ਦੁੱਖ ਹੋਏ ਮੇਰੇ ਹਾਣ ਤੋਂ ਵੱਢੇ,ਟੁੱਟ ਗਏ ਸਭ ਸਹਾਰੇ
ਆਸਾਂ ਦੇ ਸਮੁੰਦਰਾਂ ਦੇ ਵੀ ਖੁਰ-ਖੁਰ ਜਾਣ ਕਿਨਾਰੇ
ਜ਼ਖਮਾਂ ਦੀਆਂ ਤਰੇੜਾਂ ਵਿਚੋਂ ਯਾਦ ਦੇ ਬੂਟੇ ਉਘ ਜਾਂਦੇ,
ਗਲ ਗਲ ਤੀਕਰ ਉੱਚੇ ਹੁੰਦੇ ਜਦੋਂ ਸਿੰਝਦੇ ਹੰਝੂ ਖਾਰੇ
ਉਂਝ ਤਾਂ ਬੰਦਾ ਕਰਕੇ ਹੀਲਾ ਹਰ ਕੋਈ ਬਾਜ਼ੀ ਜਿੱਤ ਸਕਦਾ,
ਇਸ਼ਕ ਹਕੀਕੀ ਜਿੱਤ ਲੈਂਦਾ ਜੋ ਦਿਲ ਦੀ ਬਾਜ਼ੀ ਹਾਰੇ
ਮੈਂ ਮਾਹੀ ਵਿੱਚ ਮਾਹੀ ਮੈਂ ਵਿੱਚ ਰੁਤਬਾ ਹੁਣ ਕੋਈ ਹੋਰ ਨਹੀਂ,
ਰੂਹ ਨੂੰ ਸੂਹਾ ਰੰਗ ਚੜਾਤਾ ਅਸੀਂ ਤੇਰੇ ਤੋਂ ਬਲਹਾਰੇ
ਰਜ਼ਾ ਤੇਰੀ ਜੇ ਹੋਵੇ ਰਾਜ਼ੀ ਅਰਸ਼ੀਂ ਪੀਂਘ ਵੀ ਚੜ ਜਾਂਦੀ,
ਇਸ਼ਕ ਤੇਰੇ ਵਿੱਚ ਵੱਟ ਲਿਆ ਰੱਸਾ ਹਥੀਂ ਦੇ ਹੁਲਾਰੇ I
ਉਘਦਾ ਸੂਰਜ ਧੁੱਪਾਂ ਵੰਡੇ ਚੰਨ ਵੰਡਾਏ ਚਾਨਣੀਆਂ ,
ਸੋਹਲ ਦੇ ਹੁਣ ਧੁਖਦੇ ਦਿੱਲ ਨੂੰ ਕੋਣ ਆਏ ਤੇ ਠਾਰੇ
ਗ਼ਜ਼ਲ – ਆਰ.ਬੀ.ਸੋਹਲ
Leave a Comment

