ਔਰਤ,
ਇਕ ਸਰੀਰ ਹੀ ਨਹੀਂ,
ਇਕ ਰਿਸ਼ਤਾ ਵੀ ਹੈ।
ਇਕ ਸਰੀਰ ਹੀ ਨਹੀਂ,
ਇਕ ਰਿਸ਼ਤਾ ਵੀ ਹੈ।
ਔਰਤ,
ਜ਼ਿੰਦਗੀ ਦਾ ਜਨਮ-ਦੁਆਰ ਹੈ,
ਹੁਸਨ, ਇਸ਼ਕ ਤੇ ਪਿਆਰ ਹੈ।
ਔਰਤ, ਮਾਂ ਹੈ,
ਝਨਮ ਦਿੰਦੀ ਹੈ।
ਮਾਂ ਦੇ ਮੰਮਿਆਂ ਵਿਚ,
ਦੁੱਧ ਦੀ ਨਦੀ ਵਹਿੰਦੀ ਹੈ।
ਧੀ, ਪੁੱਤ ਦੀ ਸੁਰੱਖਿਆ ਲਈ,
ਉਸ ਦੀਆਂ ਅੱਖਾਂ ਵਿਚ,
ਹਰ ਸਮੇਂ ਹੀ,ਇਕ ਜੋਤ ਜੱਗਦੀ ਰਹਿੰਦੀ ਹੈ।

ਔਰਤ, ਭੈਣ ਹੈ,
ਹਰ ਹਾਲ ਵਿਚ,ਵੀਰ ਦੀ ਮੌਤ ਮਰਦੀ,
ਉਸ ਦੀ ਸੁੱਖ ਮੰਗਦੀ ਹੈ।
ਔਰਤ,ਪਤਨੀ ਹੈ,
ਖੁਲ ਤੇ ਕਾਲ ਨੂੰ ਅੱਗੇ ਤੋਰਦੀ ਹੈ,
ਅੱਜ ਨੂੰ,
ਕੱਲ੍ਹ ਤੇ ਭਲਕ ਨਾਲ ਜੋੜਦੀ ਹੈ।
ਔਰਤ, ਪ੍ਰੇਮਿਕਾ ਹੈ,
ਤੁਹਾਡੀਆਂ ਅੱਖਾਂ ਵਿਚ ਵੇਖਕੇ,
ਅੰਬਰ ਨੂੰ ਹੋਰ ਨੇੜੇ,
ਤੁਹਾਡੀ ਪਹੁੰਚ ਵਿਚ ਕਰ ਦਿੰਦੀ ਹੈ।
ਤੁਹਾਡੀਆਂ ਅੱਖਾਂ ਵਿਚ ਵੇਖਕੇ,
ਅੰਬਰ ਨੂੰ ਹੋਰ ਨੇੜੇ,
ਤੁਹਾਡੀ ਪਹੁੰਚ ਵਿਚ ਕਰ ਦਿੰਦੀ ਹੈ।
*1.ਗੈਂਗ ਰੇਪ ਕਰਨ ਵਾਲਿਓ!
ਤੁਸੀਂ ਮਨੁੱਖਤਾ ਨਾਲ,
ਕੁਹਜਾ ਤੇ ਹਿੰਸਕ ਵਿਸਾਹਘਾਤ ਕੀਤਾ ਹੈ।
ਆਪਣੀ ਮਾਂ, ਧੀ, ਪਤਨੀ, ਭੈਣ ਤੇ ਪ੍ਰੇਮਿਕਾ,
ਸਭ ਦਾ,
ਬਲਾਤਕਾਰ ਕੀਤਾ ਹੈ।
ਪਸ਼ੂ ਪੰਛੀ ਤੇ ਹੋਰ ਜੀਵ ਵੀ,
ਨੇੜੇ ਦੇ ਰਿਸ਼ਤੇ ਪਹਿਚਾਣਦੇ ਹਨ।
ਤੁਹਾਨੂੰ ਪਸ਼ੂ ਆਖਣਾਂ ਵੀ,
ਪਸ਼ੂਆਂ ਦਾ ਨਿਰਾਦਰ ਹੈ!!!
*1.ਗੈਂਗ ਰੇਪ(Gang Rape ) – ਸਾਮੂਹਿਕ ਬਲਾਤਕਾਰ

