ਮੈਨੂੰ ਅੱਜ ਪਤਾ ਲੱਗਾ ,
ਗਮਾਂ ਦੀ ਰਾਤ ਕੀ ਏ ,
ਬੜਾ ਸੁਣਿਆ ਸੀ ਇਸ਼ਕ ਬਾਰੇ ,
ਅੱਜ ਪਤਾ ਲੱਗਾ ਇਸ਼ਕੇ ਦੀ ਜਾਤ ਕੀ ਏ
ਅੱਖੀਆ ਵਿਚਲੇ ਹੰਝੂ ਵਗਦੇ ਨਾ ,
ਦਿਲ ਰੌਣ ਨੂੰ ਤਰਸਦਾ ਏ ,
ਭੈੜੇ ਹੰਝੂਆਂ ਦਾ ਸਾਵਣ ਵੀ ,
ਬਸ ਅੰਦਰੋ ਅੰਦਰੀ ਵਰਸਦਾ ਏ ,
ਮੈਨੂੰ ਅੱਜ ਪਤਾ ਲੱਗਾ ,
ਗੈਰਾਂ ਨਾਲ ਹਮਬਾਤ ਕੀ ਏ ,
ਮੈਨੂੰ ਅੱਜ ਪਤਾ ਲੱਗਾ ,
ਗਮਾਂ ਦੀ ਰਾਤ ਕੀ ਏ ,
ਬੜਾ ਸੁਣਿਆ ਸੀ ਇਸ਼ਕ ਬਾਰੇ ,
ਅੱਜ ਪਤਾ ਲੱਗਾ ਇਸ਼ਕੇ ਦੀ ਜਾਤ ਕੀ ਏ ..,
ਉਹ ਆਸ਼ਿਕ ਸੀ ਚਲਦੇ ਸਮਿਆਂ ਦੇ ,
ਅਸੀ ਵਾਂਗ ਬੁੱਤ ਦੇ ਖੜੇ ਰਹੇ ,
ਓੁਹ ਝੱਟ ਪਾਸਾ ਬਦਲ ਕੇ ਹੋ ਗਏ ਗੈਰਾਂ ਸੀ ,
ਅਸੀ ਜੀਹਦੀ ਖ਼ਾਤਿਰ ਅੜੇ ਰਹੇ ,
ਮੈਨੂੰ ਅੱਜ ਪਤਾ ਲੱਗਾ ,
ਆਪਣਿਆਂ ਹੱਥੌ ਮਾਤ ਕੀ ਏ ,
ਮੈਨੂੰ ਅੱਜ ਪਤਾ ਲੱਗਾ ,
ਗਮਾਂ ਦੀ ਰਾਤ ਕੀ ਏ ,
ਬੜਾ ਸੁਣਿਆ ਸੀ ਇਸ਼ਕ ਬਾਰੇ ,
ਅੱਜ ਪਤਾ ਲੱਗਾ ਇਸ਼ਕੇ ਦੀ ਜਾਤ ਕੀ ਏ ..,
ਓੁਹ ਇੰਨੀ ਜਲਦੀ ਰੰਗ ਵਟਾ ਜਾਣਗੇ ,
ਜੋ ਕਦੇ ਮੰਗਣ ਦੁਆਵਾਂ ਹਸਾਉਣ ਦੀਆਂ ,
ਅੱਜ ਆਪ ਖੁਦ ਰਵਾ ਜਾਣਗੇ ,
ਮੈਨੂੰ ਅੱਜ ਪਤਾ ਲੱਗਾ ,
ਮੇਰੇ ਹਾਲਾਤ ਕੀ ਏ ,
ਮੈਨੂੰ ਅੱਜ ਪਤਾ ਲੱਗਾ ,
ਗਮਾਂ ਦੀ ਰਾਤ ਕੀ ਏ ,
ਬੜਾ ਸੁਣਿਆ ਸੀ ਇਸ਼ਕ ਬਾਰੇ ,
ਅੱਜ ਪਤਾ ਲੱਗਾ ਇਸ਼ਕੇ ਦੀ ਜਾਤ ਕੀ ਏ ..,
(2)
ਕਾਹਦੀ ਕਰਾਂ ਮੈਂ ਫਰਿਆਦ ਰੱਬ ਅੱਗੇ ,
ਉਹਨੂੰ ਚਾਹੁਣ ਵਾਲੇ ਤਾਂ ਲੱਖਾਂ ਨੇ ,
ਜਦ ਯਾਰ ਨੇ ਹੀ ਨਾ ਪਾਈ ਕਦਰ ਮੇਰੀ ,
ਅਸੀਂ ਰੁਲਗੇਂ ਵਾਂਗ ਕੱਖਾਂ ਦੇ ….,
ਦੱਸ ਕਿਵੇਂ ਖੁਸ਼ੀਆਂ ਆਵਣ ਸਾਡੇ ਵਿਹੜੇ ਵੀ ,
ਜਦ ਪਾਇਆ ਦੁਖਾਂ ਨੇ ਘੇਰਾ ਸੀ ,
ਅੱਜ ਹੋ ਗੈਰਾਂ ਵੱਲ ਸਾਡੇ ਤੇ ਹੱਸਦੇ ਨੇ ,
ਜੀਹਨੂੰ ਆਖਿਆ ਕਰਦੇ ਮੇਰਾ ਮੇਰਾ ਸੀ ……
ਬੇਸਬਰਾਂ ਵਾਂਗੂ ਕਰਾਂ ਉਡੀਕ ਮੈੰ ਮੌਤ ਦੀ ,
ਕਦ ਆ ਕੇ ਸਾਨੂੰ ਗਲੇ ਲਗਾਵੇਗੀ ,
ਇਸ ਜਨਮ ’ਚ ਕੀਤਾ ਜ਼ਿਕਰ ਕੀਤਾ ਬੇਵਫ਼ਾਈ ਦਾ ,
ਸ਼ਾਇਦ ਅਗਲੇ ਜਨਮ ’ਚ ਸਾਡੇ ਹਿੱਸੇ ਆਵੇਗੀ ……
ਸ਼ਾਇਦ ਅਗਲੇ ਜਨਮ ’ਚ……..

