By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਸੰਤਾਂ ਦੇ ਡੇਰੇ -ਕਰਮਜੀਤ ਸਕਰੁੱਲਾਂਪੁਰੀ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਸੰਤਾਂ ਦੇ ਡੇਰੇ -ਕਰਮਜੀਤ ਸਕਰੁੱਲਾਂਪੁਰੀ
ਕਾਵਿ-ਸ਼ਾਰ

ਸੰਤਾਂ ਦੇ ਡੇਰੇ -ਕਰਮਜੀਤ ਸਕਰੁੱਲਾਂਪੁਰੀ

ckitadmin
Last updated: September 5, 2025 7:48 am
ckitadmin
Published: April 19, 2016
Share
SHARE
ਲਿਖਤ ਨੂੰ ਇੱਥੇ ਸੁਣੋ

ਇਹ ਸੰਤਾਂ ਦੇ ਡੇਰੇ, ਲੋਕੋ ਇਹ ਸੰਤਾਂ ਦੇ ਡੇਰੇ!
ਕਪਟੀ ਅਤੇ ਲੁਟੇਰੇ, ਪੂਰੇ ਕਪਟੀ ਅਤੇ ਲੁਟੇਰੇ !ਲੋਕਾਂ ਨੂੰ ਭਰਮਾਉਂਦੇ ਨੇ !
‘ਬਾਪੂ ਜੀ’ ਅਖਵਾਉਂਦੇ ਨੇ !
ਮੁੰਡੇ ਬਖ਼ਸ਼ਣ ਸੰਗਤ ਨੂੰ ,
ਧਾਗੇ ਕਰ -ਕਰ ਪਾਉਂਦੇ ਨੇ!
ਖੁੱਲ੍ਹ ਗਏ ਚਾਰ -ਚੁਫ਼ੇਰੇ, ਹੁਣ ਖੁੱਲ੍ਹ ਗਏ ਚਾਰ -ਚਫ਼ੇਰੇ!!
ਇਹ ਸੰਤਾਂ ਦੇ ਡੇਰੇ, ਲੋਕੋ ਇਹ ਸੰਤਾਂ ਦੇ ਡੇਰੇ!!

ਇਹ ਬੀਬੀ ਤਾਂ ਚੰਗੀ ਐ
ਕਿਸੇ ਨੇ ਸੂਲ਼ੀ ਟੰਗੀ ਐ
ਕਹਿਣਗੇ, ” ਜਦ ਇਹ ਛੋਟੀ ਸੀ
ਇਕ ਟੂਣੇ ਤੋਂ ਲੰਘੀ ਐ
ਐਦਾਂ ਪਾਉਂਦੇ ਘੇਰੇ, ਸਭ ਨੂੰ ਐਦਾਂ ਪਾੳਂਦੇ ਘੇਰੇ!
ਇਹ ਸੰਤਾਂ ਦੇ ਡੇਰੇ, ਲੋਕੋ ਇਹ ਸੰਤਾਂ ਦੇ ਡੇਰੇ!!

 

 

ਕਹਿਣਗੇ,”ਕਿਸੇ ਨੂੰ ਦੱਸਿਓ ਨਾ !
ਸਾਥੋਂ ਪਰਦੇ ਰੱਖਿਓ ਨਾ !
ਸਬਰਾਂ ਨੂੰ ਫਲ਼ ਲੱਗਦੇ ਨੇ,
ਚੌਕੀਆਂ ਭਰਦੇ ਅੱਕਿਓ ਨਾ !”
ਸੱਦਣ ਸ਼ਾਮ -ਸਵੇਰੇ, ਸਭ ਨੂੰ ਸੱਦਣ ਸ਼ਾਮ ਸਵੇਰੇ!!!
ਇਹ ਸੰਤਾਂ ਦੇ ਡੇਰੇ, ਲੋਕੋ ਇਹ ਸੰਤਾਂ ਦੇ ਡੇਰੇ!!“ਬਿਗੜੀ ਗੱਲ ਘਬਰਾਇਓ ਨਾ!
ਕਹਿਣਗੇ, ਰੌਲ਼ਾ ਪਾਇਓ ਨਾ !
ਕਰਮਜੀਤ ਤਾਂ ਕਾਫ਼ਰ ਹੈ,
ਉਸਦੀ ਚੱਕ ਵਿੱਚ ਆਇਓ ਨਾ
ਉਸ ਕੋਲ਼ ਤਰਕ ਬਥੇਰੇ ਹਨ,  ਉਸ ਕੋਲ਼ ਬਥੇਰੇ
ਇਹ ਸੰਤਾਂ ਦੇ ਡੇਰੇ, ਲੋਕੋ ਇਹ ਸੰਤਾਂ ਦੇ ਡੇਰੇ!!
ਕਪਟੀ ਅਤੇ ਲੁਟੇਰੇ, ਪੂਰੇ ਕਪਟੀ ਅਤੇ ਲੁਟੇਰੇ !!

ਈ-ਮੇਲ: karamjitspuri@gmail.com

ਸੱਚ ਦਾ ਰਾਹ -ਬਿੰਦਰ ਜਾਨ-ਏ-ਸਾਹਿਤ
ਲਾਰੇ – ਹਰਦੀਪ ਬਿਰਦੀ
ਬਿੰਦਰ ਜਾਨ-ਏ-ਸਾਹਿਤ ਦੀਆਂ ਦੋ ਰਚਨਾਵਾਂ
ਮਿੱਟੀ ਨਾਲੋਂ ਟੁੱਟ ਕੇ – ਬਲਜਿੰਦਰ ਮਾਨ
ਤੜਫ਼ ਭੈਣ ਦੀ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਯੂ.ਜੀ.ਸੀ. ਦਾ ਖਾਤਮਾ ਜਾਂ ਉਚੇਰੀ ਸਿੱਖਿਆ ਦਾ ਖਾਤਮਾ -ਰਜਿੰਦਰ ਸਿੰਘ

ckitadmin
ckitadmin
October 10, 2018
ਬਿੰਦਰੱਖੀਆ: ਤਿੜਕੇ ਘੜੇ ਦਾ ਪਾਣੀ – ਰਣਜੀਤ ਸਿੰਘ ਪ੍ਰੀਤ
ਜਿੱਥੇ ਆਪਣਿਆਂ ਵੱਲੋਂ ਹੀ ਵੇਚਿਆ ਜਾ ਰਿਹਾ ਮੌਤ ਦਾ ਸਾਮਾਨ – ਕਰਨ ਬਰਾੜ
ਸਾਹਿਤ ਅਕਾਡਮੀ ਦਿੱਲੀ ਵੱਲੋਂ ਪੰਜਾਬੀ ਸਾਹਿਤ ਨਾਲ ਕੀਤੇ ਜਾਂਦੇ ਪੱਖ-ਪਾਤ ਦੀ ਮੂੰਹ ਬੋਲਦੀ ਤਸਵੀਰ
ਜ਼ਿੰਦਗੀ ਜਿਉਂਦੇ ਰਾਜ਼ੀ -ਰਮਨਜੀਤ ਸਿੰਘ ਬੈਂਸ ਸਜਾਵਲਪੁਰ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?