ਸਾਡਾ ਸਿਦਕ ਕਦੀ ਨਾ ਸੁਣੋ ਹਰਨਾ
ਕੱਚੇ ਘੜੇ ‘ਤੇ ਇਹ ਹੁਣ ਨਈਂਓਂ ਤਰਨਾ
ਹੁਣ ਹੋ ਅਸਵਾਰ ਇਹ ਦੁੱਲੇ ਦਾ ਜਹਾਜ਼
ਪਾਰ ਲੱਗਾਂਗੇ ਕਿਨਾਰੇ ਹੁਣ ਆਏਗਾ ਮੁਹਾਜ਼
ਚੱਲ ਪੈਣਗੇ ਲਾਮ ਸਰਕਾਰੇ
ਤੈਥੋਂ ਨਾ ਫਿਰ ਜਾਣੀ ਝੱਲਣੀ
ਚੱਲ ਪੈਣਗੇ ਲਾਮ ਸਰਕਾਰੇ
ਤੈਥੋੰ ਨਾ ਲਗਾਮ ਲੱਗਣੀ
ਇਹ ਸੱਟ ਲੋਕਾਂ ਦੀ ਸਰਕਾਰੇ
ਤੈਥੋੰ ਨਾ ਇਹ ਜਾਣੀ ਝੱਲਣੀਸਿਤਮ ਜ਼ਰੀਫ਼ੀ ਦਾ ਹੈ ਕਟਕ ਚੜ੍ਹਾਇਆ
ਭੁੱਖ ਮਾਰੇ ਜੁੱਸਿਆਂ ‘ਤੇ ਉੱਤੋਂ ਜ਼ੁਲਮ ਕਮਾਇਆ
ਉੱਠ ਗਈ ਖ਼ਲਕਤ ਮੱਚ ਗਈ ਏ ਤੜਪ
ਬਲ਼ ਜਾਣ ਜਾਣਗੇ ਭਾਂਬੜ ਸਰਕਾਰੇ
ਇਹ ਤੈਥੋੰ ਨਹੀਂਓਂ ਜਾਣੀ ਬੁਝਣੀ
ਚੱਲ ਪੈਣਗੇ ਲਾਮ ਸਰਕਾਰੇ
ਤੱਥੋੰ ਨਈਂਓਂ ਜਾਣੀ ਝੱਲਣੀ…
ਕੱਚੇ ਘੜੇ ‘ਤੇ ਇਹ ਹੁਣ ਨਈਂਓਂ ਤਰਨਾ
ਹੁਣ ਹੋ ਅਸਵਾਰ ਇਹ ਦੁੱਲੇ ਦਾ ਜਹਾਜ਼
ਪਾਰ ਲੱਗਾਂਗੇ ਕਿਨਾਰੇ ਹੁਣ ਆਏਗਾ ਮੁਹਾਜ਼
ਚੱਲ ਪੈਣਗੇ ਲਾਮ ਸਰਕਾਰੇ
ਤੈਥੋਂ ਨਾ ਫਿਰ ਜਾਣੀ ਝੱਲਣੀ
ਚੱਲ ਪੈਣਗੇ ਲਾਮ ਸਰਕਾਰੇ
ਤੈਥੋੰ ਨਾ ਲਗਾਮ ਲੱਗਣੀ
ਇਹ ਸੱਟ ਲੋਕਾਂ ਦੀ ਸਰਕਾਰੇ
ਤੈਥੋੰ ਨਾ ਇਹ ਜਾਣੀ ਝੱਲਣੀਸਿਤਮ ਜ਼ਰੀਫ਼ੀ ਦਾ ਹੈ ਕਟਕ ਚੜ੍ਹਾਇਆ
ਭੁੱਖ ਮਾਰੇ ਜੁੱਸਿਆਂ ‘ਤੇ ਉੱਤੋਂ ਜ਼ੁਲਮ ਕਮਾਇਆ
ਉੱਠ ਗਈ ਖ਼ਲਕਤ ਮੱਚ ਗਈ ਏ ਤੜਪ
ਬਲ਼ ਜਾਣ ਜਾਣਗੇ ਭਾਂਬੜ ਸਰਕਾਰੇ
ਇਹ ਤੈਥੋੰ ਨਹੀਂਓਂ ਜਾਣੀ ਬੁਝਣੀ
ਚੱਲ ਪੈਣਗੇ ਲਾਮ ਸਰਕਾਰੇ
ਤੱਥੋੰ ਨਈਂਓਂ ਜਾਣੀ ਝੱਲਣੀ…
ਕਹਿਰ ਦਾ ਹੈ ਇਹ ਵਖ਼ਤ ਕਮਾਇਆ
ਚੁੱਪ ਦੀ ਰਸਮ ਕਾਹਦਾ ਕਰੋਨਾ ਚਲਾਇਆ
ਖੇਡ ਖੇਡਦੀ ਪ੍ਰੈਸ ਕਰ ਦਿੰਦੀ ਜੱਜਮੈਂਟ
ਜਨਤਾ ਬੜਕੂ ਚੀਨੀ ‘ਚ ਸਰਕਾਰੇ
ਤੈਥੋਂ ਨਾ ਫੇਰ ਜਾਣੀ ਝੱਲਣੀ
ਚੱਲ ਪੈਣਗੇ ਲਾਮ ਸਰਕਾਰੇ
ਤੈਥੋਂ ਨਾ ਫੇਰ ਜਾਣੀ ਝੱਲਣੀਕਰਜ਼ੇ ਦਾ ਬੋਝ ਲੈ ਗਿਆ ਮਜ਼ੂਰ ‘ਤੇ ਕਿਸਾਨ ਨੂੰ
ਅੱਤ ਦੀਆਂ ਨੀਤੀਆਂ ਨਿੱਤ ਚੂਸਦੀਆਂ ਇਨਸਾਨ ਨੂੰ
ਕਰਦੀ ਏਂ ਤੰਗ ਨਿੱਤ ਚੱਲਦੀ ਚਲੰਤ
ਤੂੰ ਏਂ ਚਾਰ ਸਿੰਗਾ ਸਾਨ੍ਹ ਸਰਕਾਰੇ
ਕਿ ਤੈਥੋਂ ਨਾ ਫੇਰ ਜਾਣੀ ਝੱਲਣੀ
ਚੱਲ ਪੈਣਗੇ ਲਾਮ ਸਰਕਾਰੇ
ਤੈਥੋਂ ਨਾ ਫੇਰ ਜਾਣੀ ਝੱਲਣੀ
ਚੁੱਪ ਦੀ ਰਸਮ ਕਾਹਦਾ ਕਰੋਨਾ ਚਲਾਇਆ
ਖੇਡ ਖੇਡਦੀ ਪ੍ਰੈਸ ਕਰ ਦਿੰਦੀ ਜੱਜਮੈਂਟ
ਜਨਤਾ ਬੜਕੂ ਚੀਨੀ ‘ਚ ਸਰਕਾਰੇ
ਤੈਥੋਂ ਨਾ ਫੇਰ ਜਾਣੀ ਝੱਲਣੀ
ਚੱਲ ਪੈਣਗੇ ਲਾਮ ਸਰਕਾਰੇ
ਤੈਥੋਂ ਨਾ ਫੇਰ ਜਾਣੀ ਝੱਲਣੀਕਰਜ਼ੇ ਦਾ ਬੋਝ ਲੈ ਗਿਆ ਮਜ਼ੂਰ ‘ਤੇ ਕਿਸਾਨ ਨੂੰ
ਅੱਤ ਦੀਆਂ ਨੀਤੀਆਂ ਨਿੱਤ ਚੂਸਦੀਆਂ ਇਨਸਾਨ ਨੂੰ
ਕਰਦੀ ਏਂ ਤੰਗ ਨਿੱਤ ਚੱਲਦੀ ਚਲੰਤ
ਤੂੰ ਏਂ ਚਾਰ ਸਿੰਗਾ ਸਾਨ੍ਹ ਸਰਕਾਰੇ
ਕਿ ਤੈਥੋਂ ਨਾ ਫੇਰ ਜਾਣੀ ਝੱਲਣੀ
ਚੱਲ ਪੈਣਗੇ ਲਾਮ ਸਰਕਾਰੇ
ਤੈਥੋਂ ਨਾ ਫੇਰ ਜਾਣੀ ਝੱਲਣੀ
ਚੱਲ ਪਈਏ ਹੋੜ ਇੱਕ ਗਾਇਕੀ ਵਿੱਚ ਆਉਣ ਦੀ
ਮੁੱਦੇ ਰਹਿਣ ਗਾਇਬ ਅੱਤ ਉਸਤਾਦ ਕਹਾਉਣ ਦੀ
ਪੂਰੀ ਕਰਨੀ ਰਸਮ ਵੀਰ ਜੈਲੀ ਦੀ ਕਸਮ
ਬੋਲਣ ਜਾਕੇ ਬੰਬੀਹੇ ਸਰਕਾਰੇ
ਕਿ ਤੈਥੋਂ ਨਾ ਇਹ ਜਾਣੀ ਝੱਲਣੀ
ਚੱਲ ਪੈਣਗੇ ਲਾਮ ਸਰਕਾਰੇ
ਤੈਥੋਂ ਨਾ ਫਿਰ ਜਾਣੀ ਝੱਲਣੀ
ਕਹਿਰ ਦਾ ਜੰਜਾਲ ਜਵਾਨੀ ਉੱਤੇ ਲਾ ‘ਤਾ
ਨਸ਼ੇ ਦਾ ਰੋਗ ਨਾਲੇ ਜਾਲ ਗੈਂਗਵਾਰ ਦਾ
ਹੋਊਗੀ ਤੜਪ ਖ਼ੂਨ ਕਰੂ ਹਰਕਤ
ਮੱਛੀ ਕੁੱਦੂਗੀ ਪਾਣੀ ‘ਚ ਸਰਕਾਰੇ
ਕਿ ਦਿੱਲੀ ਫੇਰ ਜਾਊ ਹਿੱਲਦੀ
ਚੱਲ ਪੈਣਗੇ ਲਾਮ ਸਰਕਾਰੇ ਕਿ
ਤੈਥੋੰ ਨਾ ਇਹ ਜਾਣੀ ਝੱਲਣੀ
ਪੁੱਗ ਜਾਣਗੇ ਅਮਰਿੰਦਰ ਦੇ ਬੋਲ ਸਰਕਾਰੇ
ਤੈਥੋਂ ਸੱਟ ਨਈਂਓਂ ਝੱਲਣੀ


