By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਅਸੀਂ ਕਿੱਥੇ ਛੱਡ ਆਏ ਖੀਰਾਂ ਤੇ ਮਿੱਠੇ ਪੂੜੇ! – ਰਵਿੰਦਰ ਸ਼ਰਮਾ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਿਬੰਧ essay > ਅਸੀਂ ਕਿੱਥੇ ਛੱਡ ਆਏ ਖੀਰਾਂ ਤੇ ਮਿੱਠੇ ਪੂੜੇ! – ਰਵਿੰਦਰ ਸ਼ਰਮਾ
ਨਿਬੰਧ essay

ਅਸੀਂ ਕਿੱਥੇ ਛੱਡ ਆਏ ਖੀਰਾਂ ਤੇ ਮਿੱਠੇ ਪੂੜੇ! – ਰਵਿੰਦਰ ਸ਼ਰਮਾ

Suhi Saver
Last updated: May 7, 2026 6:01 am
Suhi Saver
Published: October 23, 2016
Share
SHARE
ਲਿਖਤ ਨੂੰ ਇੱਥੇ ਸੁਣੋ

 ਜੇਠ ਹਾੜ ਦੀਆਂ ਕਰੜੀਆਂ ਧੁੱਪਾਂ ਤੋਂ ਸੜਦੇ-ਬਲਦੇ ਲੋਕਾਂ ਲਈ ਸਾਉਣ ਮਾਹੀਨਾ ਰਾਹਤ ਲੈ ਕੇ ਆਉਂਦਾ ਹੈ। ਸਾਉਣ ਮਹੀਨਾ ਸ਼ੁਰੂ ਹੁੰਦਿਆਂ ਹੀ ਰੰਗਲੇ ਪੰਜਾਬ ਦੀ ਧਰਤੀ ਹਰਿਆਲੀ ਨਾਲ ਸ਼ਿੰਗਾਰੀ ਜਾਂਦੀ ਹੈ। ਬਰਸਾਤੀ ਮੌਸਮ ਠੰਢੀਆਂ ਫਹਾਰਾਂ ਲੈ ਕੇ ਆਉਂਦਾ ਹੈ। ਫ਼ਸਲਾਂ, ਬਨਸਪਤੀ, ਪਸ਼ੂ-ਪੰਸ਼ੀ ਵੀ ਗਰਮੀ ਦੇ ਸਾੜੇ ਤੋਂ ਬਾਅਦ ਕੁਝ ਸਮੇਂ ਲਈ ਰਾਹਤ ਪਾਉਂਦੇ ਹਨ। ਕੁਦਰਤ ਦੀ ਇਸ ਮਸਤੀ ਭਰੀ ਤੇ ਰੰਗ-ਬਿਰੰਗੀ ਬਖਸ਼ਿਸ਼ ਦੇ ਸ਼ੁਕਰਾਨੇ ਵਜੋਂ ਪੰਜਾਬੀ ਸੱਭਿਆਚਾਰ ਵਿੱਚ ਸਾਉਣ ਮਹੀਨੇ ਦੀ ਵਿਸ਼ੇਸ਼ ਮਹੱਤਤਾ ਹੈ। ਕੋਈ ਸਮਾਂ ਸੀ ਜਦੋਂ ਮੀਂਹ ਪੈਣ ਦੀ ਖੁਸ਼ੀ ’ਚ ਮਿੱਠੇ ਪੂੜੇ ਲੋਕ ਬੜੇ ਚਾਈਂ-ਚਾਈਂ ਖਾਂਦੇ ਸਨ। ਉਦੋਂ ਲੋਕ ਉੱਦਮੀ ਤੇ ਹੱਥੀਂ ਕਿਰਤ ਕਰਨ ਵਾਲੇ ਹੁੰਦੇ ਸਨ। ਲੋਕ ਬਲਦਾਂ ਤੇ ਊਠਾਂ ਨਾਲ ਹਲ੍ਹ ਵਾਹੁੰਦੇ ਸਨ ਇਸ ਲਈ ਖੁਰਾਕਾਂ ਵੀ ਬਹੁਤ ਹੁੰਦੀਆਂ ਸਨ।

ਉਂਝ ਤਾਂ ਦੁੱਧ-ਘਿਓ ਆਮ ਹੋਣ ਕਾਰਨ ਇਹੀ ਸਭ ਤੋਂ ਵੱਡੀ ਖੁਰਾਕ ਸੀ ਪਰ ਗਰਮੀ ਦੇ ਮਹੀਨਿਆਂ ’ਚ ਤਾਕਤ ਵਾਲੀਆਂ ਖੁਰਾਕੀ ਵਸਤੂਆਂ ਜ਼ਿਆਦਾ ਨਹੀਂ ਖਾਧੀਆਂ ਜਾਂਦੀਆਂ ਸਨ ਇਸ ਲਈ ਬਰਸਾਤੀ ਮੌਸਮ ਦੀ ਉਡੀਕ ਕੀਤੀ ਜਾਂਦੀ ਸੀ। ਬਜ਼ੁਰਗ ਦੱਸਦੇ ਹਨ ਪੂੜਿਆਂ ਦੇ ਬਹਾਨੇ ਉਦੋਂ ਤਾਕਤ ਲਈ ਗੁੜ ਕਾਫ਼ੀ ਖਾਧਾ ਜਾਂਦਾ ਸੀ।

 

 

ਬਰਸਾਤਾਂ ਸ਼ੁਰੂ ਹੁੰਦਿਆਂ ਹੀ ਖੀਰਾਂ ਤੇ ਪੂੜਿਆਂ ਦਾ ਜਿਵੇਂ ਸਭ ਨੂੰ ਚਾਅ ਹੀ ਚੜ੍ਹ ਜਾਂਦਾ ਸੀ। ਸੁਆਣੀਆਂ ਆਪਣੇ ਘਰ ਦੇ ਕਮਾਊ ਪੁਰਸ਼ਾਂ ਤੇ ਆਪਣੀ ਔਲਾਦ ਨੂੰ ਖੁਰਾਕ ਖੁਆਉਣ ਦਾ ਇਹ ਵਧੀਆ ਮੌਕਾ ਸਮਝਦੀਆਂ ਸਨ। ਚੰਗੇ ਸਰਦੇ-ਪੁੱਜਦੇ ਘਰਾਂ ਦਾ ਤਾਂ ਸਾਰਾ ਸਾਉਣ ਮਹੀਨਾ ਹੀ ਖੀਰ-ਪੂੜਿਆਂ ’ਚ ਲੰਘਦਾ ਸੀ। ਬਹੁਤੀਆਂ ਜ਼ਮੀਨਾਂ ਬਰਾਨੀ ਹੋਣ ਕਾਰਨ ਫ਼ਸਲਾਂ ਬਰਸਾਤਾਂ ’ਤੇ ਹੀ ਨਿਰਭਰ ਹੁੰਦੀਆਂ ਸਨ। ਆਰਥਿਕ ਪੱਖੋਂ ਕਮਜ਼ੋਰ ਘਰਾਂ ਦੀਆਂ ਸੁਆਣੀਆਂ ਤਾਂ ਵਿਓਂਤਾਂ ਬਣਾਉਂਦੀਆਂ ਹੀ ਰਹਿ ਜਾਂਦੀਆਂ ਤੇ ਸਾਉਣ ਮਹੀਨਾ ਬਿਨਾ ਮਿੱਠੇ ਪੂੜਿਆਂ ਤੋਂ ਹੀ ਲੰਘ ਜਾਂਦਾ। ਜਿਵੇਂ ਇਹ ਸਤਰਾਂ ਬਿਆਨ ਕਰਦੀਆਂ ਨੇ:

ਹੋਵੇ ਤੇਲ ਪਕਾਈਏ ਪੂੜੇ,
ਆਟਾ ਗੁਆਂਢੀਆਂ ਤੋਂ ਮੰਗ ਲਿਆਈਏ,
ਮਾਰੀ ਗੁੜ ਨੇ…

ਇਸੇ ਤਰ੍ਹਾਂ ਸਾਉਣ ਮਹੀਨੇ ਜਦੋਂ ਕੋਈ ਪਰਾਹੁਣਾ ਘਰ ਆਉਂਦਾ ਤਾਂ ਉਸ ਦੀ ਸੇਵਾ ’ਚ ਮਿੱਠੇ ਪੂੜੇ ਤੇ ਖੀਰ ਬਣਾਈ ਜਾਂਦੀ ਤਾਂ ਇਹ ਸੇਵਾ ਬਰਾਦਰੀ ਦੀ ਸਭ ਤੋਂ ਵੱਡੀ ਸੇਵਾ ਮੰਨੀ ਜਾਂਦੀ ਸੀ। ਇਸ ’ਤੇ ਵੀ ਇੱਕ ਕਹਾਵਤ ਬੜੀ ਮਸ਼ਹੂਰ ਹੈ:

ਆਏ ਭਾਬੋ ਦੇ ਸਕੇ,
ਘਰ ਖੀਰ ਪੂੜੇ ਪੱਕੇ
ਆਇਆ ਭਾਈਏ ਦਾ ਕੋਈ,
ਭਾਬੋ ਸੁੱਜ ਭੜੋਲਾ ਹੋਈ।
ਇਸ ਤਰ੍ਹਾਂ ਮਿੱਠੀਆਂ-ਕੌੜੀਆਂ ਕੁਝ ਅਖੌਤਾਂ ਤੇ ਟੋਟਕਿਆਂ ਨਾਲ ਘਰ ਵਿੱਚ ਮਜਾਕੀਆ ਮਾਹੌਲ ਬਣਿਆ ਰਹਿੰਦਾ ਸੀ।

ਮਿੱਠੇ ਪੂੜੇ ਬਣਾਉਣ ਲਈ ਪਹਿਲਾਂ ਗੁੜ ਨੂੰ ਪਾਣੀ ਵਿਚ ਘੋਲਿਆ ਜਾਂਦਾ। ਫਿਰ ਉਸ ਵਿੱਚ ਕਣਕ ਦਾ ਆਟਾ ਪਾ ਕੇ ਘੋਲ ਬਣਾ ਲੈਂਦੇ। ਤੂਤ ਦੀ ਛਟੀ ਦੇ ਉਂਗਲ ਜਿੰਨੇ ਮੋਟੇ ਡੱਕੇ ਦੇ ਇਕ ਸਿਰੇ ’ਤੇ ਕੱਪੜੇ ਦੀ ਥੋੜ੍ਹੀ ਜਿਹੀ ਲੀਰ ਵਲ੍ਹੇਟ ਦਿੱਤੀ ਜਾਂਦੀ ਇਸ ਲੀਰ ਲੱਗੇ ਡੱਕੇ ਨਾਲ ਪੂੜੇ ਬਣਾਉਣ ਸਮੇਂ ਤੇਲ ਤਵੇ ਉਤੇ ਲਾਇਆ ਜਾਂਦਾ। ਤਵੇ ਉੱਤੇ ਗੁੜ ਅਤੇ ਆਟੇ ਦੇ ਘੋਲ ਨੂੰ ਫੈਲਾਉਣ ਲਈ ਆਮ ਤੌਰ ’ਤੇ ਪਿੱਪਲ ਦਾ ਪੱਤਾ ਦੂਹਰਾ ਕਰਕੇ ਵਰਤਿਆ ਜਾਂਦਾ। ਇਕ ਬਾਟੀ ਵਿਚ ਸਰ੍ਹੋਂ ਦਾ ਤੇਲ ਪਾ ਕੇ ਰੱਖ ਲਿਆ ਜਾਂਦਾ। ਚੁੱਲ੍ਹੇ ਉੱਤੇ ਤਵਾ ਰੱਖ ਕੇ ਅੱਗ ਬਾਲ ਦਿੱਤੀ ਜਾਂਦੀ। ਡੱਕੇ ਨਾਲ ਤਵੇ ਉਤੇ ਤੇਲ ਲਾ ਦਿੱਤਾ ਜਾਂਦਾ। ਆਟੇ ਦੇ ਬਣੇ ਘੋਲ ਵਿੱਚੋਂ ਕੌਲੀ ਨਾਲ ਪੂੜਾ ਬਣਾਉਣ ਜਿੰਨਾ ਘੋਲ ਤਵੇ ਉਤੇ ਪਾ ਕੇ ਪਿੱਪਲ ਦੇ ਪੱਤੇ ਨਾਲ ਘੋਲ ਨੂੰ ਫੈਲਾ ਕੇ ਪੂੜੇ ਦਾ ਰੂਪ ਦੇ ਦਿੱਤਾ ਜਾਂਦਾ। ਪੂੜੇ ਦਾ ਸਾਈਜ਼ ਆਮ ਤੌਰ ਤੇ 8/9 ਕੁ ਇੰਚ ਗੋਲ ਅਕਾਰ ਦਾ ਬਣ ਜਾਂਦਾ। ਪੂੜੇ ਦੇ ਆਲੇ-ਦੁਆਲੇ ਤੇ ਉੱਤੇ ਡੱਕੇ ਨਾਲ ਤੇਲ ਲਾਇਆ ਜਾਂਦਾ। ਜਦ ਪੂੜੇ ਦਾ ਹੇਠਲਾ ਹਿੱਸਾ ਪੱਕ ਜਾਂਦਾ ਤਾਂ ਪੂੜੇ ਨੂੰ ਖੁਰਚਣੇ ਨਾਲ ਚੱਕ ਕੇ ਹੇਠਲਾ ਪਾਸਾ ਉੱਪਰ ਕਰ ਦਿੱਤਾ ਜਾਂਦਾ। ਪੂੜੇ ਦੇ ਆਲੇ ਦੁਆਲੇ ਫੇਰ ਡੱਕੇ ਨਾਲ ਤੇਲ ਲਾਇਆ ਜਾਂਦਾ। ਪੱਕਿਆ ਪੂੜਾ ਤਵੇ ਤੋਂ ਲਾਹ ਲਿਆ ਜਾਂਦਾ। ਇੰਝ ਪੂੜੇ ਬਣਦੇ ਤੇ ਮਿੱਠੀ ਖੀਰ ਨਾਲ ਬੜੇ ਸੁਆਦਾਂ ਨਾਲ ਖਾਧੇ ਜਾਂਦੇ ਸਨ।

ਹੁਣ ਮਹਿੰਗਾਈ ਤੇ ਕਰਜ਼ੇ ਦੀ ਮਾਰ ਨੇ ਸਭ ਸੁਆਦ ਫਿੱਕੇ ਕਰ ਦਿੱਤੇ। ਉੱਧਰੋਂ ਮਨੁੱਖ ਨੇ ਕੁਦਰਤ ਨਾਲ ਛੇੜਛਾੜ ਕਰਕੇ ਮੌਸਮ ਦੇ ਮਿਜਾਜ ਨੂੰ ਵੀ ਆਪ ਹੀ ਵਿਗਾੜ ਲਿਆ ਹੈ। ਹੁਣ ਬਰਸਾਤ ਦੀ ਉਡੀਕ ਤਾਂ ਕੀਤੀ ਜਾਂਦੀ ਹੈ ਪਰ ਬੇਮੌਸਮੀ ਬਰਸਾਤ ਦੁਸ਼ਮਣ ਬਣ ਕਰੋਪ ਹੋ ਕੇ ਵਰ੍ਹਦੀ ਹੈ ਤੇ ਫ਼ਸਲਾਂ ਦੀ ਮਿੱਤਰ ਮੰਨੀ ਜਾਂਦੀ ਬਰਸਾਤ ਫ਼ਸਲਾਂ ਦਾ ਨੁਕਸਾਨ ਕਰ ਜਾਂਦੀ ਹੈ। ਹੁਣ ਤਾਂ ਪੂੜੇ ਬਣਾਉਣ ਤੇ ਖਾਣ ਦੀ ਗੱਲ ਦੂਰ ਦੀ ਗੱਲ ਹੁੰਦੀ ਜਾ ਰਹੀ ਹੈ।

ਸੰਪਰਕ: +91 94683 34603
ਛੇੜਛਾੜ ਤੋਂ ਬਲਾਤਕਾਰ ਤੱਕ … – ਸੁਖਪਾਲ ਕੌਰ ‘ਸੁੱਖੀ’
ਅਨੋਖਾ ਇੰਨਸਾਫ –ਸਰੂਚੀ ਕੰਬੋਜ
ਆਪਣੇ ਸਮੇਂ ਤੋਂ ਅਗਾਂਹ ਜਿਉਣ ਵਾਲ਼ਾ ਸ਼ਾਇਰ : ਸ਼ਿਵ ਕੁਮਾਰ ਬਟਾਲਵੀ
ਆਰਕੈਸਟਰਾ ਕੁੜੀਆਂ ਦੀ ਅਣਕਹੀ ਦਾਸਤਾਨ – ਗੁਰਤੇਜ ਸਿੱਧੂ
ਪੰਜਾਬ ਦਾ ਸਾਂਝਾ ਸਭਿਆਚਾਰਕ ਤਿਉਹਾਰ ਲੋਹੜੀ -ਡਾ. ਕਰਮਜੀਤ ਸਿੰਘ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਆਸ -ਜਸਪ੍ਰੀਤ ਕੌਰ

ckitadmin
ckitadmin
March 19, 2014
ਕਿਰਨਜੀਤ ਕੌਰ ਮਹਿਲ ਕਲਾਂ ਦੀ ਸ਼ਹਾਦਤ ਜਬਰ ਖਿਲਾਫ ਟੱਕਰ ਦੀ ਪ੍ਰਤੀਕ – ਮਨਦੀਪ
ਪੰਜਾਬ ਸਰਕਾਰ ਕੰਢੀ ਖਿੱਤੇ ’ਚ ਵਿਕਾਸ ਲਈ ਖਰਚੇ ਗਏ ਪੈਸੇ ਦਾ ਲੈਣ ਲੱਗੀ ਹਿਸਾਬ
ਕਿੱਥੇ ਗਈਆਂ ਫੁਲਕਾਰੀਆਂ –ਰਾਜਵੀਰ ਕੌਰ
ਵਾਇਰਸ ਵਰਸਸ ਵਤਨ : ਇਕਜੁੱਟ ਹੋ ਕੇ ਲੜਨ ਦੀ ਲੋੜ -ਵਰਗਿਸ ਸਲਾਮਤ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?