By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਪੇਕਿਆਂ ਦਾ ਸੂਟ – ਕਰਨ ਬਰਾੜ ਹਰੀ ਕੇ ਕਲਾਂ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਹਾਣੀ > ਪੇਕਿਆਂ ਦਾ ਸੂਟ – ਕਰਨ ਬਰਾੜ ਹਰੀ ਕੇ ਕਲਾਂ
ਕਹਾਣੀ

ਪੇਕਿਆਂ ਦਾ ਸੂਟ – ਕਰਨ ਬਰਾੜ ਹਰੀ ਕੇ ਕਲਾਂ

ckitadmin
Last updated: October 20, 2025 6:08 am
ckitadmin
Published: September 20, 2015
Share
SHARE
ਲਿਖਤ ਨੂੰ ਇੱਥੇ ਸੁਣੋ

ਰਾਣੀ ਨੂੰ ਆਪਣੇ ਭਤੀਜੇ ਦਾ ਮੜੰਗਾ ਜਵਾਂ ਹੀ ਗੇਜੇ ’ਤੇ ਪਿਆ। ਜਵਾਂ ਸਾਵੇਂ ਦਾ ਸਾਵਾਂ ਗੇਜਾ। ਰਾਣੀ ਦਾ ਇਕੋ ਇੱਕ ਭਰਾ। ਭਤੀਜੇ ਦੇ ਰੱਖੜੀ ਬੰਨ੍ਹਦੀ ਰਾਣੀ ਦੇ ਹੱਥ ਕੰਬ ਗਏ ਅੱਖਾਂ ’ਚੋਂ ਤਿੱਪ ਤਿੱਪ ਹੰਝੂ ਚੋਣ ਲੱਗੇ। ਜਵਾਨ ਹੋਏ ਭਤੀਜੇ ਨੂੰ ਭੂਆ ਨੇ ਬੁੱਕਲ ਚ ਲੈ ਲਿਆ ਰੱਜ ਕੇ ਪਿਆਰ ਕੀਤਾ ਅਸੀਸਾਂ ਦਿੱਤੀਆਂ ਬਾਹਲ਼ਾ ਰੋਈ ਹੱਦੋਂ ਵੱਧ। ਭਤੀਜੇ ਨੇ ਵੀ ਰੱਖੜੀਆਂ ਬੰਨ੍ਹਣ ਆਈ ਭੂਆ ਦਾ ਰੱਜ ਕੇ ਚਾਅ ਕੀਤਾ ਖ਼ੁਸ਼ੀ ਮਨਾਈ। ਸਾਲ ਵਿਚ ਇਕੋ ਇੱਕ ਤਾਂ ਦਿਨ ਹੁੰਦਾ ਸੀ ਜਦੋਂ ਭੂਆ ਪਿੰਡ ਆਉਂਦੀ। ਤੇ ਆਉਂਦੀ ਤੋਂ ਹੀ ਸਾਰਾ ਘਰ ਖ਼ੁਸ਼ੀਆਂ ਨਾਲ ਭਰ ਜਾਂਦਾ। ਅੱਜ ਜਦੋਂ ਭਤੀਜਾ ਆਪਣੀ ਕਮਾਈ ਵਿਚੋਂ ਰੱਖੜੀਆਂ ਬੰਨ੍ਹਣ ਆਈ ਭੂਆ ਲਈ ਸੂਟ ਬਣਾ ਕੇ ਲਿਆਇਆ ਤਾਂ ਰਾਣੀ ਦਾ ਅੰਦਰ ਪਾਟ ਗਿਆ ਰੋਂਦੀ ਕਿਤੇ ਝੱਲੀ ਨਾ ਜਾਵੇ। ਬੜੇ ਸਾਲਾਂ ਬਾਅਦ ਉਸਨੂੰ ਰੱਖੜੀਆਂ ਤੇ ਅੱਜ ਫੇਰ ਸੂਟ ਮਿਲਿਆ ਸੀ। ਰਾਣੀ ਇੱਕ ਸਾਲ ਬਾਅਦ ਮਿਲੇ ਪੇਕਿਆਂ ਦੇ ਸੂਟ ਨੂੰ ਚਾਅ ਨਾਲ ਬਣਾਉਂਦੀ ਤੇ ਕਿਸੇ ਖ਼ਾਸ ਖ਼ਾਸ ਮੌਕੇ ਪਾਉਂਦੀ ਇਹ ਸੂਟ ਪਾ ਕੇ ਉਸਨੂੰ ਇਉਂ ਲਗਦਾ ਜਿਵੇਂ ਪੇਕੇ ਜਾ ਆਈ ਹੋਵੇ।

ਉਸਦੀਆਂ ਅੱਖਾਂ ਸਾਹਮਣੇ ਸਭ ਕੁਝ ਫ਼ਿਲਮ ਵਾਂਗ ਚੱਲ ਪਿਆ ਉਵੇਂ ਦਾ ਉਵੇਂ ਬੀਤਿਆ ਵਕਤ ਉਸਦੀਆਂ ਅੱਖਾਂ ਸਾਹਮਣੇ ਆ ਗਿਆ ਕਿ ਕਿਵੇਂ ਉਸਦਾ ਹੱਸਦਾ ਵੱਸਦਾ ਪੇਕਾ ਪਰਿਵਾਰ ਬਰਬਾਦ ਹੋ ਗਿਆ ਸੀ,ਕਿਵੇਂ ਵਕਤ ਦੀ ਮਾਰ ਨੇ ਉਸਦੇ ਘਰ ਨੂੰ ਐਸਾ ਘੇਰਾ ਪਾਇਆ ਕਿ ਇੱਕ ਵਾਰ ਤਾਂ ਸਭ ਕੁਝ ਖ਼ਤਮ ਹੀ ਹੋ ਗਿਆ ਹੋਵੇ, ਕਿਵੇਂ ਵਧੀਆ ਕਬੀਲਦਾਰੀ ਚੱਕੀ ਆਉਂਦੇ ਗੇਜੇ ਦਾ ਬਾਪੂ ਮਾੜਾ ਜਿਹਾ ਢਿੱਲਾ ਹੋਇਆ ਤੇ ਮਿੰਟਾਂ ਵਿੱਚ ਹੀ ਔਹ ਗਿਆ ਔਹ ਗਿਆ।

 

 

ਰੰਗੀ ਵੱਸਦੇ ਘਰ ਵਿੱਚ ਸੱਥਰ ਵਿਛ ਗਿਆ,ਗੇਜੇ ਦੀ ਮਾਂ ਮੰਜੇ ਨਾਲ ਜੁੜ ਗਈ, ਕਿਵੇਂ ਭੋਗ ਪੈਂਦੇ ਸਾਰ ਹੀ ਪਤਾ ਨੀ ਕਿਥੋਂ ਸ਼ਰੀਕ ਅਤੇ ਆੜ੍ਹਤੀਆਂ ਨੇ ਕਰਜ਼ਾ ਕੱਢ ਮਾਰਿਆ ਕਿਸੇ ਨੂੰ ਪਤਾ ਵੀ ਨਾ ਲੱਗਿਆ ਕਿਉਂਕਿ ਕਬੀਲਦਾਰੀ ਤਾਂ ਸਾਰੀ ਗੇਜੇ ਦੇ ਬਾਪੂ ਕੋਲ ਸੀ। ਗੇਜਾ ਤਾਂ ਪਹਿਲਾਂ ਹੀ ਭਮੱਤਰਿਆ ਫਿਰਦਾ ਸੀ ਉੱਤੋਂ ਬਿਮਾਰੀ ਤੇ ਕਰਜ਼ੇ ਨੇ ਜਵਾਂ ਹੀ ਮਾਰ ਤਾ। ਗਹਿਣਾ ਗੱਟਾ ਬੇਬੇ ਦੀ ਬਿਮਾਰੀ ਖਾ ਗਈ, ਅਚਾਨਕ ਪਿਆ ਕਰਜ਼ਾ ਸਾਰਾ ਘਰ ਖਾ ਗਿਆ, ਸੇਮ ਦੀ ਮਾਰ ਸਾਰੀ ਫ਼ਸਲ ਖਾ ਗਈ ਉੱਤੋਂ ਘਰ ਦੀ ਕਬੀਲਦਾਰੀ ਗੇਜਾ ਖਾ ਗਈ।

ਰਿਸ਼ਤੇਦਾਰ ਸਾਕ ਸਕੀਰੀਆਂ ਯਾਰ ਬੇਲੀ ਸ਼ਰੀਕਾ ਕਬੀਲਾ ਸਭ ਮੂੰਹ ਮੋੜ ਗਏ। ਹੋਰ ਤਾਂ ਹੋਰ ਘਰ ਦੇ ਪ੍ਰਾਹੁਣੇ ਨੇ ਵੀ ਘਰੇ ਆਉਣਾ ਬੰਦ ਕਰ ਦਿੱਤਾ ਅਖੇ ਮੈਂ ਕਿਵੇਂ ਵਰਤਾਂ ਨੰਗਾਂ ਨਾਲ ਲੋਕ ਮੈਨੂੰ ਕੀ ਕਹਿਣਗੇ। ਪਰ ਰਾਣੀ ਨੇ ਘਰ ਆਲੇ ਦੀਆਂ ਮਿੰਨਤਾਂ ਤਰਲੇ ਕਰਕੇ ਸਾਲ ਵਿੱਚ ਸਿਰਫ਼ ਇੱਕ ਦਿਨ ਰੱਖੜੀਆਂ ਨੂੰ ਪੇਕੇ ਜਾਣਾ ਮਨਜ਼ੂਰ ਕਰਵਾ ਲਿਆ। ਰਾਣੀ ਬੱਸ ਸਾਲ ਦੇ ਸਾਲ ਰੱਖੜੀਆਂ ਨੂੰ ਪਿੰਡ ਆਉਂਦੀ ਤੇ ਸਾਰਾ ਢਿੱਡ ਹੌਲਾ ਕਰਕੇ ਤੁਰ ਜਾਂਦੀ। ਦੋਵੇਂ ਭੈਣ ਭਰਾ ਬੀਤੇ ਵੇਲੇ ਨੂੰ ਯਾਦ ਕਰਕੇ ਰੋਂਦੇ ਦੋਵਾਂ ਦੀਆਂ ਗੱਲਾਂ ਸਾਰਾ ਦਿਨ ਨਾ ਮੁੱਕਦੀਆਂ ਤੇ ਨਾਲੇ ਦੋਵਾਂ ਦੀਆਂ ਅੱਖਾਂ ਚੋਂ ਪਾਣੀ ਵੀ ਨਾ ਮੁੱਕਦਾ। ਗੇਜੇ ਨੂੰ ਇਸ ਦਿਨ ਦੀ ਉਡੀਕ ਰਹਿੰਦੀ ਕਿ ਕਦੋਂ ਭੈਣ ਘਰ ਆਵੇ ਤੇ ਦੁੱਖ ਸੁੱਖ ਸਾਂਝਾ ਕਰੇ ਉਹ ਕਮਲਿਆ ਵਾਂਗ ਬੇਸਬਰਾ ਹੋਇਆ ਇਸ ਦਿਨ ਦੀ ਉਡੀਕ ਕਰਦਾ। ਜਦੋਂ ਇਹ ਦਿਨ ਟੱਪ ਜਾਂਦਾ ਤਾਂ ਉਹ ਕਈ ਕਈ ਦਿਨ ਉਦਾਸ ਉਦਾਸ ਤੁਰਿਆ ਫਿਰਦਾ ਇਸ ਦਿਨ ਉਹ ਉਚੇਚਾ ਸ਼ਹਿਰ ਜਾਂਦਾ ਮਿਠਿਆਈ ਲਿਆਉਂਦਾ ਤੇ ਹੋਰ ਨਿੱਕ ਸੁੱਕ ਵੀ, ਭੈਣ ਲਈ ਸਪੈਸ਼ਲ ਸੂਟ ਬਣਾ ਕੇ ਲਿਆਉਂਦਾ ਬਾਹਲ਼ਾ ਚਾਅ ਕਰਦਾ, ਉਸ ਦਿਨ ਰੋਂਦਾ ਵੀ ਤੇ ਖ਼ੁਸ਼ ਵੀ ਸਭ ਤੋਂ ਵੱਧ ਹੁੰਦਾ। ਸਭ ਨੂੰ ਦੱਸਦਾ ਕਿ ਮੇਰੀ ਰਾਣੀ ਭੈਣ ਆਈ ਹੈ ਜਵਾਕ ਵੀ ਭੱਜੇ ਫਿਰਦੇ ਭੂਆ ਭੂਆ ਕਰਦੇ।

ਵਕਤ ਦੀ ਮਾਰ ਤੇ ਬੀਤਦੇ ਸਾਲਾਂ ਵਿੱਚ ਗੇਜਾ ਅੱਧਾ ਰਹਿ ਗਿਆ, ਜ਼ਮੀਨ ਵਿਕ ਗਈ ਮਸਾਂ ਇੱਕ ਅੱਧਾ ਕਿੱਲਾ ਹੀ ਬਚਿਆ ਹੋਣਾ, ਟੂਮ ਛੱਲਾ ਵਿਕ ਗਿਆ ਤੇ ਘਰ ਚਲਾਉਂਦਾ ਗੇਜਾ ਆਪ ਵੀ ਵਿਕ ਗਿਆ। ਹੁਣ ਕਬੀਲਦਾਰੀ ਚਲਾਉਣ ਲਈ ਗੇਜਾ ਵਾਰੀ ਵੱਟੇ ਤੇ ਕਿਸੇ ਨਾਲ ਕੰਮ ਕਰਵਾਉਣ ਲੱਗ ਪਿਆ ਫਿਰ ਹੌਲੀ ਹੌਲੀ ਦਿਹਾੜੀ ਜਾਣ ਲੱਗ ਪਿਆ ਤੇ ਅਖੀਰ ਸੀਰੀ ਵੀ ਰਲਣ ਲੱਗ ਪਿਆ। ਸ਼ਰੀਕੇ ਵਾਲੇ ਤਾਂ ਪਹਿਲਾਂ ਹੀ ਵਰਤਣੋਂ ਹੱਟ ਗਏ ਸੀ ਹੁਣ ਤਾਂ ਕੋਈ ਜੱਟ ਜ਼ਿਮੀਂਦਾਰ ਵੀ ਕੋਲੇ ਨਾ ਖੜ੍ਹਦਾ ਕਿ ਸਾਲਾ ਜੱਟ ਹੋ ਕੇ ਸੀਰੀ ਰਲਦਾ। ਗੇਜਾ ਸਭ ਆਪਣੇ ਪਿੰਡੇ ਤੇ ਜਰਦਾ ਰਿਹਾ ਅੰਦਰ ਵੜ ਕੇ ਰੋਂਦਾ ਰਿਹਾ ਪਰ ਜਿਵੇਂ ਕਿਵੇਂ ਲੈ ਦੇ ਕੇ ਆਪਣੇ ਮੁੰਡੇ ਨੂੰ ਪੜ੍ਹਾਉਂਦਾ ਰਿਹਾ ਜੋ ਹੌਲੀ ਹੌਲੀ ਜਵਾਨ ਹੋ ਰਿਹਾ ਸੀ।

ਅਖੀਰ ਇੱਕ ਮਾਰ ਹੋਰ ਪਈ ਗੇਜੇ ਤੇ ਜਿਵੇਂ ਰੱਬ ਇਮਤਿਹਾਨ ਲੈ ਰਿਹਾ ਹੋਵੇ। ਰੱਖੜੀ ਦਾ ਦਿਨ ਨੇੜੇ ਆ ਗਿਆ ਗੇਜੇ ਨੂੰ ਭੈਣ ਦੇ ਆਉਣ ਦਾ ਚਾਅ ਸੀ ਪਰ ਪੈਸੇ ਵੱਲੋਂ ਕੋਈ ਹੀਲਾ ਨਾ ਹੋਵੇ ਨਾ ਜ਼ਿਮੀਂਦਾਰ ਨੇੜੇ ਲੱਗਣ ਦੇਵੇ ਜਿੰਨਾਂ ਦੇ ਸੀਰੀ ਲੱਗਿਆ ਸੀ ਨਾ ਕੋਈ ਦੁਕਾਨ ਦੇ ਥੜ੍ਹੇ ਚੜ੍ਹਨ ਦੇਵੇ ਪੈਸਿਆਂ ਤੋਂ ਬਿਨਾਂ ,ਅਖੀਰ ਅੱਕ ਚੱਬਦਾ ਗੇਜਾ ਪੁਰਾਣੇ ਆੜ੍ਹਤੀਆਂ ਦੀ ਹੱਟੀ ਗਿਆ ਜਿਸਨੇ ਝੂਠਾ ਕਰਜ਼ਾ ਪਾਇਆ ਸੀ। ਲਾਲਾ ਗੇਜੇ ਨੂੰ ਦੇਖ ਕੇ ਪਹਿਲਾਂ ਡਰਿਆ ਫਿਰ ਹੱਸਿਆ ਗੇਜੇ ਨੇ ਪੈਸਿਆਂ ਦੀ ਫ਼ਰਿਆਦ ਕੀਤੀ ਤਾਂ ਆੜ੍ਹਤੀਆ ਪੁਰਾਣਾ ਜਾਣੂ ਹੋਣ ਕਰਕੇ ਮੁੱਛਾਂ ਤੇ ਹੱਥ ਫੇਰ ਕੇ ਕਹਿੰਦਾ “ਗੇਜਿਆ ਪੈਸਿਆਂ ਦੀ ਕੀ ਗੱਲ ਕਰਦਾ ਜਿੰਨੇ ਮਰਜ਼ੀ ਲੈ ਜਾ ਦਸ ਹਜ਼ਾਰ,ਵੀਹ ਹਜ਼ਾਰ,ਲੱਖ ਪਰ ਇੱਕ ਕੰਮ ਕਰਨਾ ਪਊ”। ਗ਼ਰਜ਼ਾਂ ਦਾ ਮਾਰਿਆ ਗੇਜਾ ਉਸ ਲਈ ਸਭ ਕੁਝ ਕਰਨ ਨੂੰ ਤਿਆਰ ਸੀ ਉਹ ਕੁਝ ਵੀ ਕਰ ਸਕਦਾ ਸੀ ਭੈਣ ਦੇ ਸੂਟ ਲਈ। ਲਾਲਾ ਅੱਗਾ ਪਿੱਛਾ ਜਿਹਾ ਵੇਖ ਕੇ ਬੁੱਲ੍ਹਾਂ ਤੇ ਜੀਭ ਮਾਰ ਕੇ ਕਹਿੰਦਾ ”ਗੇਜਿਆ ਗ਼ੁੱਸਾ ਤਾਂ ਕਰੀ ਨਾ ਉਹ ਤਿਜੌਰੀ ਪਈ ਆ ਕੱਢ ਲਾ ਜਿੰਨੇ ਮਰਜ਼ੀ ,ਪਰ ਇੱਕ ਵਾਰ! ਇੱਕ ਵਾਰ! ਆਪਣੀ ਭੈਣ ! ਭੈਣ ਨੂੰ ਇੱਕ ਵਾਰ ਮੇਰੇ ਨਾਲ !! ਇੱਕ ਰਾਤ !”। ਗੱਲ ਪੂਰੀ ਹੋਣ ਤੋਂ ਪਹਿਲਾਂ ਗੇਜੇ ਨੇ ਲਾਲੇ ਦੀ ਘੰਡੀ ਮਰੋੜ ਤੀ ਤੇ ਲਾਲਾ ਪਾਰ ਬੋਲ ਗਿਆ।

ਘਰ ਤੇ ਇੱਕ ਹੋਰ ਦਰਦਨਾਕ ਤੇ ਮਾਰੂ ਹਾਦਸਾ ਗੇਜਾ ਅੰਦਰ ਹੋ ਗਿਆ ਗੇਜੇ ਦੀ ਘਰਵਾਲੀ ਤੇ ਭੈਣ ਨੇ ਜਿਵੇਂ ਕਿਵੇਂ ਹੋ ਕੇ ਕੇਸ ਲੜਿਆ ਦਰ ਦਰ ਧੱਕੇ ਖਾਧੇ ਪਰ ਗੇਜਾ ਫਾਹੇ ਲੱਗ ਗਿਆ। ਜਦੋਂ ਲਾਸ਼ ਘਰੇ ਆਈ ਤਾਂ ਸਭ ਪਾਸੇ ਚੁੱਪ ਵਿੱਸਰ ਗਈ ਪਰ ਗੇਜੇ ਦੇ ਘਰੋਂ ਕੀਰਨੇ ਤੇ ਵੈਣਾਂ ਦੀ ਆਵਾਜ਼ ਕਈ ਮਹੀਨੇ ਆਉਂਦੀ ਰਹੀ ਸਭ ਕੁਝ ਖ਼ਤਮ ਹੋ ਗਿਆ ਸਭ ਕੁਝ ਖ਼ਤਮ। ਪਰ ਲੋਕ ਅਣਖੀ ਜੱਟ ਦੀਆਂ ਬਾਤਾਂ ਪਾਉਂਦੇ ਰਹੇ।

ਜਿਵੇਂ ਕਹਿੰਦੇ ਨੇ ਕਿ ਸਭ ਕੁਝ ਖ਼ਤਮ ਹੋ ਕੇ ਵੀ ਇੱਕ ਆਸ ਬਚਦੀ ਆ ਤੇ ਅੱਜ ਉਹੀ ਆਸ ਰਾਣੀ ਨੂੰ ਭਤੀਜੇ ਦੇ ਆਪਣੀ ਕਮਾਈ ਵਿਚੋਂ ਲਿਆਂਦੇ ਸੂਟ ਵਿੱਚੋਂ ਦਿੱਖ ਰਹੀ ਸੀ। ਜੋ ਪੜ੍ਹ ਲਿਖ ਕੇ ਆਪਣੀ ਮਿਹਨਤ ਈਮਾਨਦਾਰੀ ਤੇ ਲਗਨ ਦੇ ਸਿਰ ਤੇ ਚੰਗਾ ਇਮਤਿਹਾਨ ਪਾਸ ਕਰਕੇ ਕਚਹਿਰੀਆਂ ‘ਚ ਵੱਡਾ ਅਫ਼ਸਰ ਲੱਗ ਗਿਆ ਸੀ ਜੋ ਆਪਣੇ ਪੜ੍ਹਾਈ ਦੇ ਪੈਸੇ ਵੀ ਬਿਨਾਂ ਕਿਸੇ ਦੇ ਮੂਹਰੇ ਹੱਥ ਅੱਡੇ ਖ਼ੁਦ ਦਿਹਾੜੀਆਂ ਕਰਕੇ ਪੂਰੇ ਕਰਦਾ ਰਿਹਾ। ਹੁਣ ਉਹੀ ਉਸਦੇ ਘਰ ਤੋਂ ਮੂੰਹ ਮੋੜਨ ਵਾਲੇ ਲੋਕ ਉਸਦੇ ਭਤੀਜੇ ਨੂੰ ਸੌ ਸੌ ਸਲਾਮਾਂ ਕਰਦੇ।

ਅੱਜ ਉਸੇ ਘਰ ਵਿੱਚ ਰੱਖੜੀਆਂ ਬੰਨ੍ਹਣ ਆਈ ਰਾਣੀ ਨੂੰ ਖ਼ੁਸ਼ੀਆਂ ਨੱਚ ਰਹੀਆਂ ਦਿੱਖ ਰਹੀਆਂ ਸਨ, ਜੋ ਕਈ ਸਾਲ ਪਹਿਲਾਂ ਇਸ ਘਰ ਤੋਂ ਰੁੱਸ ਗਈਆਂ ਸੀ। ਅੱਜ ਬਹੁਤ ਸਾਲਾਂ ਬਾਅਦ ਰਾਣੀ ਖ਼ੁਸ਼ ਖ਼ੁਸ਼ ਤੇ ਮਾਣ ਨਾਲ ਆਪਣੇ ਪੇਕੇ ਘਰ ਤੋਂ ਜਾ ਰਹੀ ਸੀ ਤੇ ਭਤੀਜੇ ਦਾ ਦਿੱਤਾ ਰੱਖੜੀ ਵਾਲਾ ਸੂਟ ਉਸਨੂੰ ਭਰਾ ਦਾ ਨਿੱਘ ਦੇ ਰਿਹਾ ਸੀ, ‘ਤੇ ਭਤੀਜਾ ਉਸਨੂੰ ਸਾਵੇਂ ਦਾ ਸਾਵਾਂ ਜਵਾਂ ਗੇਜਾ ਹੀ ਲੱਗ ਰਿਹਾ ਸੀ।

ਸੰਪਰਕ: +61 430 850045
ਦੋ ਮੁਸਾਫ਼ਰ -ਗੁਰਨਾਮ ਗਿੱਲ
ਜਹਾਜ਼ ਵਾਲੀ ਟੈਂਕੀ – ਅਜਮੇਰ ਸਿੱਧੂ
ਆਤਮਾਨੰਦ -ਤੌਕੀਰ ਚੁਗ਼ਤਾਈ
ਸੁਣ ਨੀਂ ਨਵੀਂਓ ਨਵੀਂ ਜਵਾਨੀਏਂ –ਮਲਕੀਅਤ ਸਿੰਘ ਸੰਧੂ
ਚਾਰ ਆਸ਼ਰਮ – ਜਸਵੀਰ ਕਲਸੀ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਅੱਗ ਨਾਲ ਖੇਡਣਾ ਬੰਦ ਕਰੋ -ਸੁਕੀਰਤ

ckitadmin
ckitadmin
March 6, 2016
ਅਮਰੀਕਾ ਅੰਦਰ ਦਨਦਨਾਉਂਦਾ ਨਸਲਵਾਦੀ ਮਾਰੂ ਦੈਂਤ -ਦਰਬਾਰਾ ਸਿੰਘ ਕਾਹਲੋਂ
ਵਾਰਿਸ ਲੁਧਿਆਣਵੀ-ਅਕੀਲ ਰੂਬੀ
ਬੁਢਲਾਡਾ ਹਲਕੇ ਦੇ ਦਰਜਨ ਭਰ ਸਕੂਲਾਂ ਨੂੰ ਚਲਾ ਰਿਹੈ ਮਹਿਜ ਇੱਕ ਅਧਿਆਪਕ
ਗੁਰਮੀਤ ਮੱਕੜ ਦੀਆਂ ਕੁਝ ਕਵਿਤਾਵਾਂ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?