ਖੈ਼ਰ!ਦੀਵਾਲੀ ਆਈ ਹੈ
ਰੰਗਾਂ ਦੀ ਰੁਸ਼ਨਾਈ ਹੈ
ਮਹਿੰਗਾਈ ਦੀ ਮਾਰ ਹੈ
ਹਰ ਜੇਬ ਕੁਮਲਾਈ ਹੈ
ਮਿੱਠੇ ਵਿੱਚ ਮਿਲਾਵਟ ਹੈ
ਹਾੜਾ! ਹਾਲ ਦੁਹਾਈ ਹੈ
ਹਾਲੇ ਰਾਵਣ ਮੁੱਕਾ ਨਾ
ਸੀਤਾ ਕਾਗ ਚੁਰਾਈ ਹੈ
ਬੰਦਾ ਲੀਰੋ-ਲੀਰ ਹਾਏ
ਸੋਚਾਂ ਵਿੱਚ ਲੁਕਾਈ ਹੈ
ਕਾਮੇ ਨੂੰ ਨਾ ਕੰਮ ਲੱਭਾ
ਰੱਬਾ,ਭੁੱਖ ਕੁਰਲਾਈ ਹੈ
ਸੱਚ ਧਰਮ ਲੁੱਕ ਗਿਆ
ਲਾਲੋ ਦੀ ਰੁਸਬਾਈ ਹੈ
ਰੁਹ-ਰੀਤਾਂ ਰੋਲ ਦਿੱਤਾ
ਝੋਲੀ ਵਿੱਚ ਬੁਰਾਈ ਹੈ
ਦੀਵਾਲੀ ਦੀ ਵਿਸ਼ਵ ਨੂੰ
ਲੱਖੋਂ-ਲੱਖ ਵਧਾਈ ਹੈ ।

