ਇੱਕ ਖਾਹਿਸ਼ ਸੀ,
ਉਸਦੇ ਕਦਮ ਨਾਲ ਕਦਮ ਮਿਲਾਕੇ ਚਲੇ ਜਾਣ ਦੀ |
ਇੱਕ ਖਾਹਿਸ਼ ਸੀ,
ਹੱਥ ‘ਚ ਹੱਥ ਥੰਮ ਕੇ ਮੁਸੀਬਤ ਨਾਲ ਲੜੇ ਜਾਣ ਦੀ |
ਇੱਕ ਖਾਹਿਸ਼ ਸੀ,
ਜ਼ਿੰਦਗੀ ਭਰ ਸਾਥ ਨਿਭਾਉਂਦੇ ਜਾਣ ਦੀ |
ਇੱਕ ਖਾਹਿਸ਼ ਸੀ,
ਨਜ਼ਰਾਂ ਨਜ਼ਰਾਂ ਚ ਕੁਝ ਕਹਿ ਜਾਣ ਦੀ |
ਇੱਕ ਖਾਹਿਸ਼ ਸੀ.
ਦਿਲ ਨਾਲ ਦਿਲ ਮਿਲਾਉਣ ਦੀ |
ਇੱਕ ਖਾਹਿਸ਼ ਸੀ,
ਇਤਿਹਾਸ ‘ਚ ਤੇਰੀ ਮੇਰੀ ਪ੍ਰੇਮ ਕਹਾਨੀ ਲਿਖੇ ਜਾਣ ਦੀ |
ਇੱਕ ਖਾਹਿਸ਼ ਸੀ,
ਮੇਰੀ ਕਿਸਮਤ ‘ਚ ਤੇਰਾ ਮੇਰਾ ਨਾਮ ਲਿਖੇ ਜਾਣ ਦੀ |
ਕਿਸਮਤ ਨੇ ਨਾ ਸਾਥ ਦਿੱਤਾ,
ਆ ਗਈ ਰਾਤ ਰੋ ਰੋ ਗੁਜ਼ਾਰੇ ਜਾਣ ਦੀ |
ਆ ਗਈ ਰਾਤ ਤੈਨੂੰ ਚੇਤੇ ਕਰ ਕੇ ਸੋ ਜਾਣ ਦੀ |
ਮਨ ਹੀ ਮਨ ਕਹਿੰਦੀ ਰਹਿ ਗਈ ਮੈਂ,
ਇੱਕ ਖਾਹਿਸ਼ ਸੀ,
ਉਸਦੇ ਕਦਮ ਨਾਲ ਕਦਮ ਮਿਲਾਕੇ ਚਲੇ ਜਾਣ ਦੀ |

