By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਗਾਇਕੀ ਦਾ ਬਾਦਸ਼ਾਹ ਮੁੰਹਮਦ ਰਫ਼ੀ – ਗੁਰਮੀਤ ਰਾਣਾ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਿਬੰਧ essay > ਗਾਇਕੀ ਦਾ ਬਾਦਸ਼ਾਹ ਮੁੰਹਮਦ ਰਫ਼ੀ – ਗੁਰਮੀਤ ਰਾਣਾ
ਨਿਬੰਧ essay

ਗਾਇਕੀ ਦਾ ਬਾਦਸ਼ਾਹ ਮੁੰਹਮਦ ਰਫ਼ੀ – ਗੁਰਮੀਤ ਰਾਣਾ

ckitadmin
Last updated: October 23, 2025 9:43 am
ckitadmin
Published: July 22, 2016
Share
SHARE
ਲਿਖਤ ਨੂੰ ਇੱਥੇ ਸੁਣੋ

ਉਹ ਦਿਲਕਸ਼ ਰੇਸ਼ਮੀ ਤੇ ਮਖਮਲੀ ਅਵਾਜ਼ ਵਿੱਚ ਫਿਲਮ ਨੀਲ ਕਮਲ ਦਾ ਬਲਰਾਜ ਸਾਹਨੀ ਤੇ ਫਿਲਮਾਇਆ ਗੀਤ ਬਾਬੁਲ ਕੀ ਦੁਆਏਂ ਲੇਤੀ ਜਾਹ, ਜਾ ਤੁਝ ਕੋ ਸੁੱਖੀ ਸੰਸਾਰ ਮਿਲੇ .. ਨੇ ਹਰ ਫਿਲਮ ਦੇਖਣ ਵਾਲੇ ਦਰਸਕ ਦੀਆਂ ਜਿਸ ਗੀਤ ਨੇ ਅੱਖਾਂ ਨਮ ਕੀਤੀਆ ਉਹ ਅਵਾਜ਼ ਜਨਾਬ ਮੁਹਮੰਦ ਰਫ਼ੀ ਸਾਹਿਬ ਦੀ ਹੀ ਸੀ ।ਫਿਲਮ ਜਗਤ ਵਿਚ ਮੁਹਮੰਦ ਰਫ਼ੀ ਦੇ ਨਾਂ ਨਾਲ ਮਸ਼ਹੂਰ ਹੋਣ ਵਾਲੇ ਫੀਕੋ ਦੀ ਗਾਇਕੀ ਦਾ ਸਫਰ ਬਹੁਤ ਲਮੇਰਾ ਹੈ। ਸ਼ਾਇਦ ਰਫ਼ੀ ਸਾਹਿਬ ਦੇ ਆਪਣੇ ਗਾਏ ਗੀਤ ਖੁਦ ਦੇ ਵੀ ਯਾਦ ਨਾ ਹੋਣ ।ਪਿੰਡ ਕੋਟਲਾ ਸੁਲਤਾਨ ਸਿੰਘ ,ਜ਼ਿਲ੍ਹਾ ਅਮ੍ਰਿਤਸਰ ਦਾ ਇਹ ਬਾਲਕ ਪਿਤਾ ਹਾਜੀ ਅਲੀ ਮੁਹਮੰਦ ਦੇ ਘਰ 24 ਦਸੰਬਰ 1924 ਨੂੰ ਐਸੇ ਰੰਗ ਬਿਰੰਗੇ ਰੰਗ ਲੈ ਕੇ ਆਇਆ ਜਿਨ੍ਹਾਂ ਨੇ ਕੋਟਲਾ ਸੁਲਤਾਨ ਸਿੰਘ ਨੂੰ ਇਤਹਾਸਿਕ ਬਣਾ ਦਿੱਤਾ ।

ਨੈਸ਼ਨਲ ਫਿਲਮ ਐਵਾਰਡ ,ਫਿਲਮ ਫੈਅਰ ਐਵਾਰਡ ਅਤੇ ਪਦਮ ਸ੍ਰੀ ਜਿਹੇ ਸਨਮਾਨ ਪਾਉਣ ਵਾਲੇ ਫੀਕੋ ਨੇ 55 ਸਾਲ ਦੇ ਗਾਇਕੀ ਦੇ ਸਫਰ ਦੋਰਾਨ ਆਪਣੀ ਜ਼ਿੰਦਗੀ ਵਿਚ ਅਨੇਕਾ ਉਤਰਾ ਚੜ੍ਹਾ ਦੇਖੇ ਪਰ ਹਿਮਤ ਨਾ ਹਾਰੀ ,ਆਪਣੀ ਕਰੜੀ ਮਿਹਨਤ ਅਤੇ ਸਖਤ ਰਿਆਜ ਨਾਲ ਪੰਜਾਬੀ ਫਿਲਮ ਗੁਲਬਲੋਚ ਤੋਂ ਸੁਰੂ ਕੀਤਾ ਸਫਰ ਫਿਲ਼ਮ ਆਸ ਪਾਸ ਦੇ ਗੀਤ ਸਾਮ ਕਿੳਂ ਉਦਾਸ ਹੈ… ਤੇ ਆਕੇ ਰੁਕਿਆ,ਪਰ ਫਿਲਮ ਵਿਦੇਸ ਲਈ ਗਾਇਆ ਗੀਤ ਦਿਲ ਮੇਰਾ ਜਾ ਟਕਰਾਇਆ ..ਵੀ ਆਖਰੀ ਸਮੇਂ ਗਾਏ ਗੀਤਾਂ ਵਿਚੋਂ ਹੀ ਇਕ ਗੀਤ ਹੈ।

 

 

ਆਪਣੀ ਹਿੰਦੀ ਫਿਲਮ ਜੁਗਨੂੰ ਵਿਚ ਬੇਗਮ ਨੂਰਜਹਾਂ ਨਾਲ ਗਾਇਆ ਗੀਤ ਯਹਾਂ ਬਦਲਾ ਵਫਾ ਕਾ ਬੇਵਫਾਈ ਕੇ ਸਿਵਾ ਕਿਆ ਹੈ… ਅੱਜ ਵੀ ਲੋਕਾਂ ਦੇ ਦਿਲਾਂ ਦੀ ਧੜਕਨ ਹੈ ।ਆਪਣੇ ਸਮੇਂ ਦੇ ਮਸਹੂਰ ਸੰਗੀਤਕਾਰ ਨੋਸਾਦ ਜੀ ਤੋਂ ਗਾਇਕੀ ਉਹ ਗੂੜ ਰਹਸ ਸਿਖੇ ਜਿਨਾ ਨੂੰ ਰਫ਼ੀ ਸਾਹਿਬ ਨੇ ਹਰ ਗੀਤ ਗ਼ਜ਼ਲ ਕਵਾਲੀ ਵਿਚ ਬਾਖੁਬੀ ਨਿਭਾਇਆ ਜਿਵੇਂ ਨਾਚੇ ਮੰਨ ਮੋਰਾ,ਮੰਨ ਤੜਪਤ ਹਰੀ,ਮਧੁਵਨ ਮੇਂ ਰਾਧਿਕਾ ਨਾਚੇ,ਓ ਦੁਨੀਆ ਕੇ ਰਖਵਾਲੇ ,ਰੰਗ ਅੋਰ ਨੂਰ ਕੀ ਬਰਾਤ,ਛੂ ਲੇਨੇ ਦੋ ਨਾਜ਼ੁਕ,ਰਾਜ਼ ਕੋ ਰਾਜ਼ ਰਹਿਨੇ ਦੋ,ਪਰਦਾ ਹੈ ਪਰਦਾ ਆਦਿ।

ਹਿੰਦੀ ਸਿਨੇਮਾ ਵਿੱਚ ਜਿੱਥੇ ਰਫ਼ੀ ਸਾਹਿਬ ਨਾਲ ਸਮਸ਼ਾਦ ਬੇਗਮ ਜੀ ਨੇ ਆਖੋਂ ਹੀ ਆਖੋਂ ਮੇਂ ਇਸਾਰਾ ਹੋ ,ਮੁਬਾਰਕ ਬੇਗਮ ਜੀ ਨੇ ਮੁਝ ਕੋ ਆਪਣੇ ਗਲੇ ਲਗਾ ਲੋ ਐ ਮੇਰੇ ਹਮਰਾਹੀ ,ਸੁਲਖਸਣਾ ਪਡਿੰਤ ਜੀ ਨੇ ਅੱਜ ਕੱਲ ਤੇਰੇ ਮੇਰੇ ਪਿਆਰ ਕੇ ਚਰਚੇ ਹਰ ਜੁਬਾਨ ਪਰ,ਆਸਾ ਜੀ ਨੇ ਤੇਰੇ ਪਾਸ ਆਕੇ ਮੇਰਾ ਵਕਤ ਗੁਜਰ ਜਾਤਾ ਹੈ,ਲਤਾ ਜੀ ਨੇ ਛੇੜ ਮੇਰੇ ਹਮਰਾਹੀ ਗੀਤ ਕੋਈ ਐਸਾ,ਗੀਤ ਗਾ ਕੇ ਆਪਣੇ ਆਪ ਨੂੰ ਮਹਾਨ ਗਾਇਕਾਵਾਂ ਦੀ ਲੜੀ ਵਿਚ ਸਾਮਿਲ ਕੀਤਾ ਉਥੇ ਪੰਜਾਬੀ ਗਾਇਕਾਵਾਂ ਵਿੱਚ ਦਿਲਰਾਜ਼ ਕੌਰ ,ਰਣਜੀਤ ਕੌਰ ਜੀਨਤ ਬੇਗਮ,ਨਰਿੰਦਰ ਬੀਬਾ ਜੀ ਨੇ ਰਫ਼ੀ ਸਾਹਿਬ ਨਾਲ ਗਾ ਕੇ ਆਪਣੀ ਮੰਨ ਦੀ ਰੀਝ ਪੂਰੀ ਕੀਤੀ ਅਤੇ ਅਨੇਕਾਂ ਮਾਨ ਸਨਮਾਨ ਪਏ।                                                    
ਰਫ਼ੀ ਦੀ ਗਾਇਕੀ ਦੀ ਇਕ ਖਾਸ ਗੱਲ ਇਹ ਸੀ ਕਿ ਜਿਸ ਵੀ ਕਲਾਕਾਰ ਤੇ ਇਨ੍ਹਾਂ ਦੀ ਅਵਾਜ਼ ‘ਚ ਗੀਤ ਫਿਲਮਾਇਆ ਜਾਂਦਾ ਇੰਜ ਲਗਦਾ ਜਿਵੇਂ ਖੁਦ ਹੀਰੋ ਹੀ ਗੀਤ ਗਾ ਰਿਹਾ ਹੋਵੇ ।ਪੰਜਾਬੀਆਂ ਦੇ ਹਰਮਨ ਪਿਆਰੇ ਕਲਾਕਾਰ ਸਵ.ਸ੍ਰੀ ਕੁਲਦੀਪ ਮਾਣਕ ਜੀ ਰਫ਼ੀ ਜੀ ਦੀ ਗਾਇਕੀ ਦੇ ਮੁਰੀਦ ਸਨ ।ਰਫ਼ੀ ਦੀ ਅਵਾਜ਼ ਵਿਚ ਫਿਲਮ ‘ਸਮਾਜ ਕੋ ਬਦਲ ਡਾਲੋ’ ਦਾ ਗੀਤ ਤੁਮ ਆਪਣੀ ਸਹੇਲੀ ਕੋ ਇਤਨਾ ਬਤਾ ਦੋ ਕਿ ਉਸੇ ਕੋਈ ਪਿਆਰ ਕਰਨੇ ਲੱਗਾ ਹੈ ..ਜੋ ਮਰਹੂਮ ਪ੍ਰੇਮ ਚੋਪੜਾ ਜੀ ਤੇ ਫਿਲਮਾਇਆ ਗਿਆ ਸੀ ਇਕ ਚੁਲਬਲਾ ਗੀਤ ਸੀ ਲੇਕਿਨ ਰਫ਼ੀ ਜੀ ਦੀ ਨਿਜੀ ਜ਼ਿੰਦਗੀ ਬੇਹੱਦ ਸਾਦਗੀ ਭਰੀ ਸੀ ।ਜਿਤਨੀ ਲਿਖੀ ਥੀ ਮੁਕਦਰ ਮੇਂ ,ਮੁਝ ਕੋ ਮੇਰੇ ਬਾਦ ਜਮਾਨਾ ਢੁੰਢੇਗਾ ,ਕਰ ਚਲੇ ਹਮ ਫਿਦਾ ਜਾਨ ਔਰ ਤੰਨ ,ਨਾ ਕਿਸੀ ਕੀ ਆਂਖ ਕਾ ਨੂਰ ਹੂੰ ,ਯੇਹ ਜੋ ਚਿਲਮਨ ਹੈ ਦੁਸਮਨ ਹੈ ਹਮਾਰੀ ,ਰਫ਼ੀ ਜੀ ਦੀ ਅਵਾਜ਼ ਸਦਕਾ ਅਮਰ ਹੋ ਗਏ ।ਫਿਲਮ ਦਿਲਲਗੀ ਦੇ ਗੀਤ ਇਕ ਦਿਲ ਕੇ ਟੁਕੜੇ ਹਜਾਰ ਹੂਏ,ਤੋਂ ਪਾਈ ਸਹੁਰਤ ਇਕ ਵਾਰ 1971 ਤੋਂ 1976 ਤੱਕ ਦੇ ਦੌਰ ਦੌਰਾਨ ਫਿੱਕੀ ਪੈ ਗਈ ,ਜਿਸ ਦੋਰਾਨ ਰਫ਼ੀ ਸਾਹਿਬ ਲੰਡਨ ਚਲੇ ਗਏ ।

ਕਰੀਬ 1980 ਦੇ ਦਹਾਕੇ ਵਿਚ ਕੁਰਬਾਨੀ ਫਿਲਮ ਲਈ ਦੋਬਾਰਾ ਸੁਪਰ ਹਿੱਟ ਗੀਤ ਗਾਕੇ ਜੋ ਮੁਕਾਮ ਹਾਸਿਲ ਕੀਤਾ ਉਹ ਅੰਤ ਸਮੇਂ ਤੱਕ ਕਾਇਮ ਰਿਹਾ ।ਲੀਡਰ ਤੇ ਨਸੀਬ ਫਿਲਮ ਦੇ ਗੀਤ ਮੁਝੇ ਦੁਨੀਆਂ ਵਾਲੋ ਸਰਾਬੀ ਨਾਂ ਸਮਝੋ ਮੈਂ ਪੀਤਾ ਨਹੀਂ ਹੂੰ ਪਿਲਾਈ ਗਈ ਹੈ ਅਤੇ ਚੱਲ ਚੱਲ ਮੇਰੇ ਭਾਈ ਤੇਰੇ ਹਾਥ ਜੋੜਤਾ ਹੂੰ ਹਾਥ ਜੋੜਤਾ ਹੂੰ ਤੇਰੇ ਪਾਂਓ ਪੜਤਾ ਹੂੰ ,ਸੱਚਮੁੱਚ ਸਰਾਬ ਪੀ ਕੇ ਗਾਏ ਗੀਤ ਲਗਦੇ ਹਨ।ਕਈ ਫਿਲਮਾਂ ਵਿੱਚ ਬਤੋਰ ਹੀਰੋ ਵੀ ਆਪਣੇ ਆਪ ਨੂੰ ਅਜਮਾਇਆ ਪਰ ਸ਼ਹੁਰਤ ਗਾਇਕੀ ਰਾਹੀਂ ਪਾਈ ।25 ਤੋਂ ਜ਼ਿਆਦਾ ਵਿਦੇਸ਼ ਦੇ ਪ੍ਰੋਗਰਾਮ ਕਰਨ ਵਾਲੇ ਰਫ਼ੀ ਵਿਦੇਸੀ ਸਟੇਜ ਤੇ ਪ੍ਰੋਗਰਾਮ ਦੀ ਸੁਰੂਆਤ ਧੜਕਨ ਫਿਲ਼ਮ ਦੇ ਗੀਤ ਬੜੀ ਦੂਰ ਸੇ ਅਏਂ ਹੈਂ ਪਿਆਰ ਕਾ ਤੋਹਫਾ ਲਾਏਂ ਹੈਂ ਨਾਲ ਕਰਦੇ ਸਨ ।ਰਫ਼ੀ ਸਾਹਿਬ ਦੇ ਘਰ ਦਾ ਮਹੌਲ ਬੇਹੱਦ ਸੁੰਦਰ ਤੇ ਸਾਦਾ ਸੀ ।

ਪੰਜਾਬੀ ਫਿਲ਼ਮੀ ਜਗਤ ਵਿਚ ਵੀ ਇਨ੍ਹਾਂ ਦਾ ਵਿਸੇਸ ਯੋਗਦਾਨ ਸੀ ।ਫਿਲਮ ਯਾਰਾਂ ਨਾਲ ਬਹਾਰਾਂ ਦਾ ਗੀਤ ਜੀਅ ਕਰਦਾ ਏ ਇਸ ਦੁਨੀਆਂ ਨੂੰ ਮੈਂ ਹੱਸ ਕੇ ਠੋਕਰ ਮਾਰ ਦਿਆਂ ,ਗਾਉਣ ਵਾਲੇ ਰਫ਼ੀ ਜਿੰਨੇ ਲੋਕਾਂ ਲਈ ਹਰਮਨ ਪਿਆਰੇ ਸਨ,ਉਨੇ ਹੀ ਆਪਣੇ ਪਰਿਵਾਰ ਪ੍ਰਤੀ ਸਮਰਪਿਤ ਸਨ।ਹਮਦਰਦੀ ਇੰਨੀ ਸੀ ਕਿ ਫਿਲ਼ਮ ਦੋਸਤੀ ਦੇ ਗੀਤ ਤਾਂ ਬਿਨਾ ਮਿਹਨਤ ਤਾਨਾ ਲਏ ਹੀ ਗਾ ਦਿਤੇ ,ਉਂਜ ਵੀ ਰਫ਼ੀ ਜੀ ਨੂੰ ਜੋ ਮਿਲਦਾ ਉਨਾ ਹੀ ਲੈ ਲੈਦੇ ਸੰਨ।ਜਬ ਜਬ ਫੂਲ ਖਿਲੇ, ਦੋ ਰਾਸਤੇ, ਲੈਲਾ ਮੰਜਨੂ, ਜੰਗਲੀ,ਜਾਨਵਰ, ਕਸ਼ਮੀਰ ਕੀ ਕਲੀ,ਨਜਰਾਨਾ, ਹਾਥੀ ਮੇਰੇ ਸਾਥੀ, ਕੁਰਬਾਨੀ,ਦਿਲ ਦੇ ਕੇ ਦੇਖੋ, ਆਦਿ ਫਿਲਮਾਂ ਰਫ਼ੀ ਦੇ ਗਾਏ ਗੀਤਾਂ ਕਰਕੇ ਹੀ ਹਿੱਟ ਹੋ ਗਈਆਂ।ਕਿਸੀ ਜ਼ਰੂਰਤ ਮੰਦ ਦੀ ਮਦਦ ਕਰਨਾ ਇਨ੍ਹਾਂ ਦੀ ਜ਼ਿੰਦਗੀ ਦਾ ਅਹਿਮ ਹਿਸਾ ਸੀ।ਜ਼ਿੰਦਗੀ ਤੋ ਬੇ ਵਫਾ ਹੈ ਏਕ ਦਿਨ ਠੁਕਰਾਏਗੀ ..ਫਿਲਮ ਮੁੱਕਦਰ ਕਾ ਸਿੰਕਦਰ ਦੇ ਗੀਤ ਦਾ ਮੁੱਖੜਾ ਸਿਰਫ ਰਫ਼ੀ ਨੇ ਗਾਇਆ ਸੀ ਜਿਸ ਨੇ ਦਰਸਕਾਂ ਖੂਬ ਵਾਹ ਵਾਹ ਖੱਟੀ ਪਰ ਭਰੋਸਾ ਫਿਲਮ ਦੇ ਗੀਤ ਇਸ ਭਰੀ ਦੁਨੀਆਂ ਮੇਂ ਕੌਈ ਵੀ ਹਮਾਰਾ ਨਾ ਹੁਆ ..ਨੇ ਦਰਸਕਾਂ ਦੀਆਂ ਹਾਲ ਵਿਚ ਬੈਠੇ ਹੀ ਅੱਖਾਂ ਨਮ ਕਰ ਦਿਤੀਆਂ।

ਧਰਮਾਂ ਫਿਲ਼ਮ ਦੀ ਕਵਾਲੀ ਰਾਜ਼ ਕੋ ਰਾਜ਼ ਰਹਿਨੇ ਦੋ ..ਲਈ ਤਾਂ ਦਰਸਕਾਂ ਨੇ ਪਰਦੇ ਤੇ ਹੀ ਨੋਟਾਂ ਦੀ ਬਰਸਾਤ ਕਰ ਦਿੱਤੀ। ਭੰਗੜਾ ਸੌਂਗ, ਉਦਾਸੀ ਭਰੇ ਗੀਤ,ਸੋਲੋ ਗੀਤ ,ਦੋਗਾਣੇ ,ਗਜ਼ਲਾਂ,ਮਿਰਜਾ ,ਪੰਜਾਬੀ ਗੀਤਾਂ ਤੋਂ ਇਲਾਵਾ ਅਨੇਕਾਂ ਖੇਤਰੀ ਭਸਾਵਾਂ ਵਿੱਚ ਕਰੀਬ 26,000 ਗੀਤ ਰਿਕਾਰਡ ਕਰਵਾਉਣ ਵਾਲਾ ਇਹ ਸ਼ਖਸ ਨਿਮਾਣੇ ਪੰਨ ਦੀ ਵੀ ਇਕ ਮਿਸਾਲ ਸੀ । ਮੁਹਮੰਦ ਰਫ਼ੀ ਲਈ ਕਿਸੇ ਨੇ ਭਾਵੇਂ ਆਪਣੇ ਦਿਲ ਵਿਚ ਕਦੇ ਖਾਰ ਰੱਖੀ ਹੋਵੇ ਪ੍ਰੰਤੂ ਇਨ੍ਹਾਂ ਦੇ ਚਿਹਰੇ ਤੋਂ ਲਗਦਾ ਸੀ ਕਿ ਰਫ਼ੀ ਜੀ ਕਦੇ ਕਿਸੇ ਨਾਲ ਗੁੱਸੇ ਹੋਏ ਹੀ ਨਾਂ ਹੋਣ।ਅੱਜ ਅਸੀਂ ਐਸੇ ਇਨਸਾਨ ਨੂੰ ਯਾਦ ਕਰ ਰਹੇ ਹਾਂ ਜਿਸ ਨੇ ਹਮੇਸ਼ਾ ਸੱਚਾਈ ਦਾ ਸਾਥ ਦਿਤਾ। ਅਸੀਂ ਵੀ ਉਹਨਾਂ ਦੇ ਗੀਤਾਂ ਰਾਹੀਂ ਦਿੱਤੇ ਪਿਆਰ ਦੇ ਸੁਨੇਹੇ ਨੂੰ ਅਪਨਾਈਏ। ਕਿਸੀ ਨੇ ਕਹਾ ਹੈ ਮੇਰੇ ਦੋਸਤੋ ਬੁਰਾ ਮੱਤ ਕਹੋ ਬੁਰਾ ਮੱਤ ਦੇਖੋ ਬੁਰਾ ਮੱਤ ਸੁਨੋ …..ਜਾ ਫਿਰ ਆ ਸਿਖਾ ਦੂੰ ਯੇਹ ਤੁਝੇ ਕੈਸੇ ਜੀਆ ਜਾਤਾ ਹੈ ਨੂੰ ਜ਼ਿੰਦਗੀ ਦਾ ਅਦਰਸ਼ ਮੰਨੀਏ ॥
               

            ਸੰਪਰਕ: +91 98767 52255
ਬਸ ਇਕ ਵਾਰ ਨੌਕਰੀ ਪੱਕੀ ਹੋ ਜਾਣ ਦਿਓ : ਮਾਇਕਲ ਡੀ ਯੇਟਸ
ਬਾਬੇ ਨਾਨਕ ਦਾ ਲੰਗਰ –ਕੇ.ਐੱਸ. ਦਾਰਾਪੁਰੀ
ਅਜ਼ਾਦ – ਅਮਨਦੀਪ ਸਿੰਘ
ਜਵਾਨੀ ਜ਼ਿੰਦਾਬਾਦ – ਡਾ. ਨਿਸ਼ਾਨ ਸਿੰਘ ਰਾਠੌਰ
ਸਮੇਂ ਦੀ ਧੂੜ ਵਿੱਚ ਗੁਆਚਿਆ ਬੰਦਾ – ਰਵੇਲ ਸਿੰਘ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਪੰਜਾਬ ਸੰਤਾਪ ਤੋਂ ਬਾਹਰ ਆਉਣ ਦੀ ਲੋੜ – ਰਘਬੀਰ ਸਿੰਘ

ckitadmin
ckitadmin
June 9, 2014
ਸ਼ਰਾਬ ਦੀਆਂ ਬੋਤਲਾਂ ’ਤੇ ਵਿਕ ਕੇ ਕ੍ਰਾਂਤੀ ਨਹੀਂ ਲਿਆਂਦੀ ਜਾ ਸਕਦੀ – ਕਰਨ ਬਰਾੜ
ਗ਼ਜ਼ਲ -ਅਵਤਾਰ ਸਿੰਘ ਭੁੱਲਰ
ਕਾਂਗਰਸ ਦੇ ਚੋਣ ਵਾਅਦਿਆਂ ਦੀ ਪੂਰਤੀ: ਨਾ ਕੋਈ ਨੀਤੀ ਅਤੇ ਨਾ ਨੀਅਤ – ਮੋਹਨ ਸਿੰਘ
ਗ਼ਰੀਬ ਦੀ ਕਵਿਤਾ – ਵਰਗਿਸ ਸਲਾਮਤ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?