(1)
ਹੂਕ
ਅੱਜ ਗਿਆਂ ਸਾਂ ਮੈਂ ਵਾਹਗੇ ਕੋਲ ਨੀਂ ਮਾਏ
ਕੰਧ ਵੇਖ ਕੇ ਦਿਲ ਲੱਗਾ ਸੀ ਰੋਣ ਨੀਂ ਮਾਏ
ਸਾਡੇ ਨਾਲ ਕਿਉਂ ਹੋਇਆ ਧਰੋਹ ਨੀਂ ਮਾਏ
ਸਾਨੂੰ ਇੱਕ ਵਿਹੜੇ ਦੀ ਲੋੜ ਨੀਂ ਮਾਏ
ਨਹੀਂ ਮੈਂ ਰਹਿਣਾ ਹੋ ਕੇ ਦੋ ਨੀਂ ਮਾਏ
(2)
ਸਾਨੂੰ
ਵੰਡ ਪੰਜਾਬ ਦੀ ਨਹੀਂ ਕਬੂਲ ਸਾਨੂੰ
ਇੱਕ ਵਿਹੜੇ ਵਿੱਚ ਕੰਧ ਵੀ ਨਹੀਂ ਕਬੂਲ ਸਾਨੂੰ
ਧਰਮ ਦੀ ਭੰਗ ਦਾ ਨਸ਼ਾ ਲੱਥ ਗਿਆ ਸਾਡਾ
ਹੁਣ ਕੋਈ ਸੋਤਣ ਵੀ ਨਹੀਂ ਕਬੂਲ ਸਾਨੂੰ
ਹਿਸਾਬ ਕਰਨਾ ਹੈ ਅਗਲਾ ਪਿਛਲਾ ਸਾਰਾ ਵੀਰੋ
ਇੱਕ ਹੋ ਕੇ ਤੁਰਨ ਦੀ ਏ ਬਸ ਲੋੜ ਸਾਨੂੰ
(3)
ਪੰਜਾਬ
ਜਾਗ ਪੰਜਾਬੀਆਂ ਜਾਗ ਉਏ
ਸੁਣ ਧਰਤੀ ਦੀ ਵਾਜ ਉਏ
ਜਾਗ ਪੰਜਾਬੀਆਂ ਜਾਗ ਉਏ
ਅੱਜ ਫੇਰ ਸ਼ਰੀਕ ਨੇ ਚੱਲੀ ਤੇਰੇ ਨਾਲ ਚਾਲ ਉਏ
ਰੱਖ ਕੇ ਲਾਜ ਵਾਰਿਸ ਸ਼ਾਹ ਦੀ ਆਪਣੀ ਪੱਗ ਆਪ ਸੰਭਾਲ ਉਏ
ਜਾਗ ਪੰਜਾਬੀਆਂ ਜਾਗ ਉਏ

