ਪ੍ਰਾਇਮਰੀ ਸਕੂਲ ਦੀ ਕੰਧ ’ਤੇ
ਲਿਖਿਆ ਪੜ੍ਹਿਆ ਸੀ
ਕਿ
ਸਮਾਂ ਬਲਵਾਨ ਹੈ।
ਨਿੱਕੀ ਉਮਰ
ਨਿੱਕੀ ਸੋਚ
ਕਿ
ਸਮਾਂ ਬਲਵਾਨ ਕਿੱਦਾਂ ਹੋ ਸਕਦਾ ਹੈ
ਨਾ ਕੁਝ ਖਾਂਦਾ ਹੈ
ਨਾ ਕੁਝ ਪੀਂਦਾ ਹੈ।
ਕਿੱਡਾ ਪਾਗ਼ਲ ਹੋਵੇਗਾ
ਜਿਸ ਨੇ ਲਿਖਿਆ ਹੋਊ
ਕਿ
ਸਮਾਂ ਬਲਵਾਨ ਹੈ।

ਅੱਜ ਜਦੋਂ
ਸ਼ੀਸ਼ੇ ਵਿੱਚੋਂ
ਆਪਣੇ ਆਪ ਨੂੰ ਨਹਾਰਦਾਂ ਹਾਂ
ਮੱਧਮ ਪਏ ਨਕਸ਼
ਉਦਾਸ ਹੋਂਠ
ਮਰ ਚੁੱਕੇ ਅਹਸਾਸ
ਵਾਲਾਂ ’ਚੋਂ ਝਾਕਦੀ ਸਫੈਦੀ
ਕੰਬਦਾ ਖਡ਼ਸ਼ੁੱਕ ਸਰੀਰ
ਚੀਕਦਾ ਹੋਇਆ ਆਖਦਾ ਹੈ
ਸਮਾਂ ਬਲਵਾਨ ਸੀ
ਸਮਾਂ ਬਲਵਾਨ ਹੈ
ਸਮਾਂ ਬਲਵਾਨ ਰਹੇਗਾ।
ਸਮਾਂ ਬਲਵਾਨ ਸੀ
ਸਮਾਂ ਬਲਵਾਨ ਹੈ
ਸਮਾਂ ਬਲਵਾਨ ਰਹੇਗਾ।
ਈ ਮੇਲ: sukhpal9.singh@gmail.com

