By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਕੀ ਕੈਨੇਡਾ, ਬਾਹਰ ਦੇ ਦੇਸ਼ਾਂ ਦੀ ਗੌਰਮਿੰਟ ਮਾਪਿਆਂ ਵਰਗੀ ਹੈ?
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਿਬੰਧ essay > ਕੀ ਕੈਨੇਡਾ, ਬਾਹਰ ਦੇ ਦੇਸ਼ਾਂ ਦੀ ਗੌਰਮਿੰਟ ਮਾਪਿਆਂ ਵਰਗੀ ਹੈ?
ਨਿਬੰਧ essay

ਕੀ ਕੈਨੇਡਾ, ਬਾਹਰ ਦੇ ਦੇਸ਼ਾਂ ਦੀ ਗੌਰਮਿੰਟ ਮਾਪਿਆਂ ਵਰਗੀ ਹੈ?

ckitadmin
Last updated: October 23, 2025 8:46 am
ckitadmin
Published: October 23, 2016
Share
SHARE
ਲਿਖਤ ਨੂੰ ਇੱਥੇ ਸੁਣੋ

-ਸਤਵਿੰਦਰ ਕੌਰ ਸੱਤੀ


ਹਰਵੀਰ ਦੀ ਜੋ ਕਾਰ ਜੋਤ ਚਲਾਉਂਦਾ ਸੀ, ਪੁਲੀਸ ਅਫ਼ਸਰ ਨੇ, ਟੋ-ਟਰੱਕ ਦੀ ਮਦਦ ਨਾਲ, ਗੱਡੀਆਂ ਦੇ ਪਾਊਡ ਗੌਰਮਿੰਟ ਦੀ ਥਾਂ ਵਿੱਚ ਗੱਡੀ ਨੂੰ ਜ਼ਬਤ ਕਰਕੇ ਭੇਜ ਦਿੱਤੀ ਸੀ। ਨਸ਼ੇ ਵਿੱਚ ਡਰਾਈਵਰ ਕਾਰ ਚਲਾਉਂਦਾ ਫੜਿਆ ਜਾਵੇ। ਉਸ ਦਾ ਵਾਹਨ ਕਾਰ, ਟਰੱਕ, ਹਰ ਤਰ੍ਹਾਂ ਦੀ ਗੱਡੀ ਸਰਕਾਰੀ ਕਬਜ਼ੇ ਵਿੱਚ ਆ ਜਾਂਦੀ ਹੈ। ਇੱਕ ਮਹੀਨਾ ਵਾਪਸ ਨਹੀਂ ਦਿੰਦੇ। ਗੌਰਮਿੰਟ ਦੀ ਥਾਂ ਵਿੱਚ ਖੜ੍ਹਨ ਦਾ ਹਰ ਰੋਜ਼ ਦਾ ਗੱਡੀ ਦੇ ਆਕਾਰ ਦੇ ਹਿਸਾਬ ਨਾਲ ਥਾਂ ਦੀ ਫੀਸ, ਕਿਰਾਇਆ ਹੁੰਦਾ ਹੈ। ਜੋ ਇੱਕ ਦਿਹਾੜੀ ਦਾ 100 ਡਾਲਰ ਤੋਂ ਸ਼ੁਰੂ ਹੁੰਦਾ ਹੈ। ਮਹੀਨੇ ਦਾ 3000 ਹੋ ਜਾਂਦਾ ਹੈ। ਹਰਵੀਰ ਜੋਤ ਨੂੰ ਫ਼ੋਨ ਕਰ ਕੇ ਥੱਕ ਗਈ ਸੀ। ਜੋਤ ਨੇ ਫ਼ੋਨ ਕੀ ਚੁੱਕਣਾ ਸੀ? ਉਸ ਦਾ ਫ਼ੋਨ, ਬਟੂਆ, ਤੇੜ ਦੇ ਕੱਪੜੇ ਪੁਲੀਸ ਸਟੇਸ਼ਨ ਵਿੱਚ ਜਮਾਂ ਕਰਾ ਲਏ ਸਨ। ਨੀਲੀ ਜੇਲ ਦੀ ਵਰਦੀ ਪੁਆ ਕੇ, ਉਸ ਨੂੰ ਜੇਲ ਵਿੱਚ ਬੰਦ ਕਰ ਦਿੱਤਾ ਸੀ। ਵੀਕਇੰਡ ਸ਼ਨੀਵਾਰ, ਐਤਵਾਰ ਨੂੰ ਬੰਦਾ ਪੁਲੀਸ ਦੇ ਹੱਥ ਲੱਗ ਜਾਵੇ।

ਸੋਮਵਾਰ ਦੀ ਛੁੱਟੀ ਆ ਜਾਵੇ ਤਾਂ ਮੰਗਲਵਾਰ ਨੂੰ ਜੱਜ ਬੈਠਦਾ ਹੈ। ਜੇ ਕੋਈ ਜ਼ਮਾਨਤ ਕਰਾਉਣ ਵਾਲਾ ਨਾਂ ਹੋਵੇ। ਸਮਝੋਂ ਜੱਜ, ਪੁਲੀਸ ਵਾਲੇ, ਕੇਸ ਦੇ ਹਿਸਾਬ ਨਾਲ, ਮਰਜ਼ੀ ਨਾਲ ਜੇਲ ਵਿਚੋਂ ਬਾਹਰ ਕਰਨਗੇ।

 

 

ਜੋਤ ਨਾਲ ਵੀ ਐਸਾ ਕੁੱਝ ਹੀ ਹੋਇਆ ਸੀ। ਉਸ ਦੀ ਕੋਈ ਜ਼ਮਾਨਤ ਕਰਾਉਣ ਵਾਲਾ ਨਹੀਂ ਸੀ। ਉਹ ਹਰਵੀਰ ਨੂੰ ਫ਼ੋਨ ਕਰ ਰਿਹਾ ਸੀ। ਹਰਵੀਰ ਨੂੰ ਉਸ ਨੇ ਕਿਹਾ , ” ਮੇਰਾ ਹੋਰ ਕੋਈ ਕੈਨੇਡਾ ਵਿੱਚ ਨਹੀਂ ਹੈ। ਜੇ ਤੂੰ ਨਹੀਂ ਛਡਾਏਂਗੀ। ਹੋਰ ਕੋਣ ਮਦਦ ਕਰੇਗਾ? ਮੈਂ ਕਿਸੇ ਵਕੀਲ ਨੂੰ ਨਹੀਂ ਜਾਣਦਾ। ਮੇਰੀ ਕਿਹੜਾ ਸਿਟੀਜ਼ਨ ਦੀ ਕੈਨੇਡਾ ਵਿੱਚ ਵੋਟ ਬਣੀ ਹੈ? ਬਈ ਕੋਈ ਐਮ ਐਲ ਏ, ਐਮ ਪੀ, ਮੇਅਰ ਸਹਾਇਤਾ ਕਰ ਦੇਵੇਗਾ। ਹਰਵੀਰ ਨੇ ਉਸ ਨੂੰ ਕਿਹਾ ਸੀ, ” ਤੇਰੇ ਵਰਗੇ ਦੀ ਮਦਦ ਐਸੇ ਕੈਨੇਡੀਅਨ ਸਿਟੀਜ਼ਨ ਨਹੀਂ ਕਰਦੇ। ਜਿਹੜੇ ਪੇਂਡੂਆਂ ਕੋਲੇ ਰਾਤ ਕੱਟੀ ਹੈ। ਜਿਸ ਨਾਲ ਪੀਤੀ ਹੈ। ਉਸੇ ਨੂੰ ਜ਼ਮਾਨਤ ਕਰਾਉਣ ਨੂੰ ਕਹਿ ਦੇ।  ਗੌਰਮਿੰਟ ਵਾਲੇ ਮੇਰੀ ਕਾਰ ਨਹੀਂ ਛੱਡਦੇ। ਮਹੀਨੇ ਨੂੰ ਦੇਣਗੇ। ਹੁਣ ਮੈਂ ਆਪ ਦੇ ਖ਼ਸਮ ਨੂੰ ਕੀ ਦੱਸਾਂ?

ਮੇਰੀ ਕਾਰ ਕਿਥੇ ਹੈ? ਇੱਕ ਮਹੀਨਾ ਕਾਰ ਤੋਂ ਬਗੈਰ ਮੇਰਾ ਜਿਊਣਾ ਔਖਾ ਹੋ ਜਾਵੇਗਾ। ” ਜੋਤ ਨੇ ਫ਼ੋਨ ਕੱਟ ਦਿੱਤਾ ਸੀ। ਹੋਰ ਕਿਸੇ ਨੂੰ ਆਪ ਦੀ ਕਰਤੂਤ ਦੱਸ ਨਹੀਂ ਸਕਦਾ ਸੀ। ਜੋਤ ਨੇ ਫ਼ੋਨ ਵਿੰਦਰ ਨੂੰ ਕਰਨਾ ਸ਼ੁਰੂ ਕਰ ਦਿੱਤਾ। ਦੋ ਦਿਨ ਫ਼ੋਨ ਉੱਤੇ ਰਿੰਗਾਂ ਹੁੰਦੀਆਂ ਰਹੀਆਂ। ਉਹ ਜੇਲ ਵਿਚੋਂ ਫ਼ੋਨ ਕਰ ਰਿਹਾ ਸੀ। ਇਸ ਲਈ ਫ਼ੋਨ ਦਾ ਨੰਬਰ ਨਹੀਂ ਆ ਰਿਹਾ ਸੀ। ਹਸਪਤਾਲ, ਪੁਲੀਸ, ਜੇਲ ਵਿਚੋਂ ਗੌਰਮਿੰਟ ਦੇ ਕਰਮਚਾਰੀ ਫ਼ੋਨ ਕਰਨ, ਤਾਂ ਫ਼ੋਨ ਦਾ ਨੰਬਰ ਸਕਰੀਨ ਉੱਤੇ ਡਿਸਪਲੇ ਹੋ ਕੇ ਵੀ ਨੰਬਰ ਨਹੀਂ ਆਉਂਦਾ। ਡਾਕਟਰ, ਪੁਲੀਸ, ਜੇਲਰਾਂ ਵਿਚੋਂ ਗੌਰਮਿੰਟ ਕਿਸੇ ਦੇ ਸਕੇ ਨਹੀਂ ਹਨ। ਸਬ ਡਾਕਟਰ, ਪੁਲੀਸ, ਜੇਲਰ ਵਿਚੋਂ ਗੌਰਮਿੰਟ ਦੇ ਕਰਮਚਾਰੀਆਂ ਪੈਸੇ ਦੇ ਪੁੱਤ ਹਨ। ਕੀ ਕੈਨੇਡਾ, ਬਾਹਰ ਦੇ ਦੇਸ਼ਾਂ ਦੀ ਗੌਰਮਿੰਟ ਮਾਪਿਆਂ ਵਰਗੀ ਹੈ?ਪਬਲਿਕ ਨੂੰ ਲੁੱਟ ਰਹੇ ਹਨ। ਡਾਕਟਰਾਂ, ਪੁਲੀਸ ਵਾਲਿਆਂ, ਜੇਲਾਂ ਤੇ ਅਦਾਲਤਾਂ ਦਾ ਚੱਕਰ ਦਾਲ-ਰੋਟੀ ਪਬਲਿਕ ਦੇ ਸਿਰੋਂ ਚੱਲਦਾ ਹੈ। ਇਹ ਲੋਕਾਂ ਨੂੰ ਗਧੀ-ਗੇੜ ਪਾਈ ਫਿਰਦੇ ਹਨ। ਇਹ ਲੋਕਾਂ ਨੂੰ ਕਰਾਹੇ ਪਾ ਲੈਂਦੇ ਹਨ।

ਲੋਕ ਭਾਵੇਂ ਉੱਜੜ ਜਾਣ ਡਾਕਟਰ, ਪੁਲੀਸ, ਜੇਲਰ ਵਿਚੋਂ ਗੌਰਮਿੰਟ ਦੇ ਕਰਮਚਾਰੀ ਜ਼ਮੀਨਾਂ ਘਰ ਵਿਕਵਾ ਦਿੰਦੇ ਹਨ। ਲੋਕਾਂ ਦੀ ਕੁਰਕੀ ਲਿਆ ਦਿੰਦੇ ਹਨ। ਲੋਕਾਂ ਦੇ ਘਰ ਉੱਜੜ ਜਾਂਦੇ ਹਨ। ਕਈ ਤਾਂ ਇੰਨਾ ਤੋਂ ਦੁਖੀ ਹੋ ਕੇ ਖੁਦਖਸ਼ੀ ਕਰ ਲੈਂਦੇ ਹਨ। ਕਈ ਪਰਿਵਾਰ ਪੂਰੇ ਦੇ ਪੂਰੇ ਮਰ ਜਾਂਦੇ ਹਨ। ਭੁੱਖੇ ਮਰ ਜਾਂਦੇ ਹਨ। ਕੈਨੇਡਾ ਦੀ ਜੇਲ ਵਿੱਚ ਵੀ ਰਹਿਣਾ ਬਹੁਤ ਔਖਾ ਹੈ। ਜੇਲ ਦੀਆਂ ਸੀਮਿੰਟ ਦੀਆਂ ਕੰਧਾਂ ਹਨ। ਲੋਹੇ ਦੇ ਦਰਵਾਜ਼ੇ ਹਨ। ਆਕਸੀਜਨ ਵੀ ਸਰੀਰ ਦੇ ਲੋੜ ਮੁਤਾਬਿਕ ਨਹੀਂ ਹੁੰਦੀ। ਲੋਕਾਂ ਦਾ ਜੇਲ ਵਿੱਚ ਸਾਹ ਘੁੱਟਦਾ ਹੈ। ਕਈ ਦਮ ਘੁੱਟਣ ਨਾਲ ਦਿਲ ਫੇਲ ਹੋਣ ਨਾਲ ਮਰ ਵੀ ਜਾਂਦੇ ਹਨ। ਕੋਈ ਖ਼ਬਰ ਵੀ ਨਹੀਂ ਲੈਂਦਾ। ਕੈਦੀਆਂ ਦੀ ਕੈਨੇਡਾ ਵਿੱਚ ਵੀ ਨਾ ਹੀ ਕਿਸੇ ਕੋਲ ਸੁਣਵਾਈ ਕਰ ਸਕਦੇ ਹਨ। ਕੀ ਕੈਨੇਡਾ ਗੌਰਮਿੰਟ ਮਾਪਿਆਂ ਵਰਗੀ ਹੈ? ਜਾਂ ਬੰਦੇ ਨੂੰ ਵੇਚ ਕੇ ਖਾ ਰਹੀ ਹੈ। ਕੈਨੇਡਾ ਵਰਗੇ ਦੇਸ਼ਾਂ ਵਿੱਚ ਵੀ ਕੈਦੀਆਂ ਨਾਲ ਗ਼ੁਲਾਮਾਂ ਵਾਲਾ ਹਾਲ ਕੀਤਾ ਜਾਂਦਾ ਹੈ।

 ਪਸ਼ੂਆਂ ਤੋਂ ਵੱਧ ਬੁਰਾ ਹਾਲ ਕੀਤਾ ਜਾਂਦਾ ਹੈ। ਜੇਲ ਵਿੱਚ ਦਮ ਘੁੱਟਦਾ ਹੈ। ਸਮੇਂ ਦਾ ਕੁੱਝ ਪਤਾ ਨਹੀਂ ਲੱਗਦਾ। ਕੀ ਸਮਾ ਹੈ। ਕਿਹੜਾ ਦਿਨ ਤਰੀਕ ਹੈ। ਨਾ ਹੀ ਕਲੰਡਰ ਕਲੌਕ ਹੁੰਦੇ ਹਨ। ਹਨੇਰ ਕੋਠੜੀ ਹੈ। ਛੋਟੀ ਜਿਹੀ ਮੋਰੀ ਥਾਈਂ ਖਾਣਾ ਸੁੱਕੀਆਂ ਬਿਰਡ ਅੰਦਰ ਸਿੱਟਿਆਂ ਜਾਂਦਾ ਹੈ। ਉੱਥੇ ਹੀ ਮਲ-ਮੂਤਰ ਕਰਨ ਨੂੰ ਲੈਟਰੀਨ ਰੱਖੀ ਹੁੰਦੀ ਹੈ। ਲੱਕੜੀ ਦੇ ਬੈਂਚ ਉੱਤੇ ਪੈਣਾ ਪੈਂਦਾ ਹੈ। ਸਿਰਹਾਣੇ ਤੇ ਉੱਪਰ ਨੂੰ ਕੱਪੜਾ ਵੀ ਨਹੀਂ ਦਿੱਤਾ ਜਾਂਦਾ। ਜੋ ਜੇਲਾਂ ਵਿੱਚ ਬੰਦ ਹੁੰਦੇ ਹਨ। ਇੱਕ ਦੂਜੇ ਨਾਲ ਲੜਦੇ ਹਨ। ਖ਼ੂਨੋ-ਖ਼ੂਨ ਹੋ ਜਾਂਦੇ ਹਨ। ਹਾਹਾਕਾਰ ਮਚਾ ਦਿੰਦੇ ਹਨ। ਜੇਲਾ ਦੇ ਕਰਮਚਾਰੀਆਂ ਆ ਕੇ ਦੇਖਦੇ ਵੀ ਨਹੀਂ ਹਨ। ਲੋਕ ਦੁਖੀ ਹੋਏ ਕੁਰਲਾਈ ਜਾਂਦੇ ਹਨ। ਇਹ ਡਾਕਟਰਾਂ, ਪੁਲੀਸ ਵਾਲੇ , ਜੇਲਾਂ ਤੇ ਅਦਾਲਤਾਂ ਦੇ ਕਰਮਚਾਰੀਆਂ ਜੱਜ ਵਕੀਲ ਲੋਕਾਂ ਨੂੰ ਲੁੱਟ ਕੇ ਖਾ ਰਹੇ ਹਨ। ਡਾਕਟਰਾਂ, ਪੁਲੀਸ ਵਾਲਿਆਂ, ਜੇਲਾਂ ਤੇ ਅਦਾਲਤਾਂ ਦੇ ਕਰਮਚਾਰੀਆਂ ਦਾ ਢਿੱਡ ਪਬਲਿਕ ਭਰਦੀ ਹੈ। ਡਾਕਟਰਾਂ, ਪੁਲੀਸ ਵਾਲੇ , ਜੇਲਾਂ ਤੇ ਅਦਾਲਤਾਂ ਦੇ ਕਰਮਚਾਰੀਆਂ ਜੱਜ, ਵਕੀਲ ਭੁੱਖੇ ਮਰ ਜਾਣਗੇ। ਜੇ ਲੋਕ ਇੰਨਾ ਕੋਲ ਫਸਣੋਂ ਹੱਟ ਜਾਣਗੇ। ਰੱਬ ਕਰੇ ਕਿਸੇ ਤੇ ਬਿਮਾਰੀ ਤੇ ਕੇਸ ਨਾ ਪਵੇ। ਲੋਕਾਂ ਦੀ ਜਾਨ ਸੁਰਖ਼ਰੂ ਸੁੱਖੀ ਰਹੇ। ਪਬਲਿਕ ਗੌਰਮਿੰਟ ਕਿਸੇ ਦੇ ਸਕੇ ਨਹੀਂ ਹਨ। ਕਿਸੇ ਦੇ ਸਕੇ ਨਹੀਂ ਹਨ। ਜੇ ਇਹੀ ਕੋਈ ਪਬਲਿਕ ਦਾ ਆਮ ਬੰਦਾ ਕਰੇ, ਕਾਨੂੰਨੀ ਜੁਰਮ ਹੈ। ਜੇ ਕੋਈ ਕਿਸੇ ਨੂੰ ਪ੍ਰਾਈਵੇਟ, ਅੰਨ-ਨੋ-ਨੰਬਰ ਕਾਲ ਬਾਰ-ਬਾਰ ਕਰ ਕੇ ਤੰਗ ਕਰੇ, ਫ਼ੋਨ ਟਰੇਸ ਕਰ ਲਵੋ। ਕੈਲਗਰੀ ਵਿੱਚ ਐਸਾ ਫੋਨ ਆਉਣ ਉੱਤੇ *57 ਫਿਰ 1 ਦੱਬਣ ਨਾਲ, ਰਿਪੋਟਰ ਆਪੇ ਪੁਲੀਸ ਕੋਲ ਚਲੀ ਜਾਂਦੀ ਹੈ। ਪੁਲੀਸ ਫੋਨ ਕਰਨ ਵਾਲੇ ਨੂੰ ਲੱਭ ਲੈਂਦੀ ਹੈ। ਚਾਰ ਕੁ ਬਾਰੀ ਐਸਾ ਫੋਨ ਆ ਜਾਵੇ। ਫ਼ੋਨ ਕਰਨ ਵਾਲੇ ਨੂੰ ਜੁਰਮਾਨਾ ਹੋ ਸਕਦਾ ਹੈ। ਭਾਵੇਂ ਕੋਈ ਪ੍ਰਾਈਵੇਟ, ਅੰਨ-ਨੋ-ਨੰਬਰ ਫੋਨ ਕਰੇ। ਪੁਲੀਸ ਬੰਦਾ ਲੱਭ ਲੈਂਦੀ ਹੈ। ਇਸ ਲਈ ਬਹੁਤੇ ਚਤਰ ਵੀ ਮਾਰੇ ਜਾਂਦੇ ਹਨ।

ਫ਼ੋਨ ਦੀ ਪ੍ਰਾਈਵੇਟ ਕਾਲ ਵਿੰਦਰ ਨੇ ਅੱਕ ਕੇ ਚੱਕ ਲਈ ਸੀ। ਉਸ ਨੇ ਕਿਹਾ “ ਹੈਲੋ। ” ਤਾਂ ਅੱਗੋਂ ਜੋਤ ਬੋਲ ਪਿਆ, ” ਵਿੰਦਰ ਮੈਂ ਜਦੋਂ ਵੀ ਮੁਸੀਬਤ ਵਿੱਚ ਹੋਵਾਂ। ਤੂੰ ਹੀ ਮਦਦ ਕਰਦੀ ਹੈ। ਅੱਜ ਮੈਂ ਜੇਲ ਵਿੱਚ ਫਸ ਗਿਆ ਹਾਂ। ਮੇਰਾ ਕੋਈ ਕਸੂਰ ਨਹੀਂ ਸੀ। ਕਿਸੇ ਹੋਰ ਨੇ, ਮੇਰੇ ਟਰੱਕ ਵਿੱਚ ਕਾਰ ਮਾਰ ਕੇ, ਐਕਸੀਡੈਂਟ ਕਰ ਦਿੱਤਾ ਸੀ। ਤੂੰ ਮੇਰੀ ਜ਼ਮਾਨਤ ਕਰਾ ਦੇ। ” ” ਜੋਤ ਮੈਂ ਵੀ ਤੇਰੀ ਲਾਈ ਹੋਈ ਸਜ਼ਾ ਭੁਗਤ ਰਹੀ ਹਾਂ। ਮੈਂ ਚਾਰ ਦਿਨਾਂ ਤੋਂ ਹਸਪਤਾਲ ਵਿੱਚ ਪਈ ਹਾਂ। ਪਿਛਲੀ ਵਾਰ ਮੈਂ ਸੋਚਦੀ ਸੀ। ਡਾਕਟਰ ਚੱਕਰਵਰਤੀ ਬੰਗਾਲੀ ਇੰਡੀਅਨ ਸੀ। ਉਸ ਕਰ ਕੇ ਮੈਂ ਚਾਰ ਦਿਨ ਹਸਪਤਾਲ ਬਿਪਤਾ ਭਰਦੀ ਰਹੀ। 16 ਦਿਨ ਹਸਪਤਾਲ ਕੱਟੇ ਸਨ। ਜੇ ਕਿਤੇ ਪੱਲਿਉਂ ਪੈਸੇ ਦੇਣੇ ਪੈਂਦੇ, ਪਤਾ ਨਹੀਂ ਕਿੰਨੀ ਰਕਮ ਲੱਗ ਜਾਣੀ ਸੀ? ਕੈਨੇਡਾ ਗੌਰਮਿੰਟ ਮਾਪਿਆਂ ਵਰਗੀ ਹੈ। ਮਰੀਜ਼ ਦੇ ਉੱਤੇ ਅਪ੍ਰੇਸ਼ਨ, ਐਕਸਰੇ, ਦਵਾਈਆਂ ਦਾ ਹਸਪਤਾਲ ਦਾ ਕੋਈ ਖ਼ਰਚਾ ਨਹੀਂ ਪੈਂਦਾ। ਇਸ ਬਾਰ ਗੋਰਾ ਡਾਕਟਰ ਹੈ। ਉਹ ਵੀ ਬੇਬੀ ਦੇ ਆਪੇ ਪੈਦਾ ਹੋਣ ਦੀ ਉਡੀਕ ਕਰ ਰਿਹਾ ਹੈ। ” ” ਵਿੰਦਰ ਕੀ ਤੇਰੇ ਹੋਰ ਬੱਚਾ ਹੋਣ ਵਾਲਾ ਹੈ? ਇਹ ਕੀਹਦੇ ਨਾਲ ਮੂੰਹ ਕਾਲਾ ਕਰ ਲਿਆ? ਬੱਚੇ ਹਰ ਸਾਲ ਜੰਮੀ ਚੱਲ। ਅਜੇ ਤੂੰ ਕੁਆਰੀ ਹੈ। ” ” ਜਿਸ ਦਿਨ ਤੈਨੂੰ ਧੱਕੇ ਮਾਰ ਕੇ, ਮੈਂ ਘਰੋਂ ਬਾਹਰ ਕੱਢਿਆ ਸੀ। ਜਾਣ ਤੋਂ ਪਹਿਲਾਂ ਤੂੰ ਹੀ ਮੇਰੇ ਨਾਲ ਮੂੰਹ ਕਾਲਾ ਕੀਤਾ ਸੀ। ਤੇਰਾ ਤਾਂ ਇਹ ਧੰਦਾ ਹੈ। ਫੇਸ ਬੁੱਕ ਉੱਤੋਂ ਪਤਾ ਨਹੀਂ ਕਿਵੇਂ ਲੋੜ ਬੰਦ ਜ਼ਨਾਨੀਆਂ ਲੱਭ ਲੈਂਦਾ ਹੈ? ਕਸੂਰ ਮੇਰਾ ਵੀ ਹੈ। ਜੋ ਮੁੜ-ਮੁੜ ਕੇ, ਤੈਨੂੰ ਘਰ ਵਾੜਦੀ ਹਾਂ। ” ” ਵਿੰਦਰ ਤੂੰ ਕਿਸੇ ਹੋਰ ਨੂੰ ਭੇਜਦੇ। ਕੀ ਪਤਾ ਆਪੇ ਜੱਜ ਕਦੋਂ ਬਰੀ ਕਰੂ? ਨਾਲੇ ਮੈਂ ਆਪ ਦੇ ਬੱਚੇ ਨੂੰ ਦੇਖਣਾ ਚਾਹੁੰਦਾ ਹਾਂ। “

ਵਿੰਦਰ ਦੇ ਸਿਰਹਾਣੇ ਡਾਕਟਰ ਖੜ੍ਹਾ ਸੀ। ਉਸ ਨੇ ਫ਼ੋਨ ਰੱਖ ਦਿੱਤਾ। ਡਾਕਟਰ ਦੋ ਦਿਨਾਂ ਦੀ ਛੁੱਟੀ ਤੋਂ ਵਾਪਸ ਆਇਆ ਸੀ। ਕੈਨੇਡਾ ਵਿੱਚ ਛੇਤੀ ਕੀਤੇ, ਦੂਜੇ ਦੇ ਮਰੀਜ਼ ਨੂੰ, ਹੋਰ ਡਾਕਟਰ ਹੱਥ ਨਹੀਂ ਪਾਉਂਦਾ। ਉਹੀ ਸਪੈਸ਼ਲਿਸਟ ਡਾਕਟਰ ਹੀ ਆਪ ਦੇ ਮਰੀਜ਼ ਨੂੰ ਦੇਖਦਾ ਹੈ। ਜਿਸ ਦਾ ਮਰੀਜ਼ ਹੁੰਦਾ ਹੈ। ਬੱਚਾ ਗਰਭ ਵਿੱਚ ਪੈਣ ਤੋਂ ਦੋ ਕੁ ਮਹੀਨੇ ਪਿੱਛੋਂ, ਸਪੈਸ਼ਲਿਸਟ ਡਾਕਟਰ ਕੋਲ ਚੈੱਕਅਪ ਲਈ ਜਾਂਦੇ ਰਹਿਣਾ ਪੈਂਦਾ ਹੈ। ਉਹੀ ਸਪੈਸ਼ਲਿਸਟ ਡਾਕਟਰ ਹੀ ਬੱਚਾ ਪੈਦਾ ਹੋਣ ਤੱਕ, ਬੱਚਾ ਹੋਣ ਵਾਲੀ ਔਰਤ ਦੀ ਹਾਲਤ ਦਾ ਨੋਟਸ ਲੈਂਦਾ ਹੈ। ਵਿੰਦਰ ਦਾ ਇਹ ਬੱਚਾ ਛੇਵੇਂ ਮਹੀਨੇ ਵਿੱਚ ਹੀ ਆਪ ਦੀ ਜਗਾ ਛੱਡ ਕੇ ਪੇਟ ਦੇ ਥੱਲੇ ਹੋ ਗਿਆ ਸੀ। ਸਾਰੇ ਲੱਛਣ ਬੱਚੇ ਦੇ ਜਨਮ ਲੈਣ ਦੇ ਹੋ ਗਏ ਸਨ। ਜਦੋਂ ਕੋਈ ਵੀ ਔਰਤ ਵਿੰਦਰ ਵਾਲੀ ਮਾਂ ਬਣਨ ਦੀ ਹਾਲਤ ਵਿਚੋਂ ਗੁਜ਼ਰ ਰਹੀ ਹੋਵੇ। ਜੇ ਕੋਈ ਘਰੇਲੂ ਝਗੜਾ ਚੱਲ ਰਿਹਾ ਹੋਵੇ। ਔਰਤ ਪ੍ਰੇਸ਼ਾਨ ਹੋਵੇ। ਬੱਚੇ ਵਿੱਚ ਕੋਈ ਨੁਕਸ ਪੈਦਾ ਹੋ ਕੇ ਅਸਰ ਹੋ ਸਕਦਾ ਹੈ। ਬੱਚਾ ਆਪਣੇ ਸਹੀ ਸਮੇਂ ਉੱਤੇ ਪੈਦਾ ਨਹੀਂ ਹੁੰਦਾ।

ਵਿਰਾਸਤ ਅਤੇ ਸਭਿਆਚਾਰ ਦਾ ਫਰਕ -ਗੁਰਚਰਨ ਪੱਖੋਕਲਾਂ
ਦਹਿਸ਼ਤ ਦੇ ਸਾਏ ਹੇਠ ਕਸ਼ਮੀਰ ਦਾ ਬਚਪਨ ਤੇ ਜਵਾਨੀ -ਐਡਵੋਕੇਟ ਗੁਰਸ਼ਮਸ਼ੀਰ ਸਿੰਘ
ਗੁਲਾਮ ਭਾਰਤ ਵਿੱਚ ਅਜ਼ਾਦੀ ਦਾ ਝੰਡਾ ਲਹਿਰਾਉਣ ਵਾਲੇ ਨੇਤਾ ਸੁਭਾਸ਼ ਚੰਦਰ ਬੋਸ – ਗੁਰਪ੍ਰੀਤ ਸਿੰਘ ਰੰਗੀਲਪੁਰ
ਨਵਾਂ ਵਰ੍ਹਾ ਨਵੀਆਂ ਉਮੰਗਾਂ ਦਾ ਪ੍ਰਤੀਕ – ਗੁਰਤੇਜ ਸਿੱਧੂ
ਅਨੋਖਾ ਇੰਨਸਾਫ –ਸਰੂਚੀ ਕੰਬੋਜ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਔਰਤ ਸਸ਼ਕਤੀਕਰਨ ਬਨਾਮ ਅਪਰਾਧੀਕਰਨ -ਗੁਰਤੇਜ ਸਿੱਧੂ

ckitadmin
ckitadmin
November 22, 2015
ਭਾਰਤ ਦਾ ਜਮਹੂਰੀ ਅਕਸ ਖ਼ਤਰੇ ’ਚ -ਕੁਲਦੀਪ ਨਈਅਰ
ਸਵੱਛ ਭਾਰਤ, ਸਫ਼ਾਈ ਦੀ ਇੱਛਾ ਤੇ ਯੋਗ ਬੁਨਿਆਦੀ ਢਾਂਚਾ -ਪ੍ਰੋ. ਰਾਕੇਸ਼ ਰਮਨ
ਵਰਕਰਜ਼ ਸੋਸ਼ਲਿਸਟ ਪਾਰਟੀ ਦੀ ਅਪੀਲ
ਪੱਥਰ ਕਹੇ ਖੁਰੀ ਜਾਨ੍ਹੇ ਆ ਯਾਰ – ਮਿੰਟੂ ਬਰਾੜ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?