ਰੁੱਖਾਂ ਵਰਗਾਂ ਦੁਨਿਆਂ ਤੇ ਨਾ ਦਾਨੀ ਕੋਈ’
‘ਦਿੰਦੇ ਸੁੱਖ ਹਜ਼ਾਰਾਂ, ਪਰ ਨਾ ਹਾਨੀ ਕੋਈ’
ਠੰਡੀਆਂ ਪੌਣ ਹਵਾਵਾਂ ਦੇਵਣ,
ਗਰਮੀਂ ਰੁੱਤ ਛਾਵਾਂ ਦੇਵਣ,
ਸੰਦ,ਔਜ਼ਾਰ ਬਣਾਉਣ ਲਈ,
ਇਹ ਦਾਨੀ ਆਪਣੀਆਂ ਬਾਹਵਾਂ ਦੇਵਣ,

ਸੱਭ ਤੋ ਵੱਡਾਂ ਦਾਨ ਰੁੱਖਾਂ ਦਾ,
ਇਹ ਕਰਦੇ ਨਾ ਅਹਿਸਾਨ ਸੁੱਖਾਂ ਦਾ,
ਹਰ ਰੁੱਤੇ ਫਲ ਮਿੱਠੇ ਦੇਵਣ,
ਸੇਬ, ਸੰਗਤਰੇ, ਅੰਬ, ਅਮਰੂਦ,
ਸੁੱਕੇ ਮੇਵੇ ਦੇਵਣ ਗੂੰਦ,
ਗਿਣ ਨਹੀਂ ਹੋਣੇ ਲਾਭ ਰੁੱਖਾਂ ਦੇ,
ਅੱਖਾਂ ਮੀਚ ਨਾ ਕਰੋ ਕਟਾਈਆਂ,
ਰੁੱਖ ਦਾਨੀ ਨੇ ਬੇਹਿਸਾਬ ਸੁੱਖਾਂ ਦੇ,
ਰੁੱਖਾਂ ਦੇ ਲਈ ਬਣਦਾ ਹੈ ਜੋ
ਚਲੋ ਅਸੀ ਵੀ ਆਪਣਾ ਫਰਜ਼ ਨਿਭਾਈਏਂ,
ਆ ਗਈ ਬਰਸਾਤ ਦੋਸਤੋ
ਆਓ ਸਾਰੇ ਰੁੱਖ ਲਗਾਈਏ,
ਘਰ ਘਰ ਨੂੰ ਖੁਸ਼ਹਾਲ ਬਣਾਈਏ,
ਸੰਪਰਕ: +91 98720 92822

