ਜਾਣੇ ਗ਼ਮ ਤੇਰੇ ਮੈਂ ਬੜੇ ਡੁੰਘੇਰੇ ਬਹੁਤਾ ਚਿਰ ਨਾ ਜਰਿਆ ਕਰ।
ਤਹਿ ਕਰ ਆਏ ਸਫਰ ਲੰਮੇਰਾ ਕੋਈ ਦਿਲ ਦੀ ਸਾਂਝੀ ਕਰਿਆ ਕਰ।
ਤੁਰਨਾ ਹੁੰਦਾ ਰਾਹੀਆਂ ਨੇ ਰਾਹਾਂ ਨੇ ਨਹੀਂ ਐ ਦੋਸਤ
ਰੁਕੀ-ਰੁਕੀ ਜੇ ਜ਼ਿੰਦਗੀ ਦੋਸ਼ ਰਸਤਿਆਂ ਸਿਰ ਨਾ ਧਰਿਆ ਕਰ।
ਜੁੱਤੇ ਨਹੀਂ ਤਾਂ ਫਿਰ ਰੋਣਾ ਪਹਿਲੋਂ ਤੱਕ ਗੁਆਂਢੀ ਦੇ ਪੈਰ ਨਹੀਂ
ਧਰਤੀ ਤੇ ਅਣਮੁੱਲਾ ਜੀਵਨ ਐਵੇਂ ਨਾ ਪਲ-ਪਲ ਮਰਿਆ ਕਰ।
ਚੰਗੇ ਮਾੜੇ ਨੇਤਾ-ਅਭਿਨੇਤਾ ਮਤਭੇਦ ਘਰ ਜੜ੍ਹ ਝਗੜੇ ਦੀ
ਭਰਾ ਤੇਰੇ ਦਾ ਸਾਰਾ ਦੋਸ਼ ਨਾ ਥੋੜ੍ਹਾ ਤੂੰ ਵੀ ਯਾਰਾ ਜਰਿਆ ਕਰ।
ਜੰਮੇ ਸੁਆਰਥ ਹੀ ਉਂਝ ਹਰ ਰਿਸ਼ਤਾ ਪ੍ਰੀਤ ਪਾਏਂ ਤਾਂ ਕਦਰ ਕਰੀਂਪ੍ਰੀਤਮ ਦੇ ਨਾਂ ਜਿੰਦ ਕਰੀਂ ਆਪਣੀ, ਜੇ ਡਰਦੈਂ ਇਸ਼ਕ ਨਾ ਕਰਿਆ ਕਰ।

