ਕਾਰਨ
ਇਸ ਰੋਗ ਦੇ ਪ੍ਰਮੁਖ ਕਾਰਨਾਂ ‘ਚ ਵੱਧਦੀ ਉਮਰ, ਪਿਤਾਪੁਰਖੀ ਕਾਰਨ, ਹਾਰਮੋਨ ਸੰਬੰਧੀ ਪ੍ਰਭਾਵਾਂ ਨੂੰ ਸ਼ੁਮਾਰ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਵਾਤਾਵਰਣ ਨਾਲ ਸੰਬੰਧਤ ਕਾਰਨ ਵੀ ਹਨ। ਉਦਯੋਗਿਕ ਕਾਰਖਾਨਿਆਂ ‘ਚ ਕੰਮ ਕਰਨ ਵਾਲੇ ਮਜ਼ਦੂਰਾਂ (ਜਿਹੜੇ ਰਸਾਇਣਾਂ ਅਤੇ ਜ਼ਹਿਰੀਲੇ ਤੱਤਾਂ ਦੇ ਸੰਪਰਕ ‘ਚ ਰਹਿੰਦੇ ਹਨ) ‘ਚ ਵੀ ਪ੍ਰੋਸਟੇਟ ਕੈਂਸਰ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਵੱਧਦੀ ਉਮਰ ਦੇ ਨਾਲ ਹੀ ਇਸ ਬਿਮਾਰੀ ਦੇ ਵਧਣ ਦੀ ਸੰਭਾਵਨਾ ਤੇਜ਼ ਹੋ ਜਾਂਦੀ ਹੈ। ਜਿੱਥੇ 40 ਸਾਲ ਤੋਂ ਘੱਟ ਉਮਰ ਦੇ ਲੋਕਾਂ ‘ਚ ਇਹ ਬਿਮਾਰੀ ਬਹੁਤ ਮੁਸ਼ਕਿਲ ਮਿਲਦੀ ਹੈ, ਉ¥ਥੇ 70 ਤੋਂ 80 ਸਾਲ ਦੀ ਉਮਰ ‘ਚ ਇਸਦੀ ਸੰਭਾਵਨਾ ਵੱਧ ਜਾਂਦੀ ਹੈ। ਅਮਰੀਕਾ ‘ਚ ਹੋਏ ਕੁਝ ਅਧਿਐਨਾਂ ਦੇ ਮੁਤਾਬਕ 80 ਸਾਲ ਫੀਸਦੀ ਲੋਕ ਇਸ ਬਿਮਾਰੀ ਨਾਲ ਜੂਝਦੇ ਹਨ।

ਲੱਛਣ
*ਮੁੱਢਲੀ ਸਟੇਜ ‘ਤੇ ਇਸਦੇ ਕੋਈ ਖਾਸ ਲੱਛਣ ਸਾਹਮਣੇ ਨਹੀਂ ਆਉਂਦੇ।
*ਜ਼ਿਆਦਾਤਰ ਕੇਸਾਂ ‘ਚ ਇਸਦਾ ਦੇਰ ਨਾਲ ਹੀ ਪਤਾ ਚੱਲਦਾ ਹੈ।
*ਵਾਰ-ਵਾਰ ਪੇਸ਼ਾਬ ਆਉਣਾ।
*ਰਾਤ ਦੇ ਸਮੇਂ ਸੌਂਦੇ ਸਮੇਂ ਪੇਸ਼ਾਬ ਆਉਣਾ।
*ਪੇਸ਼ਾਬ ਕਰਨ ‘ਚ ਜ਼ੋਰ ਲੱਗਣਾ।
*ਪੇਸ਼ਾਬ ਦੇਰ ਨਾਲ ਹੋਣਾ ਜਾਂ ਫਿਰ ਰੁਕ-ਰੁਕ ਕੇ ਹੋਣਾ।
*ਪੇਸ਼ਾਬ ਕਰ ਲੈਣ ਤੋਂ ਬਾਅਦ ਵੀ ਬੂੰਦ-ਬੂੰਦ ਟਪਕਣਾ।
*ਹੌਲੀ-ਹੌਲੀ ਪੇਸ਼ਾਬ ਹੋਣਾ।
*ਪੇਸ਼ਾਬ ‘ਚ ਰੁਕਾਵਟ ਹੋਣਾ ਅਤੇ ਪੇਸ਼ਾਬ ਜਾਂ ਵੀਰਜ ‘ਚ ਖੂਨ ਆਉਣਾ।
*ਹੱਡੀਆਂ ‘ਚ ਦਰਦ ਜਾਂ ਅਕੜਾਅ।
*ਕੈਂਸਰ ਵੱਧ ਜਾਣ ਦੀ ਸਥਿਤੀ ‘ਚ ਕਮਰ ਦੇ ਹੇਠਲੇ ਭਾਗ ਜਾਂ ਪੈਲਵਿਸ ਬੋਨ ‘ਚ ਦਰਦ।
ਪੀਐਸਏ (ਪ੍ਰੋਸਟੇਟ ਸਪੈਸਫਿਕ ਐਂਟੀਜੇਨ) ਖੂਨ ਜਾਂਚ ਨਾਲ ਪ੍ਰੋਸਟੇਟ ਕੈਂਸਰ ਦਾ ਪਤਾ ਲਾਇਆ ਜਾ ਸਕਦਾ ਹੈ। ਜੇ ਪੀਐਸਏ ਦਾ ਪੱਧਰ ਜ਼ਿਆਦਾ ਹੈ ਤਾਂ ਇਸ ਰੋਗ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਜਾਂਚ ਰਾਹੀਂ ਬਿਮਾਰੀ ਦੇ ਲੱਛਣਾਂ ਤੋਂ ਪਹਿਲਾਂ ਹੀ ਉਸਦਾ ਪਤਾ ਚੱਲ ਜਾਂਦਾ ਹੈ। ਜੇ ਤੁਹਾਡੀ ਪ੍ਰੋਸਟੇਟ ਗ੍ਰੰਥੀ ਵਧੀ ਹੋਈ ਹੈ ਜਾਂ ਫਿਰ ਸਖਤ ਹੋ ਗਈ ਹੈ ਤਾਂ ਡਾਕਟਰ ਬਾਇਪਸੀ ਦੀ ਸਲਾਹ ਦਿੰਦੇ ਹਨ। ਇਸ ਪ੍ਰਕਿਰਿਆ ‘ਚ ਪ੍ਰੋਸਟੇਟ ਗ੍ਰੰਥੀ ਤੋਂ ਟਿਸ਼ੂ ਕੱਢ ਕੇ ਉਸਨੂੰ ਜਾਂਚ ਲਈ ਪ੍ਰਯੋਗਸ਼ਾਲਾ ਭੇਜਿਆ ਜਾਂਦਾ ਹੈ।
ਇਲਾਜ
ਇਸ ਬਿਮਾਰੀ ਦਾ ਇਲਾਜ ਕਈ ਕਾਰਨਾਂ ‘ਤੇ ਨਿਰਭਰ ਕਰਦਾ ਹੈ। ਜੇ ਕੈਂਸਰ ਮੁੱਢਲੀ ਸਟੇਜ ‘ਤੇ ਹੈ ਤਾਂ ਸਰਜਰੀ ਰਾਹੀਂ ਇਸਨੂੰ ਠੀਕ ਕੀਤਾ ਜਾ ਸਕਦਾ ਹੈ। ਦੂਜਾ ਬਦਲ ਰੇਡੀਏਸ਼ਨ ਥੈਰੇਪੀ ਹੈ। ਇਸ ‘ਚ ਬੈਰੈਕੀ ਥੈਰੇਪੀ ਅਤੇ ਟੈਲੀ ਥੈਰੇਪੀ ਕਾਰਗਰ ਵਿਧੀਆਂ ਹਨ ਅਤੇ ਇਨ੍ਹਾਂ ‘ਚੋਂ ਵੀ ਬੈਰੇਕੀ ਥੈਰੇਪੀ ਸਭ ਤੋਂ ਵਧੀਆ ਹੈ। ਜੇ ਇਹ ਕੈਂਸਰ ਕਾਫੀ ਵੱਧ ਚੁੱਕਾ ਹੈ ਜਾਂ ਫਿਰ ਭਿਆਨਕ ਅਵਸਥਾ ‘ਚ ਪਹੁੰਚ ਗਿਆ ਹੈ ਤਾਂ ਹਾਰਮੋਨ ਥੈਰੇਪੀ, ਸਰਜਰੀ ਅਤੇ ਕੀਮੋਥੈਰੇਪੀ ਹੀ ਹੋਰ ਬਦਲ ਹਨ।
ਰੋਕਥਾਮ
*ਸ਼ਾਕਾਹਾਰੀ ਭੋਜਨ ਗ੍ਰਹਿਣ ਕਰਨਾ ਇਸ ਰੋਗ ਦੀ ਰੋਕਥਾਮ ‘ਚ ਸਹਾਇਕ ਹੈ।
*ਘੱਟ ਫੈਟ ਵਾਲੇ ਖਾਧ ਪਦਾਰਥਾਂ ਦਾ ਸੇਵਨ ਕਰੋ।
*ਸ਼ਰਾਬ ਪੀਣ ਨਾਲ ਇਸ ਕੈਂਸਰ ਦੇ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।

