1. ਐਚ.ਆਈ.ਵੀ. ਦਾ ਸਿਰ ਚੁੱਕਣਾ।
2. ਟੀ.ਬੀ. ਦੇ ਇਲਾਜ ਵਿਚ ਕੁਤਾਹੀ ਵਰਤਣਾ।

ਇਨ੍ਹਾਂ ਕਾਰਨਾਂ ਕਰਕੇ ਡਰੱਗ ਰਿਜਿਸਟੈਂਸ ਟੀ ਬੀ ਦਾ ਪ੍ਰਸਾਰ ਤੇਜ਼ੀ ਨਾਲ ਹੋ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ ਇਸ ਸਮੇਂ ਭਾਰਤ ‘ਚ 12 ਤੋਂ 14 ਲੱਖ ਟੀ ਬੀ ਦੇ ਮਰੀਜ਼ ਹਨ। ਇਨ੍ਹਾਂ ਵਿਚੋਂ ਸਾਢੇ ਤਿੰਨ ਲੱਖ ਮਰੀਜ਼ਾਂ ਦੀ ਬਲਗਮ ਵਿੱਚ ਟੀ ਬੀ ਦੇ ਕੀਟਾਣੂ ਹਨ। ਔਸਤਨ ਹਰ ਇਕ ਮਿੰਟ ਵਿਚ ਇਕ ਭਾਰਤੀ ਦੀ ਮੌਤ ਟੀਬੀ ਦੀ ਵਜ੍ਹਾ ਨਾਲ ਹੁੰਦੀ ਹੈ। ਟੀਬੀ ਦੀ ਵਜ੍ਹਾ ਔਸਤਨ ਹਰ ਸਾਲ 5 ਲੱਖ ਲੋਕ ਵਜ੍ਹਾ ਨਾਲ ਮਰ ਜਾਂਦੇ ਹਨ। 1993 ਵਿੱਚ ਭਾਰਤ ਸਰਕਾਰ ਨੇ ਵਿਸ਼ਵ ਸਿਹਤ ਸੰਗਠਨ ਦੀ ਸਹਾਇਤਾ ਨਾਲ ਟੀਬੀ ਦੀ ਰੋਕਥਾਮ ਲਈ ਇਕ ਮੁਹਿੰਮ ਚਲਾਈ ਜਿਸ ਨੂੰ ਆਰ.ਐਨ.ਟੀ.ਸੀ.ਪੀ. ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਤਾਜ਼ਾ ਸਰਵੇਖਣ ਅਨੁਸਾਰ ਆਰ.ਐਨ.ਟੀ.ਸੀ.ਪੀ. ਦਾ ਪ੍ਰਸਾਰ ਪੂਰੇ ਭਾਰਤ ਵਿਚ ਹੈ। ਇਸਦੇ ਤਹਿਤ 70 ਫੀਸਦੀ ਟੀ ਬੀ ਦੇ ਨਵੇਂ ਮਰੀਜ਼ਾਂ ਦੀ ਪਛਾਣ ਕੀਤੀ ਜਾਂਦੀ ਹੈ ਅਤੇ ਉਨ੍ਹਾਂ ‘ਚੋਂ 85 ਫੀਸਦੀ ਮਰੀਜ਼ਾਂ ਦਾ ਸਫਲ ਇਲਾਜ ਕੀਤਾ ਜਾਂਦਾ ਹੈ। ਜੇ ਤੁਹਾਨੂੰ ਜਾਂ ਤੁਹਾਡੇ ਕਿਸੇ ਨੇੜਲੇ ਵਿਅਕਤੀ ਨੂੰ ਟੀਬੀ ਹੈ ਤਾਂ ਤੁਸੀਂ ਵੀ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ-
2. ਟੀ ਬੀ ਦਾ ਇਲਾਜ ਡਾਟਸ ਸੈਂਟਰ ਵਿਚ ਹੀ ਕਰਵਾਓ।
3. ਪੂਰੀ ਜਾਂਚ ਪੜਤਾਲ ਤੋਂ ਬਾਅਦ ਹੀ ਇਲਾਜ ਸ਼ੁਰੂ ਕਰਵਾਉਣਾ ਚਾਹੀਦਾ ਹੈ, ਜਿਵੇਂ ਕਿ ਬਲਗਮ ਦੀ ਜਾਂਚ, ਛਾਤੀ ਦੇ ਐਕਸਰੇ ਆਦਿ।
4. ਜਿਨ੍ਹਾਂ ਮਰੀਜ਼ਾਂ ਨੂੰ ਟੀ ਬੀ ਹੋ ਚੁੱਕੀ ਹੈ ਉਨ੍ਹਾਂ ਨੂੰ ਲਿਖਤੀ ਰੂਪ ਵਿਚ ਸਲਾਹ ਲੈਣੀ ਤੇ ਦੇਣੀ ਚਾਹੀਦੀ ਹੈ।
5. ਟੀਬੀ ਦਾ ਇਲਾਜ ਜੋ ਕਿ ਅੱਜ-ਕੱਲ੍ਹ ਛੇ ਮਹੀਨੇ ਦਾ ਹੈ ਉਸਨੂੰ ਪੂਰੀ ਮਾਤਰਾ ਵਿਚ ਕਰਾਉਣਾ ਚਾਹੀਦਾ ਹੈ (ਦਵਾਈਆਂ ਦਾ ਸੇਵਨ)। ਇਸ ਨੂੰ ਵਿੱਚੋਂ ਹੀ ਨਹੀਂ ਛੱਡ ਦੇਣਾ ਚਾਹੀਦਾ।
6. ਜੇ ਟੀ ਬੀ ਦੀ ਦਵਾਈਆਂ ਨਾਲ ਕੋਈ ਹੋਰ ਸਮੱਸਿਆ (ਸਾਈਡ ਇਫੈਕਟ) ਹੋ ਜਾਵੇ ਤਾਂ ਜਲਦੀ ਡਾਕਟਰ ਨਾਲ ਸਲਾਹ ਕਰੋ।
7. ਬਲਗਮ ਦੀ ਜਾਂਚ ਤੋਂ ਬਾਅਦ ਹੀ ਡਾਕਟਰ ਦੀ ਸਲਾਹ ਨਾਲ ਦਵਾਈਆਂ ਦਾ ਸੇਵਨ ਬੰਦ ਕਰੋ।
8. ਵਿਸ਼ੇਸ਼ ਬਿਮਾਰੀਆਂ ਜਿਵੇਂ ਸ਼ੂਗਰ, ਲਿਵਰ ਜਾਂ ਕਿਡਨੀ ਦੀਆਂ ਸਮੱਸਿਆਵਾਂ, ਐਚ.ਆਈ.ਵੀ., ਡਰੱਗ ਰਿਜਿਸਟੈਂਸ ਟੀਬੀ ਆਦਿ ‘ਚ ਇਲਾਜ ਵਿੱਚ ਥੋੜਾ ਅੰਤਰ ਹੋ ਸਕਦਾ ਹੈ।
9. ਮਰੀਜ਼ ਦੇ ਤੌਰ ‘ਤੇ ਤੁਹਾਡੀ ਜ਼ਿੰਮੇਦਾਰੀ ਹੈ ਕਿ ਤੁਸੀਂ ਆਪਣੀ ਬਿਮਾਰੀ ਦੇ ਪ੍ਰਤੀ ਸੁਚੇਤ ਰਹੋ।

