ਘਰ
ਘਰ-ਘਰ ਦੀ ਖੇਡ ਨਹੀਂ
ਕਿ ਪੈਰ ‘ਤੇ ਰੇਤ ਥੱਪੀ
ਤੇ ਘਰੌਂਦਾ ਬਣ ਗਿਆਇਹ ਤਾਂ
ਮੇਲ ਹੈ ਦੋ ਜਿਸਮਾਂ ਦਾ
ਪਿਆਰ ਹੈ ਦੋ ਰੂਹਾਂ ਦਾ
ਸਹਿਯੋਗ ਹੈ ਕੁਝ ਜੀਆਂ ਦਾ
ਘਰ-ਘਰ ਦੀ ਖੇਡ ਨਹੀਂ
ਕਿ ਪੈਰ ‘ਤੇ ਰੇਤ ਥੱਪੀ
ਤੇ ਘਰੌਂਦਾ ਬਣ ਗਿਆਇਹ ਤਾਂ
ਮੇਲ ਹੈ ਦੋ ਜਿਸਮਾਂ ਦਾ
ਪਿਆਰ ਹੈ ਦੋ ਰੂਹਾਂ ਦਾ
ਸਹਿਯੋਗ ਹੈ ਕੁਝ ਜੀਆਂ ਦਾ
ਉਹ ਤਾਂ
ਬਚਪਨ ਦੀ ਖੇਡ ਸੀ
ਜੇ ਮੈਂ ਘਰ ਬਣਾਇਆ
ਤਾਂ ਹੀਰੀ ਨੇ ਤੋੜਤਾ
ਜੇ ਹੀਰੀ ਨੇ ਬਣਾਇਆ
ਤਾਂ ਬੱਲੂ ਨੇ ਢਾਹ ਕਿ ਬਦਲਾ ਲੈ ਲਿਆ
ਐਪਰ ਖੇਡ ਸਿਖਾਉਂਦੀ ਹੈ
ਕਿ ਘਰ ਬਣਾਉਣਾ ਹੈ
ਜਿਸ ‘ਚ ਅਸਲ ਜ਼ਿੰਦਗੀ ਵਸਦੀ ਹੈ
ਜ਼ਿੰਦਗੀ ਜਿਊੁਣ ਦਾ ਨਾਂ ਹੈ
ਜੋ ਖੇਡ ਨਹੀਂ ਯੁੱਧ ਹੈ
ਜਿਸਦਾ ਯੋਧਾ ਪਿਤਾ ਹੁੰਦਾ ਹੈ
ਤੇ ਸਾਰਥੀ ਮਾਂ ਹੁੰਦੀ ਹੈ
ਜੇ ਸੁਮੇਲ ਕ੍ਰਿਸ਼ਨ-ਅਰਜੁਨ ਹੈ
ਤਾਂ ਯੁੱਧ ਜਿੱਤਿਆ ਹੀ ਜਾਵੇਗੇ…ਸੰਪਰਕ: +91 98782 61522
ਜੋ ਖੇਡ ਨਹੀਂ ਯੁੱਧ ਹੈ
ਜਿਸਦਾ ਯੋਧਾ ਪਿਤਾ ਹੁੰਦਾ ਹੈ
ਤੇ ਸਾਰਥੀ ਮਾਂ ਹੁੰਦੀ ਹੈ
ਜੇ ਸੁਮੇਲ ਕ੍ਰਿਸ਼ਨ-ਅਰਜੁਨ ਹੈ
ਤਾਂ ਯੁੱਧ ਜਿੱਤਿਆ ਹੀ ਜਾਵੇਗੇ…ਸੰਪਰਕ: +91 98782 61522


