ਹੇ ਨਾਨਕ, ਲੱਖ ਚੁਰਾਸੀ ਵਿੱਚੋਂ
ਦੱਸ ਮੈਂ ਕਿਹੜੀ ਜੂਨ ਹੰਢਾਈ
ਤਿੰਨ ਮਹੀਨੇ ਦੀ ਅਉਧ ਮੇਰੀ
ਗਰਭ ਜੂਨੇ ਆਈ, ਨਾ ਆਈ
ਦੱਸ ਮੈਂ ਕਿਹੜੀ ਜੂਨ ਹੰਢਾਈ
ਤਿੰਨ ਮਹੀਨੇ ਦੀ ਅਉਧ ਮੇਰੀ
ਗਰਭ ਜੂਨੇ ਆਈ, ਨਾ ਆਈ
ਨਾ ਕਿਸੇ ਕੀਤਾ ਕੰਨਿਆਦਾਨ
ਨਾ ਹੀ ਮੈਂ ਪਹੁੰਚੀ ਸਮਸ਼ਾਨ
ਕਿਸੇ ਨੇ ਸੁੱਟਿਆ ਹੱਡਾ-ਰੋੜੀ.
ਕਿਸੇ ਹੈ ਸੁੱਟਿਆ ਕੂੜੇਦਾਨ

ਕਹਿਣ ਨੂੰ ਤਾਂ ਹਾਂ ਜੱਗ ਜਣਨੀ
ਧਰਤੀ ਮਾਤਾ ਵਾਂਗ ਮਹਾਨ
ਹੱਡਾ-ਰੋੜੀ, ਚੌਂਕ ਚੁਰਸਤੇ
ਮੈਨੂੰ ਮਿਲਿਆ ਇਹ ਸਨਮਾਨ
ਹਰ ਮਾਂ ਦੀ ਕੁੱਖ ਬੰਜਰ ਹੋਵੇ
ਹਰ ਘਰ ਪੈਦਾ ਕੰਜਰ ਹੋਵੇ
ਧੀ ਨਾ ਕੋਈ ਗਰਭ ਵਿੱਚ ਆਏ
ਪੱਥਰ ਵਾਹੁਣ ਆਦਮ ਜਾਏ
ਮਿਲ ਜਾਵੇ ਨਾ ਕਿਤੇ ਸਰਾਪ
ਕੂਕ ਪਏ ਮਾਂ, “ਪਾਪ ਹੀ ਪਾਪ”
ਗੁਰੂ-ਘਰ ਜਾਂਦੀ ਜੋ ਬਿਨ ਨਾਗੇ
ਮੁੱਖੋਂ ਕਰਦੀ ਜਪੁਜੀ ਜਾਪ |
ਗੁਰੂ-ਘਰ ਜਾਂਦੀ ਜੋ ਬਿਨ ਨਾਗੇ
ਮੁੱਖੋਂ ਕਰਦੀ ਜਪੁਜੀ ਜਾਪ |
ਸੰਪਰਕ: 98882 72600

