By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਵਿਹਲਾ ਮਨ ਸ਼ੈਤਾਨ ਦਾ ਘਰ – ਡਾ. ਨਿਸ਼ਾਨ ਸਿੰਘ ਰਾਠੌਰ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਿਬੰਧ essay > ਵਿਹਲਾ ਮਨ ਸ਼ੈਤਾਨ ਦਾ ਘਰ – ਡਾ. ਨਿਸ਼ਾਨ ਸਿੰਘ ਰਾਠੌਰ
ਨਿਬੰਧ essay

ਵਿਹਲਾ ਮਨ ਸ਼ੈਤਾਨ ਦਾ ਘਰ – ਡਾ. ਨਿਸ਼ਾਨ ਸਿੰਘ ਰਾਠੌਰ

ckitadmin
Last updated: October 23, 2025 5:59 am
ckitadmin
Published: April 23, 2019
Share
SHARE
ਲਿਖਤ ਨੂੰ ਇੱਥੇ ਸੁਣੋ

ਸਮੁੱਚੇ ਬ੍ਰਹਿਮੰਡ ਵਿਚ ਮੌਜੂਦ ਪ੍ਰਾਣੀਆਂ ਵਿਚੋਂ ਮਨੁੱਖ ਹੀ ਇਕ ਅਜਿਹਾ ਪ੍ਰਾਣੀ ਹੈ ਜਿਸ ਨੂੰ ਸੋਚਣ ਅਤੇ ਸਮਝਣ ਦੀ ਸ਼ਕਤੀ ਪ੍ਰਾਪਤ ਹੈ। ਮਨੁੱਖ ਆਪਣੇ ਚੰਗੇ- ਮਾੜੇ ਦੀ ਸੋਝੀ ਦਾ ਗਿਆਨ ਰੱਖਦਾ ਹੈ। ਆਪਣਾ ਬੁਰਾ- ਭਲਾ ਸੋਚ ਸਕਦਾ ਹੈ। ਪਰ ! ਅੱਜ ਕੱਲ ਮਨੁੱਖੀ ਮਨ ਆਪਣੇ ਭਲੇ ਨਾਲੋਂ ਜ਼ਿਆਦਾ ਦੂਜੇ ਲੋਕਾਂ ਦਾ ਬੁਰਾ ਸੋਚਣ ਵਿਚ ਮਸ਼ਗੂਲ ਰਹਿੰਦਾ ਹੈ। ਉਂਝ ਵੀ ਕਿਹਾ ਜਾਂਦਾ ਹੈ ਕਿ ਬੰਦਾ ਆਪਣੇ ਦੁੱਖ ਤੋਂ ਉੰਨਾ ਦੁਖੀ ਨਹੀਂ ਹੁੰਦਾ ਜਿੰਨਾ ਦੂਜੇ ਦੇ ਸੁੱਖ ਤੋਂ ਹੁੰਦਾ ਹੈ।

ਖ਼ੈਰ ! ਇਹ ਮਨੁੱਖੀ ਸੁਭਾਅ ਦਾ ਇੱਕ ਗੁਣ ਹੈ। ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਪਰ, ਯਤਨ ਕਰਨ ਤੇ ਇਸ ਨੂੰ ਕਾਬੂ ਜ਼ਰੂਰ ਕੀਤਾ ਜਾ ਸਕਦਾ ਹੈ। ਮਨੋਵਿਗਿਆਨ ‘ਚ ਪੜਾਇਆ ਜਾਂਦਾ ਹੈ, ‘ਵਿਹਲਾ ਮਨ ਬਹੁਤ ਸਾਰੇ ਨਕਾਰਤਮਕ ਵਿਚਾਰਾਂ ਦਾ ਘਰ ਬਣ ਜਾਂਦਾ ਹੈ। ਇਸ ਕਰਕੇ ਲੋਕ ਆਪਣੇ ਆਪ ਨੂੰ ਮਸਰੂਫ਼ ਰੱਖਦੇ ਹਨ/ ਬਿਜ਼ੀ ਰੱਖਦੇ ਹਨ ਤਾਂ ਕਿ ਨਕਾਰਤਮਕ ਵਿਚਾਰਾਂ ਤੋਂ ਬਚਿਆ ਜਾ ਸਕੇ।’

ਇੱਕ ਸਰਵੇਖਣ ਅਨੁਸਾਰ, ‘ਖ਼ੁਦਕੁਸ਼ੀਆਂ ਕਰਨ ਵਾਲੇ 99% ਲੋਕ ਲੰਮੇ ਸਮੇਂ ਤੋਂ ਇਕਲਾਪੇ ਦੇ ਸ਼ਿਕਾਰ ਸਨ।’ ਭਾਵ ਮੌਤ ਨੂੰ ਗਲੇ ਲਗਾਉਣ ਵਾਲੇ ਬਹੁਤੇ ਲੋਕ ਵਿਹਲੇ ਮਨ ਦੇ ਮਾਲਕ ਹੁੰਦੇ ਹਨ। ਆਮ ਜੀਵਨ ਵਿਚ ਦੇਖਿਆ ਗਿਆ ਹੈ ਕਿ ਜਿਸ ਮਨੁੱਖ ਕੋਲ ਕੋਈ ਕੰਮ ਨਹੀਂ ਹੁੰਦਾ ਉਹ ਜਾਂ ਤਾਂ ਤਨਾਓ ਦਾ ਸ਼ਿਕਾਰ ਹੋ ਜਾਂਦਾ ਹੈ ਜਾਂ ਫਿਰ ਦੂਜੇ ਲੋਕਾਂ ਦੇ ਕੰਮਾਂ ਵਿਚ ਅੜਚਣਾਂ ਪੈਦਾ ਕਰਨ ਲੱਗਦਾ ਹੈ। ਪਿੰਡਾਂ ਅਤੇ ਸ਼ਹਿਰਾਂ ਵਿਚ ਅਜਿਹੇ ਲੋਕਾਂ ਦੀ ਘਾਟ ਨਹੀਂ ਹੁੰਦੀ ਜਿਹੜੇ ਵਿਹਲੇ ਹੋਣ ਕਰਕੇ ਦੂਜੇ ਲੋਕਾਂ ਲਈ ਮੁਸੀਬਤ ਦਾ ਸਬੱਬ ਬਣੇ ਹੁੰਦੇ ਹਨ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਕਲਾਪੇ ਦੇ ਸ਼ਿਕਾਰ ਲੋਕਾਂ ਵਿਚ ਬਜ਼ੁਰਗ ਲੋਕ ਵੱਡੀ ਗਿਣਤੀ ਵਿਚ ਸ਼ਾਮਲ ਹੁੰਦੇ ਹਨ। ਇਹ ਸਾਡੀ ਸਮਾਜਿਕ ਨਿਘਾਰਤਾ ਦਾ ਪ੍ਰਮਾਣ ਹੈ। ਇਸ ਤੋਂ ਇਲਾਵਾ ਨੌਕਰੀਪੇਸ਼ਾ ਲੋਕ ਅਤੇ ਔਰਤਾਂ ਵੀ ਵੱਡੀ ਗਿਣਤੀ ਵਿਚ ਇਕਲਾਪੇ ਦੇ ਸ਼ਿਕਾਰ ਪਾਏ ਜਾਂਦੇ ਹਨ।

ਅੱਜ ਕੱਲ ਦੇ ਸਮੇਂ ਵਿਚ ਨਿੱਕੇ ਬੱਚੇ ਵੀ ਇਕਲਾਪੇ ਦੇ ਸ਼ਿਕਾਰ ਹੋਣ ਲੱਗੇ ਹਨ ਕਿਉਂਕਿ ਮਾਂ- ਬਾਪ ਕੋਲ ਆਪਣੇ ਕੰਮਾਂ- ਕਾਰਾਂ ਤੋਂ ਵਿਹਲ ਨਹੀਂ ਹੈ। ਦੂਜੀ ਗੱਲ ਅੱਜ ਦਾ ਦੌਰ ਮੋਬਾਈਲ ਦਾ ਦੌਰ ਹੈ ਇਸ ਕਰਕੇ ਬਹੁਤੇ ਬੱਚੇ ਆਪਣੇ ਕਮਰਿਆਂ ਵਿਚ ਬੈਠੇ ਕਲਪਣਾ ਦੀ ਦੁਨੀਆਂ ਵਿਚ ਮਸ਼ਗੂਲ ਰਹਿੰਦੇ ਹਨ ਅਤੇ ਫਿਰ ਸਹਿਜੇ- ਸਹਿਜੇ ਇਕਲਾਪੇ ਦਾ ਸ਼ਿਕਾਰ ਹੋ ਜਾਂਦੇ ਹਨ।

ਮਨੋਵਿਗਿਆਨੀਆਂ ਅਨੁਸਾਰ, ‘ਆਪਣੇ ਆਪ ਨੂੰ ਕਦੇ ਵਿਹਲਾ ਨਾ ਹੋਣ ਦਿਓ। ਹਾਂ, ਕੁਝ ਸਮੇਂ ਲਈ ਵਿਹਲਤਾ ਦਾ ਆਨੰਦ ਲਿਆ ਜਾ ਸਕਦਾ ਹੈ ਪਰ, ਲੰਮੇ ਸਮੇਂ ਤੱਕ ਵਿਹਲਾਪਣ ਜਾਨਲੇਵਾ ਸਾਬਿਤ ਹੋ ਸਕਦਾ ਹੈ ਕਿਉਂਕਿ ਵਿਹਲਾ ਮਨ ਨਕਾਰਤਮਕ ਵਿਚਾਰਾਂ ਦਾ ਘਰ ਬਣ ਜਾਂਦਾ ਹੈ।’ ਇਹਨਾਂ ਮੁਸੀਬਤਾਂ ਤੋਂ ਬਚਣ ਲਈ ਆਪਣੇ ਆਪ ਨੂੰ ਮਸ਼ਗੂਲ ਰੱਖਣਾ ਚਾਹੀਦਾ ਹੈ। ਕਦੇ- ਕਦਾਈਂ ਫੁਰਸਤ ਦੇ ਪਲ ਮਨੁੱਖੀ ਜੀਵਨ ਲਈ ਲਾਜ਼ਮੀ ਹਨ ਪਰ ਲੰਮੇ ਸਮੇਂ ਤੱਕ ਵਿਹਲਾਪਣ ਮਾਨਸਿਕ ਤਨਾਓ ਦਾ ਕਾਰਨ ਬਣ ਸਕਦਾ ਹੈ।

ਮਾਨਸਿਕ ਤਨਾਓ ਤੋਂ ਬਚਣ ਲਈ ਆਪਣੇ ਮਨਪਸੰਦ ਕੰਮ ਨੂੰ ਕਰਦੇ ਰਹਿਣਾ ਚਾਹੀਦਾ ਹੈ, ਮਸਲਨ ਜੇਕਰ ਕਿਸੇ ਨੂੰ ਖੇਡਣਾ ਪਸੰਦ ਹੈ ਤਾਂ ਦਿਨ ਵਿਚ ਕੁਝ ਸਮਾਂ ਖੇਡ ਦੇ ਮੈਦਾਨ ਵਿਚ ਜ਼ਰੂਰ ਬਤੀਤ ਕਰਨਾ ਚਾਹੀਦਾ ਹੈ। ਇਸ ਨਾਲ ਜਿੱਥੇ ਮਾਨਸਿਕ ਸਕੂਨ ਦੀ ਪ੍ਰਾਪਤੀ ਹੋਵੇਗੀ ਉੱਥੇ ਸਰੀਰਕ ਰੂਪ ਵਿਚ ਤੰਦਰੁਸਤੀ ਵੀ ਪ੍ਰਾਪਤ ਹੋਵੇਗੀ।

ਇਸ ਤਰ੍ਹਾਂ ਉੱਪਰ ਕੀਤੀ ਗਈ ਵਿਚਾਰ- ਚਰਚਾ ਦੇ ਆਧਾਰ ਤੇ ਕਿਹਾ ਜਾ ਸਕਦਾ ਹੈ ਕਿ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ। ਇਸ ਕਰਕੇ ਬਹੁਤੀ ਦੇਰ ਵਿਹਲਾਪਣ ਤਨਾਓ ਦਾ ਕਾਰਨ ਬਣ ਸਕਦਾ ਹੈ। ਇਸ ਤੋਂ ਪਰਹੇਜ਼ ਹੀ ਬਚਾਓ ਹੈ।

ਸੰਪਰਕ. 075892- 33437

ਡੁੱਬਦੀ ਖੇਤੀ -ਕਰਾਂਤੀ ਆਉਣ ਨੁੰ 50 ਸਾਲ ਲੱਗ ਜਾਂਦੇ ਨੇ – ਜਸਪ੍ਰੀਤ ਸਿੰਘ
2015 ਮੈਨ ਬੁਕਰ ਇਨਾਮ ਜੇਤੂ ਮਾਰਲੋਨ ਜੇਮਜ਼ ਦਾ ਨਾਵਲ “ਏ ਬਰੀਫ ਹਿਸਟਰੀ ਆਫ ਸੈਵਨ ਕਿਲਿੰਗਜ਼” -ਤਨਵੀਰ ਕੰਗ
ਕਿਵੇਂ ਤਿਆਰ ਕਰੀਏ ਸਮਾਰਟ ਕਲਾਸਰੂਮ -ਅਮਰਜੀਤ ਸਿੰਘ ਚਹਿਲ
ਸੁਣੋ ਸੁਣੋ ਤੁਸੀਂ ਕੀ ਹੋ ਕੁਦਰਤ ਦੇ ਖ਼ਾਸ ਬੰਦਿਓ -ਗੁਰਚਰਨ ਪੱਖੋਕਲਾਂ
ਗੁਰਬਾਣੀ ਵਿਚੋਂ ਪ੍ਰਚੱਲਿਤ ਅਖਾਣ ਤੇ ਮੁਹਾਵਰੇ – ਡਾ. ਨਿਸ਼ਾਨ ਸਿੰਘ ਰਾਠੌਰ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਸਵੱਛ ਭਾਰਤ, ਸਫ਼ਾਈ ਦੀ ਇੱਛਾ ਤੇ ਯੋਗ ਬੁਨਿਆਦੀ ਢਾਂਚਾ -ਪ੍ਰੋ. ਰਾਕੇਸ਼ ਰਮਨ

ckitadmin
ckitadmin
October 6, 2014
ਨੂਰਜਹਾਂ (ਕਿਸ਼ਤ ਦੂਜੀ) – ਖ਼ਾਲਿਦ ਹਸਨ
ਭਾਰਤ ਨੂੰ ਕੱਟੜ ਹਿੰਦੂ ਰਾਸ਼ਟਰ ਤੇ ਅਮਰੀਕਾ ਹੇਠ ਲਾਉਣਾ ਭਾਜਪਾ-ਆਰ.ਐਸ.ਐਸ ਦਾ ਏਜੰਡਾ -ਸੀਤਾਰਾਮ ਯੇਚੁਰੀ
ਰਾਜਨੀਤਿਕ ਚਲਾਕੀਆਂ – ਗੁਰਮੇਲ ਬੀਰੋਕੇ
ਲੋਕ ਕਵੀ ਬਾਬਾ ਨਜਮੀ ਦੇ ਰੂਬਰੂ ਹੁੰਦਿਆਂ – ਰਵੇਲ ਸਿੰਘ ਇਟਲੀ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?