ਜ਼ਿੰਦਗੀ ‘ਚੋਂ ਜ਼ਿੰਦਗੀ ਲੱਭਦਿਆਂ,
ਸਫ਼ਰ ਬੜਾ ਲੰਬਾ ਹੋ ਗਿਆ |
ਇਨਸਾਨੀਅਤ ਦੀਆ ਗੱਲਾਂ ਕਰਨ ਵਾਲਿਆਂ ‘ਚੋਂ,
ਮਨਫ਼ੀ ਹੋਇਆ ਇਨਸਾਨ ਇਹ ਕੀ ਚਲਨ ਹੋ ਗਿਆ |
ਸਾਨੂੰ ਹੋਇਆ ਸੀ ਪਿਆਰ, ਓਹਨਾਂ ਅੱਗ ਲਾ ਕੇ ਦਿੱਤੀ ਠਾਰ,
ਚਲੋ ਸ਼ਰਮ-ਹਿਆ ਵਾਲਾ ਚਿਹਰਾ ਨਗਨ ਹੋ ਗਿਆ |
ਅਸੀਂ ਖਲੋਤੇ ਸਾ ਚੋਟੀ ‘ਤੇ ਕਿੰਝ ਜਾਈਏ ਥੱਲੇ,
ਪੈਰ ਤਾ ਬਰਫ ਵਿੱਚ ਦਫ਼ਨ ਹੋ ਗਿਆ |
ਅਸੀਂ ਗਮ ਵਿੱਚ ਪੀਏ ਦਾਰੂ,
‘ਤੇ ਓਹਨਾ ਨੂੰ ਅਯਾਸ਼ੀ ਦਾ ਭਰਮ ਹੋ ਗਿਆ |
ਬਹੁਤਾ ਘੁਮਾਣ ਹੋਇਆ ਸੀ ਜਸਪ੍ਰੀਤ ਨੂੰ,
ਤਿੜਕਿਆ ਜਦੋਂ ਦਿਲ ਤਾਂ ਕਾਬਲੀਅਤ ਦਾ ਮਨਨ ਹੋ ਗਿਆ |
ਜ਼ਿੰਦਗੀ ‘ਚੋਂ ਜ਼ਿੰਦਗੀ ਲੱਭਦਿਆਂ,
ਸਫ਼ਰ ਬੜਾ ਲੰਬਾ ਹੋ ਗਿਆ |
ਗ਼ਜ਼ਲ – ਜਸਪ੍ਰੀਤ ਸਿੰਘ
Leave a Comment

