ਸ਼ਾਮ ਦਾ ਸੁੰਨਾ ਸੁਨੇਹਾ ਸੁਣ ਜ਼ਰਾ
ਰਾਬਤਾ ਕਿੰਨਾ ਕੂ ਬੇਹਾ ਖੁਣ ਜ਼ਰਾ
ਪੌਣ ਦੀ ਛਾਤੀ ‘ਤੇ ਧੂੜਾਂ ਤਰਦੀਆਂ
ਚਾਨਣਾ ਕਿੰਨਾ ਕੂ ਰੇਹਾ ਪੁਣ ਜ਼ਰਾ
ਸ਼ਕਲ ਤਕ ਦਿਸਦੀ ਨਹੀਂ ਹੈ ਵਕਤ ਦੀ
ਆਈਨਾ ਕਿੰਨਾ ਟੁਟੇਹਾ ਚੁਣ ਜ਼ਰਾ
ਹੀਰ ਨੂੰ ਰੱਖ ਕੇ ਸਿਆਲੀਂ ਚਾਕ ‘ਤੋਂ
ਚੂਚਕਾ! ਕਿੰਨਾ ਤੂੰ ਢੇਹਾ ਮਿਣ ਜ਼ਰਾ
ਹੁਣ ਭਾਵੇਂ ਸੋਨੇ ਦੀ ਬਣ ਕੇ ਆ ਜਵੀਂ
ਕੱਦ ਸਦਾ ਮਿੰਨਾ ਰਹੇਗਾ ਹੁਣ ਤੇਰਾ
ਤੂੰ ਮਕਾਨਾਂ ਵਿਚ ਰਹੇਂ ਨਾ ਘਰ ਜੁੜੇ
‘ਨੀਲ’ ਦਾ ਇੰਨਾ ਉਲੇਹਾ ਸੁਣ ਜ਼ਰਾ
ਜੜ੍ਹ ‘ਤੋਂ ਵੱਖ ਕਰ ਭਾਲਦੀ ਛਾਂ ਜੰਡ ਦੀ
ਸਾਹਿਬਾਂ! ਮਿਰਜ਼ਾ ਬਣੇਗਾ ਹੁਣ ਤੇਰਾ?
ਸੰਪਰਕ: +91 94184 70707

