By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਕਿਰਤੀ ਲੋਕਾਂ ਨੂੰ ਸੰਘਰਸ਼ ਦਾ ਸੁਨੇਹਾ ਦਿੰਦਾ ਸ਼ਹੀਦ -ਏ -ਆਜ਼ਮ ਦਾ ਬੁੱਤ -ਸ਼ਿਵ ਇੰਦਰ ਸਿੰਘ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਨਿਬੰਧ essay > ਕਿਰਤੀ ਲੋਕਾਂ ਨੂੰ ਸੰਘਰਸ਼ ਦਾ ਸੁਨੇਹਾ ਦਿੰਦਾ ਸ਼ਹੀਦ -ਏ -ਆਜ਼ਮ ਦਾ ਬੁੱਤ -ਸ਼ਿਵ ਇੰਦਰ ਸਿੰਘ
ਨਿਬੰਧ essay

ਕਿਰਤੀ ਲੋਕਾਂ ਨੂੰ ਸੰਘਰਸ਼ ਦਾ ਸੁਨੇਹਾ ਦਿੰਦਾ ਸ਼ਹੀਦ -ਏ -ਆਜ਼ਮ ਦਾ ਬੁੱਤ -ਸ਼ਿਵ ਇੰਦਰ ਸਿੰਘ

ckitadmin
Last updated: October 23, 2025 5:13 am
ckitadmin
Published: March 23, 2021
Share
SHARE
ਲਿਖਤ ਨੂੰ ਇੱਥੇ ਸੁਣੋ

“ਅਸੀਂ ਬੁੱਤ ਪੂਜਾ ਵਿਚ ਵਿਸ਼ਵਾਸ ਨਹੀਂ ਰੱਖਦੇ ਪਰ  ਚਿੰਨ੍ਹਾਤਮਕ ਤੌਰ `ਤੇ ਇਹਨਾਂ ਦੇ ਮਹੱਤਵ ਨੂੰ ਘੱਟ ਕਰਕੇ ਨਹੀਂ ਦੇਖਿਆ ਜਾ ਸਕਦਾ । ਅਸੀਂ ਆਪਣੇ ਹੀਰੋ , ਪਿਆਰੇ ਜਾਂ ਗੁਰੂ ਦੀ ਫੋਟੋ ਜਾਂ ਮੂਰਤੀ ਆਪਣੇ ਘਰ `ਚ ਸਜਾਉਂਦੇ ਹਾਂ , ਇਹ ਤਸਵੀਰਾਂ ਜਾਂ ਮੂਰਤੀਆਂ ਸਾਡੇ ਅੰਦਰ ਜਜ਼ਬਾ ਤੇ ਉਤਸ਼ਾਹ ਪੈਦਾ ਕਰਦੀਆਂ ਹਨ । ਜੇ ਇਹਨਾਂ ਦੀ ਕੋਈ ਮਹੱਤਤਾ ਨਾ ਹੁੰਦੀ ਤਾਂ ਰੂਸ ਦੀ ਸਮਾਜਵਾਦੀ ਸਰਕਾਰ ਦੇ ਚਲੇ ਜਾਣ ਤੋਂ ਬਾਅਦ ਤੇ ਪੂੰਜੀਵਾਦੀ ਵਿਵਸਥਾ ਦੇ ਆਉਣ `ਤੇ ਲੈਨਿਨ ਦੇ ਬੁੱਤ ਨਾ ਤੋੜੇ ਜਾਂਦੇ ।  ਮਹਾਨ ਹਸਤੀਆਂ ਨਾਲ ਜੁੜੀਆਂ ਯਾਦਾਂ , ਸਥਾਨਾਂ ਤੇ ਪ੍ਰਤਿਮਾਵਾਂ ਦਾ ਅਹਿਮ ਸਥਾਨ ਹੁੰਦਾ ਹੈ । ਅੱਜ ਜਦੋਂ ਫਾਸੀਵਾਦੀ ਤਾਕਤਾਂ ਨੇ  ਪਟੇਲ ਨੂੰ ਹਿੰਦੂਤਵ ਦਾ ਚਿਹਰਾ ਬਣਾ ਕੇ ਉਸਦਾ ਵੱਡ- ਅਕਾਰੀ ਬੁੱਤ ਲਗਾਉਣ ਦੀ ਤਿਆਰੀ ਕਰ ਰਹੀਆਂ ਹਨ ਤਾਂ ਮਿਹਨਤਕਸ਼ ਲੋਕਾਂ ਦੀ ਸਹਾਇਤਾ ਨਾਲ ਲਗਾਇਆ ਭਗਤ ਸਿੰਘ ਦਾ ਇਹ ਬੁੱਤ ਫਾਸੀਵਾਦ ਦੇ ਉਲਟ  ਇਨਕਲਾਬ ਦਾ ਪ੍ਰਤੀਕ   ਹੈ ।“
      
ਇਹ ਬੋਲ ਸਨ `ਸ਼ਹੀਦ ਭਗਤ ਸਿੰਘ ਦਿਸ਼ਾ ਟਰੱਸਟ` ਦੇ  ਪ੍ਰਧਾਨ ਕਾਮਰੇਡ ਸ਼ਿਆਮ ਸੁੰਦਰ ਹੁਰਾਂ ਦੇ , ਸਮਾਂ ਸੀ 28 ਸਤੰਬਰ 2015 , ਕੁਰੂਕਸ਼ੇਤਰ ਰੇਲਵੇ ਸਟੇਸ਼ਨ ਤੋਂ 100 ਮੀਟਰ ਦੀ ਦੂਰੀ `ਤੇ ਸ਼ਹੀਦ ਭਗਤ ਸਿੰਘ ਦੇ ਬੁੱਤ ਦੇ ਲੋਕ -ਅਰਪਣ ਦਾ ।

 

 

ਕਰੀਬ ਸਾਢੇ ਪੰਜ  ਸਾਲ  ਬਾਅਦ ਉਪਰੋਕਤ ਕਹੇ ਬੋਲ ਸੱਚ ਹੁੰਦੇ ਜਾਪ ਰਹੇ ਨੇ ; ਪੰਜਾਹ ਫੁੱਟ ਉਚਾਈ ਵਾਲਾ  ਸ਼ਹੀਦ -ਏ -ਆਜ਼ਮ ਦਾ ਬੁੱਤ ਦੇਖਣ ਵਾਲਿਆਂ `ਚ  ਇਨਕਲਾਬੀ ਚੇਤਨਾ ਦਾ ਸੰਚਾਰ ਕਰਦਾ ਹੈ । ਰੇਲ ਯਾਤਰੂ ਜਦੋਂ ਇਸਨੂੰ ਦੇਖਦੇ ਹਨ ਤਾਂ ਆਪ -ਮੁਹਾਰੇ `ਇਨਕਲਾਬ ਜ਼ਿੰਦਾਬਾਦ` ਦਾ  ਨਾਅਰਾ ਮੂੰਹੋਂ ਨਿਕਲਦਾ ਹੈ । ਨੌਜਵਾਨ ਸ਼ਹੀਦ ਦੀ ਪ੍ਰਤਿਮਾ ਨਾਲ ਤਸਵੀਰਾਂ ਖਿਚਵਾਉਂਦੇ ਹਨ ਤੇ ਸੰਸਥਾ ਤੋਂ ਸ਼ਹੀਦ ਦੇ ਵਿਚਾਰਾਂ ਬਾਰੇ ਜਾਣੂ ਹੁੰਦੇ ਹਨ । ਸੰਘਰਸ਼ਸ਼ੀਲ ਕਿਰਤੀ ਲੋਕਾਂ ਨੂੰ ਇਹ ਬੁੱਤ ਆਪਣੇ ਲੋਕ -ਸੰਘਰਸ਼ਾਂ ਨੂੰ ਹੋਰ ਤਿੱਖਾ ਕਰਨ ਦੀ ਪ੍ਰੇਰਨਾ ਦਿੰਦਾ ਜਾਪਦਾ ਹੈ ।
         
ਸ਼ ਦਾ ਸਭ ਤੋਂ ਉਚਾ ਬਸਟ ( ਸੀਨੇ ਤੱਕ ਦਾ ਬੁੱਤ  ) 32 ਫੁੱਟ ਉਚੀ ਤੇ 20 ਫੁੱਟ ਚੌੜੀ ਅਧਾਰ -ਸ਼ਿਲਾ `ਤੇ ਸੁਸ਼ੋਭਿਤ  ਹੈ । ਬੁੱਤ ਦੀ ਆਪਣੀ ਉਚਾਈ 18 ਫੁੱਟ ਚੌੜਾਈ 14 ਫੁੱਟ ਤੇ ਮੋਟਾਈ 8 ਫੁੱਟ ਹੈ । ਕਾਂਸੇ ਦੀ ਇਸ ਮੂਰਤੀ ਦਾ ਕੁਲ ਵਜ਼ਨ ਢਾਈ ਟਨ ਹੈ । ਇਸ ਤੱਕ ਜਾਣ ਲਈ 38 ਪੌੜੀਆਂ ਬਣਾਈਆਂ ਗਈਆਂ ਹਨ । ਟਰੱਸਟ ਦੇ ਵਿੱਤ ਸਕੱਤਰ ਸ੍ਰੀ ਸੁਰੇਸ਼ ਕੁਮਾਰ ਅਨੁਸਾਰ , “ ਬੁੱਤ ਅਤੇ ਅਧਾਰ -ਸ਼ਿਲਾ  `ਤੇ ਕੁਲ 40 ਲੱਖ ਰੁ ਖ਼ਰਚ ਹੋਏ ਹਨ । ਕੋਈ ਸਰਕਾਰੀ ਸਹਿਯੋਗ ਨਹੀਂ ਲਿਆ ਗਿਆ  ਬਲਕਿ  ਮਿਹਨਤਕਸ਼ ਲੋਕਾਂ ਦੀ ਮੱਦਦ ਨਾਲ ਇਹ ਵਿਸ਼ਾਲ ਪ੍ਰਤਿਮਾ ਹੋਂਦ ` ਚ ਆਈ ਹੈ । “ ਬੁੱਤ ਉੱਤੇ ਕੁਲ 2255000 ਰੁ ਖ਼ਰਚ ਹੋਏ ਹਨ ਤੇ 32 ਫੁੱਟ ਉਚੀ ਅਧਾਰ -ਸ਼ਿਲਾ `ਤੇ 1800000 ਰੁ ਖ਼ਰਚ ਹੋਏ । ਬੁੱਤ ਤੋਂ ਪਰਦਾ ਹਟਾਉਣ ਦੀ ਰਸਮ ਵੀ ਕਿਰਤੀ ਲੋਕਾਂ ਦੇ ਆਗੂ ਫੂਲ ਸਿੰਘ (ਪ੍ਰਧਾਨ ਜਨ-ਸੰਘਰਸ਼ ਮੰਚ ਹਰਿਆਣਾ ) ਦੁਆਰਾ ਅਦਾ ਕੀਤੀ ਗਈ ।
      
`  ਬੁੱਤ ਲਗਾਉਣ  ਦਾ ਵਿਚਾਰ ਕਿਵੇਂ ਬਣਿਆ ?` ਇਹ ਪੁੱਛਣ `ਤੇ ਕਾਮਰੇਡ ਸ਼ਿਆਮ ਸੁੰਦਰ ਕਹਿੰਦੇ ਹਨ , “ ਜਦੋਂ ਅਸੀਂ ਭਗਤ ਸਿੰਘ ਦਾ ਦੁਬਾਰਾ ਗੰਭੀਰਤਾ ਨਾਲ ਅਧਿਐਨ ਕਰਨਾ ਸ਼ੁਰੂ ਕੀਤਾ ਤਾਂ ਇਸ ਸਿੱਟੇ `ਤੇ ਪਹੁੰਚੇ ਕਿ ਭਗਤ ਸਿੰਘ  ਹੀ ਸਹੀ ਅਰਥਾਂ `ਚ ਭਾਰਤ ਦੀ ਧਰਤੀ `ਤੇ ਪਹਿਲੇ ਮਾਰਕਸਵਾਦੀ ਚਿੰਤਕ ਹਨ । ਦੇਸ਼ `ਚ ਕਈ ਕਮਿਊਨਿਸਟ ਧਿਰਾਂ   ਹੋਣ ਦੇ ਬਾਵਜੂਦ ਭਗਤ ਸਿੰਘ ਦਾ ਚਿੰਤਨ ਹੀ ਇਨਕਲਾਬ ਦਾ ਪ੍ਰੋਗਰਾਮ ਪੇਸ਼ ਕਰਦਾ ਹੈ ਤੇ ਕਿਰਤੀ ਲੋਕਾਂ ਦੀ ਮੁਕਤੀ ਇਸੇ ਰਾਹ `ਤੇ ਚੱਲ ਕੇ ਹੋ ਸਕਦੀ ਹੈ । ਸਾਡੀ ਸੰਸਥਾ ਨੇ ਫੈਸਲਾ ਕੀਤਾ ਕਿ ਭਗਤ ਸਿੰਘ ਦੇ ਵਿਚਾਰਾਂ ਨੂੰ ਫੈਲਾਉਣ ਲਈ ਇੱਕ ਸੈਂਟਰ ਬਣੇ । ਆਕਰਸ਼ਣ ਤੇ ਪ੍ਰੇਰਣਾ ਲਈ ਇੱਕ ਵਿਸ਼ਾਲ ਬੁੱਤ ਸਥਾਪਤ ਕੀਤਾ ਜਾਵੇ ਜੋ ਪੂਰੀ ਦੁਨੀਆ ਦੇ ਲੋਕਾਂ ਨੂੰ ਦਿਖੇ । ਇਸੇ ਉਦੇਸ਼ ਲਈ ਅਸੀਂ ਮਿਹਨਤਕਸ਼ ਲੋਕਾਂ ਦੇ ਸਹਿਯੋਗ ਨਾਲ ਰੇਲਵੇ ਸਟੇਸ਼ਨ ਕੋਲ ਜਗ੍ਹਾ ਖ਼ਰੀਦੀ ।  ਇਸੇ ਸੰਸਥਾਨ `ਚ ਇੱਕ ਲਾਇਬ੍ਰੇਰੀ ਵੀ ਖੋਲ੍ਹੀ ਹੈ ।“  
          
ਅੰਤਰਰਾਸ਼ਟਰੀ ਸੋਚ ਵਾਲੇ ਵਿਚਾਰਕ ਸ਼ਹੀਦ -ਏ -ਆਜ਼ਮ ਭਗਤ ਸਿੰਘ ਨੂੰ ਭਾਰਤ ਦੇ ਨਾਲ -ਨਾਲ ਪਾਕਿਸਤਾਨ `ਚ ਵੀ ਯਾਦ ਕੀਤਾ ਜਾਂਦਾ ਹੈ । ਇਹ ਬੁੱਤ ਦਿੱਲੀ -ਅੰਮ੍ਰਿਤਸਰ ਰੇਲਵੇ ਲਾਈਨ ਕੋਲ ਸਥਿਤ ਹੈ ਜੋ ਸਿੱਧਾ ਲਾਹੌਰ ਨੂੰ ਜਾਂਦੀ ਹੈ । ਅੱਜ ਜਦੋਂ ਆਪਣੇ ਨਿੱਜੀ ਸਵਾਰਥ ਲਈ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਨਫ਼ਰਤ ਦੀ ਰਾਜਨੀਤੀ ਕਰ ਰਹੀਆਂ ਹਨ , ਉਥੇ ਇਹ ਬੁੱਤ ਦੋਹਾਂ ਮੁਲਕਾਂ ਦੇ ਕਿਰਤੀਆਂ ਨੂੰ ਉਹਨਾਂ ਦੇ ਸਾਂਝੇ ਹਿੱਤਾਂ ਦੀ  ਯਾਦ ਦਿਲਾਉਂਦਾ  ਹੋਇਆ `ਸੂਹੀ ਸਵੇਰ ` ਦੀ ਪ੍ਰਾਪਤੀ ਲਈ ਸੰਘਰਸ਼ ਦਾ ਹੋਕਾ ਦੇ ਰਿਹਾ ਹੈ ।
ਵਿਵੇਕ ਸ਼ੋਕ ਨੂੰ ਯਾਦ ਕਰਦਿਆਂ… -ਸੰਦੀਪ ਰਾਣਾ ਬੁਢਲਾਡਾ
ਸ਼ਰਤ – ਸਰੂਚੀ ਕੰਬੋਜ ਫਾਜ਼ਿਲਕਾ
ਸਮਾਰਟ ਫ਼ੋਨ ‘ਚ ਸਿਮਟਦਾ ਸੰਸਾਰ – ਡਾ. ਨਿਸ਼ਾਨ ਸਿੰਘ ਰਾਠੌਰ
ਹਰਮਨ ਪਿਆਰੇ ਅਧਿਆਪਕ ਸਨ ਡਾ. ਅੰਮ੍ਰਿਤਪਾਲ ਸਿੰਘ
ਜਵਾਨੀ ਜ਼ਿੰਦਾਬਾਦ – ਡਾ. ਨਿਸ਼ਾਨ ਸਿੰਘ ਰਾਠੌਰ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਮਰ ਕੇ ਵੀ ਅਮਰ ਹੋ ਗਿਆ ਚਮਕੀਲਾ – ਸੰਦੀਪ ਰਾਣਾ

ckitadmin
ckitadmin
October 24, 2016
ਭੋਖੜੇ ਦਾ ਦੈਂਤ ਹੀ ਸੰਸਾਰ ਵਿੱਚ ਖ਼ਾਨਾਜੰਗੀਆਂ ਦਾ ਰਾਹ ਪੱਧਰਾ ਕਰਦਾ ਹੈ- ਜੋਗਿੰਦਰ ਬਾਠ ਹੌਲੈਂਡ
ਜਮਹੂਰੀ ਪਸੰਦ ਲੋਕਾਂ ਨੂੰ ਅਪੀਲ
ਗ਼ਜ਼ਲ – ਪਾਲੀ ਖ਼ਾਦਿਮ
ਫਿਰਕੂਵਾਦ ਤੇ ਬਰਾਬਰੀ ਦੇ ਸਮਾਜ ਦਾ ਸਵਾਲ – ਇਕਬਾਲ ਸੋਮੀਆਂ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?