ਜਾ ਕੁਤਰਿਆ ਹੋਇਆ ਹੋਵਾਂ ਕਿਸੇ ਟ੍ਰੇਨ ਦੀ ਪੱਟੜੀ ‘ਤੇ
ਲਟਕਦਾ ਹੋਇਆ ਹੋਵਾਂ ਕਿਸੇ ਪੱਖੇ ਨਾਲ
ਸਾਹ ਤਾ ਨਿਰਸੰਦੇਹ ਉਦੋ ਰੁਕੇ ਹੀ ਹੋਣਗੇ
ਸ਼ਕਲ ਸ਼ਾਇਦ ਤੁਸੀਂ ਪਹਿਚਾਨਣ ਵਿੱਚ ਕਾਮਯਾਬ ਹੋ ਜਾਓ
ਪਰ ਜ਼ਿੰਦਗੀ ਨਾਲ ਲੜਦਿਆ ਮੈਂ ਆਪਣਾ ਹੌਂਸਲਾ ਗਵਾ ਚੁੱਕਾ ਹੋਵੂੰ
ਪਿਸਤੋਲ ਮਿਲਣੀ ਹਿੰਦੁਸਤਾਨ ਵਿੱਚ
ਔਖੀ ਹੈ ਆਮ ਆਦਮੀ ਲਈ
ਇਸ ਲਈ ਗੋਲੀ ਲੱਗਿਆ ਸ਼ਰੀਰ ਸ਼ਾਇਦ ਹੀ ਮਿਲੇ ਕਦੇ
ਪਰ ਬਿਜਲੀ ਨਾਲ ਜਲਿਆ ਤਾ ਮੈਂ ਮਿਲ ਹੀ ਸਕਦਾ
ਇੰਨੀ ਕੁ ਬਿਜਲੀ ਤਾਂ ਆਉਂਦੀ ਹੀ ਆ ਕਿ
ਸਾਹ ਰੁਕਣ ਤੱਕ ਝਟਕੇ ਦਿੰਦੇ ਰਹੀ
ਕੀ ਕਿਹਾ ਮੈਂ ਆਤਮ ਹੱਤਿਆ ਦੀ ਗੱਲ ਕਿਉਂ ਕਰ ਰਿਹਾ ?
ਮੈਨੂੰ ਐਸਾ ਕਿਹੜਾ ਗਮ ਲੱਗਿਆ ਹੈ ?
ਮੇਰਾ ਤਾ ਕੋਈ ਦਿਲ ਨਹੀ ਟੁੱਟਿਆ !
ਨਾ ਹੀ ਕੋਈ ਮੈਂ ਫੇਲ ਹੋਇਆ ਇਮਤਿਹਾਨਾਂ ਵਿੱਚ !!
ਦਰਅਸਲ ਮੈਨੂੰ ਕੋਈ ਨਿੱਜੀ ਵਿਚਾਰ ਨਹੀ ਖਾ ਰਹੇ !
ਕੋਈ ਵੀ ਗਮ ਮੇਰੇ ਅੰਦਰ ਨਹੀ ਵੜ ਕੇ ਬੈਠ ਗਿਆ
ਸਗੋ ਮੇਰਾ ਦੁੱਖ ਤਾ ਜੁੜਿਆ ਹੈ ਇਸ ਦੇਸ਼ ਨਾਲ
ਇਸ ਗੰਦਲੇ ਸਮਾਜ ਨਾਲ
ਉਸਤੋ ਵੀ ਮੈਨੂੰ ਕੋਈ ਖਾਸ ਸਮੱਸਿਆ ਨਹੀਂ ਹੈ
ਮੇਰਾ ਲਹੂ ਚੂਸਦਾ ਹੈ
ਦੇਸ਼ ਉੱਪਰ ਗੌਰਵ ਵੀ ਬੇ-ਇੰਤਾਹ ਹੈ ਮੈਨੂੰ
ਪਰ ਔਰਤ ਤਾ ਸੁਰਖਿਅਤ ਨਹੀਂ
ਬੇਈਮਾਨੀ ਨਾਲ ਇਮਾਨਦਾਰੀ ਦੇ ਇਨਾਮ ਮਿਲਦੇ ਆ
ਦੇਖ ਕੇ ਦਿਲ ਨੂੰ ਦੁੱਖ ਜਿਹਾ ਹੁੰਦਾ ਹੈ
ਧਰਮਾਂ ਅੱਗੇ ਲੋਕੀ ਹਥਿਆਰ ਤਾ ਸੁੱਟ ਦਿੰਦੇ ਆ
ਪਰ ਆਡਮ੍ਬਰ ਨਹੀ ਛਡਦੇ
ਵਿਰਸਾ ਵੀ ਹੈ ਸਾਡਾ ਰੀਤੀ ਰਿਵਾਜਾ ਵਿੱਚ
ਪਰ ਕਪੜੇ, ਪਾਰਟੀਆ ਵੇਲੇ ਅਸੀਂ ਸਿਰਫ ਮਾਡਰਨ ਹੁੰਦੇ ਆ
ਰਾਵਣ ਫੂਕਣਾ ਸਾਨੂੰ ਕਰ-ਤਵ
ਜਾਪਦਾ ਹੈ
ਐਪਰ ਦਿਨ ਭਰ ਕਿਥੇ ਅਸੀਂ ਰਾਵਣ ਹੋਏ
ਅਤੇ ਕੋਈ ਹੋਰ ਰਾਮ ਇਸ ਸੋਚਣਾ
ਸਾਨੂੰ ਉਰਜਾ ਦੀ ਦੁਰਵਰਤੋ ਲਗਦਾ ਹੈ l
ਇਹ ਗੱਲਾ ਤੇ ਇਹਸਾਸਾ ਦਾ ਵਲਵਲਾ ਸਮਝਣਾ ਕੋਈ ਔਖਾ ਨਹੀ
ਪਰ ਮੰਨਣ ਤੋ ਸ਼ਾਇਦ ਤੁਸੀਂ ਇਨਕਾਰ
ਕਰਨਾ ਟੋਹਰੀ ਮੰਨੋਗੇ
ਕਿਉਂਕਿ ਇਹ ਦੁਵਿਧਾ, ਚਿੰਤਾ ਤੁਹਾਨੂੰ ਵੀ ਖਾ ਰਹੀ ਹੈ
ਪਰ ਅਸੀਂ ਖੁਸ਼ ਬਹੁਤੇ ਹਾਂ
ਨਮੋਸ਼ੀ ਸਾਡੇ ਚੇਹਰੇ ਤੇ ਦਿਖੇ
ਇਹ ਸਾਡੀ ਅਣਖ ਨੂੰ ਠੇਸ਼ ਪਹੁੰਚਾਉਂਦਾ ਹੈ
ਕਿਉਂ ?
ਕਿਉਂਕਿ ਸਾਨੂੰ ਭੇਡ ਚਾਲ ਜਾਨੋ ਪਿਆਰੀ ਹੋ ਚੁੱਕੀ ਹੈ l
ਜਾਣੇ-ਅਣਜਾਣੇ ਅਸੀਂ ਇਸੇ ਨੂੰ ਆਪਣਾ ਲਿਆ ਹੈ
ਜਿੰਦਗੀ ਵਿਚਲੇ ਗਮ ਵੀ ਸਾਡੇ,
ਸਾਡੇ ਨਹੀ ਮੁੱਲ ਲਿਆਂਦੇ ਗਾਏ ਆ |
ਵੇਖਾ ਵੇਖੀ ਵਿੱਚ
ਆਓ ਰਲ ਜਰਾ ਖੋਜੀਏ ਆਪਣੇ ਆਪ ਨੂੰ ਕੀ ਪਤਾ
ਵਿਕਸਿਤ ਭਾਲਦੇ ਹੋਏ ਇਸ ਦੇਸ਼ ਨੂੰ
ਤਰੱਕੀ ਦੀ ਕਮੀ ਹੀ ਨਾ ਰਹੇ
ਜੋ ਹਾਂ ਜੇ ਓਹਿਉ ਬਣ ਜਾਈਏ
ਅੰਦਰਲੇ ਸਚ ਨੂੰ ਬਾਹਰ ਲਿਆ ਜੇ ਨਚਣ
ਲੱਗ ਪਈਏ
ਅੱਖਾਂ ਉੱਪਰਲੀ ਖੋਲ ਕੇ ਪੱਟੀ ਜੇ
ਸੋਚ ਸਮਝ ਕੋਈ ਵਿਚਾਰਧਾਰਾ ਅਪਨਾਈਏ
ਤਾਂ ਸ਼ਾਇਦ ਜਸਪ੍ਰੀਤ ਨੂੰ ਲੋੜ ਨਹੀਂ ਹੋਏਗੀ
ਆਤਮ-ਹੱਤਿਆ ਦੀ!!

