By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਸ਼ੌਂਕੀ, ਸਕੀਮੀ ਤੇ ਮਜ਼ਾਕੀਆ ਤਾਇਆ ਕੋਰਾ -ਗੁਰਬਾਜ ਸਿੰਘ ਹੁਸਨਰ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਿਬੰਧ essay > ਸ਼ੌਂਕੀ, ਸਕੀਮੀ ਤੇ ਮਜ਼ਾਕੀਆ ਤਾਇਆ ਕੋਰਾ -ਗੁਰਬਾਜ ਸਿੰਘ ਹੁਸਨਰ
ਨਿਬੰਧ essay

ਸ਼ੌਂਕੀ, ਸਕੀਮੀ ਤੇ ਮਜ਼ਾਕੀਆ ਤਾਇਆ ਕੋਰਾ -ਗੁਰਬਾਜ ਸਿੰਘ ਹੁਸਨਰ

ckitadmin
Last updated: October 23, 2025 5:45 am
ckitadmin
Published: October 23, 2020
Share
SHARE
ਲਿਖਤ ਨੂੰ ਇੱਥੇ ਸੁਣੋ

ਨਾਮ ਕੋਅਰ ਸਿੰਘ,ਘਰਦਿਆਂ ਵੱਲੋਂ ਲਾਡ ਦਾ ਨਾਮ ਕੋਰਾ ! ਸੁਭਾਅ ਦਾ ਵੀ ਕੋਰਾ ! ਜੋ ਗੱਲ ਮੂੰਹ ’ਤੇ ਆਈ ਕਹਿ ਹੀ ਦੇਣੀ ਆ! ਪਿੰਡ ਦੇ ਨੰਬਰਦਾਰ ਓਤਾਰ ਸਿੰਘ ਦਾ ਲੜਕਾ ਸੀ ਉਹ !ਮੇਰੇ ਦਾਦਾ ਜੀ ਨੇ ਆਪਣੀ ਸਾਲੀ ਦਾ ਰਿਸ਼ਤਾ ਕਰਾਇਆ ਸੀ ਉਸ ਨੂੰ !ਚਾਚਾ ਭਤੀਜਾ ਦੋਨੋਂ ਸਾਢੂ ਬਣ ਗਏ ਸਨ! ਬੱਚਿਆਂ ਨਾਲ ਬੱਚਾ , ਸਿਆਣਿਆਂ ਨਾਲ ਸਿਆਣਾ ਸੀ ਉਹ !ਉਸ ਦੀਆਂ ਗੱਲਾਂ ਹੀ ਅਜਿਹੀਆਂ ਸਨ ਕਿ ਹਰ ਕੋਈ ਚਸਕੇ ਨਾਲ ਸੁਨਣੀਆਂ ਚਾਹੁੰਦਾ ਸੀ !ਗੱਲ ਫੁਰਦੀ ਸੀ ਉਸ ਨੂੰ ! ਹਾਜ਼ਰ ਜਵਾਬ ਸੀ ਉਹ !ਉਸ ਦਾ ਇੱਕੋ ਇਕ ਪੁੱਤਰ ਭਰ ਜਵਾਨੀ ਵਿੱਚ ਸ਼ਰਾਬ ਜ਼ਿਆਦਾ ਪੀਣ ਕਾਰਣ ਉਸ ਨੂੰ ਸਦੀਵੀ ਵਿਛੋੜਾ ਦੇ ਗਿਆ ਸੀ !ਚਾਰ ਧੀਆਂ ਅਤੇ ਦੋ ਛੋਟੇ-ਛੋਟੇ ਪੋਤਿਆਂ ਦੀ ਜ਼ੁੰਮੇਵਾਰੀ ਉਸ ਦੇ ਸਿਰ ਤੇ ਆ ਪਈ ਸੀ! ਉਹ ਰੱਬ ਦੀ ਮਾਰ ਤੋਂ ਘਬਰਾਇਆ ਨਹੀਂ ! “ਜੋ ਤੁਧ ਭਾਵੇਂ ਸੋਇ ਭਲੀ ਕਾਰ “ ਕਹਿ ਕੇ ਉਸ ਨੇ ਘਰੇਲੂ ਹਾਲਾਤਾਂ ਦਾ ਸਾਹਮਣਾ ਕੀਤਾ !

ਧੀਆਂ ਉਸ ਨੇ ਵਿਆਹ ਕੇ ਸਹੁਰੇ ਘਰ ਤੋਰ ਦਿੱਤੀਆਂ ! ਉਹਨਾਂ ਦੀ ਹਰ ਖ਼ੁਸ਼ੀ ਗ਼ਮੀ ਅਤੇ  ਤਿੱਥ ਤਿਉਹਾਰ ਤੇ ਦੋਨੋ ਜੀਅ ਹਾਜ਼ਰ ਹੁੰਦੇ ਸਨ ! ਪੋਤੇ ਪਾਲ-ਪੋਸ ਕੇ ਵੱਡੇ ਕੀਤੇ ਅਤੇ ਉਹਨਾਂ ਦੇ ਵਿਆਹ ਕਰ ਦਿੱਤੇ ! ਪੋਤਿਆਂ ਨੇ ਖੇਤੀ ਦਾ ਕੰਮ ਸਬਾਲਿਆ ! ਕਿਉਂਕਿ ਸੱਠ ਕਿੱਲਿਆਂ ਦਾ ਮਾਲਕ ਸੀ ਤਾਇਆ ਕੋਰਾ !ਟਰੈਕਟਰ ਲੈ ਕੇ ਪੋਤੇ ਜਦੋਂ ਖੋਤੋ ਆਉਂਦੇ ਤਾਂ ਘਰ ਦੇ ਮੁੱਖ ਦਰਵਾਜ਼ੇ ਤੇ ਲੱਗੇ ਲੋਹੇ ਦੇ ਗੇਟ ਨੂੰ ਟਰੈਕਟਰ ਤੋਂ ਹੀ ਅਗਲੇ ਟਾਇਰ ਨਾਲ ਖੁਲਵ੍ਹਾਉਂਦੇ !

 

 

ਦਰਵਾਜ਼ੇ ਵਿੱਚ ਮੱਜੇ ਤੇ ਬੈਠਾ ਸਮਝਾਉਂਦਾ ਪੁੱਤ ਥੱਲੇ ਉਤਰ ਕੇ ਹੱਥ ਨਾਲ ਗੇਟ ਖੋਲ ਲਿਆ ਕਰੋ! ਜਵਾਨ ਪੋਤੇ ਕਿੱਥੇ ਮੰਨਦੇ !ਉਸ ਦੇ ਦਰਵਾਜ਼ੇ ਦਾ ਇੱਕ ਗੇਟ ਖੁੱਲਾ ਅਤੇ ਇੱਕ ਹਮੇਸ਼ਾ ਬੰਦ ਰਹਿੰਦਾ ਸੀ !ਇੱਕ ਦਿੰਨ ਤਾਏ ਕੋਰੇ ਨੇ ਬੰਦ ਗੇਟ ਨਾਲ ਲ਼ੋਹੇ ਦੀ ਸੱਬਲ਼ ਗੱਡ ਦਿੱਤੀ ਅਤੇ ਦਰਵਾਜ਼ੇ ਵੱਲ ਪਿੱਠ ਕਰਕੇ ਵਿਹੜੇ ਵਿੱਚ ਮੰਜੇ ਤੇ ਬੈਠ ਗਿਆ ! ਰੋਜ਼ ਦੀ ਆਦਤ ਤਰਾਂ ਮੁੰਡੇ ਖੇਤੋ ਆਏ ਟਰੈਕਟਰ ਦੇ ਟਾਇਰ ਨਾਲ ਗੇਟ ਖੋਲਣ  ਦੀ ਕੋਸ਼ਿਸ਼ ਕਰਨ !ਗੇਟ ਨਾਂ ਖੁਲਣ ਤੇ ਥੱਲੇ ਉਤਰ ਕੇ ਦੇਖਿਆ ਕਿ ਬਾਪੂ ਨੇ ਸੱਬਲ਼ ਗੱਡੀ ਹੋਈ ਆ!ਸੱਬਲ ਪੱਟੀ ਅਤੇ ਟਰੈਕਟਰ ਘਰ ਲੈ ਆਏ! ਤਾਇਆ ਕੋਰਾ ਕੁਝ ਨਾਂ ਬੋਲਿਆ!ਅਗਲੇ ਦਿੰਨ ਫਿਰ ਇੱਕ ਗੇਟ ਬੰਦ , ਤਾਇਆ ਵੀ ਵਿਹੜੇ ਵਿੱਚ ਬੈਠਾ! ਮੁੰਡਿਆ ਦੀ ਹਿੰਮਤ ਨਾਂ ਪਈ ਟਰੈਕਟਰ ਤੋਂ ਗੇਟ ਖੁਲ੍ਹਾਉਣ ਦੀ! ਕਿਤੇ ਅੜਕ ਪੈਚਮੀਂ (ਸੱਬਲ਼) ਨਾਂ ਲਾ ਰੱਖੀ ਹੋਵੇ ! ਜਦੋਂ ਥੱਲੇ ਉਤਰ ਕੇ ਦੇਖਿਆ ਸੱਬਲ਼ ਨਹੀਂ ਸੀ! ਤਾਇਆ ਬੋਲਿਆ :- ਪੁੱਤ ਜਦੋਂ ਉਤਰ ਹੀ ਆਏ ਤਾਂ ਗੇਟ ਹੱਥ ਨਾਲ ਖੋਲ ਲਵੋ !ਉਸ ਤੋਂ ਬਾਦ ਕਦੇ ਵੀ ਪੋਤਿਆਂ ਨੇ ਅਜਿਹੀ ਗਲਤੀ ਨਹੀਂ ਸੀ ਕੀਤੀ !

ਤਾਏ ਕੋਰੇ ਨੂੰ ਅਚਾਰ ਪਾਉਣ ਦਾ ਬਹੁਤ ਸ਼ੌਕ ਸੀ ! ਉਹ ਵਧੀਆ ਮਿਰਚ,ਨਿੰਬੂ, ਅੰਬ, ਗਾਜਰ,ਗੋਭੀ,ਸ਼ਲਗਮ,ਡੇਲੇ ਅਤੇ ਕਈ ਮਿਕਸ ਅਚਾਰ ਬਨਾਉਦਾ ਸੀ ! ਉਸ ਦੀ ਬੈਠਕ ਵਿੱਚ ਵੱਡੀ ਅਲਮਾਰੀ ਸੀ ਜੋ ਹਮੇਸ਼ਾ ਚੀਨੀ ਦੇ ਵਤਮਾਨਾਂ ਨਾਲ ਭਰੀ ਰਹਿੰਦੀ ਸੀ!ਅਚਾਰ ਵਾਲੀ ਅਲਮਾਰੀ ਦੇ ਤਾਲੇ ਦੀ ਚਾਬੀ ਹਮੇਸ਼ਾ ਉਸ ਦੇ ਗੀਝੇ ਵਿੱਚ ਰਹਿੰਦੀ ਸੀ !ਉਹ ਸ਼ਹਿਰ ਜਾ ਕੇ ਕਿੱਲੋ-ਕਿੱਲੋ ਦੇ ਡੱਬੇ ਲਿਆ ਕੇ ਰੱਖਦਾ ਅਤੇ ਆਏ ਗਏ ਰਿਸ਼ਤੇਦਾਰਾਂ ਨੂੰ ਅਚਾਰ ਦਾ ਤੋਹਫ਼ਾ ਦੇ ਕੇ ਤੋਰਦਾ ! ਲੋਕ ਉਸ ਦਾ ਅਚਾਰ ਖਾ ਕੇ ਉਂਗਲਾਂ ਚੱਟਦੇ ਰਹਿ ਜਾਂਦੇ ਸਨ !ਉਹ ਮਿਲਣ ਆਏ ਰਿਸ਼ਤੇਦਾਰ ਨੂੰ ਬੜੇ ਚਾਅ ਨਾਲ ਆਪਣਾ ਅਚਾਰ ਬੈਂਕ ਦਿਖਾਉਂਦਾ ਪਰ ਹੱਥ ਨਹੀਂ ਸੀ ਲਾਉਣ ਦਿੰਦਾ ! ਉਸ ਨੇ  ਕੜਛੀਆਂ ਵੀ ਅਲੱਗ-ਅਲੱਗ ਰੱਖੀਆਂ ਹੋਈਆ ਸਨ !ਰਿਸ਼ਤੇਦਾਰ ਪਿੰਡ ਜਾਕੇ ਉਸ ਦੇ ਅਚਾਰ ਦੀਆਂ ਗੱਲਾਂ ਕਰਦੇ ! ਕਈ ਗੁਆਂਢੀਆਂ ਨੂੰ ਸੈਂਪਲ ਚੈੱਕ ਕਰਾਉਂਦੇ! ਉਹ ਹਰ ਹਫ਼ਤੇ ਅਚਾਰ ਦੀ ਸਾਂਭ-ਸੰਭਾਲ ਕਰਦਾ ! ਪਰ ਉਹ ਕਦੇ ਅਚਾਰ ਵੇਚਦਾ ਨਹੀਂ ਸੀ !
       
ਇੱਕ ਵਾਰ ਬੱਸ ਵਿੱਚ ਸਫਰ ਕਰਨ ਦੌਰਾਨ ਇੱਕ ਔਰਤ ਨੇ ਕਿਹਾ ਬਾਬਾ ਥੋੜਾ ਅੱਗੇ ਹੋ ਜਾ ! ਤਾਏ ਨੇ ਉੱਤਰ ਦਿੱਤਾ ਲੈ ਅੰਬੋ ! ਬੱਸ ਪੈ ਗਿਆ ਕਲੇਸ਼ ! ਕਹਿੰਦੀ ਮੈਨੂੰ ਅੰਬੋ ਕਿਵੇਂ ਕਿਹਾ  ? ਤਾਇਆ ਕਹੇ ਮੈਨੂੰ ਬਾਬਾ ਕਿਵੇਂ ਕਿਹਾ ? ਕਹਿੰਦੀ ਬੱਗੀ ਦਾੜੀ ਹੈ ਮੂੰਹ ਤੇ ਬਾਬਾ ਹੀ ਆ ਹੋਰ ਕੀ ਆ ? ਤਾਇਆ ਪੁੱਛਦਾ ਤੇਰੀ ਉਮਰ ਕਿੰਨੀ ਆ ? ਔਰਤ ਕਹਿੰਦੀ ਰੌਲੇ ਵੇਲੇ (1947 ‘ਚ)ਅੱਠ ਸਾਲ ਦੀ ਸੀ ! ਤਾਇਆ ਕਹਿੰਦਾ ਲਾਕੇ ਸਿਰ ਤੇ ਕਲਫ਼ ਮੂੰਹ ਤੇ ਕਰਕੇ ਰੰਗ ਰੋਗ਼ਨ ਗੀਗੀ ਬਣੀ ਫਿਰਦੀ ਆ , ਮੈਂ ਤੈਥੋਂ ਪੰਜ ਸਾਲ ਛੋਟਾ ! ਬੱਸ ਵਿੱਚ ਹਾਸੜ ਪੈ ਗਿਆ !ਇਨੇ ਨੂੰ ਇੱਕ ਸੀਟ ਖਾਲ਼ੀਂ ਹੋ ਗਈ!ਔਰਤ ਕਹਿੰਦੀ ਜਾਹ ਬਹਿ ਜਾ ,ਜਾਕੇ ਪਰਾਂ ! ਤਾਇਆ ਫਿਰ ਨਹੀਂ ਟਲਿਆ ਕਹਿੰਦਾ ਮੈਂ ਤਾਂ ਜਵਾਨ ਹਾਂ ਤੂੰ ਬਜ਼ੁਰਗ ਹੈ ਤੂੰ ਬਹਿ ਜਾ!

             
ਇੱਕ ਵਾਰ ਤਾਏ ਨੇ ਆਪਣੀਆਂ ਕੁੜੀਆਂ ਨੂੰ ਮਿਲਣ ਜਾਣਾ ਸੀ ! ਪੋਤੇ ਨੂੰ ਕਹਿੰਦਾ ਹਰਜਿੰਦਰ ਬੇਟਾ ,ਮੈਂ ਤੇ ਤੇਰੀ ਬੇਬੇ ਨੇ ਤੇਰੀ ਭੂਆ ਹੋਰਾਂ ਨੂੰ ਮਿਲਣ ਜਾਣਾ , ਤੇਰੀ ਕਾਰ ਲੈਕੇ ਜਾਵਾਂਗੇ ! ਕਾਰਾਂ ਦੋਨਾਂ ਪੋਤਿਆਂ ਨੂੰ ਸੌਹਰਿਆਂ ਨੇ ਦਿੱਤੀਆਂ ਸਨ!ਉਹ ਪਤਨੀ ਨਾਲ ਰਾਏ ਮਸ਼ਵਰਾ ਕਰਕੇ ਕਹਿੰਦਾ :- ਬਾਪੂ ਜੀ ਅਸੀਂ ਮੇਰੇ ਸ਼ੌਹਰੇ ਜਾਣਾ, ਭਿੰਦਰ ਨੇ ਸ਼ਹਿਰ ਜਾਣਾ ਦਵਾਈ ਦਵਾਉਣ! ਕਾਰ ਤਾਂ ਕੋਈ ਵਿਹਲੀ ਨਹੀਂ!ਤਾਇਆ ਚੁੱਪ ਕਰ ਗਿਆ, ਉਹ ਸਮਝ ਗਿਆ ਸੀ ਕਿ ਮੁੰਡਿਆਂ ਨੇ ਟਾਲ ਦਿੱਤਾ!

ਪਰ ਤਾਇਆ ਟਲਣ ਵਾਲਾ ਕਿੱਥੇ ਸੀ !ਉਹ ਬੱਸ ਚੜਕੇ ਸ਼ਹਿਰ ਚਲਾ ਗਿਆ ਮਹਿੰਦਰਾ ਦੀ ਏਜੰਸੀ ! ਨਵੀਂ ਡੀ .ਆਈ ਜੀਪ ਲੈ ਕੇ ਘਰ ਆ ਗਿਆ ! ਸੱਠ ਕਿੱਲਿਆਂ ਦਾ ਮਾਲਕ ਸੀ ਉਹ ! ਮੁੰਡੇ ਸਮਝ ਗਏ!ਆਪਸ ਵਿੱਚ ਘੁਸਰ-ਮੁਸਰ ਕਰਨ ਲੱਗੇ ! ਆਖਿਰ ਕਹਿੰਦੇ ਬਾਪੂ ਜੀ ਅਸੀਂ ਵੀ ਤੁਹਾਡੇ ਕਾਰਾਂ ਵੀ ਤੁਹਾਡੀਆਂ ਜਿੱਥੇ ਮਰਜ਼ੀ ਲੈ ਜਾਇਆ ਕਰੋ!ਇਸ ਤਰਾਂ ਜੇ ਘਿਉ ਸਿੱਧੀ ਉਂਗਲ ਨਾਲ ਨਾਂ ਨਿਕਲਦਾ,ਟੇਡੀ ਉਂਗਲ ਨਾਲ ਕੱਢਣਾ ਆਉਂਦਾ ਸੀ ਤਾਏ ਕੋਰੇ ਨੂੰ! ਉਹ ਭਾਵੇਂ ਇਸ ਸੰਸਾਰ ਤੋਂ ਤੁਰ ਗਿਆ ,ਪਰ ਅੱਜ ਵੀ ਲੋਕ ਯਾਦ ਕਰਦੇ ਆ ਤਾਏ ਕੋਰੇ ਨੂੰ !

 ਸਪੰਰਕ : 74948 87787
ਮਾਈ ਸੁੰਦਰਾਂ -ਸਰੂਚੀ ਕੰਬੋਜ ਫਾਜ਼ਿਲਕਾ
ਵਾਹਾਕਾ ਦੀ ਇੱਕ ਯਾਦ – ਸੱਤਦੀਪ ਗਿੱਲ
ਨਵੇਂ ਵਰ੍ਹੇ 2016 ਨੂੰ ਜੀ ਆਇਆਂ – ਰਾਣਾ ਬੁਢਲਾਡਾ
ਇੰਟਰਨੈੱਟ ਰਾਹੀਂ ਅਖ਼ਬਾਰ ਪੜ੍ਹਨ ਦਾ ਵੱਧ ਰਿਹਾ ਰੁਝਾਣ -ਸਤਵਿੰਦਰ ਕੌਰ ਸੱਤੀ
ਗੁਲਾਮ ਭਾਰਤ ਵਿੱਚ ਅਜ਼ਾਦੀ ਦਾ ਝੰਡਾ ਲਹਿਰਾਉਣ ਵਾਲੇ ਨੇਤਾ ਸੁਭਾਸ਼ ਚੰਦਰ ਬੋਸ – ਗੁਰਪ੍ਰੀਤ ਸਿੰਘ ਰੰਗੀਲਪੁਰ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਆਗਾਮੀ ਵਿਸ਼ਵ ਵਿਵਸਥਾ : ਖੌਫ ਤੇ ਕੁਝ ਅੰਦਾਜ਼ੇ -ਪ੍ਰਵੀਨ ਸਵਾਮੀ

ckitadmin
ckitadmin
July 8, 2014
ਗੀਤਾਂ ਦੀ ਰਿਮਝਿਮ -ਡਾ: ਗੁਰਮਿੰਦਰ ਸਿੱਧੂ
ਕੀ ਭਾਜਪਾ ਪੰਜਾਬ ਵਿਚ ‘ਅਕੇਲਾ ਚਲੋ‘ ਦੀ ਨੀਤੀ ਅਪਣਾ ਸਕਦੀ ਹੈ? -ਨਿਰੰਜਣ ਬੋਹਾ
ਦਿੱਲੀ ਘੇਰਨ ਦੀ ਤਿਆਰੀ ਕਿਵੇਂ ਕਰ ਰਹੇ ਹਨ ਪੰਜਾਬ ਦੇ ਕਿਸਾਨ ?
ਪੈਟਰੋਲ ਦੀ ਕੀਮਤ ’ਚ ਵਾਧਾ ਲੋਕਾਂ ਦੀ ਜੇਬ ਉੱਤੇ ਸਰਕਾਰੀ ਡਾਕਾ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?