By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਬੰਦੇ ਨੂੰ ਜਿਸ ਕੰਮ ਤੋਂ ਰੋਕਿਆ ਜਾਵੇ ਉਹੀ ਕਰਦਾ ਹੈ -ਸਤਵਿੰਦਰ ਕੌਰ ਸੱਤੀ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਿਬੰਧ essay > ਬੰਦੇ ਨੂੰ ਜਿਸ ਕੰਮ ਤੋਂ ਰੋਕਿਆ ਜਾਵੇ ਉਹੀ ਕਰਦਾ ਹੈ -ਸਤਵਿੰਦਰ ਕੌਰ ਸੱਤੀ
ਨਿਬੰਧ essay

ਬੰਦੇ ਨੂੰ ਜਿਸ ਕੰਮ ਤੋਂ ਰੋਕਿਆ ਜਾਵੇ ਉਹੀ ਕਰਦਾ ਹੈ -ਸਤਵਿੰਦਰ ਕੌਰ ਸੱਤੀ

ckitadmin
Last updated: October 23, 2025 8:49 am
ckitadmin
Published: October 23, 2016
Share
SHARE
ਲਿਖਤ ਨੂੰ ਇੱਥੇ ਸੁਣੋ

ਕੁਦਰਤੀ ਗੱਲ ਹੈ, ਜਦੋਂ ਵੀ ਕਿਸੇ ਨੂੰ ਕਿਹਾ ਜਾਵੇ,” ਇਹ ਕੰਮ ਨਹੀਂ ਕਰਨਾ। ਇਸ ਦੇ ਕਰਨ ਨਾਲ ਨੁਕਸਾਨ ਹੋ ਜਾਵੇਗਾ। ਕੋਈ ਫ਼ਾਇਦਾ ਨਹੀਂ ਹੈ। ” ਅਗਲਾ ਉਹੀ ਕੰਮ ਨੂੰ ਕਸਵੱਟੀ ਉੱਤੇ ਪਰਖ ਕੇ ਦੇਖਦਾ ਹੈ। ਫਿਰ ਖ਼ਤਰਾ ਉਠਾ ਕੇ ਕੰਮ ਕਰ ਲਿਆ ਜਾਂਦਾ ਹੈ। ਬੰਦੇ ਨੂੰ ਜਿਸ ਕੰਮ ਤੋਂ ਰੋਕਿਆ ਜਾਵੇ, ਉਹੀ ਕਰਦਾ ਹੈ। ਹਰ ਬੰਦਾ ਆਪਣੀ ਮਰਜ਼ੀ ਕਰਦਾ ਹੈ। ਕੰਮ ਕਰਨ ਸਮਾਂ ਖਰਾਬ ਕਰਨ ਨਾਲੋਂ ਨਾ ਕਹਿ ਦੇਣਾ ਬੜਾ ਸੌਖਾ ਹੈ। ਕੰਮ ਕਰਨ ਲਈ ਮਿਹਨਤ ਤੇ ਸਮਾਂ ਲਗਾਉਣ ਪੈਂਦਾ ਹੈ। ਨਾ ਕਹਿਣ ਨੂੰ ਸਿਰ ਖੱਬੇ-ਸੱਜੇ ਮਾਰਨ ਦੀ ਹੀ ਲੋੜ ਹੈ। ਛੋਟੇ ਬੱਚੇ ਨੂੰ ਕਿਸੇ ਕੰਮ ਤੋਂ ਰੋਕੋ, ਉਹ ਅੱਖ ਬਚਾ ਕੇ ਉਹੀ ਕਰਦਾ ਹੈ। ਜੇ ਟੈਲੀਵਿਜ਼ਨ ਚਲਾ ਦਿਉ। ਉਹ ਬੰਦ ਦਿੰਦਾ ਹੈ। ਬੰਦ ਕਰ ਦਿਉ, ਉਹ ਚਲਾ ਦਿੰਦਾ ਹੈ। ਬੱਚੇ ਨੂੰ ਸਕੂਲ ਜਾਣ ਲਈ ਕਿਹਾ ਜਾਵੇ। ਰੋਂਦਾ ਹੋਇਆ ਸਕੂਲ ਜਾਂਦਾ ਹੈ। ਬਹੁਤੇ ਬੱਚੇ ਸਕੂਲ ਜਾਣਾ ਹੀ ਨਹੀਂ ਚਾਹੁੰਦੇ। ਸਕੂਲ ਚਲੇ ਵੀ ਜਾਣ ਤਾਂ ਪੜ੍ਹਨਾ ਨਹੀਂ ਚਾਹੁੰਦੇ। ਹੋਮ-ਵਰਕ ਨਹੀਂ ਕਰਨਾ ਚਾਹੁੰਦੇ। ਹੋਰ ਵੱਡੇ ਹੋ ਜਾਣ ਲੱਗਦਾ ਹੁੰਦਾ ਹੁਣ ਆਪਣਾ ਆਪ ਸੰਭਾਲਣ ਦੇ ਲਾਇਕ ਹੋ ਗਏ ਹਨ। ਐਸੀ ਉਮਰ ਵਿੱਚ ਬੱਚਿਆ ਨੂੰ ਸਮਝਾਉਣਾ ਔਖਾ ਹੋ ਜਾਂਦਾ ਹੈ। ਇਹੀ ਉਮਰ ਹੁੰਦੀ ਹੈ। ਜਵਾਨੀ ਵਿੱਚ ਪੈਰ ਰੱਖਦੇ ਹੀ ਆਪ ਨੂੰ ਆਜ਼ਾਦ ਸਮਝਣ ਲੱਗ ਜਾਂਦੇ ਹਨ। ਨੌਜਵਾਨ ਹੁੰਦੇ ਹੀ ਬਹੁਤੇ ਬੁਰੀ ਸੰਗਤ ਵਿੱਚ ਪੈ ਜਾਂਦੇ ਹਨ।

ਬੁਰੀ ਸੰਗਤ ਵਿੱਚ ਕੁੜੀਆਂ ਨਾਲੋਂ ਮੁੰਡੇ ਜ਼ਿਆਦਾ ਮਾਤਰਾ ਵਿੱਚ ਹੁੰਦੇ ਹਨ। ਮੁੰਡੇ ਸ਼ਰਾਰਤਾਂ ਵੀ ਬਹੁਤ ਕਰਦੇ ਹਨ। ਮੁੰਡਿਆਂ ਨੂੰ ਆਜ਼ਾਦੀ ਵੱਧ ਦਿੱਤੀ ਜਾਂਦੀ ਹੈ। ਮਾਪੇ ਮੁੰਡਿਆਂ ਨੂੰ ਵਰਜਿਤ ਤਾਂ ਜ਼ਰੂਰ ਕਰਦੇ ਹਨ,” ਕਿਸੇ ਨਾਲ ਲੜਾਈ ਨਹੀਂ ਕਰਨੀ। ਲੋਕਾਂ ਦੀਆਂ ਕੁੜੀਆਂ ਪਿੱਛੇ ਨਹੀਂ ਫਿਰਨਾ। ” ਨਾਲ ਹੀ ਮਿਲ਼ਵੀਂ ਜਿਹੀ ਜੀਭ ਨਾਲ ਕਹਿ ਦਿੰਦੇ ਹਨ,” ਇਹੋ ਜਿਹੇ ਕੰਮ ਮੁੰਡੇ ਹੀ ਕਰਦੇ ਹੁੰਦੇ ਹਨ।

 

 

ਇਹ ਕੁੜੀਆਂ ਥੋੜ੍ਹੀ ਹਨ। ਘਰ ਬਠਾਈ ਰੱਖੀਏ। ” ਮੁੰਡੇ ਤਾਂ ਆਪ ਹੀ ਆਪ ਨੂੰ ਦੁਨੀਆ ਦੇ ਬਾਦਸ਼ਾਹ ਸਮਝਦੇ ਹਨ। ਸਮਝਦੇ ਨੇ, ਦੁਨੀਆ ਇੰਨਾ ਦੀ ਮੁੱਠੀ ਵਿੱਚ ਹੈ। ਕਈ ਤਾਂ ਐਸੇ ਨਖੱਟੂ ਹਨ। ਘਰ ਦਾ ਡੱਕਾ ਦੂਰਾ ਨਹੀਂ ਕਰਦੇ। ਪਤਾ ਹੈ ਕੰਮ ਤਾਂ ਹੁੰਦੇ ਹੀ ਰਹਿਣੇ ਹਨ। ਮਾਂ-ਬਾਪ ਨਸ਼ਿਆਂ ਤੋਂ ਵਰਜਿਤ ਕਰਦੇ ਹਨ। ਬੱਚੇ ਹੋਰ ਜ਼ਿਆਦਾ ਨਸ਼ੇ ਕਰਦੇ ਹਨ। ਡਰੱਗ ਉੱਤੇ ਵੀ ਤਾਂ ਹਰ ਸਰਕਾਰ ਪੂਰੀ ਸਖ਼ਤਾਈ ਨਾਲ ਸਬੰਧੀ ਲਾ ਰਹੀ ਹੈ। ਦੂਹਰੀ ਨੀਤੀ ਹੈ। ਹਰ ਕੋਨੇ-ਕੋਨੇ ਉੱਤੇ ਵਿਕ ਵੀ ਰਹੇ ਹਨ। ਬਚਣ ਦੀ ਪੂਰੀ ਕੋਸ਼ ਕੀਤੀ ਜਾਂਦੀ ਹੈ। ਡਰੱਗ ਦੇ ਸੇਵਨ ਪਿੱਛੋਂ ਜੋ ਸਿੱਟੇ ਨਿੱਕੇ ਹਨ। ਉਸ ਨੂੰ ਰੋਕਣ ਦਾ ਪੂਰਾ ਜਤਨ ਕੀਤਾ ਜਾਂਦਾ ਹੈ। ਜੇ ਸ਼ਰਾਬ ਨਸ਼ੇ ਵੋਟਾਂ ਸਮੇਂ ਮੁਫ਼ਤ ਵੰਡਦੇ ਹਨ। ਢਿੱਡ ਤਾਂ ਆਪਣਾ ਹੈ। ਜਿਵੇਂ ਖਾਣਾ ਵੱਧ ਖਾ ਕੇ ਇਲਾਜ ਡਾਕਟਰ ਤੋਂ ਪੁੱਛਣ ਲਈ ਪਹੁੰਚ ਜਾਵੋ। ਖਾਣਾ ਵੱਧ ਨਾਂ ਖਾਵੇ, ਡਾਕਟਰ ਨੂੰ ਦੱਸਣ ਦੀ ਕੀ ਲੋੜ ਹੈ? ਉਹ ਤਾਂ ਕਹੇਗਾ,” ਹਫ਼ਤੇ ਵਿੱਚ ਤਿੰਨ ਬਾਰ ਆ ਕੇ ਪੇਟ ਦਿਖਾ ਕੇ ਜਾਣਾ। ਤੂੰ ਜੇ ਘੰਟਾ ਨਾ ਆਉਂਦਾ, ਤੂੰ ਤਾਂ ਮਰ ਹੀ ਜਾਣਾ ਸੀ।” ਉਸ ਨੂੰ ਵੀ ਪਤਾ ਹੈ। 50 ਡਾਲਰ ਇੱਕ ਮਰੀਜ਼ ਦੇ ਇੱਕ ਬਾਰ ਆਉਣ ਦੇ ਬਣਦੇ ਹਨ। ਭਾਵੇਂ ਰੋਜ਼ ਕਿੱਲੋ ਮੀਟ ਮੱਛੀ ਦੇ ਨਾਲ ਅੱਧਾ ਕਿੱਲੋ ਦਹੀਂ ਖਾਈ ਜਾਵੋ। ਪੁੱਠਾ ਸਿੱਧਾ ਖਾਵਾਂਗੇ। ਡਿਗ ਕੇ ਅੰਦਰ ਬਾਹਰ ਸਰੀਰ ਦਾ ਤੋੜੋਗੇ। ਡਾਕਟਰਾਂ ਤੇ ਦਵਾਈ ਵੇਚਣ ਵਾਲਿਆਂ ਦੀ ਬੱਲੇ-ਬੱਲੇ ਹੋ ਜਾਵੇਗੀ।

ਬਹੁਤੇ ਨੌਜਵਾਨ ਮਾਂ ਬਾਪ ਤੋਂ ਬਾਗ਼ੀ ਹੋ ਕੇ, ਵਿਆਹ ਕਰਾਉਂਦੇ ਹਨ। ਕਿਸੇ ਦੀ ਗੱਲ ਸੁਣਨ, ਕਿਸੇ ਨੂੰ ਬਰਦਾਸ਼ਤ ਕਰਨ ਦੀ ਸ਼ਕਤੀ ਨਹੀਂ ਸਿੱਖੀ ਹੁੰਦੀ। ਸਭ ਮਨ ਮਰਜ਼ੀਆਂ ਕੀਤੀਆਂ ਹੋਣ ਕਰਕੇ, ਕਿਸੇ ਦੀ ਦਖ਼ਲ ਅੰਨਦਾਜ਼ੀ ਸਹਿਣੀ ਔਖੀ ਹੋ ਜਾਂਦੀ ਹੈ। ਕੁੱਝ ਸਮੇਂ ਪਿੱਛੋਂ ਆਪਣੇ ਜੀਵਨ ਸਾਥੀ ਤੋਂ ਵੀ ਅੱਕ ਜਾਂਦੇ ਹਨ। ਫਿਰ ਉਸ ਤੋਂ ਵੀ ਕਰਵੱਟ ਪਾਸਾ ਕਰ ਲੈਂਦੇ ਹਨ। ਇਸ ਤਰ੍ਹਾਂ ਦੇ ਕਈ ਤਾਂ ਆਪਣੇ ਬੱਚਿਆਂ ਦੀ ਵੀ ਪ੍ਰਵਾਹ ਨਹੀਂ ਕਰਦੇ। ਉਹ ਜਾਣਦੇ ਹਨ। ਪਲ ਤਾਂ ਜਾਣੇ ਹੀ ਹਨ। ਜ਼ੁੰਮੇਵਾਰੀ ਲੈਣ ਦੀ ਕਿਹੜੀ ਲੋੜ ਹੈ? ਅੱਜ ਕੱਲ੍ਹ ਪੱਛਮੀ ਦੇਸ਼ਾਂ ਵਿੱਚ ਬਹੁਤੇ ਮਰਦ ਔਰਤਾਂ ਵਿਆਹ ਸ਼ਾਦੀ ਤੋਂ ਬਗੈਰ ਹੀ ਗੁਜ਼ਾਰਾ ਕਰੀ ਜਾਂਦੇ ਹਨ। ਨੌਜਵਾਨ ਵੀ ਵਿਆਹ ਸ਼ਾਦੀ ਦੇ ਚੱਕਰਾਂ ਵਿੱਚ ਨਹੀਂ ਪੈਣਾ ਚਾਹੁੰਦੇ। ਅਜੇ ਤਾਂ ਨੌਜਵਾਨਾਂ ਦੇ ਸੈਕਸ ਉੱਤੇ ਮਾਪੇ ਤੇ ਸਮਾਜ ਸਬੰਧੀ ਲਾ ਕੇ ਰਾਖੀ ਕਰਦੇ ਹਨ। ਤਾਂ ਵੀ ਇੰਨੀ ਜੰਨ ਸੰਖਿਆ ਵੱਧ ਰਹੀ ਹੈ। ਜਿਸ ਚੀਜ਼ ਉੱਤੇ ਸਬੰਧੀ ਹੋਵੇਗੀ। ਉਹੀ ਕੰਮ ਖੁੱਲ ਕੇ ਕੀਤਾ ਜਾਵੇਗਾ। ਭਾਰਤ ਨੂੰ ਮਾੜਾ ਕਹੀ ਜਾਂਦੇ ਹਾਂ। ਇਹ ਹਵਾ ਅਜੇ ਉੱਥੇ 5% ਪਹੁੰਚੀ ਹੈ। ਪੁਰਾਣੇ ਲੋਕ ਵਿਆਹ ਸ਼ਾਦੀ ਕਰਕੇ ਸਬੰਧ ਕਰਦੇ ਸਨ। ਅੱਜ ਕੱਲ੍ਹ ਹੋ ਗਿਆ ਨਾਂ ਉਲਟ, ਜੇ ਵਿਆਹ ਸ਼ਾਦੀ ਤੋਂ ਬਗੈਰ ਹੀ ਸਰੀ ਜਾਂਦਾ ਹੈ। ਕਿਸੇ ਨੂੰ ਘਰ ਵਿੱਚ ਹਿੱਕ ਉੱਪਰ ਜ਼ਰੂਰੀ ਲਿਆ ਕੇ ਬਿਠਾਉਣਾ ਹੈ। ਖਾਣ ਪੀਣ ਨੂੰ ਦੇਣਾ ਪੈਣਾ ਹੈ। ਨਾਲੇ ਘਰ ਵਿੱਚੋਂ ਰਹਿਣ ਲਈ ਕਮਰਾ ਹਿੱਸਾ ਦੇਣਾ ਪੈਣਾ ਹੈ। ਜੇ ਤਾਲ-ਮੇਲ ਨਾਂ ਬੈਠਾ ਤਾਂ ਘਰ ਅੱਧਾ-ਅੱਧਾ ਕਰਨਾ ਪੈਣਾ ਹੈ। ਹੁਣ ਵਿਆਹ ਸ਼ਾਦੀ ਤੋਂ ਪਹਿਲਾਂ ਇਹ ਗੱਲ ਨੂੰ ਕਈ ਵਾਰ ਸੋਚਦੇ ਹਨ। ਕਈ ਐਸੇ ਕਰਮ ਕਾਂਡਾਂ ਵਿੱਚ ਫਸ ਜਾਂਦੇ ਹਨ। ਪੰਡਤਾਂ ਕੋਲ ਘਰ ਪਤੀ ਤੇ ਆਪਣੇ ਬੱਚਿਆਂ ਜ਼ਿੰਦਗੀ ਬਚਾਉਣ ਲਈ ਜਾਂਦੇ ਹਨ। ਸਾਰਾ ਕੁੱਝ ਪਤਾ ਵੀ ਹੁੰਦਾ ਹੈ। ਐਸਾ ਸਾਰਾ ਕੁੱਝ ਕਰਨ ਨਾਲ ਕੋਈ ਫ਼ਰਕ ਨਹੀਂ ਪੈਣਾ। ਫਿਰ ਵੀ ਮਨ ਪੰਡਤਾਂ ਕੋਲ ਜਾਣ ਲਈ ਮਜਬੂਰ ਹੁੰਦਾ ਹੈ।

ਪੰਡਤਾਂ, ਬਾਬਿਆਂ, ਗਿਆਨੀਆਂ ਕੋਲ ਬਹੁਤੀਆਂ ਔਰਤਾਂ ਹੀ ਜਾਂਦੀਆਂ ਹਨ। ਪੰਡਤ ਪਹਿਲਾਂ ਪੱਤਰੀ ਬਣਵਾਉਣ ਨੂੰ ਕਹਿੰਦਾ ਹੈ। 200 ਡਾਲਰ ਕੀਮਤ ਲੈ ਲੈਂਦਾ ਹੈ। ਫਿਰ ਚਾਰ ਕੁ ਗੱਲਾਂ ਆਏ ਸ਼ਰਧਾਲੂ ਦੇ ਪੱਖ ਦੀਆਂ ਕਰਦਾ ਹੈ। ਕੀਮਤੀ ਨਗ ਦੀ ਕੀਮਤ ਉਤਾਰ ਕੇ ਜੋ 500 ਡਾਲਰ ਤੱਕ ਦਾ ਹੋ ਸਕਦਾ ਹੈ। ਹੋਰ 100 ਡਾਲਰ ਦੇ ਕੇ ਬੰਦੇ ਦਾ ਦਿਲ ਹੌਲਾ ਹੋ ਜਾਂਦਾ ਹੈ। ਇੱਕ ਤਾਂ ਜੇਬ ਖ਼ਾਲੀ ਹੋ ਜਾਂਦੀ ਹੈ। ਪੰਡਤ ਜੀ ਨਾਲ ਗੱਲਾਂ-ਬਾਤਾਂ ਕਰਕੇ ਢਿੱਡ ਹੌਲਾ ਹੋ ਜਾਂਦਾ ਹੈ। ਜਦੋਂ ਬੰਦਾ ਦੁਖੀ ਹੋਵੇ, ਉਹ ਕਿਸੇ ਨੂੰ ਲੱਭਦਾ ਹੈ। ਉਸ ਦੀ ਕੋਈ ਗੱਲ ਸੁਣਨ ਵਾਲਾ ਹੋਵੇ। ਪਰ ਅੱਜ ਕੱਲ੍ਹ ਕਿਸੇ ਕੋਲ ਬਿੰਦ ਦਾ ਵਿਹਲ ਨਹੀਂ ਹੈ। ਕਈ ਗੁਰਦੁਆਰੇ ਵਾਲੇ ਗਿਆਨੀ ਭਾਈ ਜੀ ਕੋਲ ਜਾਂਦੇ ਹਨ। ਉਸੇ ਤੋਂ ਹੀ ਅਰਦਾਸ ਕਰਾ ਕੇ ਕੰਮ ਠੀਕ ਹੋਣ ਦੀ ਇੱਛਾ ਬਾਰੇ ਸੋਚਦੇ ਹਨ। ਜਿਵੇਂ ਰੱਬ ਉਸ ਗਿਆਨੀ ਭਾਈ ਜੀ ਦਾ ਸਕਾ ਪਿਉ ਹੁੰਦਾ ਹੈ। ਜਿਹੋ ਜਿਹਾ ਰੱਬ ਤੁਹਾਡੇ ਸਭ ਦੇ ਅੰਦਰ ਹੈ। ਉਹੀ ਇੰਨਾ ਅੰਦਰ ਹੈ। ਤੁਸੀਂ ਤਾਂ ਰੱਬ ਦੀ ਇੱਜ਼ਤ ਵੀ ਕਰਦੇ ਹੋ। ਉਸ ਰੱਬ ਧਰਮ ਕੋਲੋਂ ਡਰਦੇ ਵੀ ਹੋ। ਇਹ ਪੰਡਤ, ਬਾਬਿਆਂ, ਗਿਆਨੀਆਂ, ਸਾਧਾ ਦਾ ਰੱਬ ਖਾਧਾ-ਪੀਤਾ ਹੁੰਦਾ ਹੈ। ਰੱਬ ਨੂੰ ਹਜ਼ਮ ਕਰ ਕੇ ਡਕਾਰ ਗਏ ਹਨ। ਹੁਣ ਤੁਹਾਨੂੰ ਖਾਣ ਲੁੱਟਣ ਦੀ ਇੱਛਾ ਨਾਲ ਇੰਨਾ ਨੇ ਲੰਗੋਟ ਬੰਨੇ ਹਨ। ਕਈਆਂ ਦੇ ਤੇੜ ਲੰਗੋਟ ਤੇ ਗੋਡਿਆਂ ਤੱਕ ਕੱਛਇਹਰਾ ਹੀ ਹੁੰਦਾ ਹੈ। ਕੀ ਕਿਸੇ ਦੇ ਘਰ ਦੇ ਮਰਦ ਵੀ ਔਰਤਾਂ ਵਿੱਚ ਇਸ ਤਰ੍ਹਾਂ ਪਿੰਡੇ ਨੰਗੇ ਫਿਰਦੇ ਹਨ? ਊਦਾ ਅਸੀਂ ਨੰਗੇਜ ਦਾ ਵਿਰੋਧ ਕਰਦੇ ਹਾਂ। ਰਾਮ ਰਾਏ ਵੀ ਤਾਂ ਸੈਂਕੜੇ ਲੋਕਾਂ ਨੂੰ ਧੋਤੀ ਵਿੱਚ ਹੀ ਯੋਗਾ ਸਿਖਾਉਂਦਾ ਹੈ। ਲੋਕ ਆਪਣੀਆਂ ਔਰਤਾਂ ਨੂੰ ਨਾਲ ਲੈ ਕੇ, ਉਸ ਨੰਗੇ ਨੂੰ ਪੁੱਠਾ ਸਿਧਾ ਹੁੰਦਾ ਦੇਖਣ ਜਾਂਦੇ ਹਨ। ਜਿਵੇਂ ਉਹ ਅੰਗਰੇਜ਼ੀ ਦੀ ਪੀ ਐਚ ਡੀ ਸਿਖਾ ਰਿਹਾ ਹੋਵੇ। ਇਹ ਰੱਬ ਕੋਈ ਪੰਡਤਾਂ, ਬਾਬਿਆਂ, ਗਿਆਨੀਆਂ ਸਾਧਾਂ ਦੀ ਮੁੱਠੀ ਦਾ ਰਟਾ ਨਹੀਂ ਹੈ। ਇਹ ਛੂ-ਮੰਤਰ ਕਰਕੇ ਤੁਹਾਡੇ ਕੰਮ ਕਰਾ ਦੇਣਗੇ। ਲੋਕ ਸੋਚਦੇ ਹਨ। ਉਸ ਗਿਆਨੀ ਭਾਈ ਜੀ ਨੇ ਰੱਬ ਜੇਬ ਵਿਚੋਂ ਕੱਢ ਕੇ ਕੰਮ ਕਰਾ ਦੇਣਾ ਹੈ। ਜੇ ਗਿਆਨੀ ਜੀ ਇੰਨੇ ਜੋਗਾ ਹੁੰਦਾ। ਰੱਬ ਤੋਂ ਪੈਸਿਆਂ ਵਟੇ ਕੰਮ ਕਰਾ ਸਕਦਾ ਹੁੰਦਾ। ਆਪਣਾ ਵਿਆਹ ਕਰਾ ਕੇ, ਤੇ ਘਰ ਆਪਣਾ ਨਾਂ ਵਸਾ ਲੈਂਦਾ। ਹੋਰਾਂ ਦੀਆਂ ਬੂੜੀਆਂ ਵਿੱਚ ਐਵੇਂ ਲੱਤਾਂ ਮਾਰਦਾ ਕਿਉਂ ਤੁਰਿਆ ਫਿਰਦਾ। ਪੈਸੇ ਲੈ ਕੇ ਅਰਦਾਸ ਜ਼ਰੂਰ ਕਰ ਦਿੰਦੇ ਹਨ। ਕਿਤੇ ਊਦਾ ਬਗੈਰ ਪੈਸੇ ਦੇਣ ਤੋਂ ਉਸ ਨੂੰ ਆਪਣਾ ਦੁੱਖ ਦੱਸ ਕੇ ਦੇਖਣਾ। ਉਹ ਕਹੇਗਾ,” ਮੇਰੇ ਕੋਲ ਸਮਾਂ ਨਹੀਂ ਹੈ।

ਡਾਲਰ ਦੇ ਕੇ ਅਰਦਾਸ ਕਰਾਉਣੀ ਹੈ, ਤਾਂ ਗੱਲ ਕਰੋ। ” ਅੱਜ ਕੱਲ੍ਹ ਤਾਂ ਪੰਜਾਬ ਵਾਲੇ ਗਿਆਨੀ ਭਾਈ ਜੀ ਡਾਲਰ ਹੀ ਭਾਲਦੇ ਹਨ। ਇੱਕ ਦੇ 50 ਜਿਉਂ ਬਣਦੇ ਹਨ। ਅਜੇ ਵੀ ਇੱਕ ਪੰਡਤ ਤੇ ਉਸ ਦਾ ਪੁੱਤਰ ਟੈਲੀਵਿਜ਼ਨ ਉੱਤੇ ਆਪਣੀ ਮਸ਼ਹੂਰੀ ਦਿੰਦਾ ਹੈ। ਉਸ ਨੂੰ 10 ਕੁ ਸਾਲ ਪਹਿਲਾਂ ਕਈਆਂ ਬੰਦਿਆਂ ਨਾਲ ਧੋਖਾ, ਠੱਗੀ ਕਰਨ ਦੇ ਦੋਸ਼ ਵਿੱਚ ਪੁਲੀਸ ਨੇ ਫੜਿਆ। ਅਦਾਲਤ ਨੇ ਇੱਕ ਸਾਲ ਦੀ ਸਜ਼ਾ ਦਿੱਤੀ ਸੀ। ਕੀ ਉਸ ਨੂੰ ਆਪਣਾ ਭਵਿੱਖ ਨਹੀਂ ਦਿਸਿਆ। ਉਸ ਨੇ ਆਪਣੇ ਲਈ ਕੋਈ ਉਪਾਅ ਰੱਖਿਆ ਜੰਤਰ-ਮੰਤਰ ਕਿਉਂ ਨਹੀਂ ਕੀਤਾ? ਜਦੋਂ ਸੜਕ, ਹਵਾਈ ਹਾਦਸੇ ਹੁੰਦੇ ਹਨ। ਭਾਰਤ ਵਿੱਚ ਬਹੁਤੇ ਧਾਰਮਿਕ ਯਾਤਰਾ ਕਰਨ ਵਾਲੇ ਵਿੱਚੋਂ ਪੰਡਤਾਂ, ਬਾਬਿਆਂ, ਗਿਆਨੀਆਂ, ਸਾਧਾ ਦੀ ਭੀੜ ਹੁੰਦੀ ਹੈ। ਇਹ ਸਭ ਵਿੱਚੇ ਮਰ ਜਾਂਦੇ ਹਨ। ਕੀ ਇੰਨਾ ਨੂੰ ਆਪਣਾ ਭਵਿੱਖ ਨਹੀਂ ਦਿਸਦਾ? ਕੀ ਇਹ ਆਪਣੇ ਭਲੇ ਦੀ ਅਰਦਾਸ ਨਹੀਂ ਕਰਨੀ ਕਰਦੇ? ਕੀ ਆਪਣੇ ਲਈ ਉਪਾਅ ਕਰਨ ਲਈ ਇੰਨਾ ਕੋਲ ਰਾਸ਼ੀ ਪੈਸਾ ਨਹੀਂ ਹੁੰਦਾ? ਜਾਂ ਫਿਰ ਐਸਾ ਕੁੱਝ ਬੰਦਾ ਕਰ ਹੀ ਨਹੀਂ ਸਕਦਾ। ਜੋ ਕਿਸੇ ਹੋਣੀ-ਅਣਹੋਣੀ ਨੂੰ ਰੋਕ ਸਕੇ। ਹੋਣੀ-ਅਣਹੋਣੀ ਨੂੰ ਕੋਈ ਆਪਣੀ ਸਿਆਣਪ ਨਾਲ ਨਹੀਂ ਰੋਕ ਸਕਦਾ। ਜ਼ਿੰਦਗੀ ਵਿੱਚ ਦੁੱਖ, ਰੋਗ, ਮੌਤ ਸਭ ਆਉਣੇ ਹੀ ਹਨ। ਹਾਂ ਇੱਕ ਕੰਮ ਜ਼ਰੂਰ ਹੋ ਸਕਦਾ ਹੈ। ਆਪਣੀ ਜ਼ਬਾਨ ਉੱਤੇ ਕੰਟਰੋਲ ਕਰ ਕੇ, ਘਰ ਵਿੱਚ ਸ਼ਾਂਤੀ ਲਿਆ ਸਕਦੇ ਹਾਂ। ਰਲ-ਮਿਲ ਕੇ ਮਸ਼ਵਰਾ ਰਾਏ ਕਰ ਕੇ ਘਰ ਨੂੰ ਚੰਗੇ ਢੰਗ ਨਾਲ ਚਲਾ ਸਕਦੇ ਹਾਂ। ਮਿਹਨਤ ਤੇ ਚੰਗੇ ਬਿਮਾਰਾਂ ਨਾਲ ਸਮਾਜ ਬਦਲ ਸਕਦੇ ਹਾਂ। ਬੱਚਿਆਂ ਨੇ ਆਪੇ ਵੱਡਿਆਂ ਨੂੰ ਦੇਖ ਕੇ, ਮਾਪਿਆਂ ਵਾਂਗ ਕੰਮ ਕਰਨ ਲੱਗ ਹੀ ਜਾਣਾ ਹੈ। ਬੱਚੇ ਜੇ ਦੇਖਣਗੇ, ਉਹੀ ਕਰਨਗੇ।

ਈ-ਮੇਲ: satwinder_7@hotmail.com
ਚੇਤਨਾ ਦੇ ਸਕੂਲ -ਕੰਵਲਜੀਤ ਖੰਨਾ
ਕਦੇ ਫ਼ਿੱਕਾ ਨਹੀਂ ਪੈਂਦਾ ਘਰ ਦਾ ਮੋਹ -ਰਵਿੰਦਰ ਹੀਰਕੇ
“ਉਡਤਾ ਪੰਜਾਬ” -ਅਕਸੈ ਖਨੌਰੀ
ਸ਼ਹੀਦ ਕਰਨੈਲ ਸਿੰਘ ਈਸੜੂ ਦੀ ਸ਼ਹਾਦਤ ਮਿਹਨਤੀ ਲੋਕਾਂ ਨੂੰ ਵੰਗਾਰਦੀ ਰਹੇਗੀ
ਨਾ ਭੁੱਲਣਯੋਗ ਹਸਤੀ ਇਕਬਾਲ ਅਰਪਨ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਤੇਜ਼ਾਬੀ ਹਮਲੇ : ਸਮਾਜਿਕ ਕਾਰੂਰਤਾ ਦੀ ਇੰਤਹਾ – ਮਨਦੀਪ

ckitadmin
ckitadmin
January 14, 2014
ਮਲਕੀਅਤ “ਸੁਹਲ” ਦੀਆਂ ਕੁਝ ਰਚਨਾਵਾਂ
ਗ਼ਜ਼ਲ -ਜਗਸੀਰ ਕੋਟਭਾਈ
ਹੁਸ਼ਿਆਰਪੁਰ ਜ਼ਿਲ੍ਹੇ ਦੇ 95000 ਘਰਾਂ ਦੇ ਲੋਕ ਅੱਜ ਵੀ ਖੁੱਲ੍ਹੇਆਮ ਪਖਾਨੇ ਜਾਣ ਲਈ ਮਜ਼ਬੂਰ
ਆਈ ਐਸ : ਬੀਜੀ ਫਸਲ ਕੱਟ ਰਹੇ ਨੇ ਪੱਛਮੀ ਮੁਲਕ -ਯੋਹਨਾਨ ਚੇਮਰਾਪੱਲੀ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?