ਮੰਦਿਰ, ਮਸਜਿਦ, ਗੁਰੁਦਵਾਰੇ ’ਚ ਲਾਈਨਾਂ ਲੰਬੀਆਂ ਲਗਦੀਆਂ ਨੇ
ਪੈਸੇ ਚੜਾਣੇ ਮੱਥੇ ਟੇਕਣੇ ਧਾਰਮਿਕ formality ਚੱਲਦੀਆਂ ਨੇ
ਜਿਸ ਨੂੰ ਲੋੜ ਨੀ ਪੈਸੇ ਦੀ ਦੁਨੀਆਂ ਓਹਦੇ ਖਜ਼ਾਨੇ ਭਰ ਗਈ ਏ
ਧਰਮ ਤਾਂ ਜਿਉਂਦੇ ਨੇ ਸੱਜਣਾ, ਬਸ ਇਨਸਾਨੀਅਤ ਮਰ ਗਈ ਏਸੋਨਾ ਚਾਂਦੀ ਚੜੇ ਮੰਦਰਾ ਚ, ਮੂਰਤੀ ਚਮ ਚਮ ਕਰਦੀ ਆ
ਪੱਥਰ ਦੇ ਬੁੱਤ ਪੈਸਿਆਂ ਵਿੱਚ ਖੇਡੇ, ਦੁਨੀਆਂ ਭੁੱਖੀ ਮਰਦੀ ਆ
ਗ਼ਰੀਬ ਮੰਗੇ ਜੇ ਹੱਕ ਆਪਣਾ, ਓਹਦੇ ਚਪੇੜਾਂ ਧਰ ਗਈ ਏ
ਧਰਮ ਤਾਂ ਜਿਉਂਦੇ ਨੇ ਸੱਜਣਾ, ਬਸ ਇਨਸਾਨੀਅਤ ਮਰ ਗਈ ਏ

ਭੁੱਖਿਆਂ ਨੂੰ ਕੋਈ ਪੁੱਛਦਾ ਨਹੀਂ ਸਭ ਰੱਜਿਆਂ ਨੂੰ ਰਜਾਉਂਦੇ ਨੇ
ਘਰੇ ਮਾਪੇ ਭੁੱਖੇ ਮਰਦੇ ਨੇ, ਤੀਰਥਾਂ ’ਤੇ ਲੰਗਰ ਲਾਉਂਦੇ ਨੇ
ਸ਼ਰਧਾ ਦੇ ਵਿੱਚ ਅੰਨੀਂ ਹੋ ਕੇ ਅਕਲਾਂ ਨੂੰ ਥੋਥਾ ਕਰ ਗਈ ਏ
ਧਰਮ ਤਾਂ ਜਿਉਂਦੇ ਨੇ ਸੱਜਣਾ, ਬਸ ਇਨਸਾਨੀਅਤ ਮਰ ਗਈ ਏ
ਬੇਅਦਬੀ ਹੁੰਦੀ ਅੰਨ ਦੀ ਜਦੋਂ ਵਿੱਚ ਪੈਰਾਂ ਦੇ ਰੁਲਦਾ ਏ
ਅੱਧਾ ਜੂਠਾ ਜਾਂਦਾ ਲੰਗਰ ਤੇ ਵਿੱਚ ਨਾਲੀਆਂ ਡੁੱਲਦਾ ਏ
ਲੋੜਵੰਦ ਦੇ ਕੰਮ ਨਹੀਂ ਆਉਂਦੀ, ਦੌਲਤ ਵਿੱਚ ਗੋਲਕਾਂ ਸੜ ਗਈ ਏ
ਧਰਮ ਤਾਂ ਜਿਉਂਦੇ ਨੇ ਸੱਜਣਾ, ਬਸ ਇਨਸਾਨੀਅਤ ਮਰ ਗਈ ਏ
ਸਭ ਤੋਂ ਵੱਡਾ ਗਿਆਨ ਹੁੰਦਾ ਜੋ, ਸਿੱਧੇ ਰਾਹ ’ਤੇ ਪਾ ਦੇਵੇ
ਦਰ ਦਰ ਭਟਕਦੇ ਲੋਕਾਂ ਨੂੰ , ਸੱਚ ਦੇ ਨਾਲ ਮਿਲਾ ਦੇਵੇ
ਸਮਝੇ ਨਾ ਵਿਗਿਆਨ “ਪੰਛੀ”, ਦੁਨੀਆ PHD ਪਖੰਡ ’ਤੇ ਕਰ ਗਈ ਏ
ਧਰਮ ਤਾਂ ਜਿਉਂਦੇ ਨੇ ਸੱਜਣਾ, ਬਸ ਇਨਸਾਨੀਅਤ ਮਰ ਗਈ ਏਸੰਪਰਕ: +91 94638 50127