By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਗ਼ਜ਼ਲ – ਆਰ.ਬੀ. ਸੋਹਲ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਕਾਵਿ-ਸ਼ਾਰ > ਗ਼ਜ਼ਲ – ਆਰ.ਬੀ. ਸੋਹਲ
ਕਾਵਿ-ਸ਼ਾਰ

ਗ਼ਜ਼ਲ – ਆਰ.ਬੀ. ਸੋਹਲ

ckitadmin
Last updated: September 1, 2025 8:34 am
ckitadmin
Published: August 28, 2016
Share
SHARE
ਲਿਖਤ ਨੂੰ ਇੱਥੇ ਸੁਣੋ

ਹੁਸਨ  ਨੂੰ ਆਪਣਾ  ਖੁਦਾ  ਜਦ  ਤੋਂ  ਬਣਾਇਆ ਇਸ਼ਕ ਨੇ ।
ਪਿਆਰ  ਤੋਂ  ਕੁਰਬਾਨ  ਹੋਣਾ  ਹੀ  ਸਿਖਾਇਆ  ਇਸ਼ਕ ਨੇ ।
 
ਹੋਸ਼  ਵਿਚ  ਆਈਆਂ  ਨੇ  ਰੂਹਾਂ  ਭਟਕਨਾ  ਵੀ  ਮਿਟ ਗਈ,
ਨਾਦ  ਅਨਹਦ  ਦਾ  ਉਨ੍ਹਾਂ  ਨੂੰ ਜਦ  ਸੁਣਾਇਆ ਇਸ਼ਕ ਨੇ ।
 
ਮਹਿਲ  ਤੇ ਵੱਡੀਆਂ  ਜਗੀਰਾਂ ਤਿਆਗ ਕੇ  ਬੁੱਧ ਬਣ  ਗਿਆ,
ਰਾਹ  ਸਿਧਾਰਥ  ਨੂੰ  ਸਚਾਈ  ਦਾ  ਵਿਖਾਇਆ  ਇਸ਼ਕ ਨੇ ।
 
ਲਾ  ਲਿਆ  ਗਲ  ਨਾਲ  ਬੁੱਲਾ  ਸ਼ਾਹ  ਇਨਾਅਤ ਨੇ  ਉਦੋਂ,
ਕੰਜਰੀਆਂ  ਦੇ  ਵਾਂਗ  ਬੁੱਲਾ  ਜਦ  ਨਚਾਇਆ  ਇਸ਼ਕ ਨੇ ।
 
ਬਸ਼ਰ  ਜੋ  ਮਜ਼ਲੂਮ   ਉੱਤੇ  ਜ਼ੁਲਮ   ਹੀ   ਕਰਦਾ   ਰਿਹਾ,
ਦਰਦ  ਦਾ ਅਸਿਸਾਸ  ਵੀ  ਉਸਨੂੰ  ਕਰਾਇਆ ਇਸ਼ਕ  ਨੇ ।
 
ਕੌਰਵਾਂ   ਨੇ   ਵਾਰ   ਕੀਤਾ   ਜਦ   ਦਰੋਪਦ    ਨਾਰ   ਤੇ,
ਭੇਜਿਆ  ਕੇਸ਼ਵ  ਤੇ  ਇਜੱਤ   ਨੂੰ  ਬਚਾਇਆ  ਇਸ਼ਕ  ਨੇ ।

 

 

ਉਹ   ਕਦੇ  ਬੂਟਾ  ਨਾ  ਡਰਿਆ ਝੱਖੜਾਂ   ਦੀ   ਮਾਰ   ਤੋਂ ,
ਚੀਰ  ਕੇ  ਪਰਬਤ  ਦਾ  ਸੀਨਾ ਜੋ  ਉਗਾਇਆ  ਇਸ਼ਕ ਨੇ ।
 
ਇਸ਼ਕ  ਅੱਲਾ   ਇਸ਼ਕ  ਮੌਲਾ  ਸੋਹਲ  ਨੇ ਜਦ ਮਨ ਲਿਆ,
ਜ਼ਿੰਦਗੀ   ਨੂੰ   ਖੂਬਸੂਰਤ   ਹੀ   ਬਣਾਇਆ   ਇਸ਼ਕ  ਨੇ ।
ਆ, ਦੋ ਟੁੱਕ ਫੈਸਲਾ ਕਰੀਏ – ਕੁਲਦੀਪ ਸਿੰਘ ਘੁਮਾਣ
ਆਦਮੀ – ਹਰਮਿੰਦਰ ਸਿੰਘ ਭੱਟ
ਤੇਰੇ ਬਿਨਾਂ ਲਗਦਾ ਨਾ ਜੀਅ -ਬਲਜਿੰਦਰ ਮਾਨ
ਅਮਰਜੀਤ ਟਾਂਡਾ ਦੀਆਂ ਤਿੰਨ ਰਚਨਾਵਾਂ
ਮੈਂ – ਅਮਨਦੀਪ ਸਿੰਘ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਪੰਜਾਬੀ ਦੇ ਪ੍ਰਸਿੱਧ ਲੇਖਕ ਕਰਤਾਰ ਸਿੰਘ ਦੁੱਗਲ ਨਹੀਂ ਰਹੇ – ਰਣਜੀਤ ਸਿੰਘ ਪ੍ਰੀਤ

ckitadmin
ckitadmin
January 26, 2012
ਕੀ ਮੈਂ ਇਹ ਤੇਰਾ ਪਿੰਡ -ਅਮਰਜੀਤ ਟਾਂਡਾ
ਗੈਰ ਸੰਗਠਿਤ ਪੇਂਡੂ ਮਜ਼ਦੂਰਾਂ ਦੀ ਨਿੱਘਰਦੀ ਦਸ਼ਾ – ਗੁਰਤੇਜ ਸਿੰਘ
ਬੱਚੇ ਦਾ ਤਰਲਾ – ਨੁਜ਼ਹਤ ਅੱਬਾਸ
ਕਦੇ ਫ਼ਿੱਕਾ ਨਹੀਂ ਪੈਂਦਾ ਘਰ ਦਾ ਮੋਹ -ਰਵਿੰਦਰ ਹੀਰਕੇ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?