ਅਜ਼ਾਦੀ ਦਾ ਗੀਤ ਗਾਵਾਂ ਕਿਸ ਤਰ੍ਹਾਂ
ਦਿਲ ਦਾ ਸ਼ੀਸ਼ਾ ਸਜ਼ਾਵਾਂ ਕਿਸ ਤਰ੍ਹਾਂ
ਨਗਰ ਅੰਦਰ ਫੈਲੀਆਂ ਬਰਬਾਦੀਆਂ
ਹੀਰ ਰਾਂਝਾ ਮੈਂ ਸੁਣਾਵਾਂ ਕਿਸ ਤਰ੍ਹਾਂ
ਸੱਭਿਅਤਾ ਦਾ ਚੀਰ ਹਰਨ ਹੋ ਰਿਹਾ
ਨਗਰ ਤੇਰਾ ਮੈਂ ਸਲਾਵਾਂ ਕਿਸ ਤਰ੍ਹਾਂ
ਫੈਲਿਆ ਹੈ ਵਿਸ਼ ਸਾਡੀ ਸੋਚ ਵਿੱਚ
ਆਪਣਾ ਦੀਵਾ ਬਚਾਵਾਂ ਕਿਸ ਤਰ੍ਹਾਂ
ਵਤਨ ਦੀ ਕਿਸ਼ਤੀ ਡੋਬੀ ਰਹਿਨੁਮਾ
ਮਨ ਦੀ ਗਾਥਾਂ ਸੁਣਾਵਾਂ ਕਿਸ ਤਰ੍ਹਾਂ
ਮੰਦਰੀ ਮਸੀਤੀ ਮਜ਼ਬ ਰੁਲ ਗਿਆ
ਨਫ਼ਰਤ ਯਾਰੋ ਮੁਕਾਵਾਂ ਕਿਸ ਤਰ੍ਹਾਂ
ਬਰਬਾਦੀ ਨੇ ਘਰ ਡੇਰਾ ਲਾ ਲਿਆ
ਅੱਗ ਤੇਲ ਨਾ ਬੁਝਾਵਾਂ ਕਿਸ ਤਰ੍ਹਾਂ
ਖੈ਼ਰ ਨਹੀਂ ਰੱਬਾ! ਆਦਮ ਜਾਤ ਦੀ
ਹਾੜਾ!ਅਜ਼ਾਦੀ ਮਨਾਵਾਂ ਕਿਸ ਤਰ੍ਹਾਂ
ਈ-ਮੇਲ: surindergazal@gmail.com

