By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਨਰਿੰਦਰ ਮੋਦੀ ਵੀ ਠੱਗਿਆ ਗਿਆ, ਜਨ-ਧਨ ਯੋਜਨਾ ‘ਤੇ ਫੋਟੋ ਬਾਦਲ ਦੀ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਪੁਰਾਣੀਆਂ ਲਿਖਤਾਂ ਦੇਖਣ ਲਈ > ਖ਼ਬਰਸਾਰ > ਨਰਿੰਦਰ ਮੋਦੀ ਵੀ ਠੱਗਿਆ ਗਿਆ, ਜਨ-ਧਨ ਯੋਜਨਾ ‘ਤੇ ਫੋਟੋ ਬਾਦਲ ਦੀ
ਖ਼ਬਰਸਾਰ

ਨਰਿੰਦਰ ਮੋਦੀ ਵੀ ਠੱਗਿਆ ਗਿਆ, ਜਨ-ਧਨ ਯੋਜਨਾ ‘ਤੇ ਫੋਟੋ ਬਾਦਲ ਦੀ

ckitadmin
Last updated: August 27, 2025 9:45 am
ckitadmin
Published: August 28, 2014
Share
SHARE
ਲਿਖਤ ਨੂੰ ਇੱਥੇ ਸੁਣੋ

ਬਠਿੰਡਾ/ਬੀ ਐਸ ਭੁੱਲਰ,
ਸਖ਼ਤ ਪ੍ਰਸ਼ਾਸਨਿਕ ਸਮਰੱਥਾ ਦਾ ਧਨੀ ਕਹਾਉਣ ਵਾਲਾ ਨਰਿੰਦਰ ਮੋਦੀ ਵੀ ਅੱਜ ਠੱਗਿਆ ਜਾ ਚੁੱਕਾ ਹੈ, ਕਿਉਂਕਿ ਜਨ-ਧਨ ਯੋਜਨਾ ਤਹਿਤ ਲਾਭਪਾਤਰਾਂ ਨੂੰ ਬੈਂਕ ਖਾਤਿਆਂ ਦੇ ਕਾਰਡਾਂ ਵਾਲੇ ਜੋ ਲਫ਼ਾਫੇ ਇੱਥੇ ਵੰਡੇ ਗਏ, ਪ੍ਰਧਾਨ ਮੰਤਰੀ ਦੀ ਬਜਾਏ ਉਨ੍ਹਾਂ ਉਪਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਤਸਵੀਰਾਂ ਛਪੀਆਂ ਹੋਈਆਂ ਹਨ।
ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਦੇ ਉਦਘਾਟਨੀ ਭਾਸ਼ਣ ਰਾਹੀਂ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਗਰੀਬਾਂ ਦਾ ਮਸੀਹਾ ਕਰਾਰ ਦਿੰਦਿਆਂ ਭਾਵੇਂ ਨਰਿੰਦਰ ਮੋਦੀ ਦੇ ਕਸੀਦੇ ਪੜ੍ਹਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ, ਪਰ ਲਾਭਪਾਤਰਾਂ ਨੂੰ ਬੈਂਕ ਖਾਤਿਆਂ ਦੇ ਕਾਰਡਾਂ ਵਾਲੇ ਜੋ ਲਫ਼ਾਫੇ ਉਨ੍ਹਾਂ ਤਕਸੀਮ ਕੀਤੇ ਉਨ੍ਹਾਂ ਉੱਪਰ ਸੀ੍ਰ ਮੋਦੀ ਦੀ ਬਜਾਏ ਰਾਜ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਤਸਵੀਰਾਂ ਪ੍ਰਕਾਸ਼ਿਤ ਸਨ।
ਇੱਥੇ ਇਹ ਜ਼ਿਕਰ ਕਰਨਾ ਕੁਥਾਂ ਨਹੀਂ ਹੋਵੇਗਾ, ਕਿ ਯੂਪੀਏ ਵਨ ਅਤੇ ਟੂ ਦੀਆਂ ਦੋਵਾਂ ਸਰਕਾਰਾਂ ਵੇਲੇ ਕੇਂਦਰ ਵੱਲੋਂ ਜੋ ਵੀ ਯੋਜਨਾਵਾਂ ਤਿਆਰ ਕੀਤੀਆਂ ਜਾਂਦੀਆਂ ਸਨ, ਉਨ੍ਹਾਂ ਨੂੰ ਬੜੀ ਹੁਸ਼ਿਆਰੀ ਨਾਲ ਸੂਬੇ ਦੀ ਸਰਕਾਰੀ ਮਸ਼ੀਨਰੀ ਦੇ ਮਾਧਿਅਮ ਰਾਹੀਂ ਸ੍ਰ. ਬਾਦਲ ਆਪਣੇ ਨਾਂ ਤਬਦੀਲ ਕਰਵਾ ਲਿਆ ਕਰਦੇ ਸਨ। ਉਹ ਭਾਵੇਂ 108 ਐਂਬੂਲੈਂਸ ਗੱਡੀਆਂ ਹੋਣ, ਸਰਵ ਸਿੱਖਿਆ ਅਭਿਆਨ ਸਕੀਮ ਰਾਹੀਂ ਲੜਕੀਆਂ ਲਈ ਖਰੀਦੇ ਸਾਈਕਲ ਜਾਂ ਕੇਂਦਰੀ ਮੱਦਦ ਨਾਲ ਤਕਸੀਮ ਕੀਤੇ ਜਾਣ ਵਾਲੇ ਸਸਤੇ ਆਟਾ-ਦਾਲ ਵਾਲੇ ਕਾਰਡ ਹੋਣ।

 

 

ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਉਪਰੰਤ ਜਦ ਸ੍ਰੀ ਮੋਦੀ ਦੇ ਦਫ਼ਤਰ ਨੇ ਮੰਤਰੀ ਮੰਡਲ ਦੇ ਸਾਥੀਆਂ ਨੂੰ ਮਨਮਰਜੀ ਦਾ ਸਟਾਫ਼ ਰੱਖਣ ਦੀ ਖੁਲ੍ਹ ਵਾਪਸ ਲੈ ਕੇ ਇਹ ਕੰਮ ਪ੍ਰਸੋਨਲ ਵਿਭਾਗ ਨੂੰ ਸੌਂਪਣ ਤੋਂ ਇਲਾਵਾ ਇਹ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਸਨ, ਕਿ ਕੋਈ ਵੀ ਵਜੀਰ ਆਰਥਿਕ ਲਾਭ ਵਾਲਾ ਕਾਰੋਬਾਰ ਨਹੀਂ ਕਰ ਸਕੇਗਾ, ਤਾਂ ਇਹ ਉਮੀਦ ਬੱਝੀ ਸੀ ਕਿ ਕੇਂਦਰੀ ਯੋਜਨਾਵਾਂ ਨਾਲ ਵੀ ਕਿਸੇ ਕਿਸਮ ਦਾ ਧਰੋਹ ਨਹੀਂ ਹੋਵੇਗਾ।
ਹਾਲਾਂਕਿ  ਕੇਂਦਰੀ ਵਜੀਰ ਬਣਨ ਉਪਰੰਤ ਬੀਬੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਪਰਿਵਾਰਕ ਕਾਰੋਬਾਰ ਔਰਬਿਟ ਰਿਜੌਰਟ ਦੇ ਮੈਨੇਜਿੰਗ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਲੇਕਿਨ ਉਹਨਾਂ ਜੋ ਅੱਜ ਲਫ਼ਾਫੇ ਤਕਸੀਮ ਕੀਤੇ ਉਹਨਾਂ ਉੱਪਰ ਪ੍ਰਧਾਨ ਮੰਤਰੀ ਸ੍ਰੀ ਮੋਦੀ ਦੀ ਬਜਾਏ ਉਹਨਾਂ ਦੇ ਸਹੁਰਾ ਸਾਹਿਬ ਸ੍ਰ: ਪ੍ਰਕਾਸ ਸਿੰਘ ਬਾਦਲ ਦੀਆਂ ਮੂਰਤਾਂ ਛਪੀਆਂ ਹੋਈਆਂ ਸਨ। ਪਿੰਡ ਖਿਆਲੀ ਵਾਲਾ ਦੇ ਲਾਭਪਾਤਰੀ ਰੂਪ ਸਿੰਘ ਅਤੇ ਗੁਰਜੰਟ ਸਿੰਘ ਨੂੰ ਉਹਨਾਂ ਦੇ ਹੱਥ ਵਿੱਚ ਫੜੇ ਲਫ਼ਾਫਿਆਂ ਵੱਲ ਇਸ਼ਾਰਾ ਕਰਕੇ ਜਦ ਇਹ ਪੁੱਛਿਆ ਕਿ ਕੀ ਉਹਨਾਂ ਨੇ ਪਹਿਲਾਂ ਬੈਂਕਾਂ ਵਿੱਚ ਖਾਤੇ ਨਹੀਂ ਸਨ ਖੁਲ੍ਹਵਾਏ, ਤਾਂ ਇਹ ਇਕਬਾਲ ਕਰਦਿਆਂ ਕਿ ਖਾਤੇ ਤਾਂ ਪਹਿਲਾਂ ਵੀ ਹਨ, ਲੇਕਿਨ ਇਹ ਖਾਤੇ ਬਾਦਲ ਵਾਲੇ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਯੋਜਨਾ ਨੂੰ ਗਰੀਬ ਲੋਕਾਂ ਲਈ ਇੱਕ ਵਰਦਾਨ ਕਰਾਰ ਦਿੰਦਿਆਂ ਬੀਬੀ ਬਾਦਲ ਨੇ ਕਿਹਾ ਕਿ ਲੋੜ ਪੈਣ ਤੇ ਭਵਿੱਖ ਦੌਰਾਨ ਲਾਭਪਾਤਰੀ ਨਾ ਸਿਰਫ ਪੰਜ ਹਜਾਰ ਰੁਪਏ ਤੱਕ ਦੀ ਰਕਮ ਬੈਂਕਾਂ ਚੋਂ ਲੈ ਸਕਣਗੇ, ਬਲਕਿ ਕਿਸੇ ਦੁਰਘਟਨਾ ਦੀ ਸੂਰਤ ਵਿੱਚ ਉਹ ਇੱਕ ਲੱਖ ਤੀਹ ਹਜਾਰ ਰੁਪਏ ਦੇ ਬੀਮੇ ਦੀ ਸਹੂਲਤ ਵੀ ਹਾਸਲ ਕਰ ਸਕਦੇ ਹਨ। ਲਫ਼ਾਫਿਆਂ ਉੱਪਰ ਬਾਦਲ ਸਾਹਿਬ ਦੀਆਂ ਤਸਵੀਰਾਂ ਪ੍ਰਕਾਸਿਤ ਹੋਣ ਬਾਰੇ ਪੁੱਛਣ ਤੇ ਉਹ ਕਹਿੰਦਿਆਂ ਆਪਣੀ ਗੱਡੀ ‘ਚ ਸਵਾਰ ਹੋ ਗਏ, ‘ਉਹਦੇ ‘ਚ ਤੁਹਾਨੂੰ ਕੀ ਦਿੱਕਤ ਐ।’ਮੌਕੇ ਤੇ ਮੌਜੂਦ ਇੱਕ ਅਣਜਾਣ ਸਖ਼ਸ ਨੇ ਇਹ ਕਹਿੰਦਿਆਂ ਪੱਤਰਕਾਰਾਂ ਨੂੰ ਹੱਸਣ ਲਈ ਮਜਬੂਰ ਕਰ ਦਿੱਤਾ ਕਿ ਜਮੀਨ ਤਾਂ ਭਾਵੇਂ ਕਿਸੇ ਦੀ ਵੀ ਹੋਵੇ ਬਾਦਲ ਕੇ ਇੰਤਕਾਲ ਤਾਂ ਇੱਕ ਮਿੰਟ ਵਿੱਚ ਹੀ ਆਪਣੇ ਨਾਂ ਤਬਦੀਲ ਕਰਵਾਉਣ ਦੇ ਮਾਹਰ ਹਨ।
ਮਿੱਟੀ ’ਚ ਹੀ ਦਫ਼ਨ ਹੋ ਗਏ ਖ਼ੇਤਾਂ ਦੇ ਕਮਾਊ ਪੁੱਤ -ਬਲਜਿੰਦਰ ਕੋਟਭਾਰਾ
10 ਬਾਇ 10 ਦੀ ਜ਼ਿੰਦਗੀ ਨੂੰ ਸਲਾਮ -ਅਮਨਦੀਪ ਹਾਂਸ
550 ਸਰਕਾਰੀ ਸਕੂਲਾਂ ’ਚ ਪੰਜਾਬੀ ਅਧਿਆਪਕਾਂ ਸਮੇਤ ਹੋਰ ਵਿਸ਼ਿਆਂ ਦੀਆਂ ਸੈਂਕੜੇ ਅਸਮਾਮੀਆਂ ਖਾਲੀ
ਰੇਲ ਕੋਚ ਫੈਕਟਰੀ ਵਿੱਚ ਨਸ਼ਿਆਂ ਦਾ ਪ੍ਰਕੋਪ : ਪ੍ਰਸ਼ਾਸਨ ਅਤੇ ਮੁਲਾਜ਼ਮ ਜਥੇਬੰਦੀਆਂ ਦੀ ਬੇਸ਼ਰਮੀ ਭਰੀ ਖਾਮੋਸ਼ੀ
ਲੋਕ ਸਭਾ ਚੋਣਾਂ ਚ ਰੁੱਝੇ ‘ਪ੍ਰਸ਼ਾਸਨ’ ਨੇ ਅਨਾਜ ਮੰਡੀਆਂ ਚ ‘ਕਿਸਾਨ ਰੋਲੇ’ – ਜੇ.ਪੀ.ਸਿੰਘ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਜਿਬਗਨਿਉ ਹਰਬਰਟ ਦੀਆਂ ਕੁਝ ਕਵਿਤਾਵਾਂ

ckitadmin
ckitadmin
December 31, 2012
ਨਵੀਂ ਤੇ ਪੁਰਾਣੀ ਪੀੜ੍ਹੀ ਆਪਸ ‘ਚ ਬਿਠਾਵੇ ਤਾਲਮੇਲ – ਗੁਰਤੇਜ ਸਿੰਘ
ਸੋਸ਼ਲ ਡਿਸਟੈਂਸਿੰਗ ਅਤੇ ਕੰਮੀਆਂ ਦਾ ਵਿਹੜਾ
ਪੇਸ਼ਾਵਰ ‘ਚ ਕਤਲ ਹੋਏ ਬੱਚਿਆਂ ਦੇ ਨਾਮ -ਉਲਫ਼ਤ ਬਾਜਵਾ
ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਪਟਿਆਲਾ ਹਰਿਆਓ ਖੁਰਦ ਵਿਖੇ ਅਬਾਦਕਾਰ ਕਿਸਾਨਾਂ ਦੀ ਜ਼ਮੀਨ ਸੀਲ ਕਰਨ ਸਬੰਧੀ ਤੱਥ ਖੋਜ ਰਿਪੋਰਟ
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?