ਚੰਨ ਚਮਕੇ ਰੁੱਖਾਂ ਦੇ ਉਹਲੇ
ਬਨੇਰਿਆਂ ਤੋਂ ਲੋਕ ਝਾਕਦੇ
ਬਨੇਰਿਆਂ ਤੋਂ ਲੋਕ ਝਾਕਦੇ
ਅਸੀਂ ਹੋਠਾਂ ਤੇ ਲਾ ਲਏ ਜੰਦਰੇ
ਪਰ ਅੱਖੀਆਂ ਤੇ ਵਾਹ ਕੋਈ ਨਾ
ਇਥੇ ਮੋਤੀਆਂ ਦੇ ਲੋਕ ਬਪਾਰੀ
ਤੇ ਹੰਝੂਆਂ ਦਾ ਮੁੱਲ ਕੋਈ ਨਾ
ਰੱਬ ਹੋਵੇ ਤੇ ਸਬੱਬ ਵੇ ਬਣਾਵੇ
ਮੇਰਾ ਏਥੇ ਰੱਬ ਕੋਈ ਨਾ
ਮੇਰਾ ਹੋਰ ਸਵਾਲ ਨਾ ਕੋਈ
ਵੇ ਇਕ ਮੇਰੇ ਦੁੱਖ ਵੰਡ ਲੈ
ਅੱਖਾਂ ਹੰਝੂਆਂ ਦੀ ਸੂਲ਼ੀ ਟੰਗੀਆਂ
ਤੇ ਦਿਲ ਗ਼ਮ ਨਾਲ਼ ਡੰਗਿਆ
ਅੱਗ ਪਿਆਰ ਦੀ ਧੂਆਂ ਨਾ ਕੱਢਦੀ
ਤੇ ਤਨ ਮਨ ਫੂਕ ਸੁੱਟਦੀ
ਕਾਵਾਂ ਛੱਡ ਦਿੱਤਾ ਬਨਿਆਂ ਤੇ ਬੋਲਣਾ
ਵੇ ਕੋਇਲਾਂ ਦੀ ਕੂਕ ਸੁਣ ਕੇ
ਵੇ ਕੋਇਲਾਂ ਦੀ ਕੂਕ ਸੁਣ ਕੇ
ਪਹਿਲੀ ਰਾਤ ਜੁਦਾਈਆਂ ਵਾਲੀ
ਵੇ ਉਮਰਾਂ ਤੋਂ ਲੰਮੀ ਹੋ ਗਈ
ਗੱਲਾਂ ਕਰ ਕਰ ਹੱਸਦੇ ਨੇ ਲੋਕੀਂ
ਵੇ ਜਦ ਮੇਰੇ ਨੀਰ ਡੁਲ੍ਹਦੇ
ਨਾ ਸੁਕਦੀ ਨਸੀਬਾਂ ਵਾਲੀ ਸ਼ਾਹੀ
ਤੇ ਨੀਰਾਂ ਦੀਆਂ ਨਹਿਰਾਂ ਸੁੱਕੀਆਂ
ਪਹਿਲੀ ਰਾਤ ਜੁਦਾਈਆਂ ਵਾਲੀ
ਵੇ ਉਮਰਾਂ ਤੋਂ ਲੰਮੀ ਹੋ ਗਈ
ਗੱਲਾਂ ਕਰ ਕਰ ਹੱਸਦੇ ਨੇ ਲੋਕੀਂ
ਵੇ ਜਦ ਮੇਰੇ ਨੀਰ ਡੁਲ੍ਹਦੇ
ਨਾ ਸੁਕਦੀ ਨਸੀਬਾਂ ਵਾਲੀ ਸ਼ਾਹੀ
ਤੇ ਨੀਰਾਂ ਦੀਆਂ ਨਹਿਰਾਂ ਸੁੱਕੀਆਂ

