By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਪੰਜਾਬੀ ਆਪਣੇ ਮਹਾਨ ਦਾਰਸ਼ਨਿਕ ਤੇ ਸੱਭਿਆਚਾਰਕ ਵਿਰਸੇ ਨੂੰ ਪਛਾਨਣ -ਸ਼ਿਵ ਇੰਦਰ ਸਿੰਘ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਚਿੰਤਨ > ਪੰਜਾਬੀ ਆਪਣੇ ਮਹਾਨ ਦਾਰਸ਼ਨਿਕ ਤੇ ਸੱਭਿਆਚਾਰਕ ਵਿਰਸੇ ਨੂੰ ਪਛਾਨਣ -ਸ਼ਿਵ ਇੰਦਰ ਸਿੰਘ
ਚਿੰਤਨ

ਪੰਜਾਬੀ ਆਪਣੇ ਮਹਾਨ ਦਾਰਸ਼ਨਿਕ ਤੇ ਸੱਭਿਆਚਾਰਕ ਵਿਰਸੇ ਨੂੰ ਪਛਾਨਣ -ਸ਼ਿਵ ਇੰਦਰ ਸਿੰਘ

ckitadmin
Last updated: October 19, 2025 10:23 am
ckitadmin
Published: February 21, 2012
Share
SHARE
ਲਿਖਤ ਨੂੰ ਇੱਥੇ ਸੁਣੋ

ਅੱਜ ਦੇ ਵਿਸ਼ਵੀਕਰਨ ਦੇ ਯੁੱਗ ਵਿੱਚ ਸੰਸਾਰ (ਦੁਨੀਆਂ) ਇੱਕ ਨਿੱਕਾ ਜਿਹਾ ਪਿੰਡ ਬਣਨ ਵੱਲੀਂ ਜਾ ਰਿਹਾ ਹੈ। ਕੋਈ ਵੀ ਰਾਸ਼ਟਰ (ਕੌਮ) ਦੂਜੇ ਰਾਸ਼ਟਰਾਂ (ਕੌਮਾਂ) ਦੇ ਸਮਾਜਿਕ (ਮੁਆਸ਼ਰੀ), ਰਾਜਨਿਤਕ(ਸਿਆਸੀ), ਆਰਥਿਕ, ਸੱਭਿਆਚਾਰਕ, ਭਾਸ਼ਾਈ ਤੇ ਦਾਰਸ਼ਨਿਕ(ਫਲਸਫਾ) ਪ੍ਰਭਾਵ(ਅਸਰ) ਤੋਂ ਬਚ ਨਹੀਂ ਸਕਦਾ। ਵਿਸ਼ਵੀਕਰਨ ਦੀ ਆੜ ਹੇਠ ਸਰਮਾਏਦਾਰ ਰਾਸ਼ਟਰਾਂ ਵੱਲੋਂ ਵਿਕਾਸਸ਼ੀਲ ਤੇ ਅਵਿਕਸਤ ਰਾਸ਼ਟਰਾਂ ਉੱਤੇ ਆਪਣੀਆਂ ਸਰਮਾਏਦਾਰੀ, ਬਸਤੀਵਾਦੀ, ਨਵ-ਬਸਤੀਵਾਦੀ ਤੇ ਸਾਮਰਾਜੀ ਨੀਤੀਆਂ ਦੁਆਰਾ ਆਰਥਿਕ ਖੇਤਰ ਦੇ ਨਾਲ-ਨਾਲ ਉਨ੍ਹਾਂ ਦੇ  ਸਮਾਜਿਕ, ਰਾਜਨੀਤਕ, ਭਾਸ਼ਾਈ, ਸੱਭਿਆਚਾਰਕ ਤੇ ਦਾਰਸ਼ਨਿਕ ਖੇਤਰ ਵਿੱਚ ਵੀ ਬੜੀ ਚਲਾਕੀ ਨਾਲ ਆਪਣੀਆਂ ਕਦਰਾਂ-ਕੀਮਤਾਂ ਵਿਕਸਤ ਕੀਤੀਆਂ ਜਾ ਰਹੀਆਂ ਹਨ। ਕਮਜ਼ੋਰ ਰਾਸ਼ਟਰਾਂ (ਕਮਜ਼ੋਰ ਕੌਮਾਂ) ਨੂੰ ਆਪਣੀ ਹੋਂਦ ਖਤਰੇ ਚ ਜਾਪਣ ਲੱਗੀ ਹੈ। ਉਨ੍ਹਾਂ ਆਪਣੇ ਸੱਭਿਆਚਾਰ, ਭਾਸ਼ਾ ਤੇ ਦਰਸ਼ਨ (ਫਲਸਫੇ) ਬਾਰੇ ਘੋਰ ਵਿਵੇਚਨ (ਘੋਖ-ਪੜਤਾਲ) ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਆਪਣੀ ਵੱਖਰੀ ਤੇ ਨਿਆਰੀ ਹਸਤੀ ਬਾਰੇ ਆਪਣੀ ਨਸਲ ਦੇ ਨਾਲ-ਨਾਲ ਪੂਰੀ ਦੁਨੀਆਂ ਨੂੰ ਵੀ ਦੱਸਿਆ ਜਾ ਸਕੇ ਤੇ ਸਰਮਾਏਦਾਰ ਰਾਸ਼ਟਰਾਂ ਦੇ ਹਮਲੇ ਦਾ ਮੂੰਹ-ਤੋੜ ਜਵਾਬ ਦਿੱਤਾ ਜਾ ਸਕੇ।

ਜਿੱਥੇ ਪੂਰੀ ਦੁਨੀਆਂ ਆਪਣੀ ਹਸਤੀ ਪ੍ਰਤੀ ਚੇਤਨ ਹੋ ਰਹੀ ਹੈ, ਉਥੇ ਪੰਜਾਬੀ ਕੌਮ ਦੀ ਤ੍ਰਾਸਦੀ ਇਹ ਹੈ ਕਿ ਉਹ ਆਪਣੀ ਹਸਤੀ ਤੋਂ ਹੀ ਚੇਤਨ (ਜਾਗਰੂਕ) ਨਹੀਂ ਹੈ। ‘ਅਸੀਂ ਕੌਣ ਹਾਂ’ ਨੂੰ ਲੱਭਣ ਦੀ ਮਾਨਸਿਕਤਾ ਇਸ ਕੌਮ ਚੋਂ ਗਾਇਬ ਹੈ। ਜਦੋਂ ਤੱਕ ਪੰਜਾਬੀ ਕੌਮ ਆਪਣੀ ਹਸਤੀ ਤੋਂ ਜਾਣੂ ਨਹੀਂ ਹੋ ਜਾਂਦੀ ਉਦੋਂ ਤੱਕ ਪੰਜਾਬ ਨੂੰ ਵਿਸ਼ਵ ਨਕਸ਼ੇ ਤੇ ਆਪਣੀ ਛਾਤੀ ਚੌੜੀ ਕਰਕੇ ਤੁਰਨਾ ਮੁਸ਼ਕਿਲ ਹੋਵੇਗਾ। ਪੰਜਾਬੀ ਕੌਮ ਨੇ ਨਾ ਹੀ ਆਪਣੇ ਖਿੱਤੇ ਦੇ ਬਹੁਲਵਾਦੀ ਚਿੰਤਨ ਸਰੂਪ (ਬਹੁ ਆਯਾਮੀ ਫਲਸਫ਼ਾਈ) ਨੂੰ ਕਬੂਲਿਆ ਹੈ, ਬਲਕਿ ਉਸਨੂੰ ਧਰਮ ਦੀ ਆੜ ਹੇਠ ਵਿਸ਼ੇਸ ਮੱਤ ਤੱਕ ਸੀਮਤ ਕਰਕੇ ਰੱਖ ਦਿੱਤਾ ਹੈ। ਪੰਜਾਬੀ ਸਾਹਿਤ ਵਿਚੋਂ ਪੰਜਾਬੀ ਕੌਮ ਦੀ ਨਿਆਰੀ ਹਸਤੀ ਦੇ ਚਿੰਨ੍ਹ ਜ਼ਰੂਰ ਮਿਲ ਜਾਂਦੇ ਹਨ, ਜੋ ਪੂਰੇ ਭਾਰਤੀ ਖਿੱਤੇ ਚੋਂ ਇਸ ਦੀ ਨਿਆਰੀ ਹੋਂਦ ਤਾਂ ਦਿਖਾਉਂਦੇ ਹੀ ਹਨ ਸਗੋਂ ਪੂਰੇ ਪੰਜਾਬੀਆਂ ਨੂੰ ਵੀ ਧਰਮ-ਨਿਰਪੱਖਤਾ ਦਾ ਸਬਕ ਪੜ੍ਹਾਉਂਦੇ ਹਨ।

 

 

 


ਪੰਜਾਬ ਦੇ ਦਰਸ਼ਨ (ਫਲਸਫ਼ੇ), ਸੱਭਿਆਚਾਰ (ਸਕਾਫ਼ਤ) ਤੇ ਜ਼ੁਬਾਨ ਨੂੰ ਘੋਖਣ ਤੋਂ ਹੀ ਪਤਾ ਚੱਲੇਗਾ ਕਿ ਪੰਜਾਬ ਕੀ ਹੈ? ਪੰਜਾਬੀਅਤ ਕੀ ਹੈ? ਤੇ ਪੰਜਾਬੀ ਖੁਦ ਕਿੱਥੇ ਖੜੇ ਹਨ। ਘੋਰ ਵਿਵੇਚਨ (ਡੂੰਘੀ ਸੋਚ ਵਿਚਾਰ ਤੇ ਪੜਚੋਲ) ਕਰਨ ਤੇ ਹੀ ਪਤਾ ਚੱਲਦਾ ਹੈ ਕਿ ਜਿੱਥੇ ਪੰਜਾਬ ਦੇ ਸੱਭਿਆਚਾਰ, ਇਤਿਹਾਸ ਤੇ ਫਲਸਫ਼ੇ ਚ ਕਈ ਬੇਕਿਰਕੀ ਨਾਲ ਨਿੰਦਣਯੋਗ ਤੱਤ (ਗੱਲਾਂ) ਹਨ ਉਥੇ ਕਬੂਲਣਯੋਗ ਤੱਤ ਵੀ ਹਨ ਜੋ ਉਚ ਪਾਏਦਾਰ ਹਨ।

ਜੇਕਰ ਪੰਜਾਬ ਦੇ ਸਮੁੱਚੇ ਚਿੰਤਨ ਨੂੰ ਵਾਚਿਆ (ਘੋਖਿਆ) ਜਾਵੇ ਤਾਂ ਪਤਾ ਚੱਲਦਾ ਹੈ ਕਿ ਪੰਜਾਬ ਦਾ ਚਿੰਤਨ ਬਹੁਪਰਤੀ ਹੈ। ਇਸ ਨੂੰ ਕਿਸੇ ਵਿਸ਼ੇਸ਼ ਧਾਰਨਾ (ਮੱਤ ਜਾਂ ਸੋਚ) ਤੱਕ ਸੀਮਤ ਕਰਕੇ ਨਹੀਂ ਵੇਖਿਆ ਜਾ ਸਕਦਾ। ਏਥੇ ਵੱਖ-ਵੱਖ ਵਿਰੋਧੀ ਵਿਚਾਰ ਆਪਸ ਵਿੱਚ ਟਕਰਾਉਂਦੇ ਰਹੇ ਹਨ। ਇਸ ਟਕਰਾਉ ਚੋਂ ਹੀ ਨਵੇਂ ਵਿਚਾਰ ਪੈਦਾ ਹੁੰਦੇ ਰਹੇ ਹਨ। ਇਨ੍ਹਾਂ ਵਿਭਿੰਨ ਵਿਚਾਰਾਂ ਦੇ ਟਕਰਾਉ ਦਾ ਸਰੂਪ ਦਵੰਦਾਤਮਕ ਸੀ (ਡਾਇਲੈਕਟੀਕਲ)। ਪੰਜਾਬ ਦੇ ਚਿੰਤਨ (ਫਲਸਫ਼ਾ) ਨੂੰ ਜਿੱਥੇ ਇਥੋਂ ਦੇ ਭੂਗੋਲਿਕ ਵਾਤਾਵਰਨ ਨੇ ਪ੍ਰਭਾਵਿਤ ਕੀਤਾ ਉੱਥੇ ਹੀ ਵੱਖ-ਵੱਖ ਚਿੰਤਨ-ਧਾਰਾਵਾਂ (ਮੁਕਤਲਿਫ਼ ਮੱਤਾਂ) ਨੇ ਵੀ ਇੱਕ ਦੂਜੇ ਨੂੰ ਪ੍ਰਭਾਵਿਤ (ਮੁਤਾਸਿਰ) ਕੀਤਾ  ਹੈ ਤੇ ਵਿਦੇਸ਼ੀ ਚਿੰਤਨ-ਧਾਰਾਵਾਂ ਦਾ ਵੀ ਪ੍ਰਭਾਵ ਪੈਂਦਾ ਰਿਹਾ ਹੈ।

ਰਿਗਵੇਦ ਤੋਂ ਲੈ ਕੇ ਹੁਣ ਤੱਕ ਦੇ ਪੰਜਾਬੀ ਚਿੰਤਨ ਚ ਕਾਫੀ ਵਿਕਾਸ ਹੋਇਆ ਹੈ। ਇਹ ਕਹਿ ਦੇਣਾ ਕਿ ਪੰਜਾਬ ਦਾ ਚਿੰਤਨ ਅਧਿਆਤਮਵਾਦ (ਸਪਿਰਚੂਨਾਲਿਜ਼ਮ) ਪ੍ਰਧਾਨ ਹੈ, ਪੰਜਾਬੀ ਚਿੰਤਨ ਨੂੰ ਘਟਾ ਕੇ ਵੇਖਣ ਵਾਲੀ ਗੱਲ ਹੋਵੇਗੀ ਤੇ ਨਾ ਹੀ ਕਿਸੇ ਵਿਸ਼ੇਸ਼ ਮੱਤ (ਸੋਚ) ਨੂੰ ਪੰਜਾਬੀ ਚਿੰਤਨ ਦੀ ਚਰਮਸੀਮਾਂ ਕਿਹਾ ਜਾ ਸਕਦਾ ਹੈ। ਇਸੇ ਹੀ ਧਰਤੀ ਤੇ ਜੇਕਰ ਰੱਬੀ ਵਿਚਾਰਧਾਰਾ (ਸੋਚ) ਪਨਪੀ(ਪੈਦਾ) ਹੋਈ ਹੈ ਤਾਂ ਉੱਥੇ ਹੀ ਪਦਾਰਥਵਾਦੀ ਵਿਚਾਰਧਾਰਾ (ਮਟੀਰੀਲ-ਲਿਸਟਕ ਆਇਡਾਲੋਜੀ) ਤੇ ਚਾਰਵਾਕ ਨੇ ਵੀ ਆਪਣਾ ਰੰਗ ਦਿਖਾਇਆ ਹੈ। ਇਸ ਖਿੱਤੇ ਦਾ ਅਧਿਆਤਮਵਾਦ ਵੀ ਪੂਰੀ ਤਰ੍ਹਾਂ ਭੌਤਿਕ ਸੰਕਲਪ ਨੂੰ ਨਿੰਦਦਾ ਨਹੀਂ ਹੈ। ਸਾਂਖ ਤੇ ਵਿਸ਼ੇਸ਼ਕ ਸ਼ਾਸਤਰਾਂ ਨੇ ਵੀ ਪੰਜਾਬ ਚ ਆਪਣਾ ਪ੍ਰਭਾਵ ਛੱਡਿਆ ਹੈ ਜੋ ਅਜੋਕੀ ਵਿਗਿਆਨਕ ਵਿਚਾਰਧਾਰਾ ਦੇ ਬਹੁਤ ਨੇੜੇ ਹਨ।  ਸਮਕਾਲੀ ਦੌਰ (ਅੱਜ ਦੇ ਸਮੇਂ) ਚ ਮਾਰਕਸਵਾਦ ਤੇ ਵਿਗਿਆਨਕ ਤਰਕਸ਼ੀਲ ਵਿਚਾਰਧਰਾ ਦਾ ਆਪਣਾ ਮਹੱਤਵ ਹੈ।

ਮੋਟੇ ਰੂਪ ਚ ਨਜ਼ਰ ਮਾਰਨ ਤੇ ਰਿਗਵੇਦ ਪੰਜਾਬ ਦੀ ਧਰਤੀ ਤੇ ਰਚੀ ਜਾਣ ਵਾਲੀ ਵਿਸ਼ਵ ਦੀ ਪਹਿਲੀ ਕਿਤਾਬ (ਗ੍ਰੰਥ) ਸੀ। ਵੇਦਾ, ਵੇਦਾਂਤ, ਸ਼ਾਸਤਰਾਂ ਨੇ ਪੰਜਾਬੀ ਚਿੰਤਨ (ਫਲਸਫ਼ੇ) ਨੂੰ ਪ੍ਰਭਾਵਤ ਕੀਤਾ। ਇਨ੍ਹਾਂ ਤੋਂ ਬਿਨਾਂ ਗੀਤਾਂ, ਜੈਨ ਮੱਤ, ਬੁੱਧ ਮੱਤ, ਜੋਗ ਮੱਤ, ਚਾਰਵਾਦ, ਇਸਲਾਮ, ਭਗਤੀ ਲਹਿਰ, ਸਿੱਖ ਮੱਤ, ਸੂਫੀ ਮੱਤ, ਗੁਰੂ ਗ੍ਰੰਖ ਸਾਹਿਬ, ਮਾਰਕਸੀ ਧਾਰਨਾ, ਅੱਜ ਦੇ ਸਮੇਂ ਦੀ ਭੌਤਿਕਵਾਦੀ ਤੇ ਵਿਗਿਆਨਕ ਵਿਚਾਰਧਾਰਾ ਇਹ ਸਭ ਵਿਚਾਰਧਾਰਵਾਂ, ਰਚਨਾਵਾਂ, ਧਰਮ ਤੇ ਲਹਿਰਾਂ ਪੰਜਾਬੀ ਚਿੰਤਨ ਦਾ ਅਧਾਰ (ਧੁਰਾ) ਹਨ।

ਪੰਜਾਬ ਦੀਆਂ ਪ੍ਰਸਿੱਧ ਬੋਧਿਕ ਕ੍ਰਾਂਤੀਆਂ, ਵੇਦਾਂਤ, ਸੂਫੀ ਮੱਤ ਤੇ ਗੁਰਬਾਣੀ ਨੇ ਘਟ-ਘਟ ਵਿੱਚ ਬ੍ਰਹਮ (ਜ਼ਰੇ-ਜ਼ਰੇ ਵਿੱਚ ਅੱਲ੍ਹਾ ਸੋਹਣਾ) ਦਾ ਸੁਨੇਹਾ ਦਿੱਤਾ ਹੈ। ਇਸੇ ਸੋਚ ਨੇ ਮਨੁੱਖ ਨੂੰ ਮਨੁੱਖ ਨਾਲ ਜੋੜਿਆ ਹੈ ਤੇ ਸਭੈ ਮਨੁੱਖ ਬਰਾਬਰ ਹਨ ਦਾ ਸੁਨੇਹਾ ਦਿੱਤਾ ਹੈ। ਸਮਕਾਲੀ ਸਮਾਜਵਾਦ (ਸ਼ੋਸ਼ਲਿਜ਼ਮ) ਤੇ ਵਿਗਿਆਨਕ ਵਿਚਾਰਧਾਰਾ ਨੇ ਵੀ ਇਹ ਦੱਸਿਆ ਹੈ ਕਿ ਮਨੁੱਖ ਹਕੀਕੀ ਰੂਪ ਚ ਬਰਾਬਰ ਕਿਵੇ ਹੋ ਸਕਦਾ ਹੈ।

ਇਸੇ ਤਰ੍ਹਾਂ ਹੀ ਪੰਜਾਬ ਦਾ ਸੱਭਿਆਚਾਰਕ ਵੀ ਵਿਲੱਖਣ ਹੈ। ਅਸੀਂ ਜਾਣਦੇ ਹਾਂ ਕਿ ਪੰਜਾਬ ਭਾਰਤ ਦਾ ਪ੍ਰਵੇਸ਼ ਦੁਆਰ ਹੋਣ ਕਰਕੇ ਅਨੇਕਾਂ ਹੀ ਕੌਮਾਂ ਇਥੇ ਲੁੱਟ-ਮਾਰ ਦੇ ਨਜ਼ਰੀਏ ਨਾਲ ਆਈਆਂ ਬਹੁਤਿਆਂ ਨੇ ਇਥੋਂ ਦੀਆਂ ਔਰਤਾਂ ਨਾਲ ਵਿਆਹ ਕਰਵਾ ਕੇ ਇਥੇ ਹੀ ਰਹਿਣਾ ਸ਼ੁਰੂ ਕੀਤਾ ਨਤੀਜੇ ਵਜੋਂ ਪੰਜਾਬ ਚ ਇੱਕ ਮਿਸ਼ਰਤ ਸੱਭਿਆਚਾਰ (ਮਿੱਸਾ ਸਕਾਫ਼ਤ) ਪੈਦਾ ਹੋਇਆ। ਮੁਕਤਲਿਫ ਕਬੀਲਿਆਂ, ਫਿਰਕਿਆਂ ਤੇ ਮਜ਼ਹਬਾਂ ਦੇ ਵੱਖੋ-ਵੱਖਰੇ ਰਸਮਾਂ ਰਿਵਾਜ਼ਾਂ ਰਹਿਣ-ਸਹਿਣ ਦੇ ਤਰੀਕਿਆਂ ਚੋ ਹੀ ਸਾਂਞੇ ਸੱਭਿਆਚਾਰ (ਪੰਜਾਬੀ ਸੱਭਿਆਚਾਰ) ਦੇ ਗੁਣ ਪ੍ਰਗਟ ਹੋਏ। ਛੋਟੀਆਂ-ਮੋਟੀਆਂ ਇਲਾਕਾਈ ਭਿੰਨਤਾਵਾਂ ਦੇ ਬਾਵਜੂਦ ਪੰਜਾਬੀ-ਬੋਲੀ ਨੇ ਪੂਰੇ ਜਨ-ਸਮੂਹ (ਸਮੁੱਚੇ ਇਸ ਖਿੱਤੇ ਦੇ ਲੋਕਾਂ ਨੂੰ) ਇੱਕ ਸੂਤਰ ਵਿੱਚ ਬੰਨਿਆ। ਪੰਜਾਬੀ ਨੂੰ ਲਿਖਤੀ ਰੂਪ ਦੇਣ ਦੇ ਤਰੀਕੇ ਵੀ ਕਈ ਸਨ। ਪੰਜਾਬੀ ਲਿਖਣ ਲਈ ਵਰਤੀਆਂ ਜਾਣ ਵਾਲੀਆਂ ਲਿੱਪੀਆਂ ਜਾਂ ਅੱਖਰਾਂ ਵਿੱਚ ਫਰਕ ਹੋਣ ਦੇ ਬਾਵਜੂਦ ਸਾਂਝੇ ਗੁਣ ਮੌਜੂਦ ਸਨ। ਅੱਖਰਾਂ ਨੂੰ ਵਰਤਣ ਲਈ ਵੱਡੇ ਪੱਧਰ ਤੇ ਸਮਾਜਕ ਪ੍ਰਵਾਨਗੀਆਂ ਸੀ। ਲੋਕ ਆਮ ਵਰਤੋਂ-ਵਿਹਾਰ ਲਈ ਊੜੇ-ਐੜੇ ਵਾਲੀ ਲਿੱਪੀ ਹੀ ਵਰਤਦੇ ਸਨ। ਇਸ ਲਿੱਪੀ ਦੇ ਬਹੁਤੇ ਅੱਖਰ ਬ੍ਰਹਮੀ, ਸ਼ਾਰਦਾ ਤੇ ਟਾਕਰੀ ਲਿੱਪੀਆਂ ਨਾਲ ਮਿਲਦੇ ਹਨ। ਪੁਰਾਤਨ (ਪੁਰਾਣੀ) ਲਿੱਪੀ ਲੰਡੇ ਦੇ ਲਗਭਗ ਸਾਰੇ ਅੱਖਰ ਗੁਰਮੁਖੀ ਨਾਲ ਰਲਦੇ ਹਨ।

ਜਿੱਥੇ ਪੰਜਾਬ ਦੀਆਂ ਪ੍ਰਸਿੱਧ ਬੌਧਿਕ ਕ੍ਰਾਂਤੀਆਂ, ਪੰਜਾਬ ਦੇ ਸੱਭਿਆਚਾਰ ਤੇ ਪੰਜਾਬੀ ਜੁਬਾਨ ਨੇ ਪੰਜਾਬੀਆਂ ਨੂੰ ਏਕਤਾ ਦਾ ਸੁਨੇਹਾ ਦਿੱਤਾ ਹੈ, ਉਥੇ ਪੰਜਾਬੀਆਂ ਦੀ ਹਾਲਤ ਵੱਖਰੀ ਹੈ। ਭਾਵੇਂ ਸੁਚੇਤ ਜਾਂ ਅਚੇਤ ਰੂਪ ਚ ‘ਪੰਜਾਬੋ ਬੇਬੇ’ ਦੇ ਤਿੰਨੇ ਵੱਡੇ ਪੁੱਤਰ ‘ਫਕੀਰ-ਉਦ-ਦੀਨ’, ‘ਫਕੀਰ ਸਿੰਘ ਤੇ ਫਕੀਰ ਚੰਦ’ ਇਕੱਠੇ ਹੱਸਦੇ ਖੇਡਦੇ ਹਨ। ਉਨ੍ਹਾਂ ਦੇ ਦੁੱਖ-ਸੁੱਖ ਸਾਂਝੇ ਹਨ, ਧੀਆਂ ਭੈਣਾਂ ਸਾਂਝੀਆਂ ਹਨ। ਉਨ੍ਹਾਂ ਲਈ ਫਰੀਦ, ਨਾਨਕ ਤੇ ਕ੍ਰਿਸ਼ਨ ਇਕੋ ਜਿਹੇ ਹਨ ਪਰ ਇਹ ਸਭ ਕੁਝ ਉਦੋਂ ਤੱਕ ਚੱਲਦਾ ਹੈ ਜਦੋਂ ਤੱਕ ਕਿਸੇ ਚਾਲਬਾਜ਼ ਦੀ ਮਜ਼ਹਬੀ ਚਾਲ ਅਸਰ ਨਹੀਂ ਕਰਦੀ ਜਦੋਂ ਮਜ਼੍ਹਬੀ ਚਾਲ ਅਸਰ ਕਰਦੀ ਹੈ ਤਾਂ ਉਹ ਇੱਕ ਦੂਜੇ ਦੀਆਂ ਧੀਆਂ-ਭੈਣਾਂ ਦੀ ਆਬਰੂਹ (ਅਸਮਤ) ਲੁੱਟਦੇ ਹਨ, ਆਪਣੀ ਮਾਂ ਬੋਲੀ ਤੋਂ ਦੂਰ ਭੱਜਦੇ ਹਨ। ਪੰਜਾਬੋ ਬੇਬੇ ਦੇ ਪੁੱਤਰਾਂ ਦੀ ਮਜ੍ਹਬੀ ਲੜਾਈ ਨੇ ਇਸ ਖਿੱਤੇ ਦਾ ਤੇ ਪੰਜਾਬੀ ਕੌਮ ਤੇ ਫਲਸਫ਼ੇ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ। ਨਾ ਕੋਈ ਅਜਿਹੀ ਰਾਜਸੀ ਧਿਰ ਹੈ ਜੋ ਇਨ੍ਹਾਂ ਨੂੰ ਪੰਜਾਬੀਅਤ ਦੇ ਸੂਤਰ ਚ ਪਰੋ ਸਕੇ।

ਆਜ਼ਾਦੀ ਤੋਂ ਬਾਅਦ ਵੀ ਹਾਲਾਤ ਨਾ ਸੁਧਰੇ। ਭਾਰਤ-ਪਾਕਿਸਤਾਨ ਵੰਡ ਦੌਰਾਨ ਪੰਜਾਬ ਵੀ ਲਹਿੰਦੇ ਤੇ ਚੜ੍ਹਦੇ ਪੰਜਾਬ ਚ ਵੰਡਿਆ ਗਿਆ। ਇਸ ਵੰਡ ਦੌਰਾਨ ਪੰਜਾਬ ਨੇ ਕੀ ਗਵਾਇਆ ਸਭ ਪੰਜਾਬੀਆਂ ਨੂੰ ਭਲੀ-ਭਾਂਤ ਪਤਾ ਹੀ ਹੈ। ਅਜਿਹੇ ਹਾਲਾਤਾਂ ਤੇ ਕੋਈ ਦਰਦਮੰਦ ਪੰਜਾਬੀ ਸਿਰਫ਼ ਰੋ ਹੀ ਸਕਦਾ ਸੀ। ਲਹਿੰਦੇ ਪੰਜਾਬ ਚ ਪੰਜਾਬੀ ਨਾਲ ਅੰਤਾਂ ਦਾ ਧੱਕਾ ਹੁੰਦਾ ਰਿਹਾ ਹੈ (ਹੁਣ ਵੀ ਹੋ ਰਿਹੈ)। ਇਸਦੇ ਆਪਣੇ ਹੀ ਇਸਨੂੰ ਮਾਰਨ ਤੇ ਤੁਲੇ ਹੋਏ ਹਨ। ਪਾਕਿਸਤਾਨ ਚ ਪੰਜਾਬੀਆਂ ਦਾ ਹਰ ਖੇਤਰ ਚ ਬੋਲਬਾਲਾ ਹੈ। ਜੇ ਉਹ ਛੋਟੇ ਸੂਬਿਆਂ ਦੇ ਲੰਬੜਦਾਰੀ ਕਰ ਸਕਦੇ ਹਨ, ਉਨ੍ਹਾਂ ਦੇ ਕੁਦਰਤੀ ਸਾਧਨਾਂ ਤੇ ਕਾਬਜ਼ ਹੋ ਸਕਦੇ ਹਨ ਤਾਂ ਕੀ ਆਪਣੀ ਮਾਂ-ਬੋਲੀ ਲਈ ਕੁਝ ਨਹੀਂ ਕਰ ਸਕਦੇ? ਉਸਦਾ ਬਣਦਾ ਮਾਣ ਨਹੀਂ ਦਵਾ ਸਕਦੇ? ਸਾਫ਼ ਗੱਲ ਹੈ ਕਿ ਜੇਕਰ ਅਸੀਂ ਅਜਿਹਾ ਕਰਨ ਲੱਗੇ ਤਾਂ ਪਾਕਿਸਤਾਨ ਦੀ ਕੌਮੀ ਰਾਜਨੀਤੀ (ਹਕੂਮਤ) ਤੇ ਕਾਬਜ਼ ਨਹੀਂ ਹੋ ਸਕਦੇ। ਉਹ ਮਜ਼੍ਹਬੀ ਜਨੂੰਨ ਚ ਆ ਕੇ ਵੀ ਅਜਿਹਾ ਕਰ ਰਹੇ ਹਨ। ਮਰਹੂਮ ਗੁਲਾਮ ਹੈਦਰ ਵਾਈਂ ਲਹਿੰਦੇ ਪੰਜਾਬ ਦੇ ਠੇਠ ਪੰਜਾਬੀ ਮੁੱਖ ਮੰਤਰੀ (ਵਜ਼ੀਰ-ਏ-ਆਹਲਾ) ਹੋਏ ਹਨ। ਉਨ੍ਹਾਂ ਦੇ ਸਮੇਂ ਹੀ ਪਾਕਿਸਤਾਨ ਦੀ ਮਰਕਜ਼ੀ ਹਕੂਮਤ (ਕੇਂਦਰ ਸਰਕਾਰ) ਵੱਲੋਂ ਪੰਜਾਬ ਸਰਕਾਰ ਵੱਲ ਚਿੱਠੀ ਘੱਲੀ ਗਈ ਕਿ ਜੇਕਰ ਪੰਜਾਬ ਸਰਕਾਰ ਚਾਹਵੇ ਤਾਂ ਮਾਂ-ਬੋਲੀ ਰਾਹੀਂ ਬੱਚਿਆਂ ਨੂੰ ਮੁੱਢਲੀ ਸਿੱਖਿਆ ਦਾ ਆਹਰ ਕਰ ਸਕਦੀ ਹੈ। ਪਰ ਉਸ ਠੇਠ ਪੰਜਾਬੀ ਮੁੱਖ ਮੰਤਰੀ ਨੇ ਅਜਿਹਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ।

ਚੜ੍ਹਦੇ ਪੰਜਾਬ (ਭਾਰਤ ਵਾਲੇ ਪਾਸੇ ਦੇ) ਚ ਵੀ ਪੰਜਾਬ ਤੇ ਪੰਜਾਬੀਅਤ ਦਾ ਕੁਝ ਨਾ ਬਣ ਸਕਿਆ। ਆਜ਼ਾਦੀ ਤੋਂ ਬਾਅਦ ਭਾਰਤ ਚ ਰਾਜਾਂ ਦਾ ਭਾਸ਼ਾ ਦੇ ਅਧਾਰ ਤੇ ਪੁਨਰਗਠਨ ਹੋਇਆ ਪਰ ਪੰਜਾਬ ਨੂੰ ਮਹਿਰੂਮ ਹੀ ਰੱਖਿਆ ਗਿਆ। ਜਿਸ ਨਾਲ ਬਹੁ-ਗਿਣਤੀ ਪੰਜਾਬੀਆਂ ਚ ਬੇਗਾਨਗੀ ਦੀ ਭਾਵਨਾ ਪੈਦਾ ਹੋਈ। ਅਕਾਲੀਆਂ ਨੇ ਪੰਜਾਬੀ ਸੂਬੇ ਲਈ ਮੋਰਚਾ ਲਾਇਆ ਜਿਸ ਵਿੱਚ ਕਾਮਰੇਡਾਂ ਨੇ ਵੀ ਸਾਥ ਦਿੱਤਾ। ਇਸ ਦੇ ਜਵਾਬ ਚ ਉਸ ਵੇਲੇ ਦੇ ਜਨ ਸੰਘ ਨੇ ਵੀ ਮਹਾਂ ਪੰਜਾਬ ਦੀ ਲਹਿਰ ਚਲਾਈ। ਜਿੱਥੇ ਕਾਮਰੇਡਾਂ ਦੀ ਲੜਾਈ ਸਮੁੱਚੇ ਪੰਜਾਬੀਆਂ ਦੇ ਹਿੱਤਾਂ ਲਈ ਸੀ ਉਥੇ ਅਕਾਲੀਆਂ ਤੇ ਜਨ-ਸੰਘੀਆਂ ਦੀ ਲੜਾਈ ਫਿਰਕਾਪ੍ਰਸਤੀ ਤੋਂ ਪ੍ਰੇਰਿਤ ਸੀ। ਪੰਜਾਬੀ ਹਿੰਦੂਆਂ ਨੂੰ ਆਪਣੀ ਮਾਂ ਬੋਲੀ ਹਿੰਦੀ ਲਿਖਵਾਉਣ ਲਈ ਪ੍ਰੇਰਿਆ ਗਿਆ। ਇੱਕ ਨਵੰਬਰ 1966 ਨੂੰ ‘ਲੰਗੜਾ ਪੰਜਾਬੀ ਸੂਬਾ’ ਪੰਜਾਬ ਜਣ ਗਿਆ। ਜਿਸ ਨਾਲ ਅਕਾਲੀਆਂ ਦੀ ਸਿਆਸਤ ਪ੍ਰਾਪਤੀ ਦੀ ਭੁੱਖ ਤਾਂ ਮਿਟ ਗਈ ਪਰ ਪੰਜਾਬੀ ਸੂਬੇ ਦਾ ਅਸਲ ਉਦੇਸ਼ (ਮਕਸਦ) ਪੂਰਾ ਨਹੀਂ ਹੋਇਆ ਕਿਉਂਕਿ ਪੰਜਾਬੀ ਬੋਲਦੇ ਬਹੁਤੇ ਇਲਾਕੇ ਪੰਜਾਬ ਤੋਂ ਬਾਹਰ ਰਹਿ ਗਏ। ਇਹ ‘ਲੰਗੜਾ ਪੰਜਾਬੀ ਸੂਬਾ’ ਪੰਜਾਬੀਆਂ ਦਾ ਨਾ ਹੋ ਕੇ ਸਿਰਫ਼ ਸਿੱਖਾਂ ਦਾ ਪੰਜਾਬ ਬਣ ਗਿਆ।

ਨਵੇਂ ਬਣੇ ਇਸ ਪੰਜਾਬੀ ਸੂਬੇ ਚ ਪੰਜਾਬੀ ਨੂੰ ਸਰਕਾਰੀ ਭਾਸ਼ਾ ਦਾ ਦਰਜਾ ਮਿਲ ਗਿਆ। ਪੰਜਾਬੀ ਯੂਨੀਵਰਸਿਟੀ ਤੇ ਭਾਸ਼ਾ ਵਿਭਾਗ ਦੀ ਸਥਾਪਨਾ ਹੋਈ। ਪੰਜਾਬੀ ਸਾਹਿਤ ਤੇ ਪੱਤਰਕਾਰੀ ਦੀਆਂ ਨਵੀਆਂ ਆਸਾਂ ਜਾਗੀਆਂ। ਪੰਜਾਬੀ ਦੇ ਅਖ਼ਬਾਰ ਲੱਖਾਂ ਦੀ ਗਿਣਤੀ ਚ ਛਪਣ ਲੱਗ ਪਏ। ਇਹ ਸਭ ਹੋਣ ਦੇ ਬਾਵਜੂਦ ਪੰਜਾਬੀਆਂ ਚ ਫਿਰ ਵੀ ਪੰਜਾਬੀਅਤ ਦੀ ਭਾਵਨਾ ਉਦੈ (ਪੈਦਾ) ਨਾ  ਹੋ ਸਕੀ)।

ਪੰਜਾਬ ਦੇ ਆਪਣੇ ਹੀ ਪੰਜਾਬੀ ਆਪਣੀ ਮਾਦਰੀ ਜ਼ੁਬਾਨ ਤੋਂ ਕਿਨਾਰਾ ਕਰੀ ਜਾ ਰਹੇ ਹਨ। ਪੰਜਾਬੀ ਆਪਣੇ ਬੱਚਿਆਂ ਦੇ ਮੂੰਹੋਂ ਮੁੱਢਲੇ ਬੋਲ ਪੰਜਾਬੀ ਦੀ ਥਾਂ ਗੈਰ-ਪੰਜਾਬੀ ਜ਼ੁਬਾਨਾਂ ਦੇ ਸੁਣਨਾ ਪਸੰਦ ਕਰਦੇ ਹਨ। ਪੰਜਾਬ ਦੇ ਸ਼ਹਿਰਾਂ ਤੇ ਪਿੰਡਾਂ ਚ ਉਸਰ ਰਹੇ ਪਬਲਿਕ ਸਕੂਲ ਪੰਜਾਬੀ ਦੇ ਘਾਣ ਚ ਮੋਹਰੀ ਰੋਲ ਅਦਾ ਕਰ ਰਹੇ ਹਨ, ਸਰਕਾਰ ਦੀ ਸਰਪ੍ਰਸਤੀ ਇਨ੍ਹਾਂ ਸਕੂਲਾਂ ਨੂੰ ਪੂਰੀ ਤਰ੍ਹਾਂ ਪ੍ਰਾਪਤ ਹੈ। ਪੰਜਾਬ ਚ ਲਗਾਤਾਰ ਹਿੰਦੀ ਤੇ ਅੰਗਰੇਜ਼ੀ ਦੇ ਅਖ਼ਬਾਰ ਆਪਣੇ ਪੈਰ ਪਸਾਰ ਰਹੇ ਹਨ। ਜੇਕਰ ਪੰਜਾਬੀ ਦਾ ਸਭ ਤੋਂ ਵੱਧ ਵਿਕਣ ਵਾਲਾ ਪੰਜਾਬੀ ਅਖ਼ਬਾਰ ‘ਰੋਜ਼ਾਨਾ ਅਜੀਤ’ ਆਪਣੀ ਛਪਣ ਗਿਣਤੀ ਪੌਣੇ ਚਾਰ ਲੱਖ ਦੱਸਦਾ ਹੈ ਤਾਂ ਉਥੇ ਹਿੰਦੀ ਦੇ ਰੋਜ਼ਾਨਾ ‘ਪੰਜਾਬ ਕੇਸਰੀ’ ਦੀ ਛਪਣ ਗਿਣਤੀ ਪੰਜ ਲੱਖ ਤੋਂ ਉਪੱਰ ਹੈ ਜੇ ਪੰਜਾਬੀ ਪੱਤਰਕਾਰੀ ਲਈ ਚੰਗਾ ਸ਼ਗਨ ਨਹੀਂ ਹੈ।

ਪੰਜਾਬੀਆਂ ਚ ਪੰਜਾਬੀਅਤ ਦੀ ਭਾਵਨਾ ਪੈਦਾ ਨਾ ਹੋਣਾ ਜਿੱਥੇ ਪੰਜਾਬ ਦੇ ਰਾਸ਼ਟਰ ਬਣਨ ਚ ਰੁਕਾਵਟ ਹੈ ਉਥੇ ਪੰਜਾਬੀ ਜ਼ੁਬਾਨ ਤੇ ਖੁਦ ਪੰਜਾਬੀਆਂ ਦੀ ਹਸਤੀ ਲਈ ਵੀ ਨੁਕਸਾਨਦਾਇਕ ਹੈ। ਪੰਜਾਬੀਆਂ ਨੇ ਪੰਜਾਬੀ ਫਲਸਫ਼ੇ,  ਪੰਜਾਬੀ ਸਕਾਫ਼ਤ ਦੀ ਬਹੁ-ਰੂਪਤਾ ਜਾਂ ਅਨੇਕਤਾ ਚ ਏਕਤਾ ਦੀ ਫਿਲਾਸਫ਼ੀ ਨੂੰ ਸਮਝਣ ਦੀ ਥਾਂ ਉਸਨੂੰ ਸਿਰਫ਼ ਧਰਮ ਤੱਕ ਸੀਮਤ ਕਰ ਲਿਆ ਹੈ ਤੇ ਆਪੋ-ਆਪਣੀ ਡਫਲੀ ਵਜਾਈ ਜਾ ਰਹੇ ਹਨ।

ਚੜ੍ਹਦੇ ਪੰਜਾਬ ਚ ਪੰਜਾਬੀਆਂ ਨੂੰ ਕੋਈ ਅਜਿਹਾ ਰਾਜਸੀ ਦਲ ਵੀ ਨਹੀਂ ਮਿਲਿਆ ਜੋ ਸੱਚੇ ਦਿਲੋਂ ਉਨ੍ਹਾਂ ਦੀ ਏਕਤਾ ਦੀ ਗੱਲ ਕਰਦਾ ਹੋਵੇ ਪੰਜਾਬੀਆਂ ਨੂੰ ਦਲ ਹੀ ਫਿਰਕੂ ਅਧਾਰ ਤੇ ਵੋਟਾਂ ਵਟੋਰਨ ਵਾਲੇ ਮਿਲੇ ਹਨ। ਪੰਜਾਬੀਆਂ ਨੂੰ ਇੱਕ ਸਿਆਸੀ ਦਲ ਅਜਿਹਾ ਮਿਲਿਆ ਹੈ, ਜਿਸਨੂੰ ਹਰ ਵੇਲੇ ‘ਪੰਥ ਖਤਰੇ ਚ ਹੈ’ ਦਾ ਹੀ ਸੁਪਨਾ ਆਉਂਦਾ ਰਹਿੰਦਾ ਹੈ। ਇਸੇ ਦੀ ਹਾਲ ਦੁਹਾਈ ਪਾ ਕੇ ਹੀ ਉਸਦਾ ਤੋਰੀ-ਫੁਲਕਾ ਚੱਲਦਾ ਹੈ। ਦੂਜਾ ਸਿਆਸੀ ਦਲ ਉਹ ਹੈ ਜੋ ਢੋਂਗ ਤਾਂ ਧਰਮ-ਨਿਰਪੱਖਤਾ ਦਾ ਕਰਦਾ ਹੈ ਪਰ ਹਿੰਦੂ ਵੋਟ ਬੈਂਕ ਵਟੋਰਨ ਲਈ ਹਰ ਤਰ੍ਹਾਂ ਦੇ ਹੱਥ-ਕੰਡੇ ਵਰਤਦਾ ਹੈ। ਵਿਰੋਧੀ ਧਿਰ ਤੋਂ ਪੰਥਕ ਮੁੱਦੇ ਖੋਹਣ ਲਈ ਵੀ ਉਹ ਨੀਵੇਂ ਤੋਂ ਨੀਵੇ ਦਰਜੇ ਦੇ ਕੰਮ ਕਰਦਾ ਹੈ। ਦੋਵਾਂ ਪਾਰਟੀਆਂ ਦੇ ਇਨ੍ਹਾਂ ‘ਮਹਾਨ ਕੰਮਾਂ’ ਨੇ ਜਿੱਥੇ ਪੰਜਾਬੀਆਂ ਚ ਪੰਜਾਬੀਅਤ ਦੀ ਭਾਵਨਾ ਪੈਦਾ ਹੋਣ ਤੋਂ ਰੋਕੀ ਹੈ ਉਥੇ ਪੰਜਾਬ ਨੂੰ ਕਾਲੇ ਦਿਨਾਂ (80 ਤੋਂ 90 ਵਿਆਂ) ਤੱਕ ਲਿਜਾਣ ਤੇ ਬਲਦੀ ਦੇ ਬੁੱਥੇ ਦੇਣ ਦਾ ਕੰਮ ਵੀ ਕੀਤਾ ਹੈ।

ਅਖੀਰ ਇਹੀ ਕਹਾਂਗਾ ਕਿ ‘ਪੰਜਾਬੋ ਬੇਬੇ’ ਦਾ ਸਭ ਤੋਂ ਵੱਧ ਨੁਕਸਾਨ ਵੀ ਉਸਦੇ ਤਿੰਨ ਪੁੱਤਰਾਂ (ਹਿੰਦੂ, ਮੁਸਲਿਮ ਤੇ ਸਿੱਖ) ਨੇ ਕੀਤਾ ਹੈ। ਜਦੋਂ ਤੱਕ ਇਹ ਤਿੰਨੇ ਫਕੀਰ ਭਰਾ (ਫਕੀਰ-ਉਦ-ਦੀਨ, ਫਕੀਰ ਸਿੰਘ, ਫਕੀਰ ਚੰਦ) ਅੱਖਾਂ ਤੋਂ ਮਜ਼੍ਹਬੀ ਪੱਟੀਆਂ ਨਹੀਂ ਵਾਹ ਲੈਂਦੇ ਪੰਜਾਬੀ ਕੌਮ ਦੇ ਫਲਸਫ਼ੇ ਤੇ ਪੰਜਾਬ ਦੀ ਹਸਤੀ ਦਾ ਕੁਝ ਵੀ ਨਹੀਂ ਬਣੇਗਾ।

ਅੱਜ ਲੋੜ ਹੈ ਕਿ ਪੰਜਾਬੋ ਬੇਬੇ ਦੇ ਤਿੰਨੋਂ ਪੁੱਤ ਨਵੀਂ ਵਿਗਿਆਨਕ ਚੇਤਨਾਂ ਤੋਂ ਸਬਕ ਲੈਂਦੇ ਹੋਏ ਮਜ਼੍ਹਬੀ ਜਨੂੰਨ ਨੂੰ ਪਰੇ ਸੁੱਟਣ ਹਿੰਦੂ, ਮੁਸਲਿਮ ਤੇ ਸਿੱਖ ਹੋਣ ਦੀ ਥਾਂ ਪੰਜਾਬੀ ਹੋਣ ਨੂੰ ਤਰਜੀਹ ਦੇਣ। ‘ਫਕੀਰ-ਉਦ-ਦੀਨ’, ‘ਫਕੀਰ ਸਿੰਘ’ ਤੇ ‘ਫਕੀਰ ਚੰਦ’ ਦੀ ਥਾਂ ‘ਫਕੀਰਾ’ ਬਣਨ। ‘ਭੋਲਾ ਸਿੰਘ’, ‘ਭੋਲਾ ਖਾਂ’ ਤੇ ‘ਭੋਲਾ ਨਾਥ’ ਬਣਨ ਦੀ ਥਾਂ ‘ਭੋਲਾ’ ਬਣਨ ‘ਮੇਹਰਦੀਨ’, ‘ਮੇਹਰ ਸਿੰਘ’ ਤੇ ‘ਮੋਹਰ ਚੰਦ’ ਬਣਨ ਦੀ ਥਾਂ ‘ਮੇਹਰਾ’ ਜਾਂ ‘ਮੇਹਰੂ’ ਬਣਨ ਇਸੇ ਚ ਹੀ ਪੰਜਾਬੀ ਕੌਮ ਦੀ ਭਲਾਈ ਹੈ।

ਉਤਰ-ਆਧੁਨਿਕਤਾ ਬਨਾਮ ਮਹਾਨ ਭਾਰਤ ! – ਇਕਬਾਲ ਸੋਮੀਆਂ
ਸਰੋਤੇ ਉਡੀਕਦੀਆਂ ਕਹਾਣੀਆਂ – ਅਜੇ ਭਾਰਦਵਾਜ
ਭਾਜਪਾ ਦੇ ਹਨੂਮਾਨ ਤਿੰਨ ਦਲਿਤ ‘ਰਾਮ’
ਮਾਰ ਦਿੱਤੇ ਜਾਣ ’ਤੇ ਵੀ ਜ਼ਿੰਦਾ ਹੈ ਲੇਖਕ
ਭਾਰਤੀ ਖੱਬੇ ਪੱਖੀਆਂ ਦਾ ਭੂਤ ਅਤੇ ਭਵਿੱਖ -ਰਾਮਚੰਦਰ ਗੁਹਾ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਦਹਿਸ਼ਤਗਰਦੀ ਦਾ ਕੰਡਿਆਲਾ ਜੰਗਲ ਬਣ ਗਿਆ ਹੈ ਪਾਕਿਸਤਾਨ –ਡਾ. ਤਾਹਿਰ ਮਹਿਮੂਦ

ckitadmin
ckitadmin
July 28, 2020
ਗਾਇਕ ਕਲਾਕਾਰਾਂ ਦਾ ਸਿਆਸਤ ਵਿੱਚ ਆਉਣਾ ਸ਼ੁੱਭ ਸ਼ਗਨ ਜਾਂ ਮੌਕਾ ਪ੍ਰਸਤੀ – ਜਗਦੇਵ ਸਿੰਘ ਗੁੱਜਰਵਾਲ
ਫਸਲੀ ਵਿਭਿੰਨਤਾਂ ਦਾ ਰੌਲਾ ਕਿਸ ਗੱਲ ਤੋਂ? – ਗੁਰਚਰਨ ਪੱਖੋਕਲਾਂ
ਪੰਜਾਬ ਦਾ ਸਾਂਝਾ ਸਭਿਆਚਾਰਕ ਤਿਉਹਾਰ ਲੋਹੜੀ -ਡਾ. ਕਰਮਜੀਤ ਸਿੰਘ
ਔਰਤ ਕੌਮਾਂਤਰੀ ਦਿਵਸ ‘ਤੇ ਕੁਝ ਵਿਚਾਰਨਯੋਗ ਨੁਕਤੇ – ਮਨਦੀਪ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?