By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਸੱਤ ਸਾਲਾ ਹੋਣਹਾਰ ਬੱਚੀ ਦੇ ਭਵਿੱਖ ਨੂੰ ਬਲੱਡ ਕੈਂਸਰ ਦੀ ਬਿਮਾਰੀ ਨੇ ਲਾਇਆ ਪ੍ਰਸ਼ਨ ਚਿੰਨ੍ਹ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਖ਼ਬਰਸਾਰ > ਸੱਤ ਸਾਲਾ ਹੋਣਹਾਰ ਬੱਚੀ ਦੇ ਭਵਿੱਖ ਨੂੰ ਬਲੱਡ ਕੈਂਸਰ ਦੀ ਬਿਮਾਰੀ ਨੇ ਲਾਇਆ ਪ੍ਰਸ਼ਨ ਚਿੰਨ੍ਹ
ਖ਼ਬਰਸਾਰ

ਸੱਤ ਸਾਲਾ ਹੋਣਹਾਰ ਬੱਚੀ ਦੇ ਭਵਿੱਖ ਨੂੰ ਬਲੱਡ ਕੈਂਸਰ ਦੀ ਬਿਮਾਰੀ ਨੇ ਲਾਇਆ ਪ੍ਰਸ਼ਨ ਚਿੰਨ੍ਹ

ckitadmin
Last updated: August 27, 2025 9:49 am
ckitadmin
Published: August 19, 2014
Share
SHARE
ਲਿਖਤ ਨੂੰ ਇੱਥੇ ਸੁਣੋ

ਇਲਾਜ ਲਈ ਆਰਥਿਕ ਸਹਾਇਤਾ ਦੀ ਮੰਗ

 

– ਸ਼ਿਵ ਕੁਮਾਰ ਬਾਵਾ


ਮਾਹਿਲਪੁਰ: ਨਾ ਮੁਰਾਦ ਬਿਮਾਰੀ ਬਲੱਡ ਕੈਂਸਰ ਨੇ 7 ਸਾਲਾ ਬੱਚੀ ਦੀ ਜ਼ਿੰਦਗੀ ਦੇ ਭਵਿੱਖ ਤੇ ਪ੍ਰਸ਼ਨ ਚਿੰਨ੍ਹ ਲਾ ਦਿੱਤਾ ਹੈ। ਸਿਰਫ ਦੋ ਸਾਲ ਦੀ ਉਮਰ ਵਿੱਚ ਆਪਣੇ ਪਿਤਾ ਦੀ ਮੌਤ ਕਾਰਨ ਆਪਣੀ ਮਾਂ ਵਲੋਂ ਦੂਸਰਾ ਵਿਆਹ ਕਰਵਾ ਲੈਣ ਕਾਰਨ ਲਵਾਰਸ ਬਣੀ ਬੱਚੀ ਨੂੰ ਬਲੱਡ ਕੈਂਸਰ ਦੀ ਬਿਮਾਰੀ ਨੇ ਹੁਣ ਘੁਣ ਵਾਂਗ ਖਾਣਾ ਸ਼ੁਰੂ ਕਰ ਦਿੱਤਾ ਹੈ। ਲੱਖਾਂ ਰੁਪਏ ਮਹਿੰਗੇ ਇਲਾਜ ਕਾਰਨ ਉਕਤ ਦੂਸਰੀ ਜਮਾਤ ਵਿੱਚ ਪੜ੍ਹਦੀ ਬੱਚੀ ਆਪਣੇ ਆਪ ਨੂੰ ਬੇਸਹਾਰਾ ਸਮਝ ਰਹੀ ਹੈ।
ਬਲਾਕ ਮਾਹਿਲਪੁਰ ਦੇ ਪਿੰਡ ਮਰੂਲੇ ਵਿਖੇ ਆਪਣੀ ਨਾਨੀ ਚੰਨਣ ਕੌਰ ਪਤਨੀ ਸਵਰਗੀ ਗੁਰਦੇਵ ਰਾਮ ਦੇ ਕੋਲ ਰਹਿੰਦੀ ਤਾਨੀਆਂ ਨੂੰ ਦੇਖਕੇ ਰੂੰਬ ਕੰਬ ਜਾਂਦੀ ਹੈ। ਮੰਜ਼ੇ ਤੇ ਪਈ ਉਕਤ ਬੱਚੀ ਗੱਲਾਂ ਪੜ੍ਹਾਈ ਵਿੱਚ ਮੱਲਾਂ ਮਾਰਕੇ ਉਚ ਅਫਸਰ ਬਣਨ ਦੀਆਂ ਕਰਦੀ ਹੈ ਪ੍ਰੰਤੂ ਉਸਨੂੰ ਲੱਗੀ ਦੈਂਤ ਰੂਪੀ ਬਿਮਾਰੀ ਬਲੱਡ ਕੈਂਸਰ ਕਾਰਨ ਉਸਦਾ ਸਰੀਰ ਅੰਦਰੋਂ ਖੋਖਲਾ ਕਰਕੇ ਰੱਖ ਦਿੱਤਾ ਹੈ। ਉਸਦੀ ਨਾਨੀ ਚੰਨਣ ਕੌਰ ਨੇ ਦੱਸਿਆ ਕਿ ਤਾਨੀਆ ਦੇ ਪਿਤਾ ਦੇਸ ਰਾਜ ਦੀ ਮੌਤ ਤੋਂ ਬਾਅਦ ਉਸਦੀ ਮਾਂ ਰਾਜ ਰਾਣੀ ਨੇ ਦੂਸਰਾ ਵਿਆਹ ਕਰਵਾ ਲਿਆ।

 

 

ਤਾਨੀਆਂ ਉਸ ਵਕਤ ਸਿਰਫ 2 ਸਾਲ ਅਤੇ ਉਸਦਾ ਭਰਾ ਅਕਾਸ਼ਦੀਪ 10ਕੁ ਸਾਲ ਦਾ ਸੀ। ਉਹ ਜ਼ਵਾਈ ਦੀ ਮੌਤ ਤੋਂ ਬਾਅਦ ਦੋਵਾਂ ਬੱਚਿਆਂ ਨੂੰ ਆਪਣੇ ਕੋਲ ਪਿੰਡ ਮਰੂਲੇ ਲੈ ਆਈ ਅਤੇ ਦੋਵਾਂ ਨੂੰ ਸਰਕਾਰੀ ਸਕੂਲ ਵਿੱਚ ਪੜ੍ਹਨ ਪਾ ਦਿੱਤਾ। ਅਕਾਸ਼ਦੀਪ ਚੌਥੀ ਅਤੇ ਤਾਨੀਆ ਦੂਸਰੀ ਜ਼ਮਾਤ ਵਿੱਚ ਪੜ੍ਹਦੀ ਹੈ। ਉਹ ਉਸ ਵਕਤ ਹੱਕੇ ਬੱਕੇ ਰਹਿ ਗਏ ਜਦ ਇੱਕ ਦਿਨ ਅਚਾਨਕ ਤਾਨੀਆ ਬੇਹੋਸ਼ ਹੋ ਗਈ। ਜਦ ਉਸਨੂੰ ਇਲਾਜ ਲਈ ਹਸਪਤਾਲ ਡਾਕਟਰ ਕੋਲੋਂ ਚੈਕ ਕਰਵਾਇਆ ਗਿਆ ਤਾਂ ਉਸਨੂੰ ਬਲੱਡ ਕੈਂਸਰ ਦੀ ਬਿਮਾਰੀ ਨਿਕਲੀ। ਉਹ ਉਸਨੂੰ ਇਲਾਜ ਲਈ ਪੀ ਜੀ ਆਈ ਚੰਡੀਗੜ੍ਹ ਲੈ ਗਏ ਜਿਥੇ ਡਾਕਟਰਾਂ ਵਲੋਂ ਉਸਦੇ ਸਾਰੇ ਟੈਸਟ ਕੀਤੇ ਅਤੇ ਇਨਾਜ ਸ਼ੁਰੂ ਕਰ ਦਿੱਤਾ। ਡਾਕਟਰਾਂ ਅਨੁਸਾਰ ਬੱਚੀ ਦੇ ਇਲਾਜ ਤੇ ਲੱਗਭਗ ਸਾਢੇ ਤਿੰਨ ਲੱਖ ਰੁਪਿਆ ਖਰਚ ਹੋਵੇਗਾ ।

ਤਾਨੀਆਂ ਦੀ ਨਾਨੀ ਨੇ ਦੱਸਿਆ ਹਸਪਤਾਲ ਦੇ ਡਾਕਟਰਾਂ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ ਅਤੇ ਅਜਿਹੇ ਫਾਰਮ ਵੀ ਦਿੱਤੇ ਜਿਸ ਨਾਲ ਸਾਨੂੰ ਹੁਸ਼ਿਆਰਪੁਰ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਸਹਾਇਤਾ ਨਾਲ ਬਿਮਾਰੀ ਦੇ ਇਲਾਜ ਲਈ ਖਰਚ ਵਜੋਂ ਡੇਢ ਲੱਖ ਰੁਪਿਆ ਸਹਾਇਤਾ ਮਿਲ ਸਕਦੀ ਹੈ। ਬੱਚੀ ਦੀ ਨਾਨੀ ਅਤੇ ਪਿੰਡ ਮਰੂਲੇ ਦੇ ਮੋਹਤਵਰ ਲੋਕਾਂ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਅਤੇ ਦਾਨੀ ਸੱਜਣ ਉਕਤ ਹੋਣਹਾਰ ਗਰੀਬ ਪਰਿਵਾਰ ਨਾਲ ਸਬੰਧਤ ਬੱਚੀ ਦੇ ਇਲਾਜ ਲਈ ਖੁੱਲ੍ਹਕੇ ਆਰਥਿਕ ਸਹਾਇਤਾ ਕਰਨ।

ਸਾਢੇ ਪੰਜ ਸਾਲਾਂ ’ਚ 11721 ਮੁਕੱਦਮੇ, ਸਿਰਫ 2090 ਨੂੰ ਸਜ਼ਾ, 3142 ਬਰੀ, 214 ਭਗੌੜੇ
ਪਿੰਡ ਬਾਲਦ ਕਲਾਂ ਜ਼ਿਲ੍ਹਾ ਸੰਗਰੂਰ ਵਿੱਚ ਦਲਿਤਾਂ ਉੱਤੇ ਹੋਏ ਲਾਠੀਚਾਰਜ ਦੀ ਜਾਂਚ ਰਿਪੋਰਟ
ਦੋਆਬਾ ਖਿੱਤੇ ਦੇ ਨੌਜਵਾਨ ਮਾਰੂ ਨਸ਼ਿਆਂ ਅਤੇ ਪ੍ਰਦੂਸ਼ਿਤ ਪਾਣੀ ਕਾਰਨ ਕਾਲੇ ਪੀਲੀਏ ਦੀ ਲਪੇਟ ਵਿੱਚ – ਸ਼ਿਵ ਕੁਮਾਰ ਬਾਵਾ
ਸੋਸ਼ਲ ਡਿਸਟੈਂਸਿੰਗ ਅਤੇ ਕੰਮੀਆਂ ਦਾ ਵਿਹੜਾ
ਚੋਅ ਦਾ ਬੰਨ੍ਹ ਢਾਹੁਣ ਵਾਲੇ ਪ੍ਰਵਾਸੀ ਭਾਰਤੀ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News
ਨਜ਼ਰੀਆ view

ਅਸਾਵਾਂ ਮਾਨਵ ਵਿਕਾਸ : ਦੱਖਣੀ ਭਾਰਤ ਨਾਲ਼ੋਂ ਪਛੜਿਆ ਉੱਤਰੀ ਭਾਰਤ – ਨਿਰਮਲ ਰਾਣੀ

ckitadmin
ckitadmin
August 31, 2013
ਪੰਜਾਬੀ ਸਾਹਿਤ ਅਤੇ ਚਿੰਤਨ ਦੇ ਅੰਤਰ ਦ੍ਰਿਸ਼ ਅੰਦਰ ਸਾਲ 2014 – ਡਾ. ਅਮਰਜੀਤ ਸਿੰਘ
ਪੁਸਤਕ: ਉਚੇਰੀ ਸੋਚ ਚੰਗੇਰੀ ਜ਼ਿੰਦਗੀ
ਜਸਬੀਰ ਕੌਰ ਦੀਆਂ ਕੁਝ ਕਵਿਤਾਵਾਂ
ਮੁਸਲਿਮ ਆਬਾਦੀ ਦੇ ਵਾਧੇ ਸੰਬੰਧੀ ਗੁੰਮਰਾਹਕੁੰਨ ਪਰਚਾਰ – ਹਰਜਿੰਦਰ ਸਿੰਘ ਗੁਲਪੁਰ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?