ਤੇਰੀ ਆਮਦ ਨਾਲ
ਮੈਂ ਰੀਝਾਂ ਦਾ ਤਰਜਮਾ ਕਰਨ ਲੱਗਾ
ਕਦੇ ਰੰਗੀਲੇ ਚਿਤਰਾਂ ਵਿੱਚ
ਕਦੇ ਵਿੰਭਿੰਨ-ਵਚਿੱਤਰ ਸ਼ਬਦਾਂ ਵਿੱਚ…
ਮੈਂ ਰੀਝਾਂ ਦਾ ਤਰਜਮਾ ਕਰਨ ਲੱਗਾ
ਕਦੇ ਰੰਗੀਲੇ ਚਿਤਰਾਂ ਵਿੱਚ
ਕਦੇ ਵਿੰਭਿੰਨ-ਵਚਿੱਤਰ ਸ਼ਬਦਾਂ ਵਿੱਚ…
ਸੂਰਜ ਵਰਗੀ ਕੁੜੀਏ
ਤੈਨੂੰ ਯਾਦ ਈ ਹੋਣੈ
ਜਦੋਂ ਤੂੰ ਸਵੇਰ ਦੀਆਂ
ਸੁਨਹਿਰੀ ਕਿਰਨਾਂ ਵਾਂਗ
ਮੇਰੇ ਮਨ ਵਿਚਲੀਆਂ ਝੀਥਾਂ ਥਾਣੀਂ
ਮਲਕੜੇ ਜਿਹੇ ਪਲਮ ਆਈ ਸੈਂ
ਮੇਰੇ ਕੋਰੇ ਵਿਹੜੇ ਵਿੱਚ,
ਤਾਂ ਪਤਾ ਨਹੀਂ ਕਿਵੇਂ ਤੇ ਕਿੱਥੋਂ
ਉਦਾਸ ਕੰਧਾਂ ‘ਤੇ
ਆਪਣੇ ਆਪ ਉੱਕਰ ਆਏ ਸਨ
ਮੋਰ-ਤਿਤਲੀਆਂ ਤੇ ਫੁੱਲ-ਭੰਵਰੇ
ਇਹ ਸਭ ਤੈਨੂੰ ਯਾਦ ਹੀ ਹੋਣੈ….!
ਪਰ, ਤੈਨੂੰ ਇਹ ਨਹੀਂ ਪਤਾ
ਕਿ ਇੱਕ ਦਿਨ ਜਦੋਂ ਤੂੰ
ਢਲਦੀ ਹੋਈ ਸ਼ਾਮ ਵਿੱਚ
ਸਿਰਫਿਰੀ ਹਨੇਰੀ ਵਾਂਗ
ਕੀਤਾ ਸੀ ਵਿਦਾ ਹੋਣ ਦਾ ਫੈਸਲਾ
ਮੇਰੀ ਗੁਲਾਬੀ ਜ਼ਿੰਦਗੀ ‘ਚੋਂ
ਤਾਂ ਮੈਂ ਰੰਗ-ਬਰੰਗੇ ਸੁਪਨਿਆਂ ਦੀ ਗਾਗਰ ਵਿੱਚੋਂ
ਕੁਝ ਕੁ ਰੰਗਾਂ ਦੀ ਛੋਹ
ਤੈਨੂੰ ਦੱਸੇ ਬਗੈਰ ਹੀ
ਯਾਦ ਵਜੋਂ ਸਾਂਭ ਲਈ ਸੀ….
ਕਿ ਇੱਕ ਦਿਨ ਜਦੋਂ ਤੂੰ
ਢਲਦੀ ਹੋਈ ਸ਼ਾਮ ਵਿੱਚ
ਸਿਰਫਿਰੀ ਹਨੇਰੀ ਵਾਂਗ
ਕੀਤਾ ਸੀ ਵਿਦਾ ਹੋਣ ਦਾ ਫੈਸਲਾ
ਮੇਰੀ ਗੁਲਾਬੀ ਜ਼ਿੰਦਗੀ ‘ਚੋਂ
ਤਾਂ ਮੈਂ ਰੰਗ-ਬਰੰਗੇ ਸੁਪਨਿਆਂ ਦੀ ਗਾਗਰ ਵਿੱਚੋਂ
ਕੁਝ ਕੁ ਰੰਗਾਂ ਦੀ ਛੋਹ
ਤੈਨੂੰ ਦੱਸੇ ਬਗੈਰ ਹੀ
ਯਾਦ ਵਜੋਂ ਸਾਂਭ ਲਈ ਸੀ….
ਕਿਉਂਕਿ ਮੈਂ ਤ੍ਰਹਿ ਗਿਆ ਸਾਂ
ਦੁਬਾਰਾ ਬੇਰੰਗ ਹੋਣ ਦਾ
ਸੰਤਾਪ ਭੋਗਣ ਤੋਂ
ਤੈਥੋਂ ਹੀ ਤਾਂ ਸਿੱਖਿਆ ਸੀ ਮੈਂ
ਅੱਖਾਂ ‘ਤੇ ਪੱਟੀ ਬੰਨ
ਸਹੀ ਦਿਸ਼ਾ ਤਲਾਸ਼ਣ ਦਾ ਹੁਨਰ….।
ਹੁਣ ਅਸਤ ਹੁੰਦੇ ਸੂਰਜ ‘ਚੋਂ
ਮੇਰਾ ਚਿਹਰਾ ਭਾਲਦੀ/ਟੋਲਦੀ ਹੋਈ
ਤੂੰ ਮੇਰਾ ਫ਼ਿਕਰ ਨਾ ਕਰੀਂ….
ਤੈਨੂੰ ਇਹ ਵੀ ਦੱਸ ਦੇਵਾਂ
ਕਿ ਮੇਰੇ ਚਿਹਰੇ ‘ਤੇ
ਅਸਤ ਹੁੰਦੀ ਸ਼ਾਮ ਵਰਗੇ
ਨੈਣ-ਨਕਸ਼ ਨਹੀਂ ਹਨ ਕਿਧਰੇ…।
ਢਲਦੀਆਂ ਤਿਰਕਾਲਾਂ ਨੂੰ
ਖੁਰਦੇ ਅਸਤਿਤਵ ਨਾਲ ਤੁਲਨਾਉਣਾ
ਹੁਣ ਵੀ ਮੇਰੇ ਲਈ
ਬੀਤੇ ਸਮੇਂ ਦੀਆਂ ਗੱਲਾਂ ਨੇ
ਇਸ ਲਈ ਤੁੰ ਉਦਾਸ ਨਾ ਹੋਵੀਂ…..।
ਸੰਪਰਕ: 84274 98822

