By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਆਤਮਾਨੰਦ -ਤੌਕੀਰ ਚੁਗ਼ਤਾਈ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਹਾਣੀ > ਆਤਮਾਨੰਦ -ਤੌਕੀਰ ਚੁਗ਼ਤਾਈ
ਕਹਾਣੀ

ਆਤਮਾਨੰਦ -ਤੌਕੀਰ ਚੁਗ਼ਤਾਈ

ckitadmin
Last updated: October 22, 2025 11:59 am
ckitadmin
Published: July 22, 2012
Share
SHARE
ਲਿਖਤ ਨੂੰ ਇੱਥੇ ਸੁਣੋ

ਅੱਧ ਚਾਨਣੀ ਰਾਤ  ’ਚ ਖੁੱਲੀ ਹੋਈ ਬਾਰੀ ਵਿੱਚੋਂ ਧਰੇਕ ਦੀਆਂ ਟਾਹਣੀਆਂ ਦਾ ਪਰਛਾਵਾਂ ਸਾਡੇ ਦੋਹਾਂ ਦੇ ਪਿੰਡਿਆਂ ’ਤੇ ਡੋਲ ਰਿਆ ਸੀ। ਅਸੀਂ ਪਲੰਗ ’ਤੇ ਇੱਕ ਦੂਜੇ ਦੇ ਲਾਗੇ ਇੰਝ ਲੇਟੇ ਹੋਏ ਸਾਂ ਜਿਵੇਂ ਦੋ ਦੁਸ਼ਮਣ ਲੜ ਲੜ ਕੇ ਹਾਰ ਜਾਂਦੇ ਨੇ ਪਰ ਫਿ਼ਰ ਵੀ ਲੜਨ ਤੋਂ ਨਹੀਂ ਹਟਦੇ।ਸਾਡੇ ਵਿਆਹ ਨੂੰ ਬਾਰਾਂ ਸਾਲ ਹੋ ਗਏ ਸਨ ਪਰ ਬੱਚਾ ਕੋਈ ਨਹੀਂ ਸੀ। ਮੈਂ ਬੱਚਾ ਜੰਮਣਾ ਵੀ ਨਹੀਂ ਸੀ ਚਾਹੁੰਦੀ, ਇਹ ਗੱਲ ਨਹੀਂ ਕਿ ਮੈਨੂੰ ਬੱਚੇ ਚੰਗੇ ਨਹੀਂ ਲੱਗਦੇ, ਮੈਨੂੰ  ਉਹ ਤੀਵੀਆਂ ਨਹੀਂ ਚੰਗੀਆਂ ਲੱਗਦੀਆਂ, ਜੋ ਉੱਤੇ ਤਲੇ ਬਾਲ ਜੰਮ ਜੰਮ ਕੇ ਆਪਣੀ ਜਵਾਨੀ ਨੂੰ ਘੁਣ ਲਾ ਲੇਂਦੀਆਂ ਨੇ ਤੇ ਪੰਝੀ ਸਾਲ ਦੀ ਉਮਰੇ  ਹੀ ਪੰਜਾਹ ਸਾਲ ਦੀਆਂ ਲਗਦੀਆਂ ਨੇ । ਉਹਦੇ ਹੱਥ ਮੈਰੇ ਪਿੰਡੇ ਦਾ ਸੇਕ ਟੋ੍ਹ ਰਹੇ ਸਨ ਪਰ ਮੈਨੂੰ ਕੁਝ ਵੀ ਨਹੀਂ ਸੀ ਹੋ ਰਿਆ। ਇਸ ਲਈ ਕੇ ਉਹਦਾ ਮਨ ਤਾਂ ਸਭ ਕੁਝ ਚਾਅ  ਰਿਆ ਸੀ ਪਰ ਮੇਰਾ ਮਨ ਖ਼ਾਲੀ ਖਾਲੀ ਸੀ।

“ਰੈਸ਼ਮਾਂ !”
“ਜੀ”
“ ਕੀ ਗਲ ਏ ਤੂੰ ਦਿਨੋ ਦਿਨੀਂ ਬਰਫ਼ ਦੀ ਡਲੀ ਬਣੀ ਜਾਂਦੀ ਏਂ ।”
“ ਨਹੀਂ ਐਸੀ ਤਾਂ ਕੋਈ ਗੱਲ ਨਹੀਂ ।” ਮੈਂ ਉਹਨੂੰ ਆਖਿਆ ।

“ ਹਾਲੀ ਕੱਲ੍ਹ ਈ ਤਾਂ ਅਸਾਂ ਸਭ ਕੁਝ ਕੀਤਾ ਸੀ, ੳਦੋਂ ਤੂੰ ਬਰਫ਼ ਦੀ ਡਲੀ ਬਣਿਆ ਹੋਇਆ ਸੈਂ , ਮੇਰੇ ਪੋਟਿਆਂ ਨੇ ਟੋਹ ਟੋਹ ਕੇ ਤੇਰੀ ਭੜਾਸ ਬਾਹਰ ਕੱਢੀ ਸੀ।”
“ ਕੱਲ੍ਹ ਮੇਰਾ ਮਨ ਨਹੀਂ ਸੀ ਕਰ ਰਿਆ।” ਉਹਨੇ ਆਖਿਆ।
“ ਖਾਲੀ ਮਨ ਨਹੀਂ ਸੀ ਕਰ ਰਿਆ, ਤੇਰਾ ਤਾਂ ਤਨ ਵੀ ਨਹੀਂ ਸੀ ਕਰ ਰਿਆ,ਸਗੋਂ…..।”

“ ਹਾਂ ਤੂਂ ਠੀਖ ਕਹਿੰਦੀ ਏਂ, ਜਦੋਂ ਮਨ ਨਾ ਚਾਹੁੰਦਾ ਹੋਵੇ ਤਾਂ ਕੁਝ ਵੀ ਨਹੀਂ ਹੋ ਸਕਦਾ ,ਪਰ ਮੇਰਾ ਮਨ ਬਰਕਰਾਰ ਏ।” ਕਹਿੰਦਿਆਂ ਉਹਨੇ ਮੇਰਾ ਪਿੰਡਾ ਆਪਣੇ ਪਿੰਡੇ ਨਾਲ ਕੱਜ ਲਿਤਾ ਤੇ ਮੇਰਾ ਸੀਨਾ ਵੀ ਢੋਲਕੀ ’ਤੇ ਮੜ੍ਹੇ ਚਮ ਵਰਗਾ ਹੋ ਗਿਆ।

ਮਨ ਦੀ ਦੇਗ ਹੇਠਾਂ ਜਦੋਂ ਸਾਹਵਾਂ ਦੀ ਅਗ ਬਲੀ ਤਾਂ ਮੇਰੀ ਭੁੱਕ ਵੀ ਦੁਣੀ ਹੋ ਗਈ।
“ਮੈਨੂੰ ਰਾਹ ’ਚ ਨਾ ਛੱਡਣਾ,ਅੱਜ ਤੁਰੀ ਜਾ ਜਿੰਨਾ ਲੰਮਾ ਤੁਰ ਸਕਦਾਂ, ਮੇਰਾ ਜੀ ਕਰਦਾ ਏ ਅੱਜ ਦਾ ਪੈਂਡਾ ਸੋ ਕੋਹ ਲੰਮਾ ਹੋ ਜਾਵੇ।” ਮੈਂ ਮੁੜ੍ਹਕੇ ’ਚ ਭਿੱਜੀ ਨੇ ਉਹਨੂੰ ਆਖਿਆ। ਉਹਨੇ “ਹਛਾ” ਆਖਿਆ ਤੇ ਚੁੱਪ ਕਰ ਕੇ ਮੇਰੇ ਪਿੰਡੇ ਦੀ ਥਾਂ ਥਾਂ ਪੱਧਰੀ ਕਰਣ ’ਚ ਜੁੱਟ ਗਿਆ।

 

 

     “ ਤੈਨੂੰ ਯਾਦ ਏ ਜਦੋਂ ਸਾਡੀ ਸ਼ਾਦੀ ਹੋਈ ਸੀ ,ਤੇ ਪਹਿਲੀ ਰਾਤ ਦੀ ਪਹਿਲੀ ਮੁਲਾਕਾਤ….।”
“ ਆਹੋ…।”
“ਤੇ ਜਦੋਂ ਤੀਜੇ ਦਿਨ ਮੈਨੂੰ ਲੈਕੇ ਗਏ ਸਨ…।”
“ਹਾਂ…।”
“ਤੈਨੂੰ ਸਤਵਾਂ ਵੀ ਯਾਦ ਏ ਨਾ…।”
“ਆਹੋ…।”

“ਤੂੰ ਬੋਲਦਾ ਕਯੋਂ ਨਹੀਂ,ਏਵੈਂ ਆਹੋ ਆਹੋ ਤੇ ਹਾਂ ਹਾਂ ਕਰੀ ਜਾਂਦਾ ੲੈਂ ……।” ਮੈਂ ਖਿੱਝ ਕੇ ਉਹਨੂੰ ਆਖਿਆ।
ਉਹਨੇ ਰੋਹ ਨਾਲ ਮੈਨੂੰ ਵੇਖਿਆ ਤੇ ਲੀੜੇ ਸਾਂਭਦਾ ਹੋਇਆ ਗੁਸਲ ਖਾਨੇ ’ਚ ਵੜ ਗਿਆ…

“ਬਸ ਹੋ ਗਿਆ ਨਾ ਤੇਰਾ ਕੰਮ ,ਮੈਨੂੰ ਅੱਧ ’ਚ ਛੱਡ ਕੇ ਦਫ਼ਾ ਹੋ ਗਿਆ,ਪਰ ਤੂੰ ਜਾਏਂਗਾ ਕਿੱਥੇ ,ਬਾਹਰ ਆ ਮੈਂ ਤੈਨੂੰ ਨਹੀਂ ਛਡਣਾ।” ਮੈਂ ਗੁਸੇ ਨਾਲ ਉਹਨੂੰ ਆਖਿਆ।
“ਉਹਨੇ ਗੁਸਲ ਖਾਨੇ ਦੇ ਬੂਹੇ ਦੀ ਕੁੰਡੀ ਲਾ ਲਈ ਤੇ ਕੁਝ ਚਿਰ ਮਗਰੋਂ ਸ਼ਾਵਰ ਦੀ ਵਾਜ ਆਣ ’ਤੇ ਮੈਂ ਸਮਝ ਗਈ ਕਿ ਉਹ ਨ੍ਹਾਣ ਲਗ ਪਿਆ,ਇਹਦੇ ਨਾਲ ਈ ਮੈਰਾ ਪਿੰਡਾ ਹੋਲੀ ਹੋਲੀ ਢਲਦਾ ਢਲਦਾ ਮੰਜੀ ’ਤੇ ਖਿਲਰ ਗਿਆ।

ਜਦੋਂ ੳਹ ਬਾਹਰ ਆਇਆ ਤਾਂ ਮੈਂ ਉਹਨੂੰ ਅਖਿਆ “ ਤੂੰ ਮੈਨੂੰ ਅਧੂਰਾ ਕਰ ਕੇ ਕਾਹਨੂੰ ਛੱਡ ਗਿਆ ਸੈਂ ?”
“ਮੈਂ ਕਦੋਂ ਤੋੜ ਚੜਿਆ ਸਾਂ।” ਉਹਨੇ ਆਖਿਆ ਪਰ ਉਹਦੀਆਂ  ਆਖਿਆ ’ਚ ੳਹ ਤ੍ਰਿਹ ਨਹੀਂ ਸੀ ਜਿਹੜੀ ਘੰਟਾ ਕੁ ਪਹਿਲਾਂ ਸੀ।

“ਤੋਂ ਵੀ ਤੋੜ ਨਹੀਂ ਸੀ ਚੜ੍ਹਿਆ ?”
“ ਨਹੀਂ ਮੈਂ ਅੰਦਰ ਵੜ ਕੇ……।”
“ਜੋ ਕਮ ਦਿਲ,ਦਿਮਾਗ਼ ਤੇ ਆਤਮਾ ਨਾਲ ਹੋਂਦੇ ਨੇ ੳਹਨਾਂ ਨੂਂ ਹਤ ਨਾਲ ਕਰਣਾ ਗੁਨਾਹ ਹੋਂਦਾ ਏ।” ਮੈਂ ੳਹਨੂੰ ਆਖਿਆ।

“ਹੱਥ ਨਾਲ ਹੱਥ ,ਦਿਲ ਨਾਲ ਦਿਲ ਤੇ ਸੋਚ ਨਾਲ ਸੋਚ ਮਿਲਦੀ ਏ,ਪਰ ਇਨ੍ਹਾਂ ਸਾਰਿਆਂ ਦਾ ਅੰਤ ਆਤਮਾ ’ਤੇ ਜਾ ਕੇ ਹੋਂਦਾ ਏ, ਜਦੋਂ ਆਤਮਾ ਤੇ ਆਤਮਾ ਰਲ ਕੇ ਕੋਈ ਕਮ ਕਰਦੀਆਂ ਹੋਣ ਤਾਂ ਵਾ ਦਾ ਬੁਲਾ ਵੀ ਭਾਰਾ ਲਗਦਾ ੲ,ਬਸ ਚੁੱਪ ਦੀ ਕੁੱਖ ਵਿਚੋਂ ਬਾਹਰ ਆਂਦੇ ਸੁਫ਼ਨੇ ਹੀ ਚੰਗੇ ਲਗਦੇ ਨੇ।ਗੱਲਾਂ ਤਾਂ ਅਸੀਂ ਹਰ ਵੇਲੇ ਕਰਦੇ ਈ ਰਹਿੰਦੇ ਆਂ..।”

ਉਹ ਭਿੱਜੇ ਹੋਏ ਪਿੰਡੇ ਨਾਲ ਮੇਰੇ ਲਾਗੇ ਲਮਾ ਪਏ ਗਿਆ।ਮੈਂ ਅੱਖਾਂ ਬੰਦ ਕਰ ਕੇ ੳਹਦੇ ਸਿਰ ਦੇ ਵਾਲ ਪਲੋਸਣ ਲੱਗ ਪਈ।ਕੋਈ ਵਾਜ ਨਹੀਂ ਸੀ ਆ ਰਹੀ,ਚੰਨ ਹੋਰ ਵੀ ਨੀਵਾਂ ਹੋ ਗਿਆ ਸੀ,ਅੱਧ ਚਾਣਨੀ ਰਾਤ ਨਹੀਂ ਸੀ ਰਹੀ,ਅੱਖਾਂ ਵਿੱਚ ਨੀਂਦਰ ਨੇ ਡੇਰੇ ਲਾ ਲਏ ਸਨ ਪਰ  ਫਿਰ ਵੀ ਇੰਜ ਲਗਦਾ ਸੀ ਜਿਵੇਂ ਮੈਂ ਆਪਣੇ ਪੇਕੇ ਖਰੋਂ ਤੀਜਾ ਕਰ ਕੇ ਅੱਜ ਈ ਆਈ ਹੋਵਾਂ ।

ਨਿੱਕੀ ਚੂਹੀ – ਬਲਜਿੰਦਰ ਮਾਨ
ਭਾੜੇ ਦੀ ਕੁੱਖ, ਭਾੜੇ ਦਾ ਦੇਸ਼ -ਸੀਮਾ ਅਜ਼ਾਦ
ਝੁਮਕੇ -ਕੁਲਜੀਤ ਮਾਨ
ਗ਼ੁਲਾਮੀ -ਗੁਰਤੇਜ ਸਿੱਧੂ
ਦਰਦ -ਜਿੰਦਰ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਹੁਣ ਕਾਲੇ ਕਨੂੰਨ ਲਾਗੂ ਕਰਨ ਲਈ ਗੁਜਰਾਤ ਬਣੇਗਾ ਪ੍ਰਯੋਗਸ਼ਾਲਾ ! – ਹਰਜਿੰਦਰ ਸਿੰਘ ਗੁਲਪੁਰ

ckitadmin
ckitadmin
May 16, 2015
ਚੋਣ ਜ਼ਾਬਤੇ ਦੀਆਂ ਧੱਜੀਆਂ ਉਧੇੜਦੇ ਚੋਣ ਵਾਅਦੇ – ਗੁਰਚਰਨ ਪੱਖੋਕਲਾਂ
ਕਿਰਤੀਆਂ ਦੀ ਆਵਾਜ਼ : ਸੰਤ ਰਾਮ ਉਦਾਸੀ
ਛਾਇਆ ਹਾਲੇ ਵੀ ਹਨੇਰ – ਰਮਨਜੀਤ ਸਿੰਘ ‘ਬੈਂਸ’
ਮਹਾਰਾਸ਼ਟਰ ਅਸੈਂਬਲੀ ’ਚ ਅੰਧ-ਵਿਸ਼ਵਾਸਾਂ ਵਿਰੁੱਧ ਬਿਲ ਪਾਸ ਹੋਣ ’ਤੇ ਦਾਭੋਲਕਰ ਪਰਿਵਾਰ ਅਤੇ ਅੰਧ ਸ਼ਰਧਾ ਸੰਮਤੀ ਵੱਲੋਂ ਸਵਾਗਤ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?