By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਮਾਹਿਲਪੁਰ ਦੇ ਪਿੰਡਾਂ ਨੂੰ ਲੱਗੀਆਂ ਪੰਜਾਬ ਰੋਡਵੇਜ਼ ਦੀਆਂ ਸੱਤ ਬੱਸਾਂ ਚੋਂ ਚਾਰ ਬੰਦ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਖ਼ਬਰਸਾਰ > ਮਾਹਿਲਪੁਰ ਦੇ ਪਿੰਡਾਂ ਨੂੰ ਲੱਗੀਆਂ ਪੰਜਾਬ ਰੋਡਵੇਜ਼ ਦੀਆਂ ਸੱਤ ਬੱਸਾਂ ਚੋਂ ਚਾਰ ਬੰਦ
ਖ਼ਬਰਸਾਰ

ਮਾਹਿਲਪੁਰ ਦੇ ਪਿੰਡਾਂ ਨੂੰ ਲੱਗੀਆਂ ਪੰਜਾਬ ਰੋਡਵੇਜ਼ ਦੀਆਂ ਸੱਤ ਬੱਸਾਂ ਚੋਂ ਚਾਰ ਬੰਦ

ckitadmin
Last updated: August 29, 2025 9:16 am
ckitadmin
Published: February 24, 2014
Share
SHARE
ਲਿਖਤ ਨੂੰ ਇੱਥੇ ਸੁਣੋ

-ਸ਼ਿਵ ਕੁਮਾਰ ਬਾਵਾ


ਬਲਾਕ ਮਾਹਿਲਪੁਰ ਦੇ ਕੰਢੀ ਖਿੱਤੇ ਸਮੇਤ ਹੋਰ ਪਿੰਡਾਂ ਨੂੰ ਮਾਹਿਲਪੁਰ ਤੋਂ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਨੂੰ ਜਾਣ ਵਾਲੀਆਂ ਪੰਜਾਬ ਦੀਆਂ ਸੱਤ ਬੱਸਾਂ ਵਿੱਚੋਂ ਤਿੰਨ ਮੁਕੰਮਲ ਤੌਰ ਤੇ ਬੰਦ ਅਤੇ ਚਾਰ ਉਚ ਅਧਿਕਾਰੀਆਂ ਵਲੋਂ ਨਿਜੀ ਬੱਸ ਕੰਪਨੀਆਂ ਨੂੰ ਲਾਭ ਪਹੁੰਚਾਉਣ ਲਈ ਉਹਨਾਂ ਨੂੰ ਜਾਣ ਬੁੱਝਕੇ ਛੁੱਟੀ ਤੇ ਭੇਜਣ ਅਤੇ ਵਿਭਾਗ ਨੂੰ ਰੋਜ਼ਾਨਾ ਹਜ਼ਾਰਾਂ ਰੁਪਏ ਦਾ ਘਾਟਾ ਪੈਣ ਅਤੇ ਪੇਂਡੂ ਲੋਕਾਂ ਦੇ ਵੱਡੇ ਪੱਧਰ ਤੇ ਖੱਜਲ ਖੁਆਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਰੋਡਵੇਜ਼ ਦੀਆਂ ਬੇਨਿਯਮੀਆਂ ਅਤੇ ਅਣਗਹਿਲੀਆਂ ਕਾਰਨ ਬੰਦ ਹੋ ਰਹੇ ਬੱਸ ਰੂਟਾਂ ਤੋਂ ਆਮ ਜਨਤਾ ਬੇਹੱਦ ਪ੍ਰੇਸ਼ਾਨ ਹੋ ਰਹੀ ਹੈ।

ਮਾਹਿਲਪੁਰ ਤੋਂ ਫਗਵਾੜਾ ਜਾਣ ਲਈ ਪੰਜਾਬ ਰੋਡਵੇਜ਼ ਸ਼ਹੀਦ ਭਗਤ ਸਿੰਘ ਨਗਰ ਦੇ ਸੱਤ ਰੂਟ ਚੱਲਦੇ ਹਨ,ਜਿਹਨਾਂ ਵਿੱਚੋਂ ਤਿੰਨ ਰੂਟ ਪਿੱਛਲੇ ਕਾਫੀ ਲੰਬੇ ਸਮੇਂ ਤੋਂ ਬੰਦ ਪਏ ਹਨ। ਬਾਕੀ ਬੱਚਦੇ ਚਾਰ ਰੂਟਾਂ ’ ਤੇ ਵੀ ਡਰਾਈਵਰ ਅਤੇ ਕੰਡਕਟਰ ਵਧੇਰੇ ਕਰਕੇ ਛੁੱਟੀ ’ਤੇ ਰਹਿੰਦੇ ਹਨ। ਕਈ ਵਾਰੀ ਇਸ ਰੂਟ ’ਤੇ ਕਈ ਕਈ ਦਿਨ ਇੱਕ ਹੀ ਬੱਸ ਚਲਾਈ ਜਾਂਦੀ ਹੈ। ਜਿਸ ਨਾਲ ਆਮ ਜਨਤਾ ਨੂੰ ਸਫਰ ਕਰਨ ਲਈ ਪ੍ਰੇਸ਼ਾਨੀ ਹੁੰਦੀ ਹੈ ਅਤੇ ਨਿੱਜੀ ਬੱਸ ਕੰਪਨੀਆਂ ਨੂੰ ਵਧੇਰੇ ਲਾਭ ਪਹੁੰਚਦਾ ਹੈ, ਜਿਸ ਲਈ ਸਿੱਧੇ ਤੌਰ ਤੇ ਰੋਡਵੇਜ਼ ਦੇ ਡਿਊਟੀ ਸੈਕਸ਼ਨ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ। ਵਿਭਾਗ ਦੇ ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਡਿੳੂਟੀ ਸੈਕਸ਼ਨ ਵਲੋਂ ਨਿੱਜੀ ਬੱਸ ਕੰਪਨੀਆਂ ਨੂੰ ਕਥਿੱਤ ਲਾਭ ਪਹੰੁਚਾਉਣ ਲਈ ਜਾਣ ਬੁੱਝਕੇ ਤਿੰਨ ਤਿੰਨ ਡਰਾਈਵਰ ਕੰਡਕਟਰਾਂ ਨੂੰ ਛੁੱਟੀ ਭੇਜ ਦਿੱਤਾ ਜਾਂਦਾ ਹੈ। ਜਦਕਿ ਛੁੱਟੀ ਗਏ ਉਕਤ ਮੁਲਾਜ਼ਮਾਂ ਦੀ ਥਾਂ ਬਦਲਵੇਂ ਪ੍ਰਬੰਧ ਕੀਤੇ ਹੀ ਨਹੀਂ ਜਾਂਦੇ ਅਤੇ ਨਾ ਹੀ ਨਵੀਂਆਂ ਬੱਸਾਂ ਭੇਜੀਆਂ ਜਾਂਦੀਆਂ ਹਨ। ਉਕਤ ਸੱਤ ਰੂਟਾਂ ਵਿੱਚੋਂ ਇੱਕ ਵਿਸ਼ੇਸ਼ ਰੂਟ ਜੇਜੋਂ ਦੋਆਬਾ ਤੋਂ ਜਲੰਧਰ ਦਾ ਵੀ ਹੈ, ਜੋ ਪਿਛਲੇ ਕਈ ਸਾਲਾਂ ਤੋਂ ਬੰਦ ਕੀਤਾ ਹੋਇਆ ਹੈ।

ਇਹਨਾਂ ਬੱਸ ਰੂਟਾਂ ਦੇ ਬਿਨਾ ਕਾਰਨ ਬੰਦ ਹੋਣ ਨਾਲ ਕੰਢੀ ਖੇਤਰ ਦੇ ਲੋਕਾਂ ਨੂੰ ਆਵਾਜਾਈ ਲਈ ਵਧੇਰੇ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਸੂਤਰਾਂ ਨੇ ਦੱਸਿਆ ਕਿ ਡਿਊਟੀ ਸੈਕਸ਼ਨ ਵਲੋਂ ਪੈਸਿਆਂ ਦੇ ਲਾਲਚ ਵਿੱਚ ਆ ਕੇ ਨਿੱਜੀ ਬੱਸ ਕੰਪਨੀਆਂ ਨੂੰ ਲਾਭ ਪਹੁੰਚਾਉਣ ਲਈ ਆਨੇ ਬਹਾਨੇ ਰੋਡਵੇਜ਼ ਦੀਆਂ ਬੱਸਾਂ ਖੜ੍ਹੀਆਂ ਕਰਵਾ ਦਿੱਤੀਆਂ ਜਾਂਦੀਆਂ ਹਨ॥ਉਹਨਾਂ ਦੱਸਿਆ ਕਿ ਰੋਡਵੇਜ਼ ਨੂੰ ਘਾਟਾ ਪੈਣ ਦਾ ਕਾਰਨ ਵਿਭਾਗ ਦੇ ਭਿ੍ਰਸ਼ਟ ਅਧਿਕਾਰੀਆਂ ਦੀਆਂ ਕਥਿੱਤ ਬੇਈਮਾਨੀਆਂ ਹੀ ਹਨ। ਇਲਾਕੇ ਦੇ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੱਸਾਂ ਦੇ ਬੰਦ ਪਏ ਉਕਤ ਰੂਟ ਜਲਦੀ ਚਾਲੂ ਕੀਤੇ ਜਾਣ ਅਤੇ ਰੂਟ ਬੰਦ ਕਰਨ ਵਾਲੇ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।

 

 

ਉਹਨਾਂ ਦਾ ਕਹਿਣ ਹੈ ਪੰਜਾਬ ਰੋਡਵੇਜ਼ ਸ਼ਹੀਦ ਭਗਤ ਸਿੰਘ ਨਗਰ ਦੇ ਡਿਊਟੀ ਸੈਕਸ਼ਨ ਵਲੋਂ ਨਿਜੀ ਬੱਸ ਕੰਪਨੀਆਂ ਤੋਂ ਪੈਸੇ ਲੈ ਕੇ ਰੋਡਵੇਜ਼ ਦੀਆਂ ਬੱਸਾਂ ਆਨੇ ਬਹਾਨੇ ਖੜ੍ਹੀਆਂ ਕਰਵਾ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਨਿਜੀ ਬੱਸਾਂ ਵਾਲਿਆਂ ਦੇ ਮਾਲਿਕਾਂ ਨੂੰ ਵੱਧ ਲਾਭ ਮਿਲ ਸਕੇ। ਉਹਨਾਂ ਕਿਹਾ ਕਿ ਪੰਜਾਬ ਰੋਡਵੇਜ਼ ਦੇ ਜੇਜੋਂ ਜਲੰਧਰ ਅਤੇ ਮਾਹਿਲਪੁਰ ਤੋਂ ਫਗਵਾੜਾ ਰੂਟ ਕੰਢੀ ਖੇਤਰ ਦੇ ਲੋਕਾਂ ਲਈ ਆਵਾਜ਼ਾਈ ਲਈ ਮਹੱਤਵਪੂਰਨ ਸਥਾਨ ਰੱਖਦੇ ਹਨ। ਇਹ ਰੂਟ ਬੰਦ ਹੋਣ ਨਾਲ ਕੰਢੀ ਖੇਤਰ ਦੇ ਪੇਂਡੂ ਲੋਕਾਂ ਨੂੰ ਵੱਡੀ ਮਾਤਰਾ ਵਿੱਚ ਖੱਜ਼ਲ ਖੁਆਰ ਹੋਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਰੋਡਵੇਜ਼ ਨੂੰ ਘਾਟਾ ਪੈਣ ਦਾ ਵੱਡਾ ਕਾਰਨ ਲੰਮੇ ਸਮੇਂ ਤੋਂ ਚੱਲਦੇ ਵੱਖ ਵੱਖ ਰੂਟਾਂ ਦਾ ਬੰਦ ਹੋਣਾ ਵੀ ਹੈ। ਉਹਨਾਂ ਸਰਕਾਰ ਅਤੇ ਸਟੇਟ ਟ੍ਰਾਂਸਪੋਰਟ ਵਿਭਾਗ ਤੋਂ ਮੰਗ ਕੀਤੀ ਕਿ ਬੰਦ ਪਏ ਰੂਟਾਂ ਦੇ ਕਾਰਨਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ ਅਤੇ ਜ਼ਿਮੇਵਾਰ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।

ਇਸ ਸਬੰਧ ਵਿੱਚ ਪੰਜਾਬ ਰੋਡਵੇਜ਼ ਦੇ ਉਚ ਅਧਿਕਾਰੀਆਂ ਨੇ ਸੰਪਰਕ ਕਰਨ ਤੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਜੋ ਸਰਕਾਰ ਚਲਾਉਣ ਵਾਲੇ ਕਹਿੰਦੇ ਹਨ ,ਵਿਭਾਗ ਦੇ ਉਚ ਅਧਿਕਾਰੀ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਉਹੀ ਹੁਕਮ ਕਰਦੇ ਹਨ। ਮਜ਼ਬੂਰੀਬਸ ਥੱਲੇ ਦੇ ਮੁਲਾਜ਼ਮਾਂ ਨੂੰ ਕਰਨਾ ਪੈਂਦਾ ਹੈ। ਇਸ ਸਬੰਧ ਵਿੱਚ ਕਾਮਰੇਡ ਦਰਸ਼ਨ ਸਿੰਘ ਮੱਟੂ ਅਤੇ ਬੀਬੀ ਸ਼ੁਭਾਸ਼ ਚੋਧਰੀ ਦਾ ਕਹਿਣ ਹੈ ਕਿ ਸਰਕਾਰ ਚਲਾਉਣ ਵਾਲੇ ਵੱਡੇ ਸਿਆਸੀ ਆਗੂਆਂ ਦੀਆਂ ਖੁਦ ਦੀਆਂ ਆਪਣੀਆਂ ਨਿਜੀ ਬੱਸ ਕੰਪਨੀਆਂ ਹਨ । ਇਸ ਲਈ ਆਪਣੇ ਧੰਦੇ ਨੂੰ ਚਮਕਾਉਣ ਲਈ ਉਹ ਸਰਕਾਰੀ ਬੱਸਾਂ ਨੂੰ ਬੱਸ ਅੱਡਿਆਂ ਵਿੱਚ ਜਾਂ ਖਰਾਬ ਹੋਣ ਦਾ ਬਹਾਨਾ ਬਣਾਕੇ ਵਰਕਸ਼ਾਪਾਂ ਵਿੱਚ ਖੜ੍ਹੀਆਂ ਕਰਨ ਲਈ ਮਜ਼ਬੂਰ ਕਰਦੇ ਹਨ। ਅਜਿਹੇ ਸਿਆਸੀ ਆਗੂਆਂ ਕਾਰਨ ਸਰਕਾਰ ਨੂੰ ਰੋਜ਼ਾਨਾ ਲੱਖਾਂ ਦਾ ਘਾਟਾ ਸਹਿਣਾ ਪੈ ਰਿਹਾ ਹੈ ਜਦਕਿ ਉਹਨਾਂ ਦੀ ਆਪਣੀ ਟ੍ਰਾਂਸਪੋਰਟ ਦੀ ਸਾਰੇ ਰੂਟਾਂ ਤੇ ਚਾਂਦੀ ਹੈ।

ਅਤੇ ਇਸ ਕਰਕੇ ਹੈ ਪੰਜਾਬ ਵਿੱਚ ਕੈਂਸਰ ਦੀ ਉੱਚੀ ਦਰ ! -ਰਿਸ਼ੀ ਨਾਗਰ
ਪਿੰਡ ਬਾਲਦ ਕਲਾਂ ਜ਼ਿਲ੍ਹਾ ਸੰਗਰੂਰ ਵਿੱਚ ਦਲਿਤਾਂ ਉੱਤੇ ਹੋਏ ਲਾਠੀਚਾਰਜ ਦੀ ਜਾਂਚ ਰਿਪੋਰਟ
ਗਊ ਮਾਤਾ ਦੇ ਰਾਜ `ਚ ਇੱਕ ਹੋਰ ਮਾਰਕਾ -ਸ਼ਾਲਿਨੀ ਸ਼ਰਮਾ
ਰਾਤ ਨੂੰ ਬਣਾਈਆਂ ਪੇਂਡੂ ਸੰਪਰਕ ਸੜਕਾਂ ਸਵੇਰੇ ਟੁੱਟੀਆਂ
ਕਮਿਊਨਟੀ ਪਖਾਨੇ ਅਤੇ ਗੋਬਰ ਗੈਸ ਪਲਾਂਟ ਦੀ ਹੋਂਦ ਖ਼ਤਮ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਪੰਜਾਬੀ ਯੂਨੀਵਰਸਿਟੀ ਦੀਆਂ ਕੁੜੀਆਂ ਦਾ ਸੰਘਰਸ਼ –ਡਾ. ਸੁਰਜੀਤ

ckitadmin
ckitadmin
September 21, 2018
ਕੰਢੀ ਦਾ ਜੰਮਿਆ-ਜਾਇਆ ਤੇ ਪਰਨਾਇਆ : ਡਾ. ਧਰਮਪਾਲ ਸਾਹਿਲ
ਮਨੁੱਖ ਦੀ ਮਾਨਸਿਕ ਬਣਤਰ ਤੇ ਬੌਧਿਕ ਲੁੱਟ – ਡਾ. ਵਿਨੋਦ ਮਿੱਤਲ
ਇਨਕਲਾਬਾਂ ਨੂੰ ਲੱਗੀਆਂ ਪਛਾੜਾਂ ਦੇ ਸਬਕਾਂ ਬਾਰੇ
ਧਾਰਮਿਕ ਗ੍ਰੰਥਾਂ ਅਤੇ ਅਸਥਾਨਾਂ ਦੀ ਬੇਅਦਬੀ ਦੀਆਂ ਘਟਨਾਵਾਂ ਕਿਵੇਂ ਰੁਕਣ? – ਮੇਘ ਰਾਜ ਮਿੱਤਰ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?