ਸੱਚ ਕਹਿਣ ’ਤੇ ਸੱਚ ਸੁਣਨ ਦੀ
ਆਦਤ ਪਾ ਮਿੱਤਰਾ
ਜੋ ਵੀ ਰੁੱਖਾ ਮਿੱਸਾ ਮਿਲਦਾ
ਹੱਸ ਕੇ ਖਾ ਮਿੱਤਰਾ
ਇਨਸਾਨਾਂ ਵਿੱਚ ਰੱਬ ਵਾਸੇਂਦਾ
ਦਰਸ਼ਨ ਪਾ ਮਿੱਤਰਾ
ਹੱਕ ਦੀ ਕਿਰਤ ਕਮਾਈ ਦੇ ਵਿਚ
ਮਨ ਤੂੰ ਲਾ ਮਿੱਤਰਾ
ਨੂਰ ਏ ਕੁਦਰਤ ਮਨੇ ਵਸਾ ਕੇ
ਗੀਤ ਤੂੰ ਗਾ ਮਿੱਤਰਾ
ਸੱਚ ਦੇ ਰਾਹੀਆਂ ਨਾਲ ਤੂੰ ਪਾ ਲੈ
ਆਪਣਾ ਵਾਹ ਮਿੱਤਰਾ
ਧਰਮ ਜਾਤ ਦੀ ਗੱਲ ਨਾ ਜਿੱਥੇ
ਲੱਭ ਓਹ ਰਾਹ ਮਿੱਤਰਾ
ਔਰਤ ਮਰਦ ਬਰਾਬਰ
ਹੱਕ ਦੀ ਗੱਲ ਚਲਾ ਮਿੱਤਰਾ
ਦੁਨੀਆਂ ਨੇ ਜੱਗ ਮਲ਼ਿਆ
ਤੂੰ ਵੀ ਦਿਲ ’ਤੇ ਛਾ ਮਿੱਤਰਾ
ਆਪਣੀ ਧਰਤੀ ਮਾਨ ਆਪਣਾ
ਘਰ ਮੁੜ ਜਾ ਮਿੱਤਰਾ
ਸੰਪਰਕ: 003 342 899610

