,ਮੇਰੀ ਆਵਾਜ਼ ਪਛਾਣ ਕੇ ਉਹ ਹੱਥਲਾ ਕੰਮ ਵਿੱਚੇ ਛੱਡ ਕੇ ਮੇਰੇ ਕੋਲ ਆ ਕੇ ਕਹਿਣ ਲੱਗਾ , ਤੁਸੀਂ ਤਾਂ ਮੈਨੂੰ ਪਛਾਣਿਆਂ ਨਹੀਂ ਪਰ ਮੈਂ ਤਾਂ ਤੁਹਾਨੂੰ ਤੁਹਾਡੀ ਆਵਾਜ਼ ਤੋਂ ਹੀ ਪਛਾਣ ਲਿਆ ਹੈ ।

ਮੈਂ ਉਸ ਨੂੰ ਪਛਾਣ ਕੇ ਜਦ ਪੁੱਛਿਆ ਕਿ ਯਾਰ ਤੂੰ ਸਾਧ ਹੋ ਕੇ ਫਿਰ ਇੱਸ ਗ੍ਰਸਿਤੀ ਦੇ ਇਸ ਚੱਕਰ ਵਿੱਚ ਕਿਵੇਂ ਫੱਸ ਗਿਆ ,ਕਹਿਣ ਲੱਗਾ ਕੀ ਦੱਸਾਂ ਮੈਂ ਜਦੋਂ ਤੌਂ ਘਰ ਛੱਡਿਆ , ਘਰ ਦੇ ਮੈਨੂੰ ਉਦੋਂ ਤੋਂ ਹੀ ਭਾਲ ਰਹੇ ਸਨ ,ਮਾਪਿਆਂ ਦਾ ਇਕਲੋਤਾ ਪੁੱਤ੍ਰ ਸਾਂ ,ਇੱਕ ਦਿਨ ਬਾਪੂ ਨੇ ਕਿਤੇ ਮੈਨੂੰ ਵੇਖ ਕੇ ਪਛਾਣ ਲਿਆ ਤੇ ਘਰ ਲੈ ਆਇਆ ਤੇ ਕਹਿਣ ਲੱਗਾ , ਹੁਣ ਬਾਹਰ ਕਿਤੇ ਨਹੀਂ ਜਾਣ ਦੇਣਾ ,ਤੇਰੇ ਬਿਨਾਂ ਸਾਡਾ ਹਰੋ ਹੈ ਹੀ ਕੌਣ ,ਘਰ ਲਿਆ ਕੇ ਮੁੜ ਇੱਸ ਘਰ ਗ੍ਰਹਿਸਥੀ ਦੇ ਜੰਜਾਲ ਵਿੱਚ ਬੁਰੀ ਤਰ੍ਹਾਂ ਜਕੜ ਦਿੱਤਾ , ਬਾਪੂ ਤਰਖਾਣਾ ਕੰਮ ਕਰਦਾ ਸੀ , ਉਨ੍ਹਾਂ ਦੇ ਬਾਅਦ ਉਹੀ ਪਿੰਡ ਦੀ ਸੇਪ ਦਾ ਕੰਮ ਮੇਰੇ ਪੱਲੇ ਪੈ ਗਿਆ ।

ਖੈਰ ਕੰਮ ਮੁਕਾ ਕੇ ਡੇਰੇ ਆਏ ਤੇ ਉਸ ਨੂੰ ਉਸ ਦੀ ਨਿਸ਼ਾਨੀ ਵਜੋਂ ਦਿੱਤੀ ਸਾਮ੍ਹਣੇ ਟੰਗੀ ਹੋਈ ਬਗਲੀ ਵਿਖਾਈ ,ਉਹ ਵੇਖ ਕੇ ਬੜਾ ਖੁਸ਼ ਹੋਇਆ ,ਇਸੇ ਤਰ੍ਹਾਂ ਹੀ ਉਸਦਾ ਆਉਣਾ ਜਾਣਾ ਇੱਥੇ ਹੋ ਗਿਆ ।ਇੱਕ ਦਿਨ ਮੈਨੂੰ ਬੜੀ ਖਿੱਚ ਕਰਕੇ ਘਰ ਲੈ ਗਿਆ ,ਘਰ ਦੀ ਮਾੜੀ ਹਾਲਤ ਵੇਖ ਕੇ ਬੜਾ ਤਰਸ ਆਇਆ ।ਮੇਰੇ ਵਾਲੀ ਭੂਰੀ ਵੀ ਜੋ ਉਸ ਨੇ ਮਿਤਰਤਾ ਦੀ ਨਿਸ਼ਾਨੀ ਸਮਝ ਕੇ ਸੰਭਾਲੀ ਰੱਖੀ ਸੀ ,ਮੈਨੂੰ ਵਿਖਾਲੀ ਤੇ ਦੋਹਾਂ ਨੂੰ ਪਿਛਲੇ ਬਿਤਾਏ ਦਿਨ ਯਾਦ ਆਏ ਉਹ ਅੱਥਰੂ ਵਹਾਉਂਦਾ ਹਇਆ ਮੇਰੇ ਗਲ ਲੱਗ ਕੇ ਰੋਣ ਲੱਗ ਪਿਆ ।ਮੈਂ ਦਿਲਾਸਾ ਦਿੱਤਾ ,ਤੇ ਫਿਰ ਉਹ ਕਦੇ ਕਦਾਈਂ ਇੱਥੇ ਆਉਂਦਾ ਜਾਂਦਾ ਰਹਿੰਦਾ ।

ਜਦ ਵੀ ਉਸਨੇ ਡੇਰੇ ਆਉਣਾ ,ਤਾਂ ਕੁਝ ਨਾ ਕੁਝ ਉਸ ਨੂੰ ਸਹਾਇਤਾ ਵਜੋਂ ਜ਼ਰੂਰ ਦੇਣਾ . ਇਸੇ ਤਰ੍ਹਾਂ ਸਮਾਂ ਗੁਜ਼ਰਦਾ ਗਿਆ , ਇੱਕ ਦਿਨ ਸਵਰਨ ਦਾ ਸੁਨੇਹਾ ਕਿ ਬਾਬਾ ਜੀ ਨੂੰ ਕਹਿਣਾ ਕਿ ਮੈਂ ਬਹੁਤ ਬੀਮਾਰ ਹਾਂ ਉਸ ਨੂੰ ਘਰ ਆਕੇ ਕੇ ਮਿਲ ਜਾਣ ,ਅਸੀਂ ਘਰ ਗਏ .ਉਹ ਕਹਿਣ ਲੱਗਾ ਇਓਂ ਜਾਪਦਾ ਕਿ ਹੁਣ ਮੇਰਾ ਆਖਰੀ ਸਮਾਂ ਆ ਗਿਆ ਹੈ ਤੇ ਮੇਰਾ ਹੁਣ ਬਚਣਾ ਵੀ ਮੁਸ਼ਕਿਲ ਜਾਪਦਾ ਹੈ ,ਤੁਹਾਨੂੰ ਮੇਰੇ ਨਾਲ ਕੀਤੇ ਬਚਨ ਯਾਦ ਹਨ ਨਾ,ਹੁਣ ਆਪੇ ਹੀ ਪੂਰੇ ਕਰਿਓ ,ਨਾਲੇ ਇੱਕ ਹੋਰ ਨਿਸ਼ਾਨੀ ਵੀ ਜਾਂਦੀ ਵਾਰੀ ਮੈਂ ਤੁਹਾਨੂੰ ਦੇ ਚੱਲਿਆਂ ਹਾਂ ਇਹ ਵੀ ਸਾਂਭ ਕੇ ਰੱਖਣਾ। ਇਹ ਗੁਰਸ਼ਰਨ ਜੋ ਮੇਰੇ ਕੋਲ ਰਹਿ ਰਿਹਾ ਹੈ ਇੱਸ ਨੂੰ ਕੋਲ ਬੁਲਾ ਕੇ ਇੱਸ ਦੀ ਬਾਂਹ ਮੇਰੇ ਹੱਥ ਵਿੱਚ ਫੜਾ ਕੇ ਕਹਿਣ ਲੱਗਾ ਕਿ ਇਹ ਅੱਜ ਤੋਂ ਇਹ ਗੁਰਸ਼ਰਨ ਵੀ ਤੁਹਾਡਾ ਹੋਇਆ ਤੇ ਨਾਲੇ ਤੁਸੀਂ ਹੀ ਹੁਣ ਆਪਣਾ ਕੀਤਾ ਹੋਇਆ ਬਚਨ ਪੂਰਾ ਕਰਨ ਲਈ ਮੇਰੀ ਚਿਖਾ ਨੂੰ ਆਪ ਲਾਂਬੂ ਲਾ ਕੇ ਪੂਰਾ ਵੀ ਕਰਨਾ ਹੈ , ਤੇ ਵੇਖਦਿਆਂ ਵੇਖਦਿਆਂ ਹੀ ਮੇਰੇ ਇੱਸ ਪਿਆਰੇ ਮਿੱਤਰ ਦਾ ਭੌਰ ਸਰੀਰ ਚੋਂ ਉਡਾਰੀ ਮਾਰ ਗਿਆ ।

ਅਸੀਂ ਆਪਣੇ ਹੱਥੀਂ ਉਸਦੀ ਕਿਰਿਆ ਕਰਮ ਕਰਕੇ ਆ ਗਏ ਉਦੋਂ ਇੱਸ ਗੁਰਸ਼ਰਨ ਦੀ ਉਮਰ ਮਸਾਂ ਚਾਰ ਕੁ ਸਾਲ ਦੀ ਹੋਵੇ ਗੀ , ਅਸਾਂ ਕੁਝ ਦਿਨਾਂ ਪਿੱਛੋਂ ਡੇਰੇ ਤਾਂ ਲੈ ਆਂਦਾ ,ਪਰ ਅਜੇ ਬੱਚਾ ਸੀ ,ਰੋਇਆ ਕਰੇ ਤੇ ਆਖਿਆ ਕਰੇ ਕਿ ਮੈਂ ਮਾਂ ਕੋਲ ਜਾਣਾ ਹੈ , ਇੱਸ ਦੀ ਹਾਲਤ ਵੇਖ ਕੇ ਕਦੇ ਇੱਸ ਦੀ ਮਾਂ ਕੋਲ ਛੱਡ ਆਉਣਾ ਤੇ ਫਿਰ ਲੈ ਆਉਣਾ , ਪਰ ਮੈਂ ਇੱਸ ਨੂੰ ਸਾਧੂ ਬਨਾਕੇ ਇੱਸ ਡੇਰੇ ਦੀ ਗੱਦੀ ਦਾ ਅਗਲਾ ਵਾਰਸ ਵੀ ਬਨਾਉਣਾ ਨਹੀਂ ਚਾਹੁੰਦਾ ਸਾਂ ,ਇੱਸ ਲਈ ਇੱਸ ਨੂੰ ਇੱਸੇ ਪਿੰਡ ਦੇ ਸਕੂਲ ਵਿੱਚ ਪੜ੍ਹਨੇ ਪਾ ਦਿੱਤਾ ਤੇ ਦੱਸਵੀ ਤੱਕ ਪੜ੍ਹਾਇਆ ,ਤੇ ਚੰਗੇ ਨੰਬਰ ਲੈ ਕੇ ਪਾਸ ਵੀ ਹੋ ਗਿਆ , ਤੇ ਫਿਰ ਇੱਸ ਨੂੰ ਸਟੈਨੋ ਗ੍ਰਾਫਰੀ ਦੇ ਕੋਰਸ ਦਾ ਦਾਖਲਾ ਲੈ ਦਿੱਤਾ ਜੋ ਪੂਰਾ ਹੋਣ ਤੇ ਹੁਣ ਕਿਸੇ ਨੌਕਰੀ ਦੀ ਭਾਲ ਵਿੱਚ ਹੈ , ਪਰ ਵਿਹਲਾ ਰਹਿਣ ਦੀ ਬਜਾਏ ਕਿਸੇ ਥਾਂ ਤੇ ਹੁਣ ਕੰਮ ਵੀ ਕਰ ਰਿਹਾ ਹੈ । ਗੱਲਾਂ ਕਰਦੇ ਕਰਦੇ ਗੁਰਸ਼ਰਨ ਵੀ ਆ ਗਿਆ ਤੇ ਅੰਦਰ ਵੜਦਿਆਂ ਹੀ ਮਹਾਤਮਾ ਦੇ ਅੱਗੇ ਪ੍ਰਣਾਮ ਕਰਦੇ ਹੋਏ ਉਸ ਨੇ ਜਦ ਕਿਸੇ ਸਰਕਾਰੀ ਦਫਤਰ ਵਿੱਚ ਆਪਣੀ ਨੌਕਰੀ ਦਾ ਨਿਯੁਕਤੀ ਪੱਤ੍ਰ ਮਹਾਤਮਾਂ ਅੱਗੇ ਜਦ ਰੱਖਿਆ ਤਾਂ ਉਹ ਗੁਰਸ਼ਰਨ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਇੱਕ ਅਨੋਖੀ ਖੁਸ਼ੀ ਵਿੱਚ ਇਵੇਂ ਮਹਿਸੂਸ ਕਰ ਰਹੇ ਸਨ , ਜਿਵੇਂ ਉਨ੍ਹਾਂ ਦੇ ਆਪਣੇ ਉਸ ਪਿਆਰੇ ਮਿੱਤਰ ਦੀ ਸੱਚੀ ਮਿੱਤ੍ਰਤਾ ਦੇ ਕੀਤੇ ਹੋਏ ਬਚਨ ਅੱਜ ਪੂਰੇ ਹੋ ਗਏ ਹੋਣ ।

ਕੁਝ ਦਿਨਾਂ ਦੇ ਬਾਅਦ ਇੱਕ ਦਿਨ ਜਦ ਇੱਸ ਅਸਥਾਨ ਤੇ ਜਾਣ ਦਾ ਮੌਕਾ ਮਿਲਿਆ ਤਾਂ ਗੁਰਸ਼ਰਨ ਨੂੰ ਡੇਰੇ ਨਾ ਵੇਖੇ ਕੇ ਮਹਾਤਮਾਂ ਨੂੰ ਉਸ ਬਾਰੇ ਪੁੱਛਿਆ ਤਾਂ ਉਹ ਕਹਿਣ ਲੱਗੇ ਕਿ ਉਸ ਨੂੰ ਨੌਕਰੀ ਹੁਣ ਉਸ ਦੇ ਪਿੰਡ ਦੇ ਨੇੜੇ ਦੇ ਸ਼ਹਿਰ ਵਿੱਚ ਮਿਲ ਗਈ ਹੈ । ਅਸਾਂ ਉਸ ਨੂੰ ਵਾਪਿਸ ਉਸ ਦੇ ਘਰ ਆਪਣੇ ਪ੍ਰਿਵਾਰ ਵਿੱਚ ਭੇਜ ਦਿੱਤਾ ਹੈ । ਇੱਕ ਮਿੱਤ੍ਰ ਨਾਲ ਕੀਤੇ ਬਚਨਾਂ ਨੂੰ ਇੱਸ ਤਰ੍ਹਾ ਸਿਰੇ ਪਰਵਾਣ ਚੜ੍ਹਾਣ ਤੇ ਮੇਰਾ ਸਿਰ ਆਦਰ ਸਤਿਕਾਰ ਵਜੋਂ ਇੱਸ ਮਹਾਤਮਾ ਅੱਗੇ ਝੁੱਕ ਗਿਆ ।

ਸੰਪਰਕ: + 327 238 2827
ਦੂਜੇ ਪਾਸਿਉਂ– ਮਾਂ ਬਨਣ ਤੋਂ ਬਾਅਦ ਮੇਰਾ ਪਹਿਲਾ ਮਦਰਜ਼-ਡੇਅ – ਲਵੀਨ ਕੌਰ ਗਿੱਲ
…ਤਾਂ ਕਿ ਚੁੰਝ ਪਾਣੀ ਦੀ ਬੂੰਦ ਨੂੰ ਨਾ ਤਰਸੇ – ਰਵਿੰਦਰ ਸ਼ਰਮਾ
ਬਾਬੇ ਨਾਨਕ ਦਾ ਲੰਗਰ –ਕੇ.ਐੱਸ. ਦਾਰਾਪੁਰੀ
ਕਿਤਾਬਾਂ ਅਤੇ ਮਨੁੱਖ – ਪਵਨ ਕੁਮਾਰ ਪਵਨ
ਇਹੋ ਜਿਹਾ ਸੀ ਸਾਡਾ ਪਿਆਰਾ ਸਾਥੀ ਸਤਨਾਮ -ਬੂਟਾ ਸਿੰਘ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਕੌਮਾਂਤਰੀ ਨਰਸ ਦਿਵਸ -ਗੋਬਿੰਦਰ ਸਿੰਘ ਢੀਂਡਸਾ

ckitadmin
ckitadmin
May 23, 2020
ਭਾਜਪਾ ਦੇ ਹਨੂਮਾਨ ਤਿੰਨ ਦਲਿਤ ‘ਰਾਮ’
ਪੰਜਾਬੀ ਪੱਤਰਕਾਰੀ ਦਾ ਬਾਲ ਜਰਨੈਲ ਸੀ ਸਰਾਭਾ – ਰਣਦੀਪ ਸੰਗਤਪੁਰਾ
‘ਇਨਕਲਾਬੀ ਦਰਸ਼ਨ’ ’ਤੇ ਬਹਿਸ ਵਿੱਚ ਹਿੱਸਾ ਲੈਂਦਿਆਂ – ਬਲਕਰਨ ਮੋਗਾ
ਹੁਸ਼ਿਆਰਪੁਰ ਦੇ ਮੁੱਢਲੇ ਸਿਹਤ ਕੇਂਦਰ ਡਾਕਟਰਾਂ ਤੇ ਸਟਾਫ ਦੀ ਘਾਟ ਕਾਰਨ ਸਿਹਤ ਸਹੂਲਤਾਂ ਤੋਂ ਸੱਖਣੇ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?