ਇਲਮ ਕਿਤਾਬਾਂ ਗਠੜੀ ਪਾਈਆਂ
ਥਹੁ ਨਾ ਕਿਸੇ ਵੀ ਪਾਈ ਥੀ
ਜਿਹੜਾ ਰੰਗ ਵੀ ਚੜ੍ਹਨਾ ਚਾਹੇ
ਓਸੇ ਧਾਕ ਜਮਾਈ ਥੀ
ਹੱਥੀਂ ਲੀਕਾਂ ਬਣਦੀਆਂ ਮਿਟਦੀਆਂ
ਰੋਕਿਆਂ ਰੁਕੇ ਨਾ ਲੁਕਾਈ ਥੀ
ਮਸਤਕ ਦੇ ਵਿੱਚ ਜੋਤ ਜੋ ਜਗਦੀ
ਸਾਰ ਕਿਸੇ ਨਾ ਪਾਈ ਥੀ
ਡੁੱਬਿਆ ਡੂੰਘਾ ,ਖੋਜਿਆ ਡੂੰਘਾ
ਪੀਰ ਓ ਕੋਈ ਇਲਾਹੀ ਥੀ
ਵਹਿੰਦਾ ਦਰਿਆ ਸਾਗਰ ਹੋਇਆ
ਰੰਗ ਰੂਪ ‘ਚ ਭਿੰਨਤਾ ਨਾ ਕਾਈ ਥੀ
ਮਸਤੀ ਵਿੱਚ ਕੁੱਲ ਆਲਮ ਗਾਹਿਆ
ਮੁੱਠੀ ਬੰਦ ਅਜੇ ਤਾਈਂ ਥੀ

