ਬਾਗਾਂ ਤੋਂ ਹੈ ਮਾਲੀ ਕਦੀ ਮੁੱਖ ਨਹੀਂ ਮੋੜਦਾ
ਫੁੱਲਾਂ ਦਾ ਸ਼ੌਕੀਨ ਕਦੀ ਕਲੀਆਂ ਨਾ ਤੋੜਦਾ।
ਕੰਮ ਦਾ ਕਰਿੰਦਾ ਨਾਲੇ ਕਰਦਾ ਪੜ੍ਹਾਈਆਂ ਏ
ਯਾਰਾਂ ਨਾਲ ਰਲ਼ਕੇ ਨਾ ਕਰਦਾ ਲੜਾਈਆਂ ਏ
ਬਾਪੂ ਦੀ ਕਮਾਈ ਵਿਚ ਕਿਰਤਾਂ ਨੂੰ ਜੋੜਦਾ
ਮਾਂ ਦੀਆਂ ਨਸੀਹਤਾਂ ਉਹੋ ਕਦੀ ਨਾ ਭੁਲਾਉਂਦਾ ਏ
ਮਾਰਗਾਂ ਤੋਂ ਭੁੱਲਿਆਂ ਨੂੰ ਰੱਸਤੇ ਦਿਖਾਉਂਦਾ ਏ
ਗੁਰੂਆਂ ਤੇ ਪੀਰਾਂ ਦੀਆਂ ਰਹਿਮਤਾਂ ਨੂੰ ਲੋੜਦਾ
ਪਾਉਣੀਆਂ ਪ੍ਰੀਤਾਂ ਸਾਰੇ ਜਗ ਨੂੰ ਸਿਖਾਉਂਦਾ ਏ
ਦੇਸ਼ ਤੇ ਵਿਦੇਸ਼ ਜਾ ਕੇ ਇਜਤਾਂ ਬਣਾਉਂਦਾ ਏ
ਮਾਣ ਤੇ ਮੁਹੱਬਤਾਂ ‘ਚ ਸ਼ਾਨਾਂ ਨੁੰ ਵੀ ਜੋੜਦਾ
ਸੋਹਣਾ ਤੇ ਸੁਨੱਖਾ ਉਹੋ ਗੱਭਰੂ ਜੁਆਨ ਏ
ਅਨੋਖੇ ਕੰਮਾ ਨਾਲ ਬਣ ਗਿਆ ਜਿੰਦ ਜਾਨ ਏ
ਨਸ਼ਿਆਂ ਦੇ ਵਿਚ ਉਹ ਜੁਆਨੀਆਂ ਨਾ ਰੋੜ੍ਹਦਾ
ਅੱਖਾਂ ਤੋਂ ਨਾ ਪਰੇ ਹੋਵੇ ਕਦੀ ਉਹਦਾ ਮੁੱਖ ਵੇ
ਮੰਗਦੀ ਹਾਂ ਮਾਨ ਦੀ ਮੈਂ ਹਰ ਪਲ ਸੁੱਖ ਵੇ
ਮਹਿਮਦੁਵਾਲੀਏ ਦਾ ਸਾਥ ਹਰ ਪਲ ਲੋੜਦਾ
ਸੰਪਰਕ: +91 98150 18947

