By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਨ ’ਤੇ – ਪਰਮਿੰਦਰ ਕੌਰ ਸਵੈਚ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਨ ’ਤੇ – ਪਰਮਿੰਦਰ ਕੌਰ ਸਵੈਚ
ਕਾਵਿ-ਸ਼ਾਰ

ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਨ ’ਤੇ – ਪਰਮਿੰਦਰ ਕੌਰ ਸਵੈਚ

ckitadmin
Last updated: October 19, 2025 11:02 am
ckitadmin
Published: March 23, 2012
Share
SHARE
ਲਿਖਤ ਨੂੰ ਇੱਥੇ ਸੁਣੋ

ਐ ਵੀਰ ਭਗਤ ਸਿੰਘ
ਅੱਜ ਤੇਰੀ ਸ਼ਹੀਦੀ ਵਰ੍ਹੇ ਗੰਢ ’ਤੇ
ਮਿਲੀਆਂ ਹੋਣਗੀਆਂ ਅਨੇਕਾਂ ਸ਼ਰਧਾਂਜਲੀਆਂ ਤੈਨੂੰ
ਸ਼ਹੀਦੀ ਦਿਵਸ ਦੀ ਆੜ ਥੱਲੇ।
ਵੱਡੇ ਵੱਡੇ ਲੜੀਵਾਰ ਭਾਸ਼ਨ
ਕਿਸੇ ਦਿੱਤੇ ਹੋਣਗੇ
ਸਤਾ ਬਚਾਉਣ ਦੇ ਲਈ,
ਤੇ ਕਿਸੇ ਸਤਾ ਹਥਿਆਉਣ ਦੇ ਲਈ।
ਤੇ ਜਾਂ ਕੀਤੀ ਹੋਵੇਗੀ
ਦੂਸ਼ਨਬਾਜ਼ੀ ਇੱਕ ਦੂਜੇ ’ਤੇ
ਕਿਉਂਕਿ ਉਹ ਨਹੀਂ ਚਾਹੁੰਦੇ
ਗੁਆਉਣਾ ਹੱਥੋਂ ਇਹ ਵੱਡਮੁੱਲਾ ਮੌਕਾ।


ਅੱਜ ਤੇਰੇ ਵਾਂਗ ਬਸੰਤੀ ਪੱਗਾਂ
ਬੰਨ੍ਹ ਕੇ ਅਨੇਕਾਂ ਨੌਜਵਾਨ
ਸੜਕਾਂ ’ਤੇ ਆਏ ਤਾਂ
ਐ ਲੱਗਿਆ ਕਿ ਅਨੇਕਾਂ
ਭਗਤ ਸਿੰਘ ਹੋ ਗਏ ਨੇ ਪੈਦਾ
ਲ਼ਾਉਣਗੇ ਅਸਲੀ ਤੇਰਾ ਇਹ ਨਾਹਰਾ
ਇਨਕਲਾਬ ਜ਼ਿੰਦਾਬਾਦ ਦਾ
ਤੇ ਦੇਖਾਂਗੇ ਤੇਰੇ ਸੁਪਨਿਆਂ ਦਾ ਸੱਚ।

 

 

ਪਰ…
ਕਾਸ਼!
ਇਹ ਇੱਕ ਦਿਨ ਦਾ ਵਬਾਲ ਨਾ ਹੋਵੇ
ਸਗੋਂ ਹੋਵੇ ਚੇਤਨਾ ਦਾ ਪ੍ਰਤੀਕ।

ਮੈਂ ਵੀ ਅੱਜ ਅਰਪਣ
ਕਰਦੀ ਹਾਂ ਸ਼ਰਧਾ ਦੇ ਫੁੱਲ
ਦਿਲ ਦੀਆਂ ਗਹਿਰਾਈਆਂ ’ਚੋਂ
ਸੋਚਦੀ ਹਾਂ ਤੇਰੇ ਅਧੂਰੇ
ਸੁਫਨਿਆਂ ਬਾਰੇ।

ਤੇਰਾ ਸੁਫਨਾ ਸੀ ਅਜ਼ਾਦੀ ਦਾ
ਤੇਰੀ ਅਜ਼ਾਦੀ ਤਾਂ ਵੀਰਿਆ
ਬਣ ਗਈ ਹੈ
ਬਾਂਦਰਾਂ ਵਿਚਾਲੇ ਗੁੜ ਦੀ ਭੇਲੀ।
ਜਿਸ ਨੂੰ ਦਬੋਚਣ ਲਈ ਵਰਤੇ ਜਾਂਦੇ
ਹਨ ਅਨੇਕਾਂ ਹੱਥਕੰਡੇ।
ਤੇਰੇ ਲੋਕਾਂ ਤੱਕ ਤਾਂ
ਐਨੇ ਸਾਲਾਂ ਬਾਅਦ
ਪਹੁੰਚੀ ਨਹੀਂ ਅਜੇ ਭਿਣਕ ਵੀ।

ਤੇਰਾ ਸੁਫਨਾ ਸੀ ਸਮਾਨਤਾ ਦਾ
ਮਨੁੱਖਤਾ ਦੇ ਪਾੜੇ ਦਾ।
ਵੀਰਿਆ ਇਹ ਪਾੜੇ ਤਾਂ
ਅੱਜ ਬਣ ਗਏ ਨੇ ਖਾਰਾਂ
ਜਿਨ੍ਹਾਂ ਵਿੱਚ ਤੇਰੇ ਲੋਕਾਂ ਦੀਆਂ
ਰੁੜ੍ਹ ਗਈਆਂ ਨੇ ਸੱਧਰਾਂ।
ਕਰ ਰਹੇ ਨੇ ਖੁਦਕਸ਼ੀਆਂ
ਕਰਜ਼ੇ ਦੇ ਸਤਾਏ ਕਿਸਾਨ,
ਮਰਦੀਆਂ ਫਿਰਦੀਆਂ ਨੇ ਜਵਾਨੀਆਂ
ਨਸ਼ਿਆਂ ਦੇ ਘੋਰ ਸੰਤਾਪ ਹੇਠ
ਮਾਰਦੇ ਨੇ ਲੋਕ ਧੀ ਨੂੰ ਕੁੱਖ ਵਿੱਚ ਹੀ
ਤਾਂ ਕਿ
ਉਹ ਦਾਜ ਦੀ ਬਲੀ ਤੋਂ ਬਚ ਸਕੇ।

ਰੁਲ ਗਏ ਨੇ ਬਚਪਨ, ਜਵਾਨੀਆਂ ਤੇ ਬੁਢਾਪੇ
ਬਸ ਜੀਅ ਰਹੇ ਨੇ
ਸੁਫਨਿਆਂ ਨੂੰ ਗੰਢ ਦੇ ਕੇ।

ਵੀਰਿਆ ਗੱਲ ਕੀਤੀ ਸੀ ਤੂੰ
ਮਨੁੱਖ ਹੱਥੋਂ ਮਨੁੱਖ ਦੀ ਲੁੱਟ-ਖਸੁੱਟ ਦੀ।

ਉਹ ਤਾਂ ਉਵੇਂ ਈ ਚੱਲਦੈ ਪਰ
ਸਰਮਾਏਦਾਰ ਨੇ ਆਪਣੇ ਹਥਿਆਰਾਂ ਨੂੰ
ਸਾਣ ਤੇ ਲਾ ਕੇ ਥੋੜ੍ਹੇ ਹੋਰ ਤਿੱਖੇ ਕਰ ਲਿਆ ਏ।
ਸੋਚ ਲਏ ਨੇ ਨਵੇਂ ਨਵੇਂ ਢੰਗ ਤਰੀਕੇ,
ਕਿ ਲੋਕਾਂ ਦੀ ਸੋਚ ਨੂੰ ਕਿਵੇਂ
ਸੁਲਾਇਆ ਜਾ ਸਕਦੈ।

ਵੀਰਿਆ ਤੇਰਾ ਇੱਕ ਹੋਰ ਸੁਫਨਾ ਸੀ
ਉਜਾਲੇ ਦਾ, ਅੰਧਵਿਸ਼ਵਾਸ ਤੇ
ਨਾਸਤਿਕਤਾ ਦਾ।
ਤੂੰ ਤਾਂ ਬੜੀ ਕੋਸ਼ਿਸ਼ ਕੀਤੀ ਦੂਰ ਕਰਨ ਦੀ
ਅੰਧਵਿਸ਼ਵਾਸ।
ਪਰ ਇਹ ਘਰ ਘਰ ਹੋ ਗਿਆ ਹੈ ਪੈਦਾ।
ਕਿਉਂਕਿ ਜੀਣਾ ਮੁਹਾਲ ਹੋ ਗਈ ਹੈ ਜ਼ਿੰਦਗੀ

ਦੁੱਖਾਂ ਦੇ ਮਾਰੇ, ਭੁੱਖ ਦੇ ਸਤਾਏ
ਰਿਸਦੇ ਜ਼ਖ਼ਮਾਂ ਦੀ ਮਲ੍ਹਮ ਲਈ
ਫਿਰਦੇ ਨੇ ਭਟਕਦੇ
ਫਿਰ ਪੈ ਜਾਂਦੇ ਨੇ ਇਨ੍ਹਾਂ
ਕਰਾਮਾਤੀ ਪਖੰਡੀਆਂ ਦੇ ਵਸ
ਗੁਆ ਲੈਂਦੇ ਨੇ ਧੰਨ, ਦੌਲਤ
ਤੇ ਆਪਣੀ ਜ਼ਮੀਰ ਤੱਕ।
ਚੱਲਦੈ ਈ ਰਹਿੰਦੈ ਇਹ ਸਿਲਸਿਲਾ।

ਵੀਰਿਆ ਲੋੜ ਉਦੋਂ ਹੀ ਨਹੀਂ ਸੀ
ਤੇਰੇ ਲਏ ਇਨ੍ਹਾਂ ਸੁਫਨਿਆਂ ਦੀ
ਇਨ੍ਹਾਂ ਦੀ ਲੋੜ ਤਾਂ ਹੋਰ
ਵੀ ਵੱਧ ਗਈ ਹੈ ਅੱਜ
ਤੇਰੀ ਅੱਜ ਸ਼ਹੀਦੀ ਵਰ੍ਹੇ ਗੰਢ ’ਤੇ
ਤੇਰੇ ਸੁਫਨੇ ਸਾਕਾਰ ਕਰਨ ਦੀ।

ਤੇ ਸੋਚਣ ਦੀ…
ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਸੁੱਟ ਬਾਰੇ
ਸਮਾਜ ਦੀ ਇਕਸਾਰਤਾ, ਸਮਾਨਤਾ ਬਾਰੇ
ਅਮੀਰੀ ਤੇ ਗ਼ਰੀਬੀ ਦੇ ਪਾੜੇ ਬਾਰੇ
ਮਨੁੱਖ ਦੀ ਅਜ਼ਾਦੀ ਬਾਰੇ
ਮਨੁੱਖ ਦੇ ਵਿਕਾਸ ਤੇ ਖੁਸ਼ਹਾਲੀ ਬਾਰੇ
ਇਨਕਲਾਬ ਬਾਰੇ
ਤੁਹਾਡੀਆਂ ਦਿੱਤੀਆਂ ਕੁਰਬਾਨੀਆਂ ਬਾਰੇ। 

ਗ਼ਜ਼ਲ – ਆਰ.ਬੀ.ਸੋਹਲ
ਔਰਤ – ਬਿੰਦਰ ਜਾਨ -ਏ-ਸਾਹਿਤ
ਮੇਰੀ ਕਵਿਤਾ – ਗੁਰਮੇਲ ਬੀਰੋਕੇ
ਗ਼ਜ਼ਲ -ਹਰਮਨ ‘ਸੂਫ਼ੀ’
ਗ਼ਜ਼ਲ – ਜਸਪ੍ਰੀਤ ਸਿੰਘ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਪਿਸ਼ਾਵਰ ਚਰਚ ਵਿਚ ਬੰਬ ਧਮਾਕੇ ਤੇ ਮੇਰਾ ਸੁਫ਼ਨਾ – ਨੁਜ਼ਹਤ ਅੱਬਾਸ

ckitadmin
ckitadmin
October 19, 2013
ਕੰਡੇ ਦਾ ਜ਼ਖ਼ਮ -ਅਜਮੇਰ ਸਿੱਧੂ
ਦੋਗਲੇਪਨ ਦੀ ਸ਼ਿਕਾਰ ਭਾਜਪਾ ਦੇ ਬਦਲਦੇ ਭੇਖ -ਸੀਤਾਰਾਮ ਯੇਚੁਰੀ
ਕਮਜ਼ੋਰਾਂ ‘ਤੇ ਹੁੰਦੇ ਜ਼ੁਲਮਾਂ ਪ੍ਰਤੀ ਸਮਾਜ ਹੋਵੇ ਲਾਮਬੰਦ – ਗੁਰਤੇਜ ਸਿੰਘ
ਮਾਸਟਰ ਕੁਲਦੀਪ ਸਿੰਘ ਦੀ ਇੱਕ ਗ਼ਜ਼ਲ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?