ਅੱਜ ਬਦਲੀ ਸਮੇਂ ਦੀ ਚਾਲ ਲੋਕੋ,
ਢਿੱਡ ਭਰੇ ਜੋ ਸਾਰੀ ਦੁਨੀਆਂ ਦਾ,
ਅੰਨਦਾਤਾ ਹੋਇਆ ਬੇਹਾਲ ਲੋਕੋ।
ਅੱਜ ਬਦਲੀ ਸਮੇਂ ਦੀ ਚਾਲ ਲੋਕੋ…ਅਣਦੇਖੀ ਵਾਲੀ ਵੱਜੀ ਕੁਹਾੜੀ,
ਕਹਿੰਦੇ ਜਿਸ ਨੂੰ ਬੜਾ ਜੁਗਾੜੀ,
ਪਹਿਲੀ ਸੱਟੇ ਹੋਇਆ ਕੰਗਾਲ ਲੋਕੋ।
ਅੱਜ ਬਦਲੀ ਸਮੇਂ ਦੀ ਚਾਲ ਲੋਕੋ…
ਢਿੱਡ ਭਰੇ ਜੋ ਸਾਰੀ ਦੁਨੀਆਂ ਦਾ,
ਅੰਨਦਾਤਾ ਹੋਇਆ ਬੇਹਾਲ ਲੋਕੋ।
ਅੱਜ ਬਦਲੀ ਸਮੇਂ ਦੀ ਚਾਲ ਲੋਕੋ…ਅਣਦੇਖੀ ਵਾਲੀ ਵੱਜੀ ਕੁਹਾੜੀ,
ਕਹਿੰਦੇ ਜਿਸ ਨੂੰ ਬੜਾ ਜੁਗਾੜੀ,
ਪਹਿਲੀ ਸੱਟੇ ਹੋਇਆ ਕੰਗਾਲ ਲੋਕੋ।
ਅੱਜ ਬਦਲੀ ਸਮੇਂ ਦੀ ਚਾਲ ਲੋਕੋ…
ਚਿੱਟੇ ਖਾ ਲਈ ਫ਼ਸਲ ਪਿਆਰੀ,
ਚਿੱਟੇ ਘੇਰੀ ਔਲਾਦ ਵੀ ਸਾਰੀ,
ਪੁੱਤ ਦਾ ਰੂਪ ਹੋਇਆ ਵਿਕਰਾਲ ਲੋਕੋ।
ਅੱਜ ਬਦਲੀ ਸਮੇਂ ਦੀ ਚਾਲ ਲੋਕੋ…
ਪਿਓ ਸਾਰਾ ਦਿਨ ਖੇਤੀਂ ਸੜਦੇ,
ਪੁੱਤ ਨਸ਼ੇੜੀ ਖੇਤ ਨਾ ਵੜਦੇ,
ਪਿਓ ਸੁਣਾਵੇ ਕੀਹਨੂੰ ਹਾਲ ਲੋਕੋ।
ਅੱਜ ਬਦਲੀ ਸਮੇਂ ਦੀ ਚਾਲ ਲੋਕੋ…
ਕਰਜ਼ਾ ਚੁੱਕ ਕੇ ਦੁਕਾਨ ਚਲਾਈ,
ਪੁੱਤਰ ਨੇ ਉਹ ਵੀ ਵੇਚ ਗਵਾਈ,
ਖੁਦਕੁਸ਼ੀ ਦੀ ਹੋਈ ਪੜਤਾਲ ਲੋਕੋ।
ਅੱਜ ਬਦਲੀ ਸਮੇਂ ਦੀ ਚਾਲ ਲੋਕੋ…ਖੁਦਕੁਸ਼ੀਆਂ ਦੇ ਪੈ ਗਏ ਰਾਹ,
‘ਰਵਿੰਦਰਾ’ ਸਰਕਾਰ ਫੜੇ ਜੇ ਬਾਂਹ,
ਰੰਗਲਾ ਪੰਜਾਬ ਲਈਏ ਸੰਭਾਲ ਲੋਕੋ।
ਅੱਜ ਬਦਲੀ ਸਮੇਂ ਦੀ ਚਾਲ ਲੋਕੋ…
ਪੁੱਤਰ ਨੇ ਉਹ ਵੀ ਵੇਚ ਗਵਾਈ,
ਖੁਦਕੁਸ਼ੀ ਦੀ ਹੋਈ ਪੜਤਾਲ ਲੋਕੋ।
ਅੱਜ ਬਦਲੀ ਸਮੇਂ ਦੀ ਚਾਲ ਲੋਕੋ…ਖੁਦਕੁਸ਼ੀਆਂ ਦੇ ਪੈ ਗਏ ਰਾਹ,
‘ਰਵਿੰਦਰਾ’ ਸਰਕਾਰ ਫੜੇ ਜੇ ਬਾਂਹ,
ਰੰਗਲਾ ਪੰਜਾਬ ਲਈਏ ਸੰਭਾਲ ਲੋਕੋ।
ਅੱਜ ਬਦਲੀ ਸਮੇਂ ਦੀ ਚਾਲ ਲੋਕੋ…
ਸੰਪਰਕ: +91 94683 34603


