By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਕੰਪਿਊਟਰ ਤੇ ਯੋਗਾ -ਸੁਰਜੀਤ ਸਿੰਘ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਹੈਲਥ ਲਾਈਨ > ਕੰਪਿਊਟਰ ਤੇ ਯੋਗਾ -ਸੁਰਜੀਤ ਸਿੰਘ
ਹੈਲਥ ਲਾਈਨ

ਕੰਪਿਊਟਰ ਤੇ ਯੋਗਾ -ਸੁਰਜੀਤ ਸਿੰਘ

ckitadmin
Last updated: October 22, 2025 1:05 pm
ckitadmin
Published: September 22, 2012
Share
SHARE
ਲਿਖਤ ਨੂੰ ਇੱਥੇ ਸੁਣੋ

ਸਾਡੇ ਸਮਾਜ ‘ਚ ਕੰਪਿਊਟਰ ‘ਤੇ ਨਿਰਭਰਤਾ ਵੱਧਦੀ ਜਾ ਰਹੀ ਹੈ। ਅੱਜ ਹਰ ਬੰਦਾ ਕੰਪਿਊਟਰ ਨਾਲ ਸਿੱਧੇ-ਅਸਿੱਧੇ ਰੂਪ ‘ਚ ਜੁੜਿਆ ਹੋਇਆ ਹੈ ਅਤੇ ਕੰਪਿਊਟਰ ਦਾ ਇਸਤੇਮਾਲ ਉਸ ਦੀਆਂ ਦੈਨਿਕ ਗਤੀਵਿਧੀਆਂ ‘ਚ ਸ਼ੁਮਾਰ ਹੈ। ਅੱਜ ਅਸੀਂ ਦੇ ਰਹੇ ਹਾਂ ਯੋਗਾ ਟਿਪਸ ਉਨ੍ਹਾਂ ਲੋਕਾਂ ਲਈ ਜਿਹੜੇ ਕੰਪਿਊਟਰ ‘ਤੇ ਲਗਾਤਾਰ ਅੱਠ ਤੋਂ ਦਸ ਘੰਟੇ ਕੰਮ ਕਰਕੇ ਕਈ ਤਰ੍ਹਾਂ ਦੇ ਰੋਗਾਂ ਦਾ ਸ਼ਿਕਾਰ ਹੋ ਜਾਂਦੇ ਹਨ ਜਾਂ ਫਿਰ ਤਣਾਅ ਜਾਂ ਥਕਾਵਟ ਨਾਲ ਗ੍ਰਸਤ ਰਹਿੰਦੇ ਹਨ।

ਇਹ ਗੱਲ ਤਾਂ ਪੱਕੀ ਹੈ ਕਿ ਕੰਪਿਊਟਰ ‘ਤੇ ਲਗਾਤਾਰ ਅੱਖਾਂ ਗੱਡ ਕੇ ਰੱਖਣ ਦੇ ਆਪਣੇ ਨੁਕਸਾਨ ਤਾਂ ਹਨ ਹੀ, ਇਸ ਤੋਂ ਇਲਾਵਾ ਵੀ ਅਜਿਹੀਆਂ ਕਈ ਛੋਟੀਆਂ-ਮੋਟੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ, ਜਿਸ ਨਾਲ ਅਸੀਂ ਜਾਣੇ-ਅਣਜਾਣੇ ਲੜਦੇ ਰਹਿੰਦੇ ਹਾਂ।


ਨੁਕਸਾਨ

ਕੰਪਿਊਟਰ ‘ਤੇ ਲਗਾਤਾਰ ਕੰਮ ਕਰਦੇ ਰਹਿਣ ਨਾਲ ਸਾਡਾ ਦਿਮਾਗ ਅਤੇ ਸਾਡੀਆਂ ਅੱਖਾਂ ਇਸ ਹੱਦ ਤੱਕ ਥੱਕ ਜਾਂਦੀਆਂ ਹਨ ਕਿ ਸਿਰਫ ਨੀਂਦ ਨਾਲ ਹੀ ਉਨ੍ਹਾਂ ਨੂੰ ਆਰਾਮ ਨਹੀਂ ਮਿਲ ਸਕਦਾ। ਦੇਖਣ ‘ਚ ਆਇਆ ਹੈ ਕਿ ਕੰਪਿਊਟਰ ‘ਤੇ ਰੋਜ਼ਾਨਾ ਅੱਠ ਤੋਂ ਦਸ ਘੰਟੇ ਕੰਮ ਕਰਨ ਵਾਲੇ ਜ਼ਿਆਦਾਤਰ ਲੋਕਾਂ ਨੂੰ ਨਜ਼ਰ ਨਾਲ ਸਬੰਧਤ ਸਮੱਸਿਆਵਾਂ ਨੇ ਘੇਰਿਆ ਹੋਇਆ ਹੈ। ਉਹ ਕਿਸੇ ਨਾ ਕਿਸੇ ਨੰਬਰ ਦਾ ਚਸ਼ਮਾ ਪਹਿਨਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ‘ਚ ਯਾਦ ਸ਼ਕਤੀ ਨਾਲ ਸਬੰਧਤ ਸਮੱਸਿਆਵਾਂ ਵੀ ਹੁੰਦੀਆਂ ਹਨ। ਕੰਮ ਦੇ ਬੋਝ ਅਤੇ ਦਬਾਅ ਦੀ ਵਜ੍ਹਾ ਨਾਲ ਉਨ੍ਹਾਂ ‘ਚ ਚਿੜਚਿੜਾਪਨ ਤਾਂ ਆਮ ਗੱਲ ਹੋ ਗਈ ਹੈ। ਇਸੇ ਤਰ੍ਹਾਂ ਸਰਵਾਈਕਲ ਅਤੇ ਪਿੱਠ ਦਰਦ ਕਰਕੇ ਕੰਮ ਤਾਂ ਪ੍ਰਭਾਵਿਤ ਹੁੰਦਾ ਹੀ ਹੈ, ਨਾਲ ਦੀ ਨਾਲ ਆਰਥਿਕ ਲੁੱਟ ਅਤੇ ਮਾਨਸਿਕ ਪੀੜਾ ‘ਚੋਂ ਵੀ ਲੰਘਣਾ ਪੈਂਦਾ ਹੈ।

– ਯਾਦ ਸ਼ਕਤੀ ਨਾਲ ਸਬੰਧਤ ਸਮੱਸਿਆਵਾਂ ਹੋਣ ਲੱਗਦੀਆਂ ਹਨ।
– ਦੂਰ ਦੀ ਨਜ਼ਰ ਘੱਟ ਹੋਣ ਲੱਗਦੀ ਹੈ।
– ਸੁਭਾਅ ‘ਚ ਚਿੜਚਿੜਾਪਨ ਆਉਣ ਲੱਗਦਾ ਹੈ।
– ਰੀੜ੍ਹ ਦੀ ਹੱਡੀ ਉੱਪਰੋਂ ਮੁੜਨ ਦਾ ਖ਼ਤਰਾ ਪੈਦਾ ਹੋਣ ਲੱਗਦਾ ਹੈ।
– ਸਰਵਾਈਕਲ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ।
– ਸਿਰਦਰਦ ਦੀ ਸ਼ਿਕਾਇਤ ਰਹਿਣ ਲੱਗਦੀ ਹੈ।
– ਪਿੱਠ ਦਰਦ, ਗੋਢਿਆਂ-ਮੋਢਿਆਂ ‘ਚ ਅਕੜਾਅ ਜਾਂ ਦਰਦਾਂ ਦੀਆਂ ਸਮੱਸਿਆਵਾਂ ਆ ਜਾਂਦੀਆਂ ਹਨ।
– ਪੈਰਾਂ ‘ਚ ਸੋਜਿਸ਼ ਹੋਣ ਦੀ ਦਿੱਕਤ ਹੋ ਸਕਦੀ ਹੈ।
– ਪੇਟ ਨਾਲ ਸਬੰਧਤ ਕਈ ਬਿਮਾਰੀਆਂ ਘੇਰ ਸਕਦੀਆਂ ਹਨ।
– ਬਿਨਾਂ ਵਜ੍ਹਾ ਥਕਾਵਟ ਰਹਿਣ ਲੱਗਦੀ ਹੈ।

 

 

ਬਚਾਅ
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਹੋਣ ਵਾਲੀਆਂ ਇਨ੍ਹਾਂ ਸਮੱਸਿਆਵਾਂ ਤੋਂ ਬਚਾਅ ਕਿੱਦਾਂ ਕੀਤਾ ਜਾਵੇ। ਪਹਿਲੀ ਗੱਲ ਤਾਂ ਇਹ ਹੈ ਕਿ ਤੁਹਾਡਾ ਕੰਪਿਊਟਰ ਤੁਹਾਡੀਆਂ ਅੱਖਾਂ ਦੇ ਠੀਕ ਸਾਹਮਣੇ ਰੱਖਿਆ ਹੋਵੇ, ਅਜਿਹਾ ਨਾ ਹੋਵੇ ਕਿ ਤੁਹਾਨੂੰ ਆਪਣੀਆਂ ਅੱਖਾਂ ਦੀਆਂ ਪੁਤਲੀਆਂ ਨੂੰ ਉੱਪਰ ਚੁੱਕ ਕੇ ਰੱਖਣਾ ਪਵੇ। ਕੰਪਿਊਟਰ ਅੱਖਾਂ ਤੋਂ ਘੱਟ ਤੋਂ ਘੱਟ ਦੋ-ਤਿੰਨ ਫੁੱਟ ਦੂਰ ਹੋਣਾ ਚਾਹੀਦਾ ਹੈ। ਦੂਜੀ ਗੱਲ ਕੰਪਿਊਟਰ ‘ਤੇ ਕੰਮ ਕਰਦੇ ਸਮੇਂ ਆਪਣੀ ਸਹੂਲਤ ਅਨੁਸਾਰ 5 ਤੋਂ 20 ਮਿੰਟ ਬਾਅਦ 20 ਫੁੱਟ ਦੂਰ ਦੇਖੋ, ਇਸ ਨਾਲ ਨਜ਼ਰ ਠੀਕ ਰਹੇਗੀ। ਅੱਧੇ-ਪੌਣੇ ਘੰਟੇ ਬਾਅਦ ਆਪਣੀ ਸੀਟ ਤੋਂ ਉ¥ਠ ਕੇ ਇੱਧਰ-ਉ¥ਧਰ ਜ਼ਰੂਰ ਜਾਵੋ। ਯਾਦ ਸ਼ਕਤੀ ਨਾਲ ਸਬੰਧਤ ਸਮੱਸਿਆਵਾਂ ਤੋਂ ਬਚਾਅ ਕਰਨ ਲਈ ਆਪਣੇ ਦਿਨ ਭਰ ਦੇ ਕੰਮ ਨੂੰ ਰਾਤ ਵੇਲੇ ਉਲਟੇ ਕ੍ਰਮ ‘ਚ ਯਾਦ ਕਰੋ। ਥਕਾਵਟ ਮਿਟਾਊਣ ਲਈ ਧਿਆਨ ਅਤੇ ਯੋਗ-ਨੀਂਦ ਦਾ ਲਾਭ ਉਠਾਓ। ਸ਼ਰਾਬ ਅਤੇ ਸਿਗਰਟ ਵਰਗੀਆਂ ਅਲਾਮਤਾਂ ਤੋਂ ਬਚੋ।

ਯੋਗ ਕਸਰਤਾਂ

ਜੇ ਉਪਰੋਕਤ ਸਮੱਸਿਆਵਾਂ ਦਾ ਸਥਾਈ ਹੱਲ ਕਰਨਾ ਹੈ ਤਾਂ ਯੋਗਾ ਨੂੰ ਆਪਣੀ ਦੈਨਿਕ ਗਤੀਵਿਧੀ ਦਾ ਹਿੱਸਾ ਜ਼ਰੂਰ ਬਣਾਓ। ਇਸ ਲਈ ਘੁਟਨੇ ਚਾਲਣ ਆਸਣ, ਵਕਰ ਆਸਣ, ਭੁਜੰਗ ਆਸਣ, ਧਨੁਰ ਆਸਣ, ਉਸ਼ਟਰ ਆਸਣ, ਸ਼ਲਬ ਆਸਣ, ਸਰਵਾਂਗ ਆਸਣ ਕਰਨੇ ਚਾਹੀਦੇ ਹਨ। ਇਸ ਤੋਂ ਇਲਾਵਾ ਖੁੱਲ੍ਹੀ ਹਵਾ ‘ਚ ਨਾੜੀਸ਼ੋਧਨ, ਅਨੁਲੋਮ-ਵਿਲੋਮ ਪ੍ਰਾਣਾਯਾਮ ਦਾ ਵੀ ਲਾਭ ਹੁੰਦਾ ਹੈ। ਇਨ੍ਹਾਂ ਆਸਣਾਂ ਦੀ ਮਦਦ ਨਾਲ ਕੰਪਿਊਟਰ ‘ਤੇ ਲਗਾਤਾਰ ਕੰਮ ਕਰਨ ਕਰਕੇ ਹੋਣ ਵਾਲੀ ਸਮੱਸਿਆਵਾਂ ਤੋਂ ਤਾਂ ਬਚਾਅ ਕੀਤਾ ਹੀ ਜਾ ਸਕਦਾ ਹੈ, ਨਾਲ ਦੀ ਨਾਲ ਸਿਹਤਮੰਦ ਜ਼ਿੰਦਗੀ ਦੀ ਅਦੁੱਤੀ ਦਾਤ ਵੀ ਮਿਲਦੀ ਹੈ।

ਅੱਖਾਂ ਦਾਨ, ਮਹਾਨ ਦਾਨ -ਵਿਕਰਮ ਸਿੰਘ ਸੰਗਰੂਰ
ਸਿਜ਼ੇਰੀਅਨ: ਕਿੱਥੇ ਖੜੇ ਅਸੀਂ -ਡਾ. ਸੋਨੀਆ ਕੰਬੋਜ
ਦੁਨੀਆਂ ਦਾ ਹਰ ਚੌਥਾ ਸ਼ੂਗਰ ਪੀੜਤ ਭਾਰਤੀ
ਕੰਢੀ ਦੇ ਲੋਕਾਂ ਲਈ ਖੁਸ਼ਹਾਲੀ ਹੋਈ ਦੁੱਖਾਂ ’ਚ ਤਬਦੀਲ
ਏਡਜ਼ ਤੋਂ ਜਾਗਰੂਕਤਾ ਹੀ ਬਚਾਅ ਦੀ ਕੁੰਜੀ ਹੈ – ਗੋਬਿੰਦਰ ਸਿੰਘ ਢੀਂਡਸਾ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਨਰਿੰਦਰ ਮੋਦੀ ਦੀ ਭਾਸ਼ਣਬਾਜ਼ੀ ਯਥਾਰਥ ਤੋਂ ਕੋਹਾਂ ਦੂਰ – ਹਰਜਿੰਦਰ ਸਿੰਘ ਗੁਲਪੁਰ

ckitadmin
ckitadmin
August 24, 2015
ਦੋਆਬੇ ’ਚ ਚੂਰਾ ਪੋਸਤ ਦਾ ਭਾਅ ਅਸਮਾਨੀ ਚੜ੍ਹਨ ਕਾਰਨ ਨਸ਼ੱਈਆਂ ਦੀ ਹਾਲਤ ਤਰਸਯੋਗ
ਜਲਵਾਯੂ ਸੰਮੇਲਨ: ਦਾਅਵੇ ਅਤੇ ਹਕੀਕਤਾਂ -ਮਨਦੀਪ
ਅਜੋਕੀ ਔਰਤ ਅਜੇ ਵੀ ਵਧੀਕੀਆਂ ਦੀ ਸ਼ਿਕਾਰ – ਗੁਰਤੇਜ ਸਿੱਧੂ
ਮੋਦੀ ਸਰਕਾਰ ਦਾ ਦੋਹਰਾ ਮਾਰੂ ਏਜੰਡਾ -ਸੀਤਾਰਾਮ ਯੇਚੁਰੀ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?