ਸੰਪਰਕ: +91 98150 18947
ਪ੍ਰਕਾਸ਼ਕ: ਨਿਊ ਬੁਕ ਕੰਪਨੀ ਜਲੰਧਰ
ਪੰਨੇ:214, ਮੁੱਲ:160 /-
ਵਿਆਹ ਦੀ ਖੁਸ਼ੀ ਨੂੰ ਦੂਣ ਸਵਾਇਆ ਕਰਨ ਲਈ ਲੇਖਿਕਾ ਹਰਮੇਸ਼ ਕੌਰ ਯੋਧੇ ਨੇ ਪੁਸਤਕ ‘ਵਧਾਈਆਂ ਬੇਬੇ ਤੈਨੂੰ’ ਦੀ ਸਿਰਜਣਾ ਕੀਤੀ ਹੈ, ਜਿਸ ਵਿਚ ਵਿਆਹ ਨਾਲ ਸਬੰਧਤ ਹਰ ਮੌਕੇ ’ਤੇ ਪੇਸ਼ ਕੀਤੇ ਜਾਣ ਵਾਲੇ ਗੀਤ ਦਰਜ ਕੀਤੇ ਹਨ।ਇਹ ਇਕ ਖੋਜ ਭਰਪੂਰ ਪੁਸਤਕ ਹੈ।ਜਿਸ ਵਿੱਚੋਂ ਵਿਆਹ ਮੌਕੇ ਦੀਆਂ ਮੰਨਤਾ ਅਤੇ ਮਨੌਤਾਂ ਨੂੰ ਮਾਣਿਆ ਜਾ ਸਕਦਾ ਹੈ।ਅਜਿਹੇ ਗੀਤਾਂ ਵਾਲੇ ਵਿਆਹ ਵਿੱਚੋਂ ਸਾਨੂੰ ਆਪਸੀ ਪ੍ਰੇਮ ਪਿਆਰ ਭਾਈਚਾਰਾ ਅਤੇ ਸਾਕਾਦਾਰੀ ਦੇ ਵੰਨ ਸੁਵੰਨੇ ਰੰਗ ਦੇਖਣ ਨੂੰ ਮਿਲਦੇ ਹਨ।ਕਈ ਵਾਰ ਸ਼ਰੀਕ ਸ਼ਾਮਿਲ ਹੋਣ ਲਈ ਨਹੀਂ ਮੰਨਦੇ ਤਾਂ ਉਹਨਾਂ ਨੂੰ ਮਨਾ ਕੇ ਵਿਆਹ ਵਿਚ ਸ਼ਾਮਿਲ ਕੀਤਾ ਜਾਂਦਾ ਹੈ।ਨਾਨਕਿਆਂ ਦੀ ਹਾਜ਼ਰੀ ਨਾਲ ਹੀ ਸ਼ੋਭਾ ਦਿੰਦੇ ਕਾਰਜ ਹੋਰ ਵੀ ਸੁਰਮਈ ਹੋ ਜਾਂਦੇ ਹਨ। ਵਿਆਹ ਦੀਆਂ ਰਸਮਾਂ ਨੂੰ ਸੰਪੂਰਨ ਕਰਨ ਵਿਚ ਇਹਨਾਂ ਵੰਨਗੀਆਂ ਦਾ ਅਹਿਮ ਰੋਲ ਹੈ।ਜਿਵੇਂ ਘੋੜੀਆਂ ,ਸੁਹਾਗ, ਢੋਲਕੀ ਦੇ ਗੀਤ ,ਵਟਣਾ ਮਾਲਣਾ, ਜਾਗੋ ,ਸਿੱਠਣੀਆਂ, ਚੂੜ੍ਹਾ ਚੜਾਉਣਾ ,ਸਿਹਰਾਬੰਦੀ ਘੋੜੀ ਚੜ੍ਹਾਉਣਾ, ਵਾਗ ਵੜਨੀ, ਸੁਰਮ ਪਾਉਣਾ ਆਦਿ ਮੌਕਿਆਂ ਨਾਲ ਸਬੰਧਤ ਬੜੇ ਰੌਚਕ ਗੀਤ ਦਰਜ ਕੀਤੇ ਗਏ ਹਨ।


